ਕੈਟੇਲੋਨੀਆ ਦੀ ਖੁਦਮੁਖਤਿਆਰੀ ਬਾਰੇ ਵਾਰਤਾ ਦਾ ਸਪੇਨ 'ਚ ਤਿੱਖਾ ਵਿਰੋਧ, ਹਜ਼ਾਰਾਂ ਰਾਸ਼ਟਰਵਾਦੀ ਸੜ੍ਹਕਾਂ 'ਤੇ

ਸਪੇਨ ਦੀ ਸਰਕਾਰ ਵੱਲੋਂ ਕੈਟੇਲੋਨੀਆ ਵਿੱਚ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਰਾਜਧਾਨੀ ਮੈਡਰਿਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤਾ

ਸਪੇਨ ਦੀ ਸਰਕਾਰ ਵੱਲੋਂ ਕੈਟੇਲੋਨੀਆ ਵਿੱਚ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਰਾਜਧਾਨੀ ਮੈਡਰਿਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪ੍ਰਦਰਸ਼ਨ ਕੀਤਾ।

ਪ੍ਰਧਾਨ ਮੰਤਰੀ ਪੈਦਰੋ ਐਨਤੋਨੀਓ ਸਾਂਚਿਤ ਮੋਇਨੋ ਵੱਲੋਂ ਵੱਖਵਾਦੀਆਂ ਨੂੰ ਗੱਲਬਾਤ ਲਈ ਦੂਤ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਤੋਂ ਬਾਅਦ ਸੱਜੇ ਪੱਖੀ, ਪੌਪੂਲਰ ਪਾਰਟੀ ਤੇ ਸੀਊਡਡਾਨੋ (ਨਾਗਰਿਕ) ਵੱਲੋਂ ਦਿੱਤਾ ਗਿਆ ਸੀ।

ਸੱਜੇ ਪੱਖੀਆਂ (ਸਪੇਨ ਦੇ ਰਾਸ਼ਟਰਵਾਦੀ ) ਨਾਲ-ਨਾਲ ਸੱਤਾਧਾਰੀ ਸਮਾਜਵਾਦੀ ਪਾਰਟੀ ਵਿੱਚ ਵੀ ਲੋਕ ਕੈਟੇਲੋਨੀਆ ਨੂੰ ਆਜ਼ਾਦੀ ਦੇਣ ਦੇ ਖ਼ਿਲਾਫ਼ ਹਨ।

ਇਹ ਵੀ ਪੜ੍ਹੋ:

ਪ੍ਰਦਰਸ਼ਨਕਾਰੀ ਮੈਡਰਿਡ ਦੇ ਕੋਲਨ ਸਕੁਏਰ ਅਤੇ ਆਸੇ ਪਾਸੇ ਦੀਆਂ ਸੜਕਾਂ 'ਤੇ ਇਕੱਠੇ ਹੋਏ ਤੇ ਉਨ੍ਹਾਂ ਨੇ ਸਪੇਨ ਜ਼ਿੰਦਾਬਾਦ ਦੇ ਨਾਅਰੇ ਲਾਏ। ਪੁਲਿਸ ਮੁਤਾਬਕ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ 45,000 ਹਜ਼ਾਰ ਦੱਸੀ ਜਾਂਦੀ ਹੈ।

ਪ੍ਰਦਰਸ਼ਨਕਾਰੀਆਂ ਦੀ ਮੰਗ

ਇੱਕ ਪ੍ਰਦਰਸ਼ਨਕਾਰੀ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ,"ਪ੍ਰਧਾਨ ਮੰਤਰੀ ਨੇ ਵੱਖਵਾਦੀਆਂ ਨੂੰ ਗੱਲਬਾਤ ਦੀ ਪੇਸ਼ਕਸ਼ ਕਰਕੇ ਸਪੇਨ ਨਾਲ ਗੱਦਾਰੀ ਕੀਤੀ ਹੈ ਤੇ ਸਪੇਨ ਵਾਸੀ ਹੁਣ ਉਨ੍ਹਾਂ ਨੂੰ ਸਰਕਾਰ ਦੇ ਮੁਖੀ ਵਜੋਂ ਨਹੀਂ ਦੇਖਣਾ ਚਾਹੁੰਦੇ।"

ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸਪੇਨ ਵਿੱਚ ਆਮ ਚੋਣਾਂ ਕਰਵਾਈਆਂ ਜਾਣ।

ਰਾਜਧਾਨੀ ਮੈਡਰਿਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਪ੍ਰਦਰਸ਼ਨ

ਤਸਵੀਰ ਸਰੋਤ, Reuters

ਸਪੇਨ ਦੀ ਕੇਂਦਰੀ ਸਰਕਾਰ ਦਾ ਪੱਖ਼

ਪ੍ਰਧਾਨ ਮੰਤਰੀ ਸਾਂਚਿਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਗੱਲਬਾਤ ਦੀ ਹਮਾਇਤੀ ਰਹੀ ਹੈ। ਹੁਣ ਅਸੀਂ ਪਾਰਟੀ ਵੱਲੋਂ ਵਧਾਏ ਸੰਕਟ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਵੱਖਵਾਦੀਆਂ ਨੇ ਸਰਕਾਰ ਵੱਲੋਂ ਗੱਲਬਾਤ ਲਈ ਸੁਝਾਇਆ ਫਰੇਮਵਰਕ ਰੱਦ ਕਰ ਦਿੱਤਾ ਹੈ।

ਆਜ਼ਾਦੀ ਲਈ ਕੈਟੇਲੋਨੀਆ ਦੇ ਉਪਰਾਲਿਆਂ ਨੇ ਸਪੇਨ ਨੂੰ 40 ਸਾਲ ਦੇ ਸਭ ਤੋਂ ਵੱਡੇ ਸਿਆਸੀ ਸੰਕਟ ਵਿੱਚ ਫਸਾਇਆ ਹੋਇਆ ਹੈ।

21 ਦਸੰਬਰ ਨੂੰ ਆਜ਼ਾਦੀ-ਪੱਖੀ ਪਾਰਟੀਆਂ ਨੇ ਕੈਟਲਨ ਚੋਣਾ ਵਿੱਚ ਬਹੁਮਤ ਹਾਸਲ ਕੀਤਾ। ਇਹ ਉਸ ਵੇਲੇ ਹੋਇਆ ਜਦੋਂ ਸਪੇਨ ਸੰਕਟ ਨੂੰ ਖ਼ਤਮ ਕਰਨ ਦੀ ਉਮੀਦ ਕਰ ਕਿਹਾ ਸੀ।

ਇਸ ਨਾਲ ਹੁਣ ਕੈਟੇਲੋਨੀਆ 'ਚ ਆਜ਼ਾਦੀ ਸੰਭਾਵਨਾ ਮੁੜ ਸੁਰਜੀਤ ਹੋ ਗਈ ਹੈ।

ਪ੍ਰਧਾਨ ਮੰਤਰੀ ਪੈਦਰੋ ਐਨਤੋਨੀਓ ਸਾਂਚਿਤ ਮੋਇਨੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਪੈਦਰੋ ਐਨਤੋਨੀਓ ਸਾਂਚਿਤ ਮੋਇਨੋ ਮੁਤਾਬਕ ਉਨ੍ਹਾਂ ਦੀ ਸਰਕਾਰ ਗੱਲਬਾਤ ਨਾਲ ਤਣਾਅ ਸੁਲਝਾਉਣਾ ਚਾਹੁੰਦੀ ਹੈ।

ਕੈਟੇਲੋਨੀਆ ਕੀ ਹੈ?

ਕੈਟੇਲੋਨੀਆ ਉੱਤਰੀ-ਪੂਰਬੀ ਸਪੇਨ ਦਾ ਇੱਕ ਅੱਧ-ਖ਼ੁਦਮੁਖ਼ਤਿਆਰ ਖੇਤਰ ਹੈ, ਜਿਸ ਦਾ ਇਤਿਹਾਸ ਲਗਭਗ 1000 ਸਾਲ ਪੁਰਾਣਾ ਹੈ।

ਇਸ ਅਮੀਰ ਖੇਤਰ ਦੀ ਆਪਣੀ ਭਾਸ਼ਾ, ਸੰਸਦ, ਝੰਡੇ ਅਤੇ ਗੀਤ ਦੇ ਨਾਲ 7.5 ਮਿਲੀਅਨ ਲੋਕ ਹਨ। ਕੈਟੇਲੋਨੀਆ ਦੇ ਆਪਣੇ ਖ਼ੁਦ ਦੀ ਪੁਲਿਸ ਬਲ ਵੀ ਹੈ।

ਕਿਉਂ ਹੈ ਵਿਵਾਦ?

  • ਕੈਟਲਨ ਰਾਸ਼ਟਰਵਾਦੀਆਂ ਨੇ ਲੰਬੇ ਸਮੇਂ ਤੋਂ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਇਲਾਕਾ ਟੈਕਸਾਂ ਰਾਹੀਂ ਸਪੇਨ ਦੇ ਗ਼ਰੀਬ ਖੇਤਰਾਂ ਲਈ ਬਹੁਤ ਜ਼ਿਆਦਾ ਪੈਸਾ ਭੇਜਦਾ ਹੈ।
  • ਉਹ ਇਹ ਵੀ ਕਹਿੰਦੇ ਹਨ ਕਿ ਸਪੇਨ ਵੱਲੋਂ 2010 ਵਿੱਚ ਉਨ੍ਹਾਂ ਦੀ ਖ਼ੁਦਮੁਖ਼ਤਿਆਰੀ ਦੀ ਸਥਿਤੀ ਵਿੱਚ ਬਦਲਾਅ ਕੈਟਲਨ ਪਛਾਣ ਨੂੰ ਕਮਜ਼ੋਰ ਕਰ ਰਿਹਾ ਹੈ।
  • 1 ਅਕਤੂਬਰ ਦੀ ਰਾਏ-ਸ਼ੁਮਾਰੀ ਵਿਚ, ਜਿਸ ਨੂੰ ਸਪੇਨ ਦੀ ਸੰਵਿਧਾਨਕ ਅਦਾਲਤ ਨੇ ਗ਼ੈਰ ਕਨੂੰਨੀ ਘੋਸ਼ਿਤ ਕੀਤਾ, ਵਿੱਚ ਤਕਰੀਬਨ 90% ਕੈਟਲਨ ਵੋਟਰਾਂ ਨੇ ਆਜ਼ਾਦੀ ਦਾ ਸਮਰਥਨ ਕੀਤਾ। ਹਾਲਾਂਕਿ ਮਤਦਾਨ ਸਿਰਫ਼ 43% ਸੀ।
ਕੈਟੇਲੋਨੀਆ ਸੰਕਟ

ਤਸਵੀਰ ਸਰੋਤ, Getty Images

  • ਉੱਥੇ ਝਗੜੇ ਹੋਏ ਸਨ ਜਦੋਂ ਸਪੇਨ ਦੀ ਕੌਮੀ ਪੁਲਿਸ ਨੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਿਆ।
  • ਕੈਟਲਨ ਸੰਸਦ ਦੇ ਸੱਤਾਧਾਰੀ ਵੱਖਵਾਦੀਆਂ ਨੇ ਫਿਰ 27 ਅਕਤੂਬਰ ਨੂੰ ਆਜ਼ਾਦੀ ਦਾ ਐਲਾਨ ਕੀਤਾ।
  • ਗ਼ੁੱਸੇ ਵਿੱਚ ਆਈ ਸਪੇਨ ਦੀ ਸਰਕਾਰ ਨੇ ਸੰਵਿਧਾਨ ਦੀ ਧਾਰਾ 155 ਨੂੰ ਲਾਗੂ ਕਰ ਕੇ ਸਿੱਧਾ ਰਾਜ ਸ਼ੁਰੂ ਕਰ ਦਿੱਤਾ।
  • ਸਪੇਨ ਦੀ ਸਰਕਾਰ ਨੇ ਕੈਟਲਨ ਨੇਤਾਵਾਂ ਨੂੰ ਬਰਖ਼ਾਸਤ ਕਰ ਦਿੱਤਾ, ਸੰਸਦ ਨੂੰ ਭੰਗ ਕਰ ਦਿੱਤਾ ਅਤੇ 21 ਦਸੰਬਰ ਨੂੰ ਖੇਤਰੀ ਚੋਣਾ ਬੁਲਾਈਆਂ।
  • ਕੈਟਲਨ ਦੇ ਰਾਸ਼ਟਰਪਤੀ ਕਾਰਲਸ ਪੁਈਜਮੋਂਟ ਤੇ ਉਨ੍ਹਾਂ ਦੇ ਚਾਰ ਸਾਥੀ ਬੈਲਜੀਅਮ ਚਲੇ ਗਏ ਪਰ ਸਪੇਨ ਵਿਚ ਉਹ ਵਿਦਰੋਹ ਕਰਨ ਲਈ ਦੋਸ਼ੀ ਹਨ। ਉਸ ਦੇ ਦੋ ਸਾਬਕਾ ਮੰਤਰੀ ਸਪੇਨ ਦੀ ਜੇਲ੍ਹ ਵਿੱਚ ਹਨ।

ਸੰਕਟ ਅਹਿਮ ਕਿਉਂ ਹੈ?

ਹਜ਼ਾਰਾਂ ਕਾਰੋਬਾਰੀਆਂ ਨੇ ਕੈਟੇਲੋਨੀਆ ਵਿੱਚ ਆਪਣੇ ਕਾਰੋਬਾਰਾਂ ਨੂੰ ਘਟਾ ਦਿੱਤਾ ਹੈ।

ਇਹ ਵੀ ਪੜ੍ਹੋ :

ਇਸ ਸੰਕਟ ਨੂੰ ਉਨ੍ਹਾਂ ਯੂਰਪੀਅਨ ਦੇਸਾਂ ਵਿੱਚ ਨਫ਼ਰਤ ਨਾਲ ਵੇਖਿਆ ਜਾ ਰਿਹਾ ਹੈ, ਜਿਨ੍ਹਾਂ ਦੇਸਾਂ ਵਿੱਚ ਸ਼ਕਤੀਸ਼ਾਲੀ ਰਾਸ਼ਟਰਵਾਦੀ ਅੰਦੋਲਨ ਦੀ ਸੰਭਾਵਨਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)