You’re viewing a text-only version of this website that uses less data. View the main version of the website including all images and videos.
ਦੁਨੀਆਂ ਦੀ ਸਭ ਤੋਂ ਵੱਡੀ ਮੱਖੀ ਖੋਜੀ ਗਈ
- ਲੇਖਕ, ਹੈਲਨ ਬ੍ਰਿਗਜ਼
- ਰੋਲ, ਬੀਬੀਸੀ ਨਿਊਜ਼
ਦੁਨੀਆਂ ਦੀ ਸਭ ਤੋਂ ਵੱਡੀ ਮੱਖੀ ਨੂੰ ਮੁੜ ਖੋਜਿਆ ਗਿਆ ਹੈ। ਇਹ ਮਨੁੱਖ ਦੇ ਅੰਗੂਠੇ ਜਿੰਨੀ ਵੱਡੀ ਹੈ।
ਇਸ ਨੂੰ ਇੰਡੋਨੇਸ਼ੀਆ ਦੇ ਇੱਕ ਟਾਪੂ 'ਤੇ ਖੋਜਿਆ ਗਿਆ। ਕਈ ਦਿਨਾਂ ਤੱਕ ਲੱਭਣ ਤੋਂ ਬਾਅਦ, ਮਾਹਰਾਂ ਨੂੰ ਇਹ ਇੱਕਲੌਤੀ ਜ਼ਿੰਦਾ ਮਾਦਾ ਮੱਖੀ ਮਿਲੀ ਹੈ।
ਬਾਅਦ ਵਿੱਚ ਮਾਹਰਾਂ ਨੇ ਉਸ ਦੀਆਂ ਤਸਵੀਰਾਂ ਲਈਆਂ। ਕਈ ਸਾਲਾਂ ਤੋਂ ਇਹੀ ਸੋਚਿਆ ਜਾ ਰਿਹਾ ਸੀ ਕਿ ਇਸ ਮੱਖੀ ਦੀ ਪ੍ਰਜਾਤੀ ਖ਼ਤਮ ਹੋ ਚੁੱਕੀ ਹੈ।
ਇਸ ਮੱਖੀ ਨੂੰ 'ਵਾਲਏਸ ਬੀ' ਕਹਿੰਦੇ ਹਨ, ਜੋ ਕਿ ਇੱਕ ਕੁਦਰਤ ਦੀ ਖੋਜ ਵਿੱਚ ਲੱਗੇ ਰਹਿਣ ਵਾਲੇ ਬਰਤਾਨਵੀਂ ਐਲਫਰੈਡ ਰਸਲ ਵਾਲਏਸ ਦੇ ਨਾਂ 'ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ 1858 ਵਿੱਚ ਇਸ ਮੱਖੀ ਬਾਰੇ ਦੱਸਿਆ ਸੀ।
ਆਖਰੀ ਵਾਰ 1981 ਵਿੱਚ ਵਿਗਿਆਨੀਆਂ ਨੂੰ ਇਸ ਦੀ ਕਿਸਮ ਮਿਲੀ ਸੀ।
ਇਹ ਵੀ ਪੜ੍ਹੋ:
ਜਨਵਰੀ ਵਿੱਚ ਇੱਕ ਟੀਮ ਇਸ ਮੱਖੀ ਨੂੰ ਖੋਜਣ ਲਈ ਨਿਕਲੀ ਸੀ।
ਨੈਚੁਰਲ ਹਿਸਟ੍ਰੀ ਫੋਟੋਗ੍ਰਾਫਰ ਕਲੇਅ ਬੋਲਟ ਨੇ ਦੱਸਿਆ, ''ਸਾਨੂੰ ਇਸਦੇ ਹੋਂਦ ਵਿੱਚ ਹੋਣ ਬਾਰੇ ਸ਼ੱਕ ਸੀ, ਪਰ ਆਪਣੀਆਂ ਅੱਖਾਂ ਅੱਗੇ ਇੰਨੀ ਵੱਡੀ ਮੱਖੀ ਵੇਖਣਾ ਸ਼ਾਨਦਾਰ ਤਜਰਬਾ ਸੀ।''
''ਮੈਂ ਉਸਦੇ ਖੰਬਾਂ ਦੇ ਫੜਫੜਾਉਣ ਦੀ ਆਵਾਜ਼ ਸੁਣੀ, ਉਹ ਬੇਹੱਦ ਖੁਬਸੂਰਤ ਤੇ ਵੱਡੀ ਸੀ।''
ਮੱਖੀ ਬਾਰੇ ਖਾਸ ਗੱਲਾਂ
- 6 ਸੈਂਟੀਮੀਟਰ ਲੰਮੇ ਖੰਬਾਂ ਵਾਲੀ ਇਹ ਮੱਖੀ ਦੁਨੀਆਂ ਵਿੱਚ ਸਭ ਤੋਂ ਵੱਡੀ ਮੱਖੀ ਹੈ
- ਇਹ ਮੱਖੀ ਆਪਣਾ ਛੱਤਾ ਸਿਊਂਕ ਦੇ ਕਿੱਲਿਆਂ ਵਿੱਚ ਬਣਾਉਂਦੀ ਹੈ ਜਿਸਨੂੰ ਗੂੰਦ ਨਾਲ ਦੀਮਕ ਤੋਂ ਸੁਰੱਖਿਅਤ ਰੱਖਦੀ ਹੈ।
- ਗੂੰਦ ਲਈ ਮੱਖੀ ਦਰੱਖਤਾਂ ਤੇ ਰਹਿਣ ਵਾਲੇ ਸਿਊਂਕ ਦੇ ਛੱਤਿਆਂ 'ਤੇ ਨਿਰਭਰ ਕਰਦੀ ਹੈ।
- ਫਿਲਹਾਲ ਇਸਦੇ ਵਪਾਰ ਨੂੰ ਲੈ ਕੇ ਕੋਈ ਕਾਨੂੰਨ ਨਹੀਂ ਹੈ।
ਮੱਖੀਆਂ ਦੇ ਮਾਹਰ ਐਲੀ ਵਾਈਮੈਨ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਤੋਂ ਬਾਅਦ ਮੱਖੀ ਤੇ ਹੋਰ ਰਿਸਰਚ ਹੋਵੇਗੀ, ਜਿਸ ਨਾਲ ਉਸਦੇ ਪਿਛੋਕੜ ਬਾਰੇ ਪਤਾ ਲੱਗੇਗਾ ਤੇ ਭਵਿੱਖ ਵਿੱਚ ਉਸਨੂੰ ਖਤਮ ਹੋਣ ਤੋਂ ਬਚਾਉਣ ਲਈ ਕਦਮ ਚੁੱਕੇ ਜਾਣਗੇ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: