ਖਬਰਦਾਰ! ਤੁਹਾਡੇ ਰਿਜ਼ਿਊਮੇ 'ਚ ਇਹ ਸ਼ਬਦ ਤਾਂ ਨਹੀਂ ਲਿਖੇ ਹੋਏ ?

    • ਲੇਖਕ, ਮਾਰੀਆ ਅਤਾਨਾਸੋਵ
    • ਰੋਲ, ਪੱਤਰਕਾਰ, ਬੀਬੀਸੀ ਕੈਪੀਟਲ

ਜੋ ਆਪਣੇ ਆਪ ਲਈ ਵਧੀਆ ਨੌਕਰੀ ਲੱਭ ਰਹੇ ਹਨ, ਉਹਨਾਂ ਲਈ ਬਾਇਓ-ਡਾਟਾ ਤਿਆਰ ਕਰਨਾ ਜਾਂ ਰਿਜ਼ਿਊਮੇ ਬਣਾਉਣਾ ਹਮੇਸ਼ਾਂ ਮੁਸ਼ਕਲ ਹੁੰਦਾ ਹੈ।

ਰਿਜ਼ਿਊਮੇ ਦੀ ਤਿਆਰੀ ਕਰਦੇ ਸਮੇਂ ਜ਼ਿਆਦਾਤਰ ਲੋਕ ਫੈਂਸੀ ਸ਼ਬਦ ਘੜਦੇ ਨੇ ਜਾਂ ਵਿਸ਼ੇਸ਼ ਸ਼ਬਦ ਵਰਤਦੇ ਹਨ, ਇਹ ਨਿਯੁਕਤੀਕਰਤਾਵਾਂ ਨੂੰ ਭਰਮਾਉਣ ਲਈ ਵਰਤੇ ਜਾਂਦੇ ਹਨ।

ਕੀ ਇਹ ਸੱਚੀਂ ਨਿਯੁਕਤੀਕਰਤਾਵਾਂ ਨੂੰ ਪ੍ਰਭਾਵਤ ਕਰਦੇ ਹਨ ? ਜੇ ਤੁਸੀਂ ਸਮਝਦੇ ਹੋ ਕਿ ਇਨ੍ਹਾਂ ਸ਼ਬਦਾਂ ਨਾਲ ਚੰਗਾ ਪ੍ਰਭਾਵ ਪੈਂਦਾ ਹੈ, ਤਾਂ ਸਾਵਧਾਨ ਰਹੋ ਕਿਉਂਕਿ ਫੈਂਸੀ ਸ਼ਬਦ ਵਰਤਣ ਨਾਲ ਰੁਜ਼ਗਾਰਦਾਤਾਵਾਂ 'ਤੇ ਉਲਟ ਅਸਰ ਹੁੰਦਾ ਹੈ, ਉਹ ਨਿਰਾਸ਼ ਹੋ ਜਾਂਦੇ ਹਨ।

ਇਸ ਨਤੀਜੇ 'ਤੇ ਪਹੁੰਚਣ ਲਈ, ਅਸੀਂ ਇਕ ਵਿਸ਼ੇਸ਼ ਸਾਈਟ ਕਿਓਰਾ ਤੋਂ ਮਦਦ ਲਈ, ਜੋ ਕਿ ਸਵਾਲ-ਆਧਾਰਿਤ ਵੈੱਬਸਾਈਟ ਹੈ। ਅਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਰਿਜ਼ਿਊਮੇ ਵਿੱਚ ਕਿਹੜਾ ਸਭ ਤੋਂ ਮਹੱਤਵਹੀਣ ਅਤੇ ਖਰਾਬ ਸ਼ਬਦ ਵਰਤਿਆ ਗਿਆ ਹੈ।

ਸਭ ਤੋਂ ਖਰਾਬ ਸ਼ਬਦ

ਇਸ ਸਵਾਲ ਦੇ ਜੋ ਜਵਾਬ ਮਿਲੇ ਉਹ ਇਸ ਤਰ੍ਹਾਂ ਦੇ ਹਨ।

ਏਂਜਲਾ ਲਿਊ ਨੇ ਕਿਹਾ ਹੈ, "ਰੁਜ਼ਗਾਰ ਦੇਣ ਵਾਲੇ ਹੋਣ ਕਾਰਨ ਸਾਡੇ ਕੋਲ ਆਮ ਤੌਰ 'ਤੇ ਰੈਜ਼ਿਊਮੇਜ਼ ਦਾ ਢੇਰ ਲੱਗ ਜਾਂਦਾ ਹੈ। ਲਿਊ ਮੁਤਾਬਕ ਇਨ੍ਹਾਂ ਵਿੱਚ ਉਨ੍ਹਾਂ ਫੈਂਸੀ ਸ਼ਬਦਾਂ ਦੀ ਭਰਮਾਰ ਹੁੰਦੀ ਹੈ, ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦੇ ।

ਏਂਜਲਾ ਲਿਊ ਮੁਤਾਬਕ ਰਿਜ਼ਿਊਮੇ ਵਿੱਚ ਸਾਫਟ ਸਕਿੱਲ, ਟੀਮ ਪਲੇਅਰ, ਮਲਟੀਟਾਸਕ,ਤੇਜ਼ੀ ਨਾਲ ਸਿੱਖਣ ਵਾਲਾ (ਕੁਇਕ ਲਰਨਰ), ਗਰੇਟ ਕਮਿਊਨੀਕੇਸ਼ਨ ਸਕਿੱਲ (ਸੰਚਾਰ ਦੀ ਯੋਗਤਾ), ਜ਼ਿੰਮੇਵਾਰ, ਲੋੜ ਅਨੁਸਾਰ ਸਿੱਖਣ ਵਾਲਾ (ਏੱਜ਼ ਐਕਵਾਇਰਡ) ਆਦਿ ਸ਼ਬਦ ਲਿਖਣੇ ਕੋਈ ਮਾਅਨੇ ਨਹੀਂ ਰੱਖਦੇ।

ਲਿਊ ਨੇ ਲਿਖਿਆ ਹੈ, "ਜੇ ਸਾਫਟਵੇਅਰ ਡਿਵੈਲਪਰ ਜਾਂ ਬਿਜ਼ਨਸ ਡਿਵੈਂਲਪਮੈਂਟ ਅਧਿਕਾਰੀ ਹੋ ਤਾਂ ਤੁਹਾਡੀ ਸਾਫਟ ਸਕਿੱਲ ਦੀ ਕੋਈ ਅਹਿਮੀਅਤ ਨਹੀਂ ਹੈ। ਉਨ੍ਹਾਂ ਨੂੰ ਅਜਿਹੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਜੋ ਕਿ ਇਹ ਨਾ ਸਾਬਿਤ ਕਰ ਸਕਣ ਕਿ ਤੁਸੀਂ ਦੂਜਿਆਂ ਤੋਂ ਵੱਖ ਕਿਵੇਂ ਹੋ। ਇਸਦਾ ਇਹ ਵੀ ਮਤਲਬ ਨਹੀਂ ਹੈ ਕਿ ਸ਼ਬਦਾਂ ਨੂੰ ਫੈਂਸੀ ਅਤੇ ਲੱਛੇਦਾਰ ਸ਼ਬਦਾਂ ਦਾ ਹਮੇਸ਼ਾਂ ਹੀ ਕਿਸੇ ਉੱਤੇ ਬੁਰਾ ਅਸਰ ਪੈਂਦਾ ਹੈ।"

ਲਿਊ ਨੇ ਸੁਝਾਅ ਦਿੱਤਾ ਹੈ ਕਿ ਬਿਨੈਕਾਰ ਆਪਣੀ ਭਾਵਨਾਤਮਕ ਅਕਲ ਦੀ ਵਰਤੋਂ ਕਰ ਸਕਦੇ ਹਨ। ਲਿਊ ਦਾ ਕਹਿਣਾ ਹੈ, " ਇਸ ਰਾਹੀ ਸਾਨੂੰ ਨੌਕਰੀ ਲੱਭ ਰਹੇ ਵਿਅਕਤੀ ਦੀ ਸੱਚੀ ਅਵਾਜ਼ ਸੁਣ ਜਾਂਦੀ ਹੈ। ਅਸੀਂ ਇਸ ਵਿੱਚੋ ਸੱਚ ਦੀ ਚੋਣ ਕਰ ਲੈਂਦੇ ਹਾਂ।"

ਲਿਊ ਨੇ ਇਕ ਉਦਾਹਰਣ ਦਿੱਤੀ -

ਚੀਜ਼ਾਂ ਕਿਵੇ ਕੰਮ ਕਰਦੀਆਂ ਹਨ ਇਸ ਨੂੰ ਮੈਂ 9 ਸਾਲ ਦੀ ਉਮਰ ਵਿੱਚ ਦੇਖਿਆ ਸੀ। ਚੀਜ਼ਾਂ ਕਿਵੇ ਕੰਮ ਕਰਦੀਆਂ ਹਨ ਇਹ ਦੇਖਣ ਵਿੱਚ ਮੈਨੂੰ ਮਜ਼ਾ ਆਉਦਾ ਹੈ। ਮੈਨੂੰ ਵੀ ਆਪਣੇ ਹੁਨਰ ਦਾ ਮਾਣ ਹੈ।ਇਨ੍ਹੀਂ ਦਿਨੀਂ ਮੈਂ ਵੈੱਬ ਐਪਲੀਕੇਸ਼ਨ ਬਣਾ ਰਹੀ ਹਾਂ। ਇਸ ਪਿੱਛੇ ਵੱਡਾ ਮਕਸਦ ਹੈ। ਮੈਨੂੰ ਬਹੁਭਾਸ਼ਾਈ ਸ਼ਬਦ ਪਸੰਦ ਨਹੀਂ, ਪਰ ਇਹ ਮੇਰੇ ਉੱਤੇ ਫਿੱਟ ਬੈਠਦਾ ਹੈ, ਮੈ ਤਕਨੀਕੀ ਤੌਰ ਉੱਤੇ ਸ਼ੱਕੀ ਸੁਭਾਅ ਦਾ ਬੰਦਾ ਹਾਂ ਅਤੇ ਹੋਰ ਵੀ ਬਹੁਤ ਸਾਰੇ ਹੁਨਰ ਸਿੱਖਣ ਵਿੱਚ ਸਮਾਂ ਬਤੀਤ ਕਰਦਾ ਹਾਂ।"

ਪ੍ਰਭਾਵ ਘਟਾਉਣ ਵਾਲੇ ਸ਼ਬਦ

ਦੂਜੇ ਪਾਸੇ ਕਰੀਅਰ ਸਲਾਹਕਾਰ ਐਰਿਨ ਬ੍ਰੇਕਰੀ ਰੌਵਨਰ ਨੇ ਕਿਹਾ, "ਵੇਰੀਅਸ ਸ਼ਬਦ ਨੂੰ ਰੈਜ਼ਿਊਮੇ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ, ਇਹ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਜਾਂਦਾ ਹੈ, ਪਰ ਇਹ ਤੁਹਾਡੇ ਗੁਣਾਂ ਨੂੰ ਘਟਾਉਂਦਾ ਹੈ."

ਰੌਵਨਰ ਦੇ ਅਨੁਸਾਰ, "ਬਹੁਤੇ ਲੋਕ ਡਿਫਰੈਂਟ ਸ਼ਬਦ ਦੀ ਥਾਂ ਵੇਰੀਅਸ ਦੀ ਵਰਤੋਂ ਕਰਦੇ ਹਨ, ਲੋਕ ਲਿਖਦੇ ਹਨ ਕਿ ਮੈਂ ਕਈ ਪ੍ਰੋਜੈਕਟਸ ਵਿੱਚ ਕੰਮ ਕੀਤਾ ਹੈ ਉਹ ਕੰਮ ਦੇ ਵੇਰਵੇ ਨਹੀਂ ਲਿਖਦੇ, ਸਿਰਫ਼ ਵੇਰੀਅਸ ਲਿਖ ਦਿੰਦੇ ਹਨ।"

ਰੌਵਨਰ ਨੇ ਸਿਫ਼ਾਰਸ਼ ਕੀਤੀ ਹੈ ਕਿ ਵੇਰੀਅਸ ਸ਼ਬਦ ਨੂੰ ਰੈਜ਼ਿਊਮੇ ਵਿੱਚੋਂ ਹਟਾ ਦੇਣਾ ਚਾਹੀਦਾ ਹੈ। ਉਹ ਕਹਿੰਦੀ ਹੈ, "ਉਨ੍ਹਾਂ ਪ੍ਰਾਜੈਕਟਾਂ ਬਾਰੇ ਦੱਸੋ ਜਿਨ੍ਹਾਂ ਉੱਤੇ ਤੁਸੀਂ ਕੰਮ ਕੀਤਾ ਹੈ। ਜੇ ਤੁਹਾਨੂੰ ਵੇਰੀਅਸ ਸ਼ਬਦ ਦੀ ਵਰਤੋਂ ਕਰਨੀ ਪਵੇ, ਤਾਂ ਇਸਦੀ ਥਾਂ ਹੋਰ ਸ਼ਬਦ ਵਰਤੋ।"

ਇਸੇ ਦੌਰਾਨ ਜਿਮ ਬ੍ਰੋਆਇਲਸ ਕਹਿੰਦਾ ਹੈ ਕਿ ਰਿਜ਼ਿਊਮੇ ਵਿੱਚ ਸ਼ਬਦ ਵੇਰੀ ਤੋਂ ਬਚਣਾ ਚਾਹੀਦਾ ਹੈ। ਉਹ ਕਹਿੰਦੇ ਹਨ, " ਵੇਰੀ ਸ਼ਬਦ ਤਾਂ ਰਿਜ਼ਿਊਮੇ ਜਾਂ ਕਿਸੇ ਕਿਸਮ ਦੀ ਪੇਸ਼ੇਵਾਰਾਨਾ ਗੱਲਬਾਤ ਦੌਰਾਨ ਵਰਤਣਾ ਦੀ ਨਹੀਂ ਚਾਹੀਦਾ, ਇਸ ਦੀ ਗੱਲਬਾਤ ਵਿੱਚ ਕੋਈ ਅਹਿਮੀਅਤ ਨਹੀਂ ਹੈ ਬਲਕਿ ਇਹ ਤੁਹਾਡੇ ਹੀ ਔਗੁਣਾਂ ਨੂੰ ਪ੍ਰਗਟਾਉਦਾ ਹੈ।

ਇਸ ਤੋਂ ਬਚਣਾ ਚਾਹੀਦਾ ਹੈ

ਹਾਲਾਂਕਿ ਤੁਹਾਡੇ ਲਈ ਰੈਜ਼ਿਊਮੇ ਵਿੱਚ ਆਪਣੇ ਗੁਣਾਂ ਦਾ ਪ੍ਰਗਟਾਵਾ ਕਰਨਾ ਬਹੁਤ ਜ਼ਰੂਰੀ ਹੈ, ਪਰ ਕੁਝ ਸ਼ਬਦ ਬਹੁਤ ਘੁਮੰਡੀ ਜਾਪਦੇ ਹਨ। ਇਨ੍ਹਾਂ ਵਿੱਚ ਵਿਜ਼ਨਰੀ, ਐਕਸਪਰਟ, ਫਿਊਚਰਿਸਟ, ਮਾਸਟਰ ਮਾਈਂਡ, ਗੋ-ਗੇਟਰ ਅਤੇ ਚੇਂਜ਼ ਏਜੰਟ ਸ਼ਾਮਲ ਹੈ।

ਜਿਮ ਬ੍ਰੋਆਇਲਸ ਦੇ ਅਨੁਸਾਰ, ਜੇ ਤੁਸੀਂ ਵਿਜ਼ਨਰੀ ਸ਼ਬਦ ਲਿਖਦੇ ਹੋ ਤਾਂ ਇਹ ਤੁਹਾਡੇ ਹਊਂਮੈ ਨੂੰ ਹੀ ਦਰਸਾਉਂਦਾ ਹੈ।

ਸਿਰਫ ਇਹੀ ਨਹੀਂ ਸਿਨਰਜੀ ਅਤੇ ਅਜਿਹੇ ਹੀ ਹੋਰ ਸ਼ਬਦਾਂ ਦੀ ਵਰਤੋਂ ਦਾ ਵੀ ਰਿਜ਼ਿਊਮੇ ਵਿੱਚ ਕੋਈ ਫਾਇਦਾ ਨਹੀਂ ਹੈ।

ਬਰਾਇਨ ਹੈਨੇਸੀ ਦੱਸਦੇ ਨੇ"ਇਹ ਸ਼ਬਦ ਦਸ ਸਾਲ ਪਹਿਲਾਂ ਚੰਗੇ ਸਮਝੇ ਜਾਂਦੇ ਸਨ। ਕਾਕਟੇਲ ਪਾਰਟੀਆਂ ਅਤੇ ਕਾਰੋਬਾਰੀ ਮੀਟਿੰਗਾਂ ਵਿੱਚ ਇਹ ਆਮ ਵਰਤੇ ਜਾਂਦੇ ਸਨ।ਇਸ ਤੋਂ ਬਾਅਦ ਇਹ ਹਰ ਰਿਜ਼ਿਊਮੇ ਵਿੱਚ ਵਰਤੇ ਜਾਣ ਲੱਗ ਪਏ।

ਹੈਨੇਸੀ ਇਸ ਤੋਂ ਬਚਣ ਦੀ ਸਿਫਾਰਸ਼ ਕਰਦਿਆਂ ਕੁਝ ਉਦਾਹਰਣਾਂ ਦਿੰਦੇ ਨੇ -

ਵਿਭਾਗੀ ਸਰੋਤਾਂ ਵਿਚਕਾਰ ਤਾਲਮੇਲ ਲਈ ਜ਼ਿੰਮੇਵਾਰ, ਕੰਪਨੀ ਦੇ ਹੁਕਮਾਂ ਨੂੰ ਲਾਗੂ ਕੀਤਾ, ਸਾਰੇ ਕਰਮਚਾਰੀਆਂ ਦੇ ਤਾਲਮੇਲ ਨੂੰ ਵਿਕਸਿਤ ਅਤੇ ਵਧਾਇਆ ਅਤੇ ਬਹਾਲ ਰੱਖਿਆ।

ਕੀ ਹੈ ਅਹਿਮ

ਹੈਨੇਸੀ ਦੇ ਅਨੁਸਾਰ ਰੈਸਟੋਰੈਂਟ ਅਤੇ ਹੌਸਪੀਟੈਲਟੀ ਦੇ ਖੇਤਰ ਵਿੱਚ ਇਹ ਸ਼ਬਦ ਜ਼ਿਆਦਾ ਵਰਤੇ ਜਾਣ ਵਾਲੇ ਹਨ।

ਨੇਡ ਹੋਰਵਾਥ ਦੇ ਅਨੁਸਾਰ, ਮੁਕਾਬਲਤਨ ਬਿਰਧ ਲੋਕ ਪ੍ਰੌਬਲਮ ਸੋਲਬਰ ਸ਼ਬਦ ਨੂੰ ਦੁਬਾਰਾ ਰੈਜ਼ਿਊਮੇ ਵਿੱਚ ਵਰਤਦੇ ਹਨ।

ਉਹ ਕਹਿੰਦੇ ਹਨ, "ਜਿਹੜੇ ਲੋਕ ਆਪਣੇ ਰੈਜ਼ਿਊਮੇ ਅਜਿਹੇ ਸ਼ਬਦ ਵਿੱਚ ਲਿਖਦੇ ਹਨ, ਉਨ੍ਹਾਂ ਦੇ ਹੁਨਰ ਨੂੰ ਵਧੀਆ ਨਹੀਂ ਮੰਨਿਆ ਜਾਂਦਾ, ਪਰ ਉਨ੍ਹਾਂ ਦੇ ਤਜਰਬੇ ਕਾਰਨ ਉਹ ਆਮ ਤੌਰ ਤੇ ਇਕ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨ।"

ਅਜਿਹੇ ਲੋਕਾਂ ਨੂੰ ਸਲਾਹ ਦਿੰਦਿਆ ਹੋਰਵਾਥ ਕਹਿੰਦੇ ਨੇ ਕਿ ਸਵੈ-ਸਿੱਖਿਆ ਦੇ ਇੰਟਰਨੈੱਟ ਉੱਤੇ ਬਹੁਤ ਸਾਰੇ ਸਾਧਨ ਉਪਲੱਬਧ ਹਨ, ਕਈ ਸਲਾਹਕਾਰ ਸਮੂਹ ਵੀ ਕੰਮ ਕਰ ਰਹੇ ਹਨ ਤਾਂ ਕਿ ਉਹ ਨਵੀਨਤਮ ਸਮਰੱਥਾਵਾਂ ਨਾਲ ਆਪਣੇ ਆਪ ਨੂੰ ਮਜ਼ਬੂਤ ਕੀਤਾ ਜਾ ਸਕੇ।

(ਕਿਉਰਾ ਦੀ ਵਾਸਤਵਿਕਤਾ ਲਈ ਸਾਈਟ ਉੱਤੇ ਜਵਾਬ ਦੇਣ ਵਾਲਿਆ ਨੂੰ ਉਨ੍ਹਾਂ ਦੇ ਅਸਲ ਨਾਂ ਦੇਣੇ ਪੈਂਦੇ ਹਨ। ਗੁਣਵੱਤਾ ਅਤੇ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ, ਕਿਓਰਾ ਉਨ੍ਹਾਂ ਮਾਹਿਰਾਂ ਨੂੰ ਆਪਣੇ ਖੇਤਰ ਵਿੱਚ ਕੁਝ ਸਵਾਲ ਪੁੱਛਦਾ ਹੈ।)

(ਅੰਗਰੇਜ਼ੀ ਵਿੱਚ ਮੂਲ ਲੇਖ ਇੱਥੇ ਪੜ੍ਹੋ, ਜੋ ਬੀਬੀਸੀ ਕੈਪੀਟਲ'ਤੇ ਜਾਓ)

(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)