You’re viewing a text-only version of this website that uses less data. View the main version of the website including all images and videos.
ਦਹਾਕਿਆਂ ਦੀ ਦੁਸ਼ਮਣੀ ਤੋਂ ਬਾਅਦ ਕਿਮ ਦਾ ਦੱਖਣੀ ਕੋਰੀਆ ਦੌਰਾ
1953 ਵਿੱਚ ਕੋਰੀਅਨ ਜੰਗ ਦੀ ਸਮਾਪਤੀ ਤੋਂ ਬਾਅਦ ਕਿਮ ਜੋਂਗ-ਉਨ ਪਹਿਲੇ ਉੱਤਰੀ ਕੋਰੀਆ ਲੀਡਰ ਹਨ ਜਿਹੜੇ ਸਰਹੱਦ ਨੂੰ ਪਾਰ ਕਰਕੇ ਦੱਖਣੀ ਕੋਰੀਆ ਜਾ ਰਹੇ ਹਨ।
ਮੌਕਾ ਹੋਵੇਗਾ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨਾਲ ਇੱਕ ਸਮਿਟ ਦੌਰਾਨ ਮੰਚ ਸਾਂਝਾ ਕਰਨ ਦਾ।
ਸ਼ੁੱਕਰਵਾਰ ਨੂੰ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਅਤੇ ਉੱਤਰ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ-ਉਨ ਦੀ ਮੁਲਾਕਾਤ ਹੋ ਰਹੀ ਹੈ।
ਦੋਵੇਂ ਲੀਡਰਾਂ ਵਿਚਾਲੇ ਇਤਿਹਾਸਿਕ ਗੱਲਬਾਤ ਦਾ ਅਹਿਮ ਮੁੱਦਾ ਪਰਮਾਣੂ ਹਥਿਆਰਾਂ ਨੂੰ ਛੱਡਣ ਅਤੇ ਸ਼ਾਂਤੀ ਕਾਇਮ ਕਰਨ 'ਤੇ ਰਹੇਗਾ।
ਮੰਨਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਸਾਲਾਂ ਦੇ ਆਪਸੀ ਤਣਾਅ ਵਿਚਾਲੇ ਇੱਕ ਚੰਗਾ ਕਦਮ ਸਾਬਿਤ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਮਹੀਨਿਆਂ ਤੱਕ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਬਿਹਤਰ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਂਦੀਆਂ ਰਹੀਆਂ ਹਨ।
ਇਸ ਮੁਲਾਕਾਤ ਦੇ ਬਾਅਦ ਅੱਗੇ ਉੱਤਰ ਕੋਰੀਆ ਤੇ ਅਮਰੀਕਾ ਵਿਚਾਲੇ ਅਹਿਮ ਬੈਠਕ ਹੋਣ ਵਾਲੀ ਹੈ।
ਦੱਖਣ ਕੋਰੀਆਈ ਰਾਸ਼ਟਰਪਤੀ ਦੇ ਬੁਲਾਰੇ ਇਮ ਜੋਂਗ-ਸਿਓਕ ਨੇ ਕਿਹਾ, ''ਦੋਵਾਂ ਲੀਡਰਾਂ ਵਿਚਾਲੇ ਮੁਸ਼ਕਿਲ ਗੱਲ ਇਹ ਹੋਵੇਗੀ ਕਿ ਦੋਵੇਂ ਪਰਮਾਣੂ ਹਥਿਆਰਾਂ ਨੂੰ ਛੱਡਣ ਦੇ ਮੁੱਦੇ 'ਤੇ ਕਿਸ ਪੱਧਰ 'ਤੇ ਸਮਝੌਤਾ ਕਰਨ।''
ਸਮਿਟ 'ਚ ਕੀ ਹੋਵੇਗਾ ਖ਼ਾਸ?
ਸਮਿਟ ਦੇ ਹਰ ਇੱਕ ਪਹਿਲੂ ਨੂੰ ਬਾਰੀਕੀ ਨਾਲ ਯੋਜਨਾਬੱਧ ਕੀਤਾ ਗਿਆ ਹੈ - ਟਾਈਮ ਟੇਬਲ ਤੋਂ ਲੈ ਕੇ ਡਿਨਰ ਦੇ ਮੀਨੂ ਤੱਕ।
ਦੱਖਣੀ ਕੋਰੀਆਈ ਰਾਸ਼ਟਰਪਤੀ ਮੂਨ ਜੇ-ਇਨ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ-ਉਨ ਅਤੇ ਉਨ੍ਹਾਂ ਦੇ 9 ਅਧਿਕਾਰੀਆਂ ਦੇ ਵਫ਼ਦ ਨੂੰ ਸਰਹੱਦ 'ਤੇ ਮਿਲਣਗੇ।
ਉਸ ਤੋਂ ਬਾਅਦ ਉਨ੍ਹਾਂ ਨੂੰ ਦੱਖਣੀ ਕੋਰੀਅਨ ਗਾਰਡ ਆਫ਼ ਆਨਰ ਦਿੱਤਾ ਜਾਵੇਗਾ ਅਤੇ ਕਿਮ ਜੋਂਗ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਓਪਨਿੰਗ ਸੈਰੇਮਨੀ ਲਈ ਪਲਾਜ਼ਾ ਲਿਜਾਇਆ ਜਾਵੇਗਾ ਜਿੱਥੇ ਭਾਰੀ ਸੁਰੱਖਿਆ ਰਹੇਗੀ।
ਕੌਣ-ਕੌਣ ਹੋਵੇਗਾ ਸ਼ਾਮਿਲ?
ਕਿਮ ਜੋਂਗ ਆਪਣੇ 9 ਅਧਿਕਾਰੀਆਂ ਸਣੇ ਇਸ ਸਮਿਟ ਵਿੱਚ ਹਿੱਸਾ ਲੈ ਰਹੇ ਹਨ ਜਿਨ੍ਹਾਂ 'ਚ ਉਨ੍ਹਾਂ ਦੀ ਭੈਣ ਕਿਮ ਯੋ-ਜੋਂਗ ਵੀ ਸ਼ਾਮਿਲ ਹਨ।
ਇਸ ਤੋਂ ਇਲਾਵਾ ਕਿਮ ਯੋਂਗ-ਨਮ ਵੀ ਇਸ ਸਮਿਟ ਦਾ ਹਿੱਸਾ ਹਨ।
ਇਸ ਤੋਂ ਇਲਾਵਾ ਪਹਿਲੀ ਵਾਰ ਇਸ ਤਰ੍ਹਾਂ ਦੀ ਸਮਿਟ ਵਿੱਚ ਫ਼ੌਜੀ ਅਧਿਕਾਰੀਆਂ ਅਤੇ ਅਤੇ ਕੂਟਨੀਤਿਕ ਮਾਹਿਰਾਂ ਦਾ ਵਫਦ ਵੀ ਸ਼ਾਮਿਲ ਹੈ।
ਦੋਹਾਂ ਦੇਸ਼ਾਂ ਵਿਚਾਲੇ ਕਈ ਮਹੀਨਿਆਂ ਤੱਕ ਰਿਸ਼ਤੇ ਸੁਧਾਰਨ ਤੋਂ ਬਾਅਦ ਇਹ ਸਮਿਟ ਇੱਕ ਵੱਡੀ ਗੱਲ ਹੈ।
ਇਸ ਸਮਿਟ ਬਾਰੇ ਗੱਲਬਾਤ ਜਨਵਰੀ 'ਚ ਸ਼ੁਰੂ ਹੋਈ ਸੀ ਜਦੋਂ ਕਿਮ ਜੋਂਗ ਨੇ ਸੰਵਾਦ ਲਈ ਮੌਜੂਦ ਹੋਣ ਬਾਰੇ ਸੁਝਾਅ ਦਿੱਤਾ ਸੀ।
ਹਵਾਈ ਸਫ਼ਰ ਵਿੱਚ ਡਰ ਕਿਉਂ?
ਕਿਮ ਜੋਂਗ ਦੇ ਪਿਤਾ ਕਿਮ ਜੋਂਗ ਇਲ ਨੂੰ ਵੀ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਤੋਂ ਨਫ਼ਰਤ ਸੀ। ਉਹ ਵੀ ਦੂਰ ਦੇ ਸਫਰ ਦੇ ਲਈ ਖਾਸ ਟਰੇਨ ਦਾ ਇਸਤੇਮਾਲ ਕਰਦੇ ਸੀ।
ਇਸ ਰੇਲ ਗੱਡੀ ਵਿੱਚ ਦੁਨੀਆਂ ਦੀ ਸਭ ਤੋਂ ਮਹਿੰਗੀ ਵਾਈਨ ਹੁੰਦੀ ਸੀ ਅਤੇ ਬਾਰਬੇਕਿਊ ਦਾ ਇੰਤਜ਼ਾਮ ਵੀ ਹੁੰਦਾ ਹੈ।
ਟਰੇਨ ਵਿੱਚ ਸ਼ਾਨਦਾਰ ਪਾਰਟੀ ਹੁੰਦੀ ਸੀ। ਕਿਮ ਜੋਂਗ ਦੂਜੇ ਨੇ ਇਸ ਰੇਲ ਗੱਡੀ ਰਾਹੀਂ ਕਰੀਬ 10-12 ਦੌਰੇ ਕੀਤੇ ਜਿਨ੍ਹਾਂ ਵਿੱਚੋਂ ਵਧੇਰੇ ਚੀਨ ਦੇ ਸਨ।