ਮੀਕਾ ਸਿੰਘ ਅਸ਼ਲੀਲ ਮੈਸੇਜ ਭੇਜਣ ਦੇ ਇਲਜ਼ਾਮਾਂ ਤਹਿਤ ਦੁਬਈ 'ਚ ਗ੍ਰਿਫ਼ਤਾਰ

ਬਾਲੀਵੁੱਡ ਦੇ ਕਈ ਹਿੱਟ ਗੀਤ ਗਾਉਣ ਵਾਲੇ ਮੀਕਾ ਸਿੰਘ ਨੂੰ ਦੁਬਈ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖਬਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ 'ਤੇ ਬ੍ਰਾਜ਼ੀਲ ਦੀ ਇੱਕ ਮਾਡਲ ਨੂੰ 'ਅਸ਼ਲੀਲ ਤਸਵੀਰਾਂ' ਭੇਜਣ ਦਾ ਇਲਜ਼ਾਮ ਲਗਿਆ ਹੈ।

ਮੀਕਾ ਸਿੰਘ ਇੱਕ ਪਾਰਟੀ ਵਿੱਚ ਗਾਉਣ ਲਈ ਦੁਬਈ ਵਿੱਚ ਸਨ। ਮਾਡਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੀਕਾ ਸਿੰਘ ਨੇ ਉਸ ਨੂੰ ਅਸ਼ਲੀਲ ਤਸਵੀਰਾਂ ਭੇਜੀਆਂ ਹਨ। ਮਾਡਲ ਅਨੁਸਾਰ ਮੀਕਾ ਨੇ ਉਸ ਨੂੰ ਬਾਲੀਵੁੱਡ ਫਿਲਮਾਂ ਵਿੱਚ ਕੰਮ ਦਿਵਾਉਣ ਦਾ ਵੀ ਭਰੋਸਾ ਦਿੱਤਾ ਸੀ।

ਯੂਏਈ ਵਿੱਚ ਭਾਰਤੀ ਐਂਬੇਸਡਰ ਨਵਦੀਪ ਸਿੰਘ ਸੂਰੀ ਨੇ ਦੱਸਿਆ ਕਿ ਮੀਕਾ ਸਿੰਘ ਨੇ ਵਕੀਲ ਦੀ ਮੰਗ ਕੀਤੀ ਹੈ ਅਤੇ ਐਂਬੇਸੀ ਇਸ ਉੱਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ:

ਇਹ ਪਹਿਲੀ ਵਾਰੀ ਨਹੀਂ ਹੈ ਕਿ ਮੀਕਾ ਸਿੰਘ ਉੱਤੇ ਗਲਤ ਵਿਹਾਰ ਦੇ ਇਲਜ਼ਾਮ ਲੱਗੇ ਹੋਣ। ਉਨ੍ਹਾਂ ਉੱਤੇ ਰਾਖੀ ਸਾਵੰਤ ਨੂੰ ਜ਼ਬਰੀ ਕਿਸ ਕਰਨ ਦਾ ਵੀ ਇਲਜ਼ਾਮ ਲੱਗ ਚੁੱਕਾ ਹੈ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)