ਕਿਹੜਾ ਮੁਲਕ ਸਭ ਤੋਂ ਵੱਧ ਸਜ਼ਾ-ਏ-ਮੌਤ ਦਿੰਦਾ ਤੇ ਭਾਰਤ ਕਿੱਥੇ ਖੜ੍ਹਾ

ਤਸਵੀਰ ਸਰੋਤ, Getty Images
- ਲੇਖਕ, ਰਿਐਲਿਟੀ ਚੈੱਕ ਟੀਮ
- ਰੋਲ, ਬੀਬੀਸੀ
ਨਿਰਭਿਆ ਰੇਪ ਕਾਂਡ ਦੇ ਚਾਰ ਦੋਸ਼ੀਆਂ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਫਾਂਸੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਚਾਰਾਂ ਦੋਸ਼ੀਆਂ 'ਤੇ ਦਿੱਲੀ ਵਿੱਚ ਸਾਲ 2012 ਵਿੱਚ ਚੱਲਦੀ ਬੱਸ ਵਿੱਚ ਰੇਪ ਮਗਰੋਂ ਕਤਲ ਕਰਨ ਦੇ ਇਲਜ਼ਾਮ ਸਨ।
ਸੁਪਰੀਮ ਕੋਰਟ ਨੇ ਇਨ੍ਹਾਂ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਵੱਲੋਂ ਦਾਇਰ ਅਪੀਲ ਨੂੰ ਹਾਲ ਹੀ ਵਿੱਚ ਖਾਰਿਜ ਕੀਤਾ ਹੈ।
ਭਾਵੇਂ ਭਾਰਤ ਵਿੱਚ ਅਦਾਲਤਾਂ ਗੰਭੀਰ ਅਪਰਾਧਾਂ ਲਈ ਮੌਤ ਦੀ ਸਜ਼ਾ ਸੁਣਾਉਂਦੀਆਂ ਰਹੀਆਂ ਹਨ ਪਰ 2015 ਤੋਂ ਬਾਅਦ ਭਾਰਤ ਵਿੱਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਹੈ।
ਸਾਲ 2015 ਵਿੱਚ 90ਵਿਆਂ ਵਿੱਚ ਹੋਏ ਮੁੰਬਈ ਹਮਲਿਆਂ ਦੇ ਦੋਸ਼ੀ ਯਾਕੂਬ ਮੈਨਨ ਨੂੰ ਫਾਂਸੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ:
ਦੂਜੇ ਦੇਸਾਂ ਵਿੱਚ ਸਜ਼ਾ-ਏ-ਮੌਤ ਦੇਣ ਦੀ ਦਰ ਭਾਰਤ ਦੇ ਮੁਕਾਬਲੇ ਕਿਤੇ ਵੱਧ ਹੈ। ਸਾਲ 2018 ਵਿੱਚ ਚਾਰ ਅਜਿਹੇ ਦੇਸ ਹਨ ਜਿੱਥੇ ਸਭ ਤੋਂ ਵੱਧ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇਹ ਇੰਕੜੇ ਰਿਕਾਰਡ ਵਿੱਚ ਦਰਜ ਹੋਈਆਂ ਮੌਤਾਂ 'ਤੇ ਆਧਾਰਿਤ ਹਨ।
ਪਰ ਕੌਮਾਂਤਰੀ ਪੱਧਰ ਉੱਤੇ ਮੌਤ ਦੀਆਂ ਸਜ਼ਾਵਾਂ ਦੇਣ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ ਗਰੁੱਪ ਐਮਨੈਸਟੀ ਇੰਟਰਨੈਸ਼ਨਲ ਅਨੁਸਾਰ ਪਿਛਲੇ ਸਾਲ ਪੂਰੇ ਦਹਾਕੇ ਦਾ ਅਜਿਹਾ ਸਾਲ ਹੈ ਜਦੋਂ ਸਭ ਤੋਂ ਘੱਟ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ।
ਭਾਰਤ ਵਿੱਚ ਕਿਹੜੇ ਅਪਰਾਧਾਂ ਲਈ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ?
ਭਾਰਤ ਵਿੱਚ ਜ਼ਿਆਦਾਤਰ ਮੌਤ ਦੀਆਂ ਸਜ਼ਾਵਾਂ ਕਤਲ ਅਤੇ ਰੇਪ ਤੋਂ ਬਾਅਦ ਕੀਤੇ ਕਤਲ ਦੇ ਮਾਮਲਿਆਂ ਵਿੱਚ ਸੁਣਾਈਆਂ ਗਈਆਂ ਹਨ। ਸਾਲ 2018 ਵਿੱਚ ਕਤਲ ਦੇ ਮਾਮਲਿਆਂ ਵਿੱਚ 45 ਤੇ ਕਤਲ ਅਤੇ ਰੇਪ ਦੇ ਮਾਮਲਿਆਂ ਵਿੱਚ 58 ਮੌਤ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਹਨ।
ਭਾਰਤ ਵਿੱਚ ਇਹ ਸਜ਼ਾਵਾਂ ਇੰਡੀਅਨ ਪੀਨਲ ਕੋਡ (1860) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸੁਣਾਈਆਂ ਗਈਆਂ ਹਨ।
ਇਸ ਤੋਂ ਇਲਾਵਾ 24 ਹੋਰ ਕੇਂਦਰੀ ਤੇ ਸੂਬਾ ਪੱਧਰੀ ਕਾਨੂੰਨ ਹਨ ਜਿਨ੍ਹਾਂ ਤਹਿਤ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ।

ਤਸਵੀਰ ਸਰੋਤ, Getty Images
ਦਿੱਲੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਅਨੁਸਾਰ 1947 ਤੋਂ ਲੈ ਕੇ ਹੁਣ ਤੱਕ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ।
ਉੱਤਰ ਪ੍ਰਦੇਸ਼ ਨੇ ਕੁੱਲ 354 ਲੋਕਾਂ ਨੂੰ ਫਾਂਸੀ ਦਿੱਤੀ ਹੈ। ਉਸ ਤੋਂ ਬਾਅਦ ਹਰਿਆਣਾ ਦਾ ਦੂਜਾ ਨੰਬਰ ਹੈ, ਉੱਥੇ 90 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਤੀਜੇ ਨੰਬਰ 'ਤੇ ਮੱਧ ਪ੍ਰਦੇਸ਼ ਹੈ ਜਿੱਥੇ 73 ਲੋਕਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾ ਚੁੱਕੀਆਂ ਹਨ।
ਨੈਸ਼ਨਲ ਲਾਅ ਯੂਨੀਵਰਸਿਟੀ ਦੇ ਡੇਟਾ ਅਨੁਸਾਰ ਇਕੱਲੇ 2018 ਵਿੱਚ ਅਦਾਲਤਾਂ ਵੱਲੋਂ 162 ਲੋਕਾਂ ਨੂੰ ਮੌਤ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਹਨ। ਇਹ ਅੰਕੜਾ ਪਿਛਲੇ ਸਾਲ ਮੁਕਾਬਲੇ 50% ਜ਼ਿਆਦਾ ਹੈ ਅਤੇ ਬੀਤੇ ਦੋ ਦਹਾਕਿਆਂ ਵਿੱਚ ਸਭ ਤੋਂ ਵੱਧ ਹੈ।
ਭਾਰਤ ਵਿੱਚ ਸਾਲ 2018 ਵਿੱਚ ਜਿਨ੍ਹਾਂ ਮਾਮਲਿਆਂ ਵਿੱਚ ਮੌਤ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ ਹਨ ਉਨ੍ਹਾਂ ਵਿੱਚ ਰੇਪ ਮਗਰੋਂ ਕਤਲ ਦੇ ਮਾਮਲਿਆਂ ਦੀ ਗਿਣਤੀ ਵਿੱਚ 35% ਇਜਾਫਾ ਹੋਇਆ ਹੈ। ਇਹ ਵਾਧਾ ਬੀਤੇ ਸਾਲਾਂ ਵਿੱਚ ਕਾਨੂੰਨ ਵਿੱਚ ਹੋਏ ਬਦਲਾਅ ਕਾਰਨ ਹੋਇਆ ਹੈ।
ਬੀਤੇ ਸਾਲ ਪਾਕਿਸਤਾਨ ਵਿੱਚ 250 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਬੰਗਲਾਦੇਸ਼ ਵਿੱਚ ਇਹ ਗਿਣਤੀ 229 ਰਹੀ ਸੀ। ਕੌਮਾਂਤਰੀ ਪੱਧਰ ਉੱਤੇ ਮੌਤ ਦੀ ਸਜ਼ਾ ਸੁਣਾਉਣ ਦੀ ਗਿਣਤੀ ਵਿੱਚ ਥੋੜ੍ਹੀ ਗਿਰਾਵਟ ਆਈ ਹੈ।
2017 ਵਿੱਚ ਇਹ ਗਿਣਤੀ 2,591 ਸੀ ਜਦਕਿ 2018 ਵਿੱਚ ਇਹ ਗਿਣਤੀ 2,531 ਰਹੀ ਹੈ।
ਕਿਹੜਾ ਦੇਸ ਸਭ ਤੋਂ ਵੱਧ ਲੋਕਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੰਦਾ ਹੈ?
ਮੌਤ ਦੀਆਂ ਸਜ਼ਾਵਾਂ ਖਿਲਾਫ਼ ਕੰਮ ਕਰਦੀ ਸੰਸਥਾ ਐਮਨੈਸਟੀ ਅਨੁਸਾਰ 690 ਲੋਕਾਂ ਨੂੰ ਪੂਰੀ ਦੁਨੀਆਂ ਵਿੱਚ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇਹ ਅੰਕੜਾ ਬੀਤੇ ਸਾਲ ਦੇ ਮੁਕਾਬਲੇ 30 ਫੀਸਦ ਘੱਟ ਹੈ।
ਸਾਲ 2018 ਵਿੱਚ 80% ਮੌਤ ਦੀਆਂ ਸਜ਼ਾਵਾਂ ਸਿਰਫ਼ ਚਾਰ ਮੁਲਕਾਂ ਵਿੱਚ ਦਿੱਤੀਆਂ ਗਈਆਂ ਹਨ। ਇਹ ਚਾਰ ਮੁਲਕ ਈਰਾਨ, ਸਾਊਦੀ ਅਰਬ, ਵਿਅਤਨਾਮ ਤੇ ਈਰਾਕ ਹਨ।

ਤਸਵੀਰ ਸਰੋਤ, Getty Images
ਵਿਅਤਨਾਮ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕਰਦਿਆਂ ਕਿਹਾ ਕਿ ਬੀਤੇ ਸਾਲ ਨਵੰਬਰ ਵਿੱਚ ਉਨ੍ਹਾਂ ਨੇ 85 ਲੋਕਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਸਨ।
ਭਾਵੇਂ ਬੀਤੇ ਸਾਲਾਂ ਵਿੱਚ ਜੋ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਉਸ ਬਾਰੇ ਕੋਈ ਪੁਖ਼ਤਾ ਅੰਕੜੇ ਮੌਜੂਦ ਨਹੀਂ ਹਨ ਕਿਉਂਕਿ ਸਰਕਾਰ ਵੱਲੋਂ ਇਹ ਅੰਕੜੇ ਗੁਪਤ ਰੱਖੇ ਜਾਂਦੇ ਹਨ।
ਏਸ਼ੀਆ ਪੈਸੀਫਿਕ ਖੇਤਰ ਵਿੱਚ ਮੌਤ ਦੀਆਂ ਸਜ਼ਾਵਾਂ ਦੇਣ ਵਿੱਚ 46 ਫੀਸਦ ਦਾ ਵਾਧਾ ਹੋਇਆ ਹੈ। ਇਸ ਵਾਧੇ ਪਿੱਛੇ ਵਿਅਤਨਾਮ ਦੇ ਅੰਕੜੇ ਵੱਧ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ:
ਜਪਾਨ ਵਿੱਚ 15 ਲੋਕਾਂ ਨੂੰ, ਪਾਕਿਸਤਾਨ ਵਿੱਚ 14 ਲੋਕਾਂ ਨੂੰ ਤੇ ਸਿੰਗਾਪੁਰ ਵਿੱਚ 13 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਥਾਈਲੈਂਡ ਵਿੱਚ 2009 ਤੋਂ ਬਾਅਦ ਮੁੜ ਮੌਤ ਦੀ ਸਜ਼ਾ ਦੇਣਾ ਸ਼ੁਰੂ ਕੀਤਾ ਗਿਆ।
ਅਮਰੀਕਾ ਵਿੱਚ ਮੌਤ ਦੀਆਂ ਸਜ਼ਾਵਾਂ ਦੇਣ ਵਿੱਚ ਥੋੜ੍ਹਾ ਵਾਧਾ ਹੋਇਆ ਹੈ। 2017 ਵਿੱਚ 23 ਲੋਕਾਂ ਦੇ ਮੁਕਾਬਲੇ 25 ਲੋਕਾਂ ਨੂੰ ਅਮਰੀਕਾ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਹੈ।
ਪਰ ਇਨ੍ਹਾਂ ਕੌਮਾਂਤਰੀ ਅੰਕੜਿਆਂ ਬਾਰੇ ਜਾਣਨ ਦੇ ਨਾਲ ਇਹ ਜਾਣਨਾ ਵੀ ਜ਼ਰੂਰੀ ਹੈ ਕਿ:
ਇਨ੍ਹਾਂ ਅੰਕੜਿਆਂ ਵਿੱਚ ਚੀਨ ਦੇ ਅੰਕੜੇ ਸ਼ਾਮਿਲ ਨਹੀਂ ਹਨ ਜਿੱਥੇ ਐਮਨਸਟੀ ਅਨੁਸਾਰ ਹਜ਼ਾਰਾਂ ਲੋਕਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ ਪਰ ਅੰਕੜੇ ਗੁਪਤ ਰੱਖੇ ਗਏ ਹਨ।
ਸੀਰੀਆ ਵਿੱਚ ਜੰਗ ਜਾਰੀ ਹੈ ਇਸ ਲਈ ਇਸ ਬਾਰੇ ਪੁਸ਼ਟੀ ਕਰਨਾ ਸੰਭਵ ਨਹੀਂ ਕਿ ਉੱਥੇ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ।
ਲਾਓਸ ਜਾਂ ਉੱਤਰੀ ਕੋਰੀਆ ਬਾਰੇ ਜਾਂ ਤਾਂ ਜਾਣਕਾਰੀ ਬਹੁਤ ਘੱਟ ਹੈ ਜਾਂ ਮੌਜੂਦ ਹੀ ਨਹੀਂ ਹੈ।
ਮੌਤ ਦੀ ਸਜ਼ਾ ਦੇਣ ਦੀ ਲਿਸਟ ਵਿੱਚ ਕੌਣ-ਕੌਣ?
ਇਸ ਬਾਰੇ ਜਾਣਕਾਰੀ ਕਾਫ਼ੀ ਸੀਮਿਤ ਹੈ ਅਤੇ ਹਰ ਦੇਸ ਬਾਰੇ ਜਾਣਕਾਰੀ ਨਹੀਂ ਹੈ। ਪਰ ਸਾਲ 2018 ਵਿੱਚ ਪਾਕਿਸਤਾਨ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਅੰਕੜਾ 4,864 ਮਾਮਲਿਆਂ ਦਾ ਹੈ।
ਪਾਕਿਸਤਾਨ ਵਿੱਚ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੇ ਇੱਕ ਗਰੁੱਪ ਅਨੁਸਾਰ ਇੱਕ ਕੈਦੀ ਨੂੰ ਔਸਤਨ ਦਸ ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਉਸ ਦੀ ਅਪੀਲ ਦੇਸ ਦੀ ਸਰਬਉੱਚ ਅਦਾਲਤ ਵੱਲੋਂ ਸੁਣੀ ਜਾਂਦੀ ਹੈ।
ਐਮਨੈਸਟੀ ਇੰਟਰਨੈਸ਼ਨਲ ਅਨੁਸਾਰ ਬੰਗਲਾਦੇਸ਼ ਵਿੱਚ 15,00 ਲੋਕ ਮੌਤ ਦੀ ਸਜ਼ਾ ਦੇਣ ਦੀ ਕਤਾਰ ਵਿੱਚ ਹਨ।

ਤਸਵੀਰ ਸਰੋਤ, Getty Images
ਨੈਸ਼ਨਾਲ ਲਾਅ ਯੂਨੀਵਰਸਿਟੀ ਅਨੁਸਾਰ ਬੀਤੇ ਸਾਲ ਦੇ ਆਖਿਰ ਵਿੱਚ ਭਾਰਤ ਵਿੱਚ 426 ਲੋਕ ਅਜਿਹੇ ਸਨ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦੇਣੀ ਸੀ।
ਇਨ੍ਹਾਂ ਵਿੱਚ ਅੱਧੇ ਵੱਧ ਲੋਕ ਕਤਲ ਦੇ ਦੋਸ਼ੀ ਸਨ ਤੇ 21.8% ਲੋਕ ਰੇਪ ਤੇ ਕਤਲ ਕਰਨ ਦੇ ਦੋਸ਼ੀ ਸਨ। ਅਮਰੀਕਾ ਵਿੱਚ ਵੀ ਗਿਣਤੀ ਕਾਫੀ ਵੱਧ ਹੈ। ਅਮਰੀਕਾ ਵਿੱਚ 2,654 ਲੋਕਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਤੇ ਨਾਈਜੀਰੀਆ ਵਿੱਚ ਇਹ ਅੰਕੜਾ 2,000 ਤੋਂ ਪਾਰ ਹੈ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












