ਸੇਬ ਦੇ ਬਰਾਬਰ ਭਾਰ ਵਾਲੀ ਸੇਬੀ ਨੇ ਜ਼ਿੰਦਗੀ ਦੀ ਲੜਾਈ ਇੰਝ ਜਿੱਤੀ

ਅਮਰੀਕਾ ਦੇ ਇੱਕ ਹਸਪਤਾਲ ਵਿੱਚ 245 ਗਰਾਮ ਦੀ ਇੱਕ ਬੱਚੀ ਨੇ ਜਨਮ ਲਿਆ ਹੈ ਜਿਸ ਨੂੰ ਦੁਨੀਆਂ ਦੀ ਸਭ ਤੋਂ ਛੋਟੀ ਬੱਚੀ ਕਿਹਾ ਜਾ ਰਿਹਾ ਹੈ।

ਬੱਚੀ ਦਾ ਨਾਮ ਸੇਬੀ ਰੱਖਿਆ ਗਿਆ ਹੈ।

ਜਨਮ ਸਮੇਂ ਬੱਚੀ ਦਾ ਭਾਰ ਇੱਕ ਵੱਡੇ ਸੇਬ ਦੇ ਬਰਾਬਰ ਸੀ। ਦਸੰਬਰ 2018 ਨੂੰ ਸੇਬੀ ਦਾ ਜਨਮ 23 ਹਫ਼ਤਿਆਂ ਅਤੇ ਤਿੰਨ ਦਿਨਾਂ ਵਿੱਚ ਹੋ ਗਿਆ ਸੀ।

ਬੱਚੀ ਦੇ ਜਿਉਂਦਾ ਰਹਿਣ ਦੀ ਉਮੀਦ ਬਹੁਤ ਘੱਟ ਸੀ ਇਸ ਲਈ ਬੱਚੀ ਨੂੰ ਕੈਲੀਫੋਰਨੀਆ ਵਿੱਚ ਸੈਨ ਡਿਏਗੋ ਦੇ ਸ਼ਾਰਪ ਮੈਰੀ ਬਰਚ ਹਸਪਤਾਲ ਵਿੱਚ ਨਿਊਨੈਟਲ ਇੰਟੈਨਸਿਵ ਕੇਅਰ ਯੂਨਿਟ ਵਿੱਚ ਰੱਖਿਆ ਗਿਆ।

'ਕੁਝ ਹੀ ਘੰਟੇ ਜ਼ਿੰਦਾ ਰਹਿਣ ਦਾ ਖਦਸ਼ਾ'

ਡਾਕਟਰ ਨੇ ਸੇਬੀ ਦੇ ਮਾਪਿਆਂ ਨੂੰ ਕਹਿ ਦਿੱਤਾ ਸੀ ਕਿ ਬੱਚੀ ਕੋਲ ਜ਼ਿੰਦਾ ਰਹਿਣ ਲਈ ਸਿਰਫ਼ ਕੁਝ ਹੀ ਘੰਟੇ ਬਾਕੀ ਹਨ।

ਪਰ ਪੰਜ ਮਹੀਨੇ ਸਖ਼ਤ ਨਿਗਰਾਨੀ ਹੇਠ ਰੱਖਣ ਤੋਂ ਬਾਅਦ ਸੇਬੀ ਨੇ ਸਭ ਨੂੰ ਗਲਤ ਸਾਬਿਤ ਕਰ ਦਿੱਤਾ ਅਤੇ ਹੁਣ ਉਸ ਨੂੰ ਸਿਹਤ ਅਤੇ ਢਾਈ ਕਿੱਲੋ ਭਾਰ ਦੇ ਨਾਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਜ਼ਿੰਦਗੀ ਲਈ ਲੜ ਰਹੀ ਨਵਜੰਮੀ ਸੇਬੀ ਦੀ ਦੇਖਭਾਲ ਕਰਨ ਵਾਲੀ ਨਰਸ ਨੇ ਦੱਸਿਆ ਕਿ ਇਸ ਮਹੀਨੇ ਉਸ ਬੱਚੀ ਦੀ ਹਸਪਤਾਲ ਤੋਂ ਛੁੱਟੀ ਮਿਲਣਾ ਇੱਕ ਜਾਦੂ ਦੀ ਤਰ੍ਹਾਂ ਸੀ।

ਦਿ ਟਿਨੀਐਸਟ ਬੇਬੀ ਰਜਿਸਟਰੀ ਦਾ ਕਹਿਣਾ ਹੈ ਕਿ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੀ ਸੇਬੀ ਨੂੰ ਦੁਨੀਆਂ ਦੀ ਸਭ ਤੋਂ ਛੋਟੀ ਨਵਜੰਮੀ ਮੰਨ ਰਹੇ ਹਨ।

ਆਇਵਾ ਯੂਨੀਵਰਸਿਟੀ ਦੀ ਰਜਿਸਟਰੀ ਮੁਤਾਬਕ ਇਸ ਤੋਂ ਪਹਿਲਾਂ 2015 ਵਿੱਚ ਇਹ ਰਿਕਾਰਡ ਜਰਮਨੀ ਦੇ ਇੱਕ ਬੱਚੇ ਦੇ ਨਾਮ ਸੀ ਜਿਸ ਦਾ ਭਾਰ ਜਨਮ ਵੇਲੇ 252 ਗ੍ਰਾਮ ਸੀ।

ਇਸ ਸਾਲ ਦੀ ਸ਼ੁਰੂਆਤ ਵਿੱਚ ਜਪਾਨ ਵਿੱਚ ਇੱਕ ਬੱਚੇ ਦਾ ਜਨਮ ਵੇਲੇ ਭਾਰ 268 ਗਰਾਮ ਸੀ। ਮੰਨਿਆ ਜਾ ਰਿਹਾ ਸੀ ਕਿ ਉਹ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲਾ ਸਭ ਤੋਂ ਛੋਟਾ ਮੁੰਡਾ ਹੈ।

ਸਮੇਂ ਤੋਂ ਪਹਿਲਾ ਬੱਚੇ ਦਾ ਜਨਮ ਕਿੰਨਾ ਖ਼ਤਰਨਾਕ?

ਪ੍ਰੀ- ਐਕਲੈਮਪਸੀਆ ਦੇ ਪਤਾ ਲੱਗਣ ਤੋਂ ਬਾਅਦ ਸੇਬੀ ਦੀ ਮਾਂ ਨੇ ਡਿਲੀਵਰੀ ਦੇ ਤੈਅ ਸਮੇਂ ਤੋਂ ਤਿੰਨ ਮਹੀਨੇ ਪਹਿਲਾਂ ਹੀ ਬੱਚੀ ਨੂੰ ਜਨਮ ਦੇ ਦਿੱਤਾ।

ਪ੍ਰੀ- ਐਕਲੈਮਪਸੀਆ ਗਰਭ ਦੌਰਾਨ ਅਜਿਹੀ ਹਾਲਤ ਹੈ ਜਿਸ ਵਿੱਚ ਤਕਰੀਬਨ 20 ਹਫ਼ਤਿਆਂ ਬਾਅਦ ਖੂਨ ਦਾ ਦੌਰਾ (ਬਲੱਬ ਪ੍ਰੈਸ਼ਰ) ਘੱਟ ਹੋ ਜਾਂਦਾ ਹੈ। ਇਸ ਕਾਰਨ ਬੱਚੇ ਨੂੰ ਆਕਸੀਜ਼ਨ ਅਤੇ ਜ਼ਰੂਰੀ ਤੱਤ ਮਿਲ ਨਹੀਂ ਪਾਉਂਦੇ ਅਤੇ ਅਜਿਹੇ ਵਿੱਚ ਮਾਂ ਅਤੇ ਬੱਚੇ ਦੋਹਾਂ ਨੂੰ ਖ਼ਤਰਾ ਹੋ ਸਕਦਾ ਹੈ।

ਹਸਪਤਾਲ ਵਲੋਂ ਜਾਰੀ ਇੱਕ ਵੀਡੀਓ ਵਿੱਚ ਮਾਂ ਨੇ ਇਸ ਜਨਮ ਜਨਮ ਨੂੰ 'ਆਪਣੀ ਜ਼ਿੰਦਗੀ ਦਾ ਸਭ ਤੋਂ ਡਰਾਉਣਾ ਦਿਨ' ਦੱਸਿਆ ਹੈ।

ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਮਾਂ ਨੇ ਕਿਹਾ, "ਮੈਂ ਕਹਿੰਦੀ ਰਹੀ ਕਿ ਉਹ ਜ਼ਿੰਦਾ ਨਹੀਂ ਬਚੇਗੀ। ਮੈਂ ਹਾਲੇ 23 ਹਫ਼ਤਿਆਂ (ਗਰਭਵਤੀ) ਦੀ ਹੀ ਹੋਈ ਹਾਂ।"

ਹਸਪਤਾਲ ਨੇ ਦੱਸਿਆ ਕਿ ਉਸ ਦਾ ਜਨਮ ਸਮੇਂ ਤੋਂ ਬਹੁਤ ਪਹਿਲਾਂ ਹੋ ਗਿਆ ਸੀ, ਜਿਸ ਨੂੰ ਡਾਕਟਰ ਨੇ 'ਮਾਈਕਰੋ ਪ੍ਰੀਮੀ' ਦੇ ਨਾਮ ਨਾਲ ਬੁਲਾਇਆ- ਇੱਕ ਅਜਿਹਾ ਬੱਚਾ ਜੋ 28 ਹਫ਼ਤੇ ਪਹਿਲਾਂ ਜਨਮ ਲਏ। ਆਮ ਤੌਰ 'ਤੇ ਬੱਚੇ 42 ਹਫ਼ਤੇ ਪਹਿਲਾਂ ਜਨਮ ਲੈਂਦੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਇੰਨੀ ਛੋਟੀ ਸੀ ਕਿ ਉਹ ਦੇਖਭਾਲ ਕਰਨ ਵਾਲੇ ਸਟਾਫ਼ ਦੀ ਹਥੇਲੀ ਵਿੱਚ ਆ ਸਕਦੀ ਹੈ।

ਡਾਕਟਰਾਂ ਦਾ ਮੰਨਣਾ ਹੈ ਕਿ ਉਸ ਦੇ ਜ਼ਿੰਦਾ ਰਹਿਣ ਦਾ ਕਾਰਨ ਇਹ ਵੀ ਹੈ ਕਿ ਉਸ ਨੂੰ ਜਨਮ ਤੋਂ ਬਾਅਦ ਕੋਈ ਗੰਭੀਰ ਬੀਮਾਰੀ ਨਹੀਂ ਹੋਈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)