5G ਚੀਨੀ ਫੋਨ ਤੋਂ ਕਿਉਂ ਡਰ ਰਹੇ ਨੇ ਕਈ ਦੇਸ

ਤਸਵੀਰ ਸਰੋਤ, Reuters
ਨਿਊਜ਼ੀਲੈਂਡ ਵੱਲੋਂ ਚੀਨੀ ਕੰਪਨੀ ਹੁਆਈ ਦੇ ਟੈਲੀਕੌਮ ਯੰਤਰਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਨਿਊਜ਼ੀਲੈਂਡ ਵੱਲੋਂ ਇਹ ਫ਼ੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ।
ਨਿਊਜ਼ੀਲੈਂਡ ਦੀ ਕੰਪਨੀ ਹੁਆਈ ਦੇ 5G ਮੋਬਾਈਲ ਨੈੱਟਵਰਕ ਦੀ ਵਰਤੋਂ ਕਰਨਾ ਚਾਹੁੰਦੀ ਸੀ, ਪਰ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਏਜੰਸੀ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਖਤਰਾ ਹੋ ਸਕਦਾ ਹੈ।
ਸੁਰੱਖਿਆ ਪੱਧਰ 'ਤੇ ਇਹ ਕਦਮ ਚੀਨ ਦੀਆਂ ਤਕਨੀਕੀ ਕੰਪਨੀਆਂ ਦੀ ਸ਼ਮੂਲੀਅਤ ਦੇ ਖ਼ਿਲਾਫ਼ ਹੈ। ਪਰ ਸਵਾਲ ਹੈ ਕਿ ਇਹ ਸਰਕਾਰਾਂ ਕਿਉਂ ਡਰ ਰਹੀਆਂ ਹਨ?
ਡਰ ਕੀ ਹੈ?
ਇਹ ਦੇਸ ਚੀਨ ਦੀ ਤਕਨੀਕ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਬੀਜਿੰਗ ਵੱਲੋਂ ਹੁਆਈ ਸਮੇਤ ਕਈ ਕੰਪਨੀਆਂ ਨੂੰ ਮਜਬੂਰ ਕੀਤਾ ਜਾਵੇਗਾ ਕਿ ਉਹ ਉਨ੍ਹਾਂ ਦੀ ਉਦਯੋਗਿਕ ਖੁਫ਼ੀਆ ਜਾਣਕਾਰੀ ਅਤੇ ਨਿੱਜੀ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਕਰਨ।
ਇਹ ਵੀ ਪੜ੍ਹੋ:
ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਸਰਕਾਰਾਂ ਚੀਨ ਵੱਲੋਂ ਕੀਤੀ ਜਾਂਦੀ ਜਾਸੂਸੀ ਨੂੰ ਲੈ ਕੇ ਲਗਾਤਾਰ ਚਿੰਤਾ ਵਿੱਚ ਰਹਿੰਦੀਆਂ ਹਨ।
ਟੌਮ ਯੂਰੇਨ ਆਸਟਰੇਲੀਆ ਦੇ ਸਟੈਰਟੇਜਿਕ ਪਾਲਿਸੀ ਇੰਸਟੀਚਿਊਟ ਦੇ ਇੰਟਰਨੈਸ਼ਨਲ ਸਾਈਬਰ ਪਾਲਿਸੀ ਸੈਂਟਰ ਵਿੱਚ ਵਿਜ਼ੀਟਿੰਗ ਫੈਲੋ ਹਨ, ਉਨ੍ਹਾਂ ਦਾ ਕਹਿਣਾ ਹੈ ''ਚੀਨੀ ਸਰਕਾਰ ਕਈ ਸਾਲਾਂ ਤੋਂ ਜਾਣਕਾਰੀ ਚੋਰੀ ਕਰਨ ਲਈ ਆਪਣੀ ਮਨਸ਼ਾ ਜ਼ਾਹਰ ਕਰਦੀ ਆਈ ਹੈ।''
ਉਨ੍ਹਾਂ ਕਿਹਾ,''ਚੀਨ ਬਹੁਤ ਸਾਰੇ ਸਾਈਬਰ, ਜਾਸੂਸੀ ਗਤੀਵਿਧੀਆਂ ਵਿੱਚ ਰੁਝੀ ਹੋਈ ਹੈ।''

ਤਸਵੀਰ ਸਰੋਤ, Getty Images
ਯੂਰੇਨ ਕਹਿੰਦੇ ਹਨ,'' ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਕੰਪਨੀਆਂ ਅਤੇ ਸਰਕਾਰ ਵਿਚਾਲੇ ਨੇੜਲੇ ਸਬੰਧ ਹਨ, ਉਸਦਾ ਫਾਇਦਾ ਲੈ ਕੇ ਚੀਨੀ ਸਰਕਾਰ ਆਪਣੇ ਜਾਸੂਸੀ ਆਪ੍ਰੇਸ਼ਨਾਂ ਨੂੰ ਅੰਜਾਮ ਦੇ ਸਕਦੀ ਹੈ।''
ਪਿਛਲੇ ਸਾਲ ਪੇਸ਼ ਕੀਤੇ ਗਏ ਨਵੇਂ ਕਾਨੂੰਨ ਨਾਲ ਇਹ ਚਿੰਤਾ ਹੋਰ ਵੱਧ ਗਈ ਹੈ। ਜਿਸ ਵਿੱਚ ਚੀਨੀ ਸੰਗਠਨ ਨੂੰ ਕੌਮੀ ਖੁਫ਼ੀਆ ਕੋਸ਼ਿਸ਼ਾਂ ਵਿੱਚ ਮਦਦ ਕਰਨ ਦੀ ਸ਼ੰਕਾ ਸੀ।
ਇਨ੍ਹਾਂ ਕਾਨੂੰਨਾਂ ਅਤੇ ਜਾਸੂਸੀ ਦੇ ਇਤਿਹਾਸ ਨੇ ਕੰਪਨੀਆਂ ਦੇ ਯੰਤਰਾਂ ਦੀ ਵਰਤੋਂ ਨਾਲ ਖਤਰੇ ਨੂੰ ਹੋਰ ਵਧਾ ਦਿੱਤਾ ਹੈ।
ਹੁਣ ਕਿਉਂ ?
5G ਨੈੱਟਵਰਕ ਕਈ ਦੇਸਾਂ ਵਿੱਚ ਬਣਾਏ ਜਾ ਰਹੇ ਹਨ ਅਤੇ ਇਹ ਮੋਬਾਈਲ ਦੇ ਬੁਨਿਆਦੀ ਢਾਂਚੇ ਦੀ ਅਗਲੀ ਮਹੱਤਵਪੂਰਨ ਲਹਿਰ ਬਣਨਗੇ।
ਹੁਆਈ ਦੁਨੀਆਂ ਭਰ ਵਿੱਚ ਵਿਕਣ ਵਾਲਾ ਵੱਡਾ ਟੈਲੀਕੌਮ ਯੰਤਰ ਹੈ ਅਤੇ ਨਿਊਜ਼ੀਲੈਂਡ ਦੀ ਕੰਪਨੀ ਸਪਾਰਕ ਹੁਆਈ ਨੂੰ 5G ਨੈੱਟਵਰਕ ਵਿੱਚ ਵਰਤਣ ਦੀ ਯੋਜਨਾ ਬਣਾ ਰਹੀ ਸੀ।
ਪਰ ਵਿਦੇਸ਼ੀ ਸਰਕਾਰਾਂ ਵੱਲੋਂ ਹੁਆਈ ਨੂੰ ਪਾਬੰਦੀ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਉਨ੍ਹਾਂ ਨੂੰ ਖਤਰਾ ਸੀ ਕਿ ਇਹ ਜਾਸੂਸੀ ਲਈ ਇੱਕ 'ਬੈਕ ਡੋਰ' ਮੁਹੱਈਆ ਕਰਵਾ ਸਕਦੀ ਹੈ।

ਤਸਵੀਰ ਸਰੋਤ, Getty Images
ਨਿਊਜ਼ੀਲੈਂਡ ਸਰਕਾਰ ਦੇ ਸੰਚਾਰ ਸੁਰੱਖਿਆ ਬਿਊਰੋ (GCSB) ਨੇ ਸਪਾਰਕ ਨੂੰ ਕਿਹਾ ਕਿ ਜੇਕਰ ਇਹ ਪ੍ਰਸਤਾਵ ਮਨਜ਼ੂਰ ਕਰ ਲਿਆ ਗਿਆ ਤਾਂ ਇਹ ਕੌਮੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦਾ ਹੈ।
ਇੰਟੈਲੀਜੈਂਸ ਸਰਵਿਸ ਮੰਤਰੀ ਐਂਡਰਿਊ ਲਿਟਲ ਦਾ ਕਹਿਣਾ ਹੈ ਕਿ ਏਜੰਸੀ ਨਾਲ ਮਿਲ ਕੇ ਖਤਰੇ ਨੂੰ ਘੱਟ ਕਰਨ ਲਈ ਕੰਮ ਕਰ ਸਕਦੀ ਹੈ।
ਕਈ ਹੋਰ ਦੇਸ ਵੀ ਇਸ ਨੂੰ ਲੈ ਕੇ ਚਿੰਤਾ 'ਚ?
ਆਸਟ੍ਰੇਲੀਆ ਵੱਲੋਂ ਵੀ ਹੁਆਈ ਅਤੇ ZTE ਦੇ 5G ਯੰਤਰਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਹੁਆਈ ਵੱਲੋਂ ਆਸਟਰੇਲੀਆਈ ਸਰਕਾਰ ਦੀ ਇਸ ਟਿੱਪਣੀ ਦਾ ਨਿੰਦਾ ਕੀਤੀ ਗਈ ਹੈ। ਹੁਆਈ ਦਾ ਕਹਿਣਾ ਹੈ ਸਰਕਾਰ ਵੱਲੋਂ ਇਹ ਟਿੱਪਣੀ ਤੱਥਾਂ ਦੇ ਆਧਾਰ 'ਤੇ ਨਹੀਂ ਕੀਤੀ ਗਈ।
ਕੰਪਨੀ ਵੱਲੋਂ ਆਪਣੀ ਸੁਤੰਤਰਾ ਦਾ ਪੱਖ ਰੱਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਨਿੱਜੀ ਕੰਪਨੀ ਹੈ ਜਿਹੜੀ ਆਪਣੇ ''ਮੁਲਾਜ਼ਮਾਂ ਨਾਲ ਚਲਦੀ ਹੈ ਨਾ ਕਿ ਸ਼ੇਅਰਹੋਲਡਰਾਂ ਨਾਲ।''
ਇਹ ਵੀ ਪੜ੍ਹੋ:
ਕੰਪਨੀ ਨੇ ਕਿਹਾ ਕਿ ਆਸਟ੍ਰੇਲੀਆਈ ਸਰਕਾਰ ਆਪਣੀਆਂ ਏਜੰਸੀਆਂ ਤੋਂ 5G ਯੰਤਰਾਂ ਦੀ ਟੈਸਟਿੰਗ ਕਰਵਾ ਸਕਦੀ ਹੈ।
ਪਰ ਅਮਰੀਕਾ ਅਤੇ ਇੰਗਲੈਡ ਨੇ ਵੀ ਹੁਆਈ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਜਰਮਨੀ, ਜਾਪਾਨ ਅਤੇ ਕੋਰੀਆ ਵੱਲੋਂ ਜਾਂਚ ਕੀਤੀ ਗਈ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












