You’re viewing a text-only version of this website that uses less data. View the main version of the website including all images and videos.
ਸੋਸ਼ਲ: 'ਹੁਣ ਮੋਦੀ ਬਿਰਿਆਨੀ ਖਾਣ ਲਈ ਕਿੱਥੇ ਜਾਣਗੇ?'
ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਤੇ ਜਵਾਈ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਅਦਾਲਤ ਨੇ ਨਵਾਜ਼ ਸਰੀਫ਼ ਨੂੰ 10, ਧੀ ਮਰੀਅਮ ਨੂੰ 7 ਸਾਲ ਅਤੇ ਜਵਾਈ ਕੈਪਟਨ ਸਫਦਰ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਸਜ਼ਾ ਦੇ ਐਲਾਨ ਤੋਂ ਬਾਅਦ ਹੀ ਮਾਇਕ੍ਰੋ ਬਲੌਗਿੰਗ ਸਾਈਟ ਟਵਿੱਟਰ ਉੱਤੇ #NawazSharif ਲਗਾਤਾਰ ਟ੍ਰੈਂਡ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਇਸ ਹੈਸ਼ਟੈਗ ਦਾ ਇਸਤੇਮਾਲ ਕਰਦੇ ਹੋਏ ਕਈ ਪਾਕਿਸਤਾਨੀ ਤੇ ਭਾਰਤੀ ਟਵਿੱਟਰ ਯੂਜ਼ਰਜ਼ ਆਪੋ-ਆਪਣੇ ਤਰੀਕੇ ਨਾਲ ਇਸ ਬਾਰੇ ਲਿਖ ਰਹੇ ਹਨ।
ਕਈ ਇਸ ਫ਼ੈਸਲੇ ਤੋਂ ਬਾਅਦ ਵਿਅੰਗਾਤਮਕ ਅੰਦਾਜ਼ 'ਚ ਟਵੀਟ ਕਰ ਰਹੇ ਹਨ ਅਤੇ ਕਈ ਨਵਾਜ਼ ਸ਼ਰੀਫ਼ ਦੇ ਹੱਕ 'ਚ ਆਪਣੇ ਵਿਚਾਰ ਰੱਖ ਰਹੇ ਹਨ।
ਰੌਸ਼ਨ ਰਾਏ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਨਵਾਜ਼ ਸ਼ਰੀਫ਼ ਤੇ ਨਰਿੰਦਰ ਮੋਦੀ ਦੀਆਂ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਜੇ ਲਾਲੂ ਦੇ ਨਾਲ ਖੜੇ ਹੋਣ 'ਤੇ ਕੇਜਰੀਵਾਲ ਭ੍ਰਿਸ਼ਟ ਬਣਦੇ ਹਨ ਤਾਂ ਨਵਾਜ਼ ਸ਼ਰੀਫ਼ ਨੂੰ ਜੱਫ਼ੀ ਪਾਉਣ ਨਾਲ ਮੋਦੀ ਕੀ ਬਣਦੇ ਹਨ?''
ਪਾਕਿਸਤਾਨੀ ਲੇਖਿਕਾ ਅਸਮਾ ਬਰਜੀਸ ਨੇ ਆਪਣੇ ਟਵੀਟ ਵਿੱਚ ਲਿਖਿਆ, ''ਅਤੇ ਉਹ ਸੋਚਦੇ ਹਨ ਕਿ ਉਹ ਨਵਾਜ਼ ਸਰੀਫ਼ ਨੂੰ ਪਾਕਿਸਤਾਨ ਦੀ ਸਿਆਸਤ 'ਚੋਂ ਮਨਫ਼ੀ ਕਰ ਦੇਣਗੇ। ਭਾਵੇਂ ਉਹ ਪੀਐੱਮ ਰਹਿਣ ਜਾਂ ਨਾ, ਪਾਕਿਸਤਾਨ ਰਹਿਣ ਜਾਂ ਬਾਹਰ ਰਹਿਣ,ਪਾਕ ਦੀ ਸਿਆਸਤ ਉਨ੍ਹਾਂ ਤੋਂ ਬਗੈਰ ਨਹੀਂ ਚੱਲ ਸਕਦੀ।''
ਨਰਿੰਦਰ ਗੋਦੀ ਨਾਂ ਦੇ ਟਵਿੱਟਰ ਹੈਂਡਲ 'ਤੇ ਮੋਦੀ ਅਤੇ ਨਵਾਜ਼ ਦੀ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਗਿਆ ਹੈ, ''ਮੈਂ ਤੁਹਾਡੇ ਲਈ ਜੇਲ੍ਹ ਵਿੱਚ ਬਿਰਿਆਨੀ ਦਾ ਇੰਤਜ਼ਾਮ ਕਰਾਂਗਾ।''
ਕੀਰਤੀ ਨਾਂ ਦੇ ਟਵਿੱਟਰ ਹੈਂਡਲ ਤੋਂ ਦੋਵਾਂ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ ਗਿਆ, ''ਹੁਣ ਮੋਦੀ ਬਿਰਿਆਨੀ ਖਾਣ ਲਈ ਕਿੱਥੇ ਜਾਣਗੇ? ਉਨ੍ਹਾਂ ਦੇ ਬੈਸਟ ਫਰੈਂਡ ਜੇਲ੍ਹ ਵਿੱਚ ਹਨ।''
ਦਿ ਉਮੈਰ ਨਾਂ ਦੇ ਟਵਿੱਟਰ ਯੂਜ਼ਰ ਨੇ ਆਪਣੇ ਟਵੀਟ ਵਿੱਚ ਲਿਖਿਆ, ''ਮੇਰਾ ਆਗੂ ਪਾਕਿਸਤਾਨ ਵਾਪਿਸ ਆਉਣ ਤੋਂ ਡਰਦਾ ਨਹੀਂ ਹੈ, ਉਨ੍ਹਾਂ ਦੀ ਪਤਨੀ ਦੇ ਜਲਦੀ ਸਿਹਤਯਾਬ ਹੋਣ ਲਈ ਦੁਆਵਾਂ।''
#NawazSharif ਦੇ ਨਾਲ ਹੀ #avenfieldreference ਵੀ ਨਵਾਜ਼ ਸ਼ਰੀਫ਼ ਨੂੰ ਸਜ਼ਾ ਦੇ ਐਲਾਨ ਤੋਂ ਬਾਅਦ ਟ੍ਰੈਂਡਿੰਗ 'ਚ ਰਿਹਾ।
ਇਸ ਟਰੇਂਡ ਦਾ ਮਤਲਬ ਹੈ ਕਿ ਇਸੇ ਕੇਸ ਦੇ ਤਹਿਤ ਨਵਾਜ਼ ਸ਼ਰੀਫ਼ ਨੂੰ ਸਜ਼ਾ ਦਾ ਐਲਾਨ ਹੋਇਆ।
ਇਸ ਹੈਸ਼ਟੈਗ ਦਾ ਇਸਤੇਮਾਲ ਕਰਦੇ ਹੋਏ ਵੀ ਕਈ ਟਵਿੱਟਰ ਯੂਜ਼ਰਜ਼ ਨੇ ਆਪਣੇ ਟਵੀਟ ਸਾਂਝੇ ਕੀਤੇ।
ਸਲਮਾਨ ਆਪਣੇ ਟਵੀਟ ਨਾਲ ਕੋਲਡ ਡਰਿੰਕ ਤੇ ਕੁਝ ਖਾਣ ਦੀਆਂ ਚੀਜ਼ਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਦੇ ਹਨ, ''ਅਸੀਂ ਜਸ਼ਨ ਮਣਾਇਆ।''
ਅਸਫ਼ਨਡਿਆਰ ਭਿਟਾਨੀ ਨਾਂ ਦੇ ਟਵਿੱਟਰ ਯੂਜ਼ਰ ਪਾਕਿਸਤਾਨੀ ਝੰਡੇ ਨਾਲ ਤਸਵੀਰ ਸਾਂਝੀ ਕੀਤੀ ਤੇ ਲਿਖਿਆ, ''ਪਾਕਿਸਤਾਨ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਵੱਡੀ ਜਿੱਤ ਹਾਸਿਲ ਕੀਤੀ ਹੈ।''