World Cup 2019: ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਸੈਮੀ-ਫਾਈਨਲ ਵਿੱਚ ਪਹੁੰਚਿਆ

ਲੰਡਨ ਦੇ ਐਜਬੈਸਟਨ ਮੈਦਾਨ ਵਿੱਚ ਭਾਰਤ-ਬੰਗਲਾਦੇਸ਼ ਦਰਮਿਆਨ ਹੋਏ ਮੁਕਾਬਲੇ ਵਿੱਚ ਭਾਰਤ ਨੇ ਬਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 314 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ 286 ਦੌੜਾਂ ਤੇ ਆਲ ਆਊਟ ਹੋ ਗਈ।

ਰੋਹਿਤ ਸ਼ਰਮਾ ਨੇ ਆਪਣਾ ਸੈਂਕੜਾ 90 ਗੇਂਦਾ ਵਿੱਚ ਪੂਰਾ ਕਰ ਲਿਆ। ਰੋਹਿਤ ਨੇ 92 ਬਾਲਾਂ ਵਿੱਚ ਕੁੱਲ 104 ਦੌੜਾਂ ਬਣਾਈਆਂ ਤੇ ਆਊਟ ਹੋ ਗਏ।

ਰੋਹਿਤ ਦੀ ਇਸ ਵਰਲਡ ਕੱਪ ਵਿੱਚ ਇਹ ਚੌਥੀ ਸੈਂਚੂਰੀ ਹੈ। ਉਨ੍ਹਾਂ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ ਹੈ।

ਭਾਰਤ ਵੱਲੋਂ ਲੋਕੇਸ਼ ਰਾਹੁਲ ਨੇ 92 ਗੇਂਦਾਂ 'ਤੇ 77 ਰਨ ਬਣਾਏ ਸਨ ਉਨ੍ਹਾਂ ਦੀ ਇਸ ਪਾਰੀ 'ਚ 6 ਚੌਕੇ ਤੇ ਇੱਕ ਛੱਕਾ ਸ਼ਾਮਿਲ ਹੈ।

ਕਪਤਾਨ ਵਿਰਾਟ ਕੋਹਲੀ 26 ਗੇਂਦਾ ਵਿੱਚ 27 ਦੌੜਾਂ ਬਣਾ ਕੇ ਆਊਟ ਹੋ ਗਏ। 38 ਓਵਰਾਂ ਵਿੱਚ ਭਾਰਤ ਨੇ 237 ਦੌੜਾਂ ਬਣਾ ਲਈਆਂ। ਹਾਰਦਿਕ ਪਾਂਡਿਆ ਖ਼ਾਤਾ ਖੋਲ੍ਹੇ ਬਿਨਾਂ ਹੀ ਆਊਟ ਹੋ ਗਏ।

ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ।

ਭਾਰਤ ਨੇ ਟੌਸ ਜਿੱਤ ਬੱਲੇਬਾਜ਼ੀ ਦਾ ਕੀਤਾ ਫ਼ੈਸਲਾ। ਵਿਸ਼ਵ ਕੱਪ ਵਿੱਚ ਭਾਰਤ ਦਾ ਇਹ 8ਵਾਂ ਮੁਕਾਬਲਾ ਸੀ। ਬੰਗਲਾਦੇਸ਼ ਦਾ ਆਖ਼ਰੀ ਮੈਚ 5 ਜੁਲਾਈ ਨੂੰ ਪਾਕਿਸਤਾਨ ਨਾਲ ਹੈ।

ਐਤਵਾਰ ਨੂੰ ਇੰਗਲੈਂਡ ਖਿਲਾਫ਼ ਮੈਚ ਵਿੱਚ ਭਾਰਤ ਦੀ ਹਾਰ ਕਾਫੀ ਚਰਚਾ ਦਾ ਵਿਸ਼ਾ ਬਣੀ ਸੀ। ਹੁਣ ਬੰਗਲਾਦੇਸ਼ ਖਿਲਾਫ਼ ਮੈਚ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਸਨ।

ਸੋਸ਼ਲ ਮੀਡੀਆ 'ਤੇ ਰੋਹਿਤ ਦੀ ਚਰਚਾ

ਟੀਮ ਇੰਡੀਆ 'ਚ 4 ਵਿਕਟਕੀਪਰ!

ਹੈਰਾਨ ਨਾ ਹੋਵੋ, ਬੰਗਲਾਦੇਸ਼ ਦੇ ਖ਼ਿਲਾਫ਼ ਭਾਰਤੀ ਟੀਮ 'ਚ ਇੱਕ, ਦੋ ਜਾਂ ਤਿੰਨ ਨਹੀਂ ਸਗੋ ਚਾਰ ਵਿਕਟਕੀਪਰ ਖੇਡ ਰਹੇ ਸਨ। ਤੁਹਾਨੂੰ ਇਨ੍ਹਾਂ ਚਾਰਾਂ ਦੇ ਨਾਮ ਵੀ ਦੱਸ ਦਿੰਦੇ ਹਾਂ।

ਇਹ ਸਨ ਐੱਮ ਐੱਸ ਧੋਨੀ, ਰਿਸ਼ਭ ਪੰਤ, ਦਿਨੇਸ਼ ਕਾਰਤਿਕ ਅਤੇ ਲੋਕੇਸ਼ ਰਾਹੁਲ ਵੀ ਆਈਪੀਐੱਲ ਵਿੱਚ ਕਿੰਗਸ ਇਲੈਵਨ ਪੰਜਾਬ ਦੇ ਲਈ ਵਿਕਟਕੀਪਿੰਗ ਕਰਦੇ ਹਨ।

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)