ਬ੍ਰਾਜ਼ੀਲ ਦੇ ਜੰਗਲਾਂ ਦਾ ਜੀਵਨ, ਤਸਵੀਰਾਂ ਰਾਹੀਂ

ਬੀਬੀਸੀ ਦੇ ਫੋਟੋਗ੍ਰਾਫ਼ਰ ਨੇ ਬ੍ਰਾਜ਼ੀਲ ਦੇ ਕਾਰਟਿੰਗੂਈ ਦਰਿਆ ਦੇ ਕੰਢੇ, ਗਾਰੇ ਨਾਲ ਬਣੇ ਘਰਾਂ ਵਾਲੇ ਇੱਕ ਇਲਾਕੇ ਦਾ ਜਾਇਜ਼ਾ ਲਿਆ।

ਇਸ ਇਲਾਕੇ ਨੂੰ ‘ਰੇਲ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਇੱਥੇ ਘਰਰੇਲ ਦੇ ਡੱਬਿਆਂ ਵਾਂਗ ਦਿਖਦੇ ਹਨ।

ਮੈਨਗ੍ਰੋਵ ਜੰਗਲ ਬ੍ਰਾਜ਼ੀਲ ਦੇ ਤਟ 'ਤੇ 13,989 ਵਰਗ ਕਿਲੋਮੀਟਰ ’ਚ ਫ਼ੈਲਿਆ ਹੋਇਆ ਹੈ। ਇਹ ਮੌਸਮੀ ਤਬਦੀਲੀ ਰੋਕਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਜੰਗਲ ਕਾਰਬਨ ਡਾਈਕਸਾਈਡ ਵੀ ਸੋਖ਼ਦੇ ਹਨ।

ਤਸਵੀਰ ਵਿੱਚ ਦਿਖਾਈ ਦੇ ਰਿਹਾ ਮਛੇਰਾ, ਜੋਸ ਦਿ ਕਰੂਜ਼, ਕੇਕੜਿਆਂ ਨੂੰ ਫੜਦਾ ਹੈ। ਇਹ ਉੱਥੋਂ ਕੇਕੜੇ ਫੜਦੇ ਹਨ ਜਿੱਥੇ ਮਿੱਠੇ ਪਾਣੀ ਦੇ ਦਰਿਆ ਅਟਲਾਂਟਿਕ ਮਹਾਸਾਗਰ ’ਚ ਮਿਲਦੇ ਹਨ।

ਮਛੇਰੇ ਜਾਲ ਦੀ ਥਾਂ ਆਪਣੇ ਹੱਥਾਂ ਨਾਲ ਕੇਕੜੇ ਫੜਦੇ ਹਨ। ਉਹ ਆਪਣੇ ਹੱਥਾਂ ਨਾਲ ਰੁੱਖ਼ਾਂ ਦੀਆਂ ਜੜ੍ਹਾਂ ਨਾਲ ਲੱਗੇ ਚਿੱਕੜ ਉੱਤੇ ਲੇਟ ਕੇ ਅੰਦਰ ਲੁਕੇ ਹੋਏ ਕੇਕੜਿਆਂ ਨੂੰ ਫੜਦੇ ਹਨ।

ਮਛੇਰੇ ਇੱਕ ਦਿਨ 'ਚ ਕਈ ਦਰਜਨ ਕੇਕੜੇ ਫੜਦੇ ਹਨ। ਇਸ ਨਾਲ ਹਫ਼ਤੇ ਵਿਚ 200 ਰੀਸਿਸ ਦੀ ਕਮਾਈ ਹੋ ਜਾਂਦੀ ਹੈ, ਜੋ ਜ਼ਿੰਦਗੀ ਦੇ ਗੁਜ਼ਾਰੇ ਲਈ ਕਾਫ਼ੀ ਹੈ।

ਡਾ ਕਰੂਜ਼ ਦੱਸਦੇ ਹਨ ਕਿ ਉਹ 10 ਸਾਲ ਪਹਿਲਾਂ ਦੇ ਮੁਕਾਬਲੇ ਹੁਣ ਅੱਧੀ ਗਿਣਤੀ ਵਿਚ ਹੀ ਕੇਕੜੇ ਫੜਦੇ ਹਨ। ਉਸ ਸਮੇਂ ਪਾਣੀ ਦੀ ਰੇਖ਼ਾ 3 ਮੀਟਰ (10 ਫੁੱਟ) ਅੰਦਰ ਸੀ।

ਬੈਟਰੀ ਨਾਲ ਚੱਲਣ ਵਾਲੇ ਰੇਡੀਓ ਨੇ ਡਾ ਕਰੂਜ਼ ਨੂੰ ਬਾਕੀ ਦੁਨੀਆਂ ਨਾਲ ਜੋੜਿਆ ਹੋਇਆ ਹੈ। ਮੌਸਮੀ ਤਬਦੀਲੀਆਂ, ਵਿਗਿਆਨ ਬਾਰੇ ਜਾਨਣ ਦੇ ਸਮਰੱਥ ਬਣਾਉਦਾ ਹੈ। ਉਹ ਕਹਿੰਦਾ ਹੈ, ''ਕੁਦਰਤ ਉਦਾਸ ਹੈ।''

ਮੌਸਮ ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ 21ਵੀਂ ਸਦੀ ਦੇ ਅੰਤ ਤੱਕ ਵਿਸ਼ਵ ਪੱਧਰ ਦੇ ਤਾਪਮਾਨ ਵਿਚ 1.5 ਸੈਂਟੀਗਰੇਡ ਤੋਂ ਵੱਧ ਦਾ ਵਾਧਾ ਹੋ ਸਕਦਾ ਹੈ।

ਮੌਸਮੀ ਤਬਦੀਲੀਆਂ 'ਤੇ ਅੰਤਰ-ਸਰਕਾਰੀ ਪੈਨਲ ਦੀ 2014 ਦੀ ਰਿਪੋਰਟ ਮੁਤਾਬਕ ਇਹ ਤਾਪਮਾਨ 2 ਡਿਗਰੀ ਸੈਲਸੀਅਸ ਤਕ ਵਧ ਜਾਵੇਗਾ।

ਨੇੜੇ ਦੀ ਕੇਂਦਰੀ ਯੂਨੀਵਰਸਿਟੀ, ਰੇਕੋਨਾਕੋ ਦਾ ਬਾਹੀਆ, ਦੇ ਜੀਵ ਵਿਗਿਆਨੀ, ਰੇਨੈਟੋ ਡੀ ਅਲਮੀਡਾ, ਦਾ ਕਹਿਣਾ ਹੈ ਕਿ ਜਲ-ਜੀਵਾਂ ਦੇ ਸ਼ਿਕਾਰ ਦੇ ਵਧਣ ਨਾਲ ਕੇਕੜਿਆਂ ਅਤੇ ਮੱਛੀਆਂ ਦੀ ਅਬਾਦੀ ਵਿੱਚ ਗਿਰਾਵਟ ਆਉਣਾ ਇੱਕ ਸੰਭਾਵਿਤ ਕਾਰਨ ਹੈ।

ਮੱਛੀਆਂ ਫੜਨ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਕਾਰਕਾਂ ਵਿੱਚ ਸੈਰ-ਸਪਾਟਾ ਵੀ ਸ਼ਾਮਲ ਹੈ। ਜਲ ਆਵਾਜਾਈ ’ਚ ਵਾਧੇ ਨਾਲ ਦਰਿਆਵਾਂ ਕਿਨਾਰੇ ਕਟਾਅ ਹੁੰਦਾ ਹੈ, ਜਿਸ ਨਾਲ ਮੈਨਗ੍ਰੋਵ ਨਾਲੋਂ ਮਿੱਟੀ ਖੁ਼ਰ ਜਾਂਦੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)