ਮਲਿਕਾ ਸ਼ੇਰਾਵਤ ਨੂੰ ਕਿਉਂ ਕੀਤਾ ਜਾ ਰਿਹਾ ਹੈ ਬੇਘਰ?

ਤਸਵੀਰ ਸਰੋਤ, Getty Images
ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ ਅਤੇ ਉਨ੍ਹਾਂ ਦੇ ਫਰੈਂਚ ਪਤੀ ਨੂੰ ਪੈਰਿਸ ਵਿਚਲੇ ਘਰ ਚੋਂ ਬੇਦਖਲ ਕਰਨ ਲਈ ਕਾਨੂੰਨੀ ਚਾਰਾਜ਼ੋਈ ਸ਼ੁਰੂ ਹੋ ਗਈ ਹੈ।
ਇਲਜ਼ਾਮ ਹਨ ਕਿ ਦੋਹਾਂ ਨੇ 80,000 ਯੂਰੋ (60,57,108.52 ਰੁਪਏ) ਕਿਰਾਏ ਦੀ ਅਦਾਇਗੀ ਨਹੀਂ ਕੀਤੀ ਹੈ, ਇਸ ਲਈ ਮਾਮਲਾ ਪੈਰਿਸ ਅਦਾਲਤ ਵਿੱਚ ਪਹੁੰਚ ਗਿਆ ਹੈ।
ਜੋੜੇ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ ਕਿਰਾਇਆ ਨਾ ਦੇ ਕੇ 'ਆਪਣੀ ਖਿਝ ਦਿਖਾਉਣਾ' ਚਾਹੁੰਦੇ ਸੀ ਕਿਉਂਕਿ ਪਿਛਲੇ ਸਾਲ ਮਲਿਕਾ ਸ਼ੇਰਾਵਤ 'ਤੇ ਬਿਲਡਿੰਗ ਵਿੱਚ ਹਮਲਾ ਕੀਤਾ ਗਿਆ ਸੀ।
ਮਕਾਨ ਮਾਲਕ ਦੀ ਮੰਗ
ਮਕਾਨ ਮਾਲਕ ਨੇ ਫਰਨੀਚਰ ਅਤੇ ਕੀਮਤੀ ਘੜੀਆਂ ਜ਼ਬਤ ਕਰਨ ਦੀ ਅਪੀਲ ਕੀਤੀ ਹੈ।

ਤਸਵੀਰ ਸਰੋਤ, Getty Images
ਇਹ 350 ਸੁਕੇਅਰ ਮੀਟਰ ਦਾ ਘਰ ਫਰਾਂਸ ਦੀ ਰਾਜਧਾਨੀ ਦੇ ਮਹਿੰਗੇ ਖੇਤਰ ਵਿੱਚ ਹੈ।
ਮਕਾਨ ਮਾਲਕ ਦੇ ਵਕੀਲ ਦਾ ਦਾਅਵਾ ਹੈ ਕਿ 14 ਨਵੰਬਰ ਤੱਕ ਮਲਿਕਾ ਤੇ ਉਨ੍ਹਾਂ ਦੇ ਪਤੀ ਉੱਤੇ 78,786.73 ਯੂਰੋ ਕਿਰਾਇਆ ਬਕਾਇਆ ਹੈ।

ਤਸਵੀਰ ਸਰੋਤ, Getty Images
ਓਲੀਵੀਅਰ ਮੇਰੈਂਡ ਨੇ ਫਰਾਂਸਇੰਫੋ ਖ਼ਬਰ ਵੈੱਬਸਾਈਟ ਨੂੰ ਦੱਸਿਆ ਕਿ ਇਹ ਜੋੜਾ ਅਸਾਨੀ ਨਾਲ ਕਿਰਾਇਆ ਭਰ ਸਕਦਾ ਸੀ, ਪਰ ਹਾਲੇ ਤੱਕ ਇਸ ਵਿਵਾਦ ਉੱਤੇ ਕੋਈ ਸਮਝੌਤਾ ਹੋਣ ਦੇ ਅਸਾਰ ਨਹੀਂ ਹਨ।
"ਅਸੀਂ 46 ਮਿਲੀਅਨ ਯੂਰੋ ਆਮਦਨ ਅਤੇ 1.4 ਕਰੋੜ ਦੀ ਫਾਰਚੂਨ ਦੀ ਗੱਲ ਕਰ ਰਹੇ ਹਾਂ। ਅਸੀਂ ਤਾਂ ਕਿਰਾਏਦਾਰ ਦੀ ਔਕੜ ਦੇ ਨੇੜੇ-ਤੇੜੇ ਵੀ ਨਹੀਂ।"
ਕਿਰਾਇਆ ਨਾ ਭਰਨ ਦੀ ਵਜ੍ਹਾ
ਮਲਿਕਾ ਦੇ ਵਕੀਲ ਦਾ ਕਹਿਣਾ ਹੈ ਕਿ ਉਹ 'ਅਸਥਾਈ ਮਾਲੀ ਮੁਸ਼ਕਿਲ' ਨਾਲ ਜੂਝ ਰਹੇ ਹਨ।

ਤਸਵੀਰ ਸਰੋਤ, Getty Images
ਡੇਵਿਡ ਓਨਰੋਟ ਨੇ ਫਰਾਂਸਇੰਫੋ ਨੂੰ ਦੱਸਿਆ ਕਿ ਨਵੰਬਰ ਵਿੱਚ ਮਕਾਨ ਮਾਲਕ ਨਾਲ ਹੋਈ ਲੜਾਈ ਤੋਂ ਬਾਅਦ ਉਨ੍ਹਾਂ ਕਿਰਾਇਆ ਭਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ।
ਇੱਕ ਵਾਰੀ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇ ਉਹ ਸਾਰਾ ਕਿਰਾਇਆ ਭਰ ਦੇਣਗੇ।
ਤੁਹਾਨੂੰ ਦੱਸ ਦੇਈਏ ਕਿ ਮਲਿਕਾ ਸ਼ੇਰਾਵਤ ਹੁਣ ਤੱਕ 40 ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।












