ਸਟੀਫ਼ਨ ਹੌਕਿੰਗ: ਪੂਰੀ ਜ਼ਿੰਦਗੀ ਤਸਵੀਰਾਂ ਰਾਹੀਂ

ਸਾਲ 1942 ਨੂੰ ਜਨਮੇ ਸਟੀਫ਼ਨ ਹੌਕਿੰਗ ਨੇ ਓਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਕੈਂਬ੍ਰਿਜ ਯੂਨੀਵਰਸਿਟੀ ਤੋਂ ਕੌਮੌਲੌਜੀ ਵਿੱਚ ਪੋਸਟਗ੍ਰੈਜੁਏਸ਼ਨ ਕੀਤੀ।

22 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਮੋਟਰ ਨਿਊਰੋਨ ਨਾਮ ਦੀ ਬਿਮਾਰੀ ਹੋ ਗਈ। ਉਹ ਪਹਿਲੀ ਪਤਨੀ ਜੇਨ ਨਾਲ ਵਿਆਹ ਕਰਵਾਉਣ ਵਾਲੇ ਸਨ ਪਰ ਡਾਕਟਰਾਂ ਨੇ ਕਿਹਾ ਕਿ ਸ਼ਾਇਦ ਉਹ ਜ਼ਿਆਦਾ ਉਮਰ ਲਈ ਨਾ ਜੀਅ ਸਕਣ। ਉਹ 26 ਸਾਲ ਲਈ ਵਿਆਹੇ ਗਏ ਸਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹੋਏ।

ਉਹ ਇੱਕ ਪਹੀਏ ਵਾਲੀ ਕੁਰਸੀ ਤੇ ਬੈਠੇ ਰਹਿੰਦੇ ਸਨ ਅਤੇ ਜ਼ਿਆਦਾ ਬੋਲ ਵੀ ਨਹੀਂ ਸਕਦੇ ਸਨ। 1988 ਵਿੱਚ ਲਿਖੀ ਕਿਤਾਬ 'ਏ ਬ੍ਰੀਫ਼ ਹਿਸਟਰੀ ਆਫ਼ ਟਾਈਮ' ਨਾਲ ਸਟੀਫ਼ਨ ਮਸ਼ਹੂਰ ਹੋਏ। ਇਸ ਕਿਤਾਬ ਦੀਆਂ 10 ਮਿਲੀਅਨ ਕਿਤਾਬਾਂ ਵਿਕੀਆਂ।

ਹੌਕਿੰਗ ਨੇ ਬਾਅਦ ਵਿੱਚ 1995 ਵਿੱਚ ਇਲੈਨ ਮੈਸਨ ਨਰਸ ਨਾਲ ਵਿਆਹ ਕਰਵਾ ਲਿਆ। ਉਨ੍ਹਾਂ 11 ਸਾਲ ਦੇ ਵਿਆਹ ਤੋਂ ਬਾਅਦ ਤਲਾਕ ਲਿਆ।

2007 ਵਿੱਚ ਉਨ੍ਹਾਂ ਨੇ ਜ਼ੀਰੋ ਗ੍ਰੈਵਿਟੀ ਤੇ ਸਫ਼ਰ ਕੀਤਾ ਤੇ ਕਿਹਾ, "ਮੈਨੂੰ ਲੱਗਦਾ ਹੈ ਕਿ ਮਨੁੱਖਾ ਜੀਵਨ ਦਾ ਕੋਈ ਭਵਿੱਖ ਨਹੀਂ ਹੈ ਜੇ ਉਹ ਪੁਲਾੜ ਵਿੱਚ ਨਹੀਂ ਗਏ।"

ਉਨ੍ਹਾਂ ਨੇ ਕਈ ਵੱਡੀਆਂ ਯੂਨੀਵਰਸਿਟੀਆਂ ਵਿੱਚ ਲੈਕਚਰ ਦਿੱਤਾ। 2008 ਵਿੱਚ ਉਨ੍ਹਾਂ ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਲੈਕਚਰ ਦਿੱਤਾ।

ਉਨ੍ਹਾਂ ਨੇ ਗਣਿਤ ਅਤੇ ਵਿਗਿਆਨ ਦੇ ਖੇਤਰ ਵਿੱਚ ਕਈ ਅਵਾਰਡ ਜਿੱਤੇ ਅਤੇ 2009 ਵਿੱਚ ਉਦੋਂ ਦੇ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਮੈਡਲ ਆਫ਼ ਫਰੀਡਮ ਦਾ ਅਵਾਰਡ ਦਿੱਤਾ।

2014 ਵਿੱਚ ਉਹ ਕੁਈਨ ਐਲੀਜ਼ਾਬੇਥ ਨੂੰ ਮਿਲੇ।

2014 ਵਿੱਚ ਉਨ੍ਹਾਂ ਦੀ ਜ਼ਿੰਦਗੀ ਤੇ ਫ਼ਿਲਮ ਬਣੀ 'ਦਿ ਥਿਊਰੀ ਆਫ਼ ਐਵਰੀਥਿੰਗ' ਜਿਸ ਵਿੱਚ ਐਡੀ ਰੈੱਡਮੇਨ ਨੇ ਹੌਕਿੰਗ ਦਾ ਕਿਰਦਾਰ ਨਿਭਾਇਆ।

2017 ਵਿੱਚ ਹੌਕਿੰਗ ਨੇ ਹਾਂਗ-ਕਾਂਗ ਵਿੱਚ ਹੋਲੋਗ੍ਰਾਮ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)