ਮੇਰੇ ਪਰਮਾਣੂ ਬੰਬ ਦਾ ਬਟਨ ਵੱਡਾ ਹੈ: ਡੌਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟਰ 'ਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ 'ਤੇ ਹਮਲਾ ਬੋਲਿਆ ਹੈ।

ਡੋਨਲਡ ਟਰੰਪ ਨੇ ਕਿਮ ਜੌਂਗ ਉਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ, "ਕਿਮ ਜੌਂਗ ਉਨ ਨੇ ਕਿਹਾ ਸੀ ਕਿ ਪਰਮਾਣੂ ਬੰਬ ਦਾ ਬਟਨ ਉਸਦੇ ਡੈਸਕ 'ਤੇ ਹਮੇਸ਼ਾ ਰਹਿੰਦਾ ਹੈ।''

"ਕੋਈ ਉਸਦੀ ਕਮਜ਼ੋਰ 'ਤੇ ਭੁੱਖ ਨਾਲ ਪਰੇਸ਼ਾਨ ਸੱਤਾ ਵਿੱਚੋਂ ਉਸ ਨੂੰ ਜਾਣਕਾਰੀ ਦੇਵੇ ਕਿ ਮੇਰੇ ਕੋਲ ਵੀ ਪਰਮਾਣੂ ਬੰਬ ਦਾ ਬਟਨ ਹੈ ਜੋ ਜ਼ਿਆਦਾ ਵੱਡਾ ਤੇ ਤਾਕਤਵਰ ਹੈ ਅਤੇ ਮੇਰਾ ਬਟਨ ਕੰਮ ਵੀ ਕਰਦਾ ਹੈ।''

ਸੋਮਵਾਰ ਨੂੰ ਆਪਣੇ ਭਾਸ਼ਣ ਵਿੱਚ ਕਿਮ ਜੌਂਗ ਉਨ ਨੇ ਅਮਰੀਕਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਪਰਮਾਣੂ ਬੰਬ ਨੂੰ ਲੌਂਚ ਕਰਨ ਦਾ ਬਟਨ ਹਮੇਸ਼ਾ ਉਨ੍ਹਾਂ ਦੇ ਡੈਸਕ 'ਤੇ ਰਹਿੰਦਾ ਹੈ ਯਾਨੀ 'ਅਮਰੀਕਾ ਕਦੇ ਵੀ ਜੰਗ ਨਹੀਂ ਸ਼ੁਰੂ ਕਰ ਸਕੇਗਾ'।

ਇਸੇ ਭਾਸ਼ਣ ਵਿੱਚ ਕਿਮ ਜੌਂਗ ਨੇ ਕਿਹਾ ਸੀ ਕਿ ਦੱਖਣੀ ਕੋਰੀਆ ਵਿੱਚ ਅਗਲੇ ਮਹੀਨੇ ਹੋਣ ਵਾਲੇ ਵਿੰਟਰ ਓਲੰਪਿਕ ਵਿੱਚ ਉੱਤਰੀ ਕੋਰੀਆ ਦੀ ਸ਼ਮੂਲੀਅਤ ਬਾਰੇ ਦੋਹਾਂ ਦੇਸਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ।

ਕਿਮ ਜੌਂਗ ਉਨ ਦੇ ਇਸ ਬਿਆਨ ਤੋਂ ਬਾਅਦ ਦੱਖਣੀ ਕੋਰੀਆ ਵੱਲੋਂ 9 ਜਨਵਰੀ ਨੂੰ ਉੱਤਰੀ ਕੋਰੀਆ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)