You’re viewing a text-only version of this website that uses less data. View the main version of the website including all images and videos.
ਪੇਲੋਸੀ ਦਾ ਰਿਕਾਰਡ: 4 ਇੰਚ ਦੀ ਹੀਲ, ਕੁਝ ਬੂੰਦਾਂ ਪਾਣੀ ਤੇ ਅੱਠ ਘੰਟੇ ਦਾ ਭਾਸ਼ਣ
ਅਮਰੀਕੀ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਇੱਕ ਆਗੂ ਨੈਨਸੀ ਪੇਲੋਸੀ ਨੇ ਅੱਠ ਘੰਟੇ ਤੋਂ ਵੱਧ ਪ੍ਰਵਾਸੀਆਂ ਦੀਆਂ ਕਹਾਣੀਆਂ ਸੁਣਾ ਕੇ, ਸਭ ਤੋਂ ਲੰਬੇ ਭਾਸ਼ਣ ਦਾ ਨਵਾਂ ਰਿਕਾਰਡ ਬਣਾ ਦਿੱਤਾ ਹੈ।
ਪੇਲੋਸੀ ਗ਼ੈਰਕਾਨੂੰਨੀ ਪ੍ਰਵਾਸੀਆਂ ਦਾ ਪੱਖ ਰੱਖ ਰਹੇ ਸਨ, ਜੋ ਅਮਰੀਕਾ ਵਿੱਚ ਆਪਣੇ ਬਚਪਨ ਵਿੱਚ ਆਏ ਅਤੇ ਉਹ ਡ੍ਰੀਮਰਜ਼ (ਸੁਪਨੇ ਵੇਖਣ ਵਾਲੇ) ਵਜੋਂ ਜਾਣੇ ਗਏ।
ਉਹ ਚਾਹੁੰਦੇ ਹਨ ਕਿ ਉਨ੍ਹਾਂ ਸੁਰੱਖਿਆ ਯਕੀਨੀ ਬਣਾਈ ਜਾਵੇ।
ਉਨ੍ਹਾਂ ਆਪਣਾ ਭਾਸ਼ਣ ਸਥਾਨਕ ਸਮੇਂ ਮੁਤਾਬਕ ਸਵੇਰੇ 10:04 ਵਜੇ ਸ਼ੁਰੂ ਕੀਤਾ,ਜੋ ਕਿ ਸ਼ਾਮ ਤੱਕ ਖ਼ਤਮ ਨਹੀਂ ਹੋਇਆ ਸੀ।
ਡ੍ਰੀਮਰਜ਼ ਦੀ ਪਹਿਲਾਂ ਇੱਕ ਕਾਨੂੰਨ ਮੁਤਾਬਕ ਸੁਰੱਖਿਆ ਕੀਤੀ ਜਾਂਦੀ ਸੀ। ਹੁਣ ਇਸ ਕਾਨੂੰਨ ਨੂੰ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿਛਲੇ ਸਾਲ ਖ਼ਤਮ ਕਰ ਦਿੱਤਾ।
ਪੇਲੋਸੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ, "ਹਰ ਰੋਜ਼ ਇਹ ਹਿੰਮਤ ਵਾਲੇ ਦੇਸ਼ ਭਗਤ ਆਪਣੀ ਹੋਂਦ ਗੁਆ ਰਹੇ ਹਨ।"
ਉਨ੍ਹਾਂ ਅੱਗੇ ਕਿਹਾ, "ਇਸ ਕਾਂਗਰਸ ਦੇ ਮੈਂਬਰ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਕੋਈ ਕਾਰਵਾਈ ਕਰੀਏ ਪਰ ਇਨ੍ਹਾਂ ਸੁਪਨੇ ਵੇਖਣ ਵਾਲਿਆਂ ਨੂੰ ਬਚਾਈਏ।"
ਉਨ੍ਹਾਂ ਨੇ ਪ੍ਰਵਾਸੀਆਂ ਦੀਆਂ ਦਰਜਨਾਂ ਨਿੱਜੀ ਕਹਾਣੀਆਂ ਸਾਂਝੀਆਂ ਕੀਤੀਆਂ ਜੋ ਦੇਸ ਨਿਕਾਲੇ ਦਾ ਸਾਹਮਣਾ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਇਸ ਨੂੰ ਲੈ ਪ੍ਰਤੀਕਰਮ ਆ ਰਹੇ ਹਨ।
ਲੋਕ ਕਹਿ ਰਹੇ ਹਨ ਕਿ ਪੇਲੋਸੀ ਨਾ ਸਿਰਫ਼ ਕਈ ਘੰਟੇ ਬੋਲੇ ਬਲਕਿ ਉਨ੍ਹਾਂ ਸਿਰਫ਼ ਇੱਕ ਲੀਟਰ ਪਾਣੀ ਹੀ ਪੀਤਾ ਅਤੇ ਚਾਰ ਇੰਚ ਲੰਬੀ ਹੀਲ ਪਹਿਨ ਕੇ ਖੜੇ ਰਹੇ।
ਪੇਲੋਸੀ ਦੇ ਆਪਣੇ ਪਾਰਟੀ ਮੈਂਬਰਾਂ ਨੇ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਕਾਂ ਨੇ ਇਸ ਤੋਂ ਬਾਅਦ ਵਧਾਈਆਂ ਦੇ ਟਵੀਟ ਵੀ ਕੀਤੇ। ਉਨ੍ਹਾਂ #GoNancyGo ਦੀ ਵਰਤੋਂ ਕੀਤੀ।
ਹਾਲਾਂਕਿ ਰਿਪਬਲਿਕਨ ਪਾਰਟੀ ਨੇ ਇਹੀ ਹੈਸ਼ਟੈਗ ਉਨ੍ਹਾਂ ਦਾ ਵਿਰੋਧ ਕਰਨ ਲਈ ਵਰਤਿਆ।
ਇਤਿਹਾਸਕਾਰਾਂ ਦਾ ਕਹਿਣਾ ਕਿ ਉਹ ਬਿਨਾ ਲੰਬੇ ਅਧਿਐਨ ਦੇ ਕਹਿ ਸਕਦੇ ਹਨ ਕਿ ਇਸ ਨੇ ਚੈਂਪ ਕਲਾਰਕ ਵੱਲੋਂ 1909 ਦਿੱਤੇ ਗਿਏ ਪੰਜ ਘੰਟੇ ਤੋਂ ਲੰਬੇ ਭਾਸ਼ਣ ਦਾ ਰਿਕਾਰਡ ਤੋੜ ਦਿੱਤਾ ਹੈ।
ਜਦੋਂ ਪੇਲੋਸੀ ਨੇ ਆਪਣਾ ਭਾਸ਼ਣ ਖ਼ਤਮ ਕੀਤਾ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਉਨ੍ਹਾਂ ਦਾ ਸਰਾਹਨਾ ਵੀ ਕੀਤੀ।