#ParadisePapers: ਕਿਹੜੇ ਭਾਰਤੀਆਂ ਦੇ ਨਾਂ ਆਏ?

ਤਸਵੀਰ ਸਰੋਤ, Getty Images
"ਇੰਟਰਨੈਸ਼ਨਲ ਕੰਸੌਰਟੀਅਮ ਆਫ ਇੰਵੈਸਟੀਗੇਟਿਵ ਜਰਨਅਲਿਸਟਸ" ਦੀ ਜਾਂਚ ਵਿੱਚ ਉਨ੍ਹਾਂ ਲੋਕਾਂ ਦੇ ਨਾਂ ਦੇ ਖੁਲਾਸੇ ਹੋਏ ਹਨ ਜਿੰਨ੍ਹਾਂ ਨੇ ਟੈਕਸ ਤੋਂ ਬਚਣ ਲਈ ਪੈਸਾ ਆਫਸ਼ੋਰ ਕੰਪਨੀਆਂ ਵਿੱਚ ਨਿਵੇਸ਼ ਕੀਤਾ।
ਜ਼ਿਆਦਾਤਰ ਦਸਤਾਵੇਜ਼ ਇੱਕੋ ਕੰਪਨੀ ਐੱਪਲਬੀ ਦੇ ਹਨ।
ਭਾਰਤੀ ਅਖ਼ਬਾਰ ਇੰਡੀਅਨ ਐਕਸਪ੍ਰੈਸ, ਜੋ ਭਾਰਤ ਵਿੱਚ ਇਸ ਜਾਂਚ ਦਾ ਹਿੱਸਾ ਹੈ, ਦੇ ਮੁਤਾਬਕ ਪੈਰਾਡਾਈਸ ਪੇਪਰਸ ਵਿੱਚ 714 ਭਾਰਤੀ ਲੋਕਾਂ ਦੇ ਨਾਂ ਹਨ।
ਨੰਦ ਲਾਲ ਖੇਮਕਾ ਦੀ ਕੰਪਨੀ ਸੰਨ ਗਰੁਪ ਕੌਮਾਂਤਰੀ ਪੱਧਰ 'ਤੇ ਐੱਪਲਬੀ ਦੀ ਦੂਜੀ ਸਭ ਤੋਂ ਵੱਡੀ ਨਿਵੇਸ਼ਕ ਹੈ। ਇਸ ਦੀਆਂ 118 ਆਫਸ਼ੋਰ ਇਕਾਈਆਂ ਹਨ।

ਤਸਵੀਰ ਸਰੋਤ, epaper.indianexpress.com
ਐੱਪਲਬੀ ਦੇ ਭਾਰਤੀ ਨਿਵੇਸ਼ਕਾਂ ਵਿੱਚ ਕਈ ਨਾਮੀ ਕੰਪਨੀਆਂ ਹਨ ਜਿੰਨ੍ਹਾਂ ਦੀ ਜਾਂਚ ਸੀਬੀਆਈ ਅਤੇ ਐਨਫੋਕਸਮੈਂਟ ਡਾਏਰੈਕਟੋਰੇਟ ਕਰ ਰਹੇ ਹਨ।
ਕਿਹੜੇ ਨਾਂ ਆਏ ਸਾਹਮਣੇ?
ਵਿਜੇ ਮਾਲਿਆ
- ਇੰਡੀਅਨ ਐਕਸਪ੍ਰੈਸ ਦੇ ਮੁਤਾਬਕ, ਪੈਰਾਡਾਈਸ ਪੇਪਰਸ ਦੇ ਕਾਰਨ ਵਿਜੇ ਮਾਲਿਆ ਨੂੰ ਕੁਝ ਗੱਲਾਂ ਦੇ ਜਵਾਬ ਦੇਣੇ ਪੈ ਸਕਦੇ ਹਨ। ਰਿਕਾਰਡਾਂ ਦੇ ਹਿਸਾਬ ਨਾਲ ਮਾਲਿਆ ਨੇ ਆਪਣੀ ਕੰਪਨੀ ਯੁਨਾਈਟਿਡ ਸਪਿਰਿਟਸ ਲਿਮਿਟੈਡ 2013 ਵਿੱਚ ਦਿਆਗੀਓ ਗਰੁਪ ਨੂੰ ਵੇਚੀ ਸੀ। ਦਿਆਗਿਓ ਗਰੁਪ ਨੇ ਇਸ ਤਰ੍ਹਾਂ ਨਿਵੇਸ਼ ਕੀਤੇ ਕਿ 1.5 ਬਿਲੀਅਨ ਡਾਲਰ ਦਾ ਕਰਜ਼ਾ ਮੁਆਫ਼ ਹੋ ਗਿਆ।

ਤਸਵੀਰ ਸਰੋਤ, ADRIAN DENNISAFP/Getty Images
ਨੀਰਾ ਰਾਡੀਆ
- ਨੀਰਾ ਰਾਡੀਆ ਜੋ 2010 'ਚ "ਰਾਡੀਆ ਟੇਪਸ" ਵਿਵਾਦ ਦੇ ਕਾਰਨ ਖ਼ਬਰਾਂ ਵਿੱਚ ਆਈ, ਮਾਲਟਾ ਵਿੱਖੇ ਦੋ ਆਫਸ਼ੋਰ ਕੰਪਨੀਆਂ ਦਾ ਹਿੱਸਾ ਸੀ। ਰਾਡੀਆ ਨੂੰ 2012 ਵਿੱਚ ਇੱਕ ਕੰਪਨੀ ਵਿੱਚੋਂ ਕੱਡ ਦਿੱਤਾ ਗਿਆ। 2014 ਵਿੱਚ ਉਨ੍ਹਾਂ ਦੂਜੀ ਕੰਪਨੀ 'ਚੋਂ ਇਸਤੀਫਾ ਦੇ ਦਿੱਤਾ।
ਡਾਕਟਰ ਅਸ਼ੋਕ ਸੇਠ
- ਫੋਰਟਿਸ-ਐਸਕਾਰਟਸ ਦੇ ਚੇਅਰਮੈਨ ਡਾਕਟਰ ਅਸ਼ੋਕ ਸੇਠ ਨੂੰ ਸਿੰਗਾਪੁਰ ਦੀ ਕੰਪਨੀ ਬਾਏਓਸੇਮਸਰਸ ਇੰਟਰਨੈਸ਼ਨਲ ਗਰੁਪ ਨੇ ਸ਼ੇਅਰ ਦਿੱਤੇ। ਇਹ ਕੰਪਨੀ ਦਿਲ ਦੇ ਰੋਗਾਂ ਦੇ ਇਲਾਜ ਲਈ ਮੈਡੀਕਲ ਡਿਵਾਈਸ ਬਣਾਊਂਦੀ ਹੈ। ਡਾਕਟਰ ਸੇਠ ਨੇ ਇਸ ਕੰਪਨੀ ਦੇ ਸਟੇਂਟ ਮਰੀਜਾਂ ਨੂੰ ਲਿਖਣੇ ਸ਼ੁਰੂ ਕਰ ਦਿੱਤੇ। ਇਹ ਕੰਪਨੀ 1998 ਵਿੱਚ ਬਰਮੂਡਾ ਵਿੱਚ ਸ਼ਾਮਿਲ ਹੋਈ। ਡਾਕਟਰ ਸੇਠ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਉਨ੍ਹਾਂ ਇਹ ਸ਼ੇਅਰ ਤਿੰਨ ਸਾਲ ਰੱਖੇ ਅਤੇ 54 ਲੱਖ ਰੁਪਏ ਦਾ ਮੁਨਾਫ਼ਾ ਕਮਾਇਆ। ਇਸ ਤੋਂ ਬਾਅਦ ਇਹ ਸ਼ੇਅਰ ਉਨ੍ਹਾਂ ਨੇ ਵੇਚ ਦਿੱਤੇ।
ਰਵੀ ਕ੍ਰਿਸ਼ਨ
- ਐੱਪਲਬ ਦੁਆਰਾ ਮੌਰਿਸ਼ਸ ਵਿੱਚ ਰਜਿਸਟਰ ਕੀਤੀ ਗਈ ਕੰਪਨੀ ਗਲੋਬਲ ਮੈਡੀਕਲ ਰਿਸਪੌਂਸ ਆਫ ਇੰਡੀਆ ਲਿਮਿਟਿਡ ਦੀ ਜਾਂਚ ਸੀਬੀਆਈ ਅਤੇ ਐਨਫੋਰਸਮੈਂਟ ਡਾਰੈਕਟੋਰੇਟ ਦੁਆਰਾ ਕੀਤੀ ਜਾ ਰਹੀ ਹੈ। ਇਸ ਕੰਪਨੀ ਦੇ ਸੰਸਥਾਪਕਾਂ ਵਿੱਚ ਕਾਂਗਰਸ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਵਾਅਲਾਰ ਰਵੀ ਦਾ ਬੇਟਾ ਰਵੀ ਕ੍ਰਿਸ਼ਨ ਹੈ। ਇਸ ਕੰਪਨੀ ਦਾ ਨਾਂ ਪਹਿਲਾਂ ਰੈਡੇਕ ਐਕਸ ਲਿਮਿਟਿਡ ਸੀ। ਇਸ ਨੇ ਜ਼ਿਕੀਟਜ਼ਾ ਹੈਲਥਕੇਅਰ ਲਿਮਿਟਿਡ ਵਿੱਚ ਨਿਵੇਸ਼ ਕੀਤਾ। ਜ਼ਿਕੀਟਜ਼ਾ ਦੇ ਖ਼ਿਲਾਫ਼ ਰਾਜਸਥਾਨ ਪੁਲਿਸ ਅਤੇ ਫੇਰ ਸੀਬੀਆਈ ਨੇ ਕੇਸ ਦਰਜ ਕੀਤਾ। ਸ਼ਿਕਾਇਤ ਵਿੱਚ ਅਸ਼ੋਕ ਗੇਹਲੋਟ, ਸਚਿਨ ਪਾਏਲੇਟ ਅਤੇ ਕਾਰਤੀ ਚਿਦੰਬਰਮ ਦੇ ਨਾਂ ਵੀ ਸ਼ਾਮਲ ਹਨ। ਰਵੀ ਕ੍ਰਿਸ਼ਨ ਨੇ ਇੰਡੀਅਨ ਐਕਸਪ੍ਰੈਸ ਨੂੰ ਕਿਹਾ ਕਿ ਪਾਏਲੇਟ ਅਤੇ ਚਿਦੰਬਰਮ ਕੰਪਨੀ ਦੇ ਅਜ਼ਾਦ ਡਾਏਰੈਕਟਰ ਸਨ। ਉਨ੍ਹਾਂ ਕਿਹਾ ਕਿ ਕੇਸ ਵਿੱਚ ਕੋਈ ਚਾਰਜਸ਼ੀਟ ਨਹੀਂ ਹੋਈ ਹੈ।

ਤਸਵੀਰ ਸਰੋਤ, KAZUHIRO NOGI/AFP/Getty Images
ਜਯੰਤ ਸਿਨਹਾ
- ਕੇਂਦਰੀ ਮੰਤਰੀ ਜਯੰਤ ਸਿਨਹਾ ਓਮਿਦਿਅਰ ਨੈਟਵਰਕ ਦੇ ਡਾਏਰੈਕਟਰ ਸਨ। ਇਸ ਕੰਪਨੀ ਨੇ ਅਮਰੀਕਾ ਦੀ ਡੀ.ਲਾਈਟ ਡਿਜ਼ਾਈਨ ਵਿੱਚ ਨਿਵੇਸ਼ ਕੀਤਾ ਜਿਸ ਦੀ ਸਹਾਇਕ ਕੰਪਨੀ ਕੇਅਮਨ ਆਈਲੈਂਡਸ ਤੇ ਹੈ। ਇੰਡੀਏਨ ਐਕਸਪ੍ਰੈਸ ਮੁਤਾਬਕ ਸਿਨਾਹ ਨੇ ਇਹ ਖੁਲਾਸਾ ਆਪਣੇ ਚੋਣ ਦਸਤਾਵੇਜ਼ਾਂ ਵਿੱਚ ਨਹੀਂ ਕੀਤਾ ਸੀ। ਸਿਨਹਾ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਉਨ੍ਹਾਂ ਨੇ 2013 ਵਿੱਚ ਇਸ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣ ਦਸਤਾਵੇਜ਼ਾਂ ਵਿੱਚ ਇਹ ਦਰਜ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡੀ.ਲਾਈਟ ਡਿਜ਼ਾਈਨ ਤੋਂ ਕੋਈ ਪੈਸੇ ਨਹੀਂ ਮਿਲੇ ਹਨ। ਉਨ੍ਹਾਂ ਨੇ ਇਨਕਮ ਟੈਕਸ ਰਿਟਰਨ ਵਿੱਚ ਇਹ ਖੁਲਾਸੇ ਕੀਤੇ ਹਨ।
ਆਰ.ਕੇ. ਸਿਨਹਾ
- ਭਾਜਪਾ ਦੇ ਰਾਜ ਸਭਾ ਤੋਂ ਸਾਂਸਦ ਆਰ.ਕੇ. ਸਿਨਹਾ ਜਿਸ ਗਰੁਪ ਦੇ ਮੁਖੀ ਹਨ ਉਸ ਦੀਆਂ ਦੋ ਆਫਸ਼ੋਰ ਇਕਾਈਆਂ ਹਨ। ਮਾਲਟਾ ਰੈਜਿਸਟਰੀ ਮੁਤਾਬਕ, ਐਸਆਈਐਸ ਏਸ਼ੀਆ ਪੈਸਿਫਿਕ ਹੋਲਡਿੰਗਸ ਲਿਮਿਟਿਡ 2008 ਵਿੱਚ ਮਾਲਟਾ 'ਚ ਰਜਿਸਟਰ ਹੋਈ ਸੀ। ਇਹ ਸਿਨਹਾ ਦੀ ਕੰਪਨੀ ਸਿਕਿਓਰਟੀ ਐਂਡ ਇੰਟੈਲੀਜੈਂਸ ਸਰਵਿਸਿਸ ਦੀ ਸਹਾਇਕ ਕੰਪਨੀ ਹੈ। ਸਿਨਹਾ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਕੰਪਨੀਆਂ ਬਾਰੇ ਸਾਰੀ ਜਾਣਕਾਰੀ ਇੰਕਮ ਟੈਕਸ ਰਿਟਰਨ ਵਿੱਚ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੂੰ ਇੰਕਾਰਪੋਰੇਟ ਕਰਨ ਲਈ ਜ਼ਰੂਰੀ ਇਜਾਜ਼ਤਾਂ ਲਈਆਂ ਗਈਆਂ ਹਨ।

ਤਸਵੀਰ ਸਰੋਤ, Gareth Cattermole/Getty Images
ਅਮਿਤਾਭ ਬੱਚਨ
- ਕੌਣ ਬਨੇਗਾ ਕਰੋਣਪਤੀ ਦੇ ਪਹਿਲੇ ਸੀਜ਼ਨ ਤੋਂ ਬਾਅਦ, ਅਮਿਤਾਭ ਬੱਚਨ 2002 'ਚ ਬਰਮੂਡਾ ਸਥਿਤ ਆਫਸ਼ੋਰ ਕੰਪਨੀ ਦੇ ਸ਼ੇਅਰਹੋਲਡਰ ਬਣੇ। ਐੱਪਲਬਾਏ ਮੁਤਾਬਕ ਅਮਿਤਾਭ ਬੱਚਨ ਅਤੇ ਨਵੀਨ ਚੱਡਾ ਜਲਵਾ ਮੀਡੀਆ ਲਿਮਿਟਿਡ ਦੇ ਸ਼ੇਅਰਹੋਲਡਰ ਸਨ। ਇਹ ਕੰਪਨੀ 2005 ਵਿੱਚ ਬੰਦ ਹੋ ਗਈ।
(ਇੰਡੀਅਨ ਐਕਸਪ੍ਰੈਸ "ਇੰਟਰਨੈਸ਼ਨਲ ਕੰਸੌਰਟੀਅਮ ਆਫ ਇੰਵੈਸਟੀਗੇਟਿਵ ਜਰਨਅਲਿਸਟਸ" ਦਾ ਹਿੱਸਾ ਹੈ ਜਿਸ ਨੇ ਪੈਰਾਡਾਈਸ ਪੇਪਰਸ ਦੀ ਜਾਂਚ ਕੀਤੀ ਹੈ। ਬੀਬੀਸੀ ਨੇ ਇਨ੍ਹਾਂ ਤੱਥਾਂ ਦੀ ਆਪ ਜਾਂਚ ਨਹੀਂ ਕੀਤੀ ਹੈ।)













