ਚੀਨੀ ਲੈਬ ਵਿੱਚ ਕਲੋਨ ਕੀਤੇ ਹੋਏ ਬਾਂਦਰ ਤੁਸੀਂ ਦੇਖੇ ਹਨ!

ਜਿਸ ਤਕਨੀਕ ਨਾਲ ਡੌਲੀ ਭੇਡ ਕਲੋਨ ਕੀਤੀ ਗਈ ਸੀ ਉਸੇ ਨਾਲ ਇਹ ਦੋ ਬਾਂਦਰ ਤਿਆਰ ਕੀਤੇ ਗਏ ਹਨ। ਇਨ੍ਹਾਂ ਦੇ ਨਾਮ ਝੋਂਗ-ਝੋਂਗ ਤੇ ਹੂਆ-ਹੂਆ ਹਨ। ਇਨ੍ਹਾਂ ਦਾ ਜਨਮ ਚੀਨ ਦੀ ਇੱਕ ਪ੍ਰਯੋਗਸ਼ਾਲਾ ਵਿੱਚ ਹੋਇਆ ਹੈ। ਵਿਗਿਆਨੀਆਂ ਮੁਤਾਬਕ ਇਸ ਖੋਜ ਦੌਰਾਨ ਪਸ਼ੂਆਂ ਸੰਬੰਧੀ ਖੋਜ ਦੇ ਕੋਮਾਂਤਰੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ ਹੈ।

26 ਜਨਵਰੀ ਦੇ ਦਿਨ ਆਸਟਰੇਲੀਆ ਡੇਅ ਪਰੇਡ ਵਿੱਚ ਹਿੱਸਾ ਲੈ ਰਹੇ ਨਿਹੰਗ ਬਾਣੇ ਵਿੱਚ ਤਿਆਰ ਬਰ ਤਿਆਰ ਖਾਲਸੇ।

ਇਹ ਪਰੇਡ 1788 ਤੋਂ ਸਿਡਨੀ ਵਿੱਚ ਲਗਾਤਾਰ ਕੱਢੀ ਜਾ ਰਹੀ ਹੈ।

ਬੰਗਲਾਦੇਸ਼ ਦੇ ਮੁਸਲਿਮ ਸ਼ਰਧਾਲੂ ਢਾਕਾ ਵਿੱਚ ਬਿਸਵਾ ਇਜਟਮਾ ਵਿੱਚ ਪ੍ਰਾਰਥਨਾ ਤੋਂ ਬਾਅਦ ਘਰਾਂ ਨੂੰ ਵਾਪਸ ਆਉਂਦੇ ਹੋਏ।

ਇਹ ਹੱਜ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਮੁਸਲਮਨਾਂ ਦਾ ਧਾਰਮਿਕ ਸਮਾਗਮ ਹੁੰਦਾ ਹੈ।

ਘਾਨਾ ਦੀ ਰਾਜਧਾਨੀ ਅਕਾਰਾ ਵਿੱਚ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਸਕੇਟ ਸੋਕਰ ਦਾ ਟੂਰਨਾਮੈਂਟ।

ਮੁਕਾਬਲੇ ਦਾ ਮੰਤਵ ਅਪਾਹਜਾਂ ਦੀ ਲੁਕੀ ਹੋਈ ਸਮਰੱਥਾ ਨੂੰ ਮੰਚ ਦੇਣਾ ਹੈ।

ਸਪੇਨ ਦੇ ਪਾਲਮਾ ਡੀ ਮਲੋਰਕ ਵਿੱਚ ਕਾਰਫੋਕ ਸਮਾਰੋਹ ਮੌਕੇ ਸ਼ਾਮਲ ਲੋਕ। ਇਸ ਦੌਰਾਨ ਲੋਕ ਭੂਤਾਂ-ਪ੍ਰੇਤਾਂ ਵਰਗੇ ਪਹਿਰਾਵੇ ਵਿੱਚ ਤਿਆਰ ਹੋ ਕੇ ਆਉਂਦੇ ਹਨ।

ਇਹ ਤਸਵੀਰ ਇਜ਼ਰਾਈਲ ਦੇ ਰਾਹਤ ਸ਼ਿਹਿਰ ਦੀ ਹੈ। ਨੇਗੇਵ ਰੇਗਿਸਤਾਨ ਦੇ ਉੱਪਰੋਂ ਉੱਡਦੇ ਪੰਛੀਆਂ ਦੀ ਡਾਰ ਆਪਣੇ ਸਫ਼ਰ ਤੇ ਨਿਕਲੀ ਹੈ। ਸੂਰਜ ਛਿਪਦੇ ਸਮੇਂ ਇਨ੍ਹਾਂ ਹਜ਼ਾਰਾਂ ਪੰਛੀਆਂ ਦੀ ਆਕ੍ਰਿਤੀ ਵੀ ਪੰਛੀ ਵਰਗੀ ਬਣੀ ਹੋਈ ਸੀ।

ਡਾਊਨਿੰਗ ਸਟਰੀਟ ਲੰਡਨ 'ਤੇ ਜਿਨਸੀ ਦੁਰ-ਵਿਵਹਾਰ ਖਿਲਫ਼ ਪ੍ਰਦਰਸ਼ਨ ਕਰਦੇ ਲੋਕ।

ਇਹ ਇਸ ਕੜੀ ਦਾ ਦੂਜਾ ਪ੍ਰਦਰਸ਼ਨ ਹੈ ਤੇ ਟਾਈਮ ਇਜ਼ ਅੱਪ (ਸਮਾਂ ਆ ਗਿਆ) ਲਹਿਰ ਦਾ ਹਿੱਸਾ ਹੈ।

ਇਸ ਤੋਂ ਪਹਿਲਾਂ ਅਜਿਹਾ ਪ੍ਰਦਰਸ਼ਨ ਪਿਛਲੇ ਸਾਲ ਕੀਤਾ ਗਿਆ ਸੀ।

ਫ਼ਿਲਿਪੀਨਜ਼ ਦਾ ਸਭ ਤੋਂ ਕਿਰਿਆਸ਼ੀਲ ਜਵਾਲਾਮੁਖੀ ਮਾਊਂਟ ਮਾਇਉਂ ਮੁੜ ਜਾਗ ਪਿਆ ਹੈ।

40, 000 ਵਸਨੀਕਾਂ ਨੇ ਸ਼ਹਿਰ ਛੱਡ ਦਿੱਤਾ ਹੈ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਧਮਾਕੇ ਜਾਰੀ ਰਹਿ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ