#100Women: ਕੀ ਔਰਤਾਂ ਇੱਕ ਹਫ਼ਤੇ 'ਚ ਦੁਨੀਆਂ ਬਦਲ ਸਕਦੀਆਂ ਹਨ ?

ਬੀਬੀਸੀ ਦੇ ਐਵਾਰਡ ਜੇਤੂ ਪ੍ਰੋਗਰਾਮ '100 ਵੂਮੈੱਨ' ਦੀ ਨਵੀਂ ਸੀਰੀਜ਼ ਸ਼ੁਰੂ ਹੋ ਰਹੀ ਹੈ।

ਜਿਸ ਦੇ ਤਹਿਤ 60 ਨਾਂ ਐਲਾਨੇ ਗਏ ਹਨ, ਜਿਨਾਂ ਵਿੱਚ ਨਾਸਾ ਦੀ ਪੁਲਾੜ ਯਾਤਰੀ ਪੇਗੀ ਵਿਟਸਨ, ਚਿਲੀ ਦੀ ਰਾਸ਼ਟਰਪਤੀ ਮਿਸ਼ੈੱਲ ਬਾਛਲੇਟ, ਇੰਗਲੈਂਡ ਦੀ ਫੁਟਬਾਲਰ ਸਟੀਫ਼ ਹਾਟਨ ਆਦਿ ਦੇ ਨਾਂ ਸ਼ਾਮਲ ਹਨ।

ਇਸ 'ਚ ਕਵਿੱਤਰੀ ਰੂਪੀ ਕੌਰ, ਤੇਜ਼ਾਬ ਪੀੜਤ ਰੇਸ਼ਮ ਖ਼ਾਨ ਅਤੇ ਡਾਂਸਰ ਅਤੇ ਟੀਵੀ ਸਟਾਰ ਜਿਨ ਜ਼ਿੰਗ ਵੀ ਸ਼ਾਮਲ ਹਨ।

ਬੀਬੀਸੀ 100 ਵੂਮੈੱਨ ਦੀ ਸਾਲਾਨਾ ਲੜੀ, ਜੋ ਕਿ ਸੰਸਾਰ ਭਰ ਵਿੱਚ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ 'ਤੇ ਰੌਸ਼ਨੀ ਪਾਉਂਦੀ ਹੈ ਅਤੇ ਔਰਤਾਂ ਨੂੰ ਬਦਲਾਅ ਲਈ ਉਤਸ਼ਾਹਿਤ ਕਰਦੀ ਹੈ।

ਸਮਾਜ ਦੇ ਬਹੁਤ ਸਾਰੇ ਖੇਤਰਾਂ 'ਚ ਮੁਸ਼ਕਲਾਂ, ਨਾ-ਬਰਾਬਰੀ, ਅਤੇ ਅਣਗੌਲੇਪਣ ਦੀਆਂ ਬੇਅੰਤ ਕਹਾਣੀਆਂ ਉਦਾਸੀ ਅਤੇ ਨਿਰਾਸ਼ਤਾ ਨੂੰ ਮਹਿਸੂਸ ਕਰਾ ਸਕਦੀਆਂ ਹਨ।

ਇਸ ਲਈ ਅਸੀਂ ਇਸ ਸੀਰੀਜ਼ 'ਚ ਔਰਤਾਂ ਨੂੰ ਇਸ ਨਾ-ਬਰਾਬਰੀ ਦੇ ਹਾਲਾਤ ਨਾਲ ਨਜਿੱਠਣ ਲਈ ਅਤੇ ਨਵੀਆਂ ਕਾਢਾਂ ਕੱਢਣ ਲਈ ਆਖਾਂਗੇ।

ਅਸੀਂ 100 ਵੂਮੈੱਨ ਦੇ 5ਵੇਂ ਸਾਲ ਵਿੱਚ ਚਾਰ ਮੁੱਦਿਆਂ 'ਤੇ ਨਜ਼ਰ ਰੱਖਾਂਗੇ:

  • ਔਰਤਾਂ ਵਿੱਚ ਅਨਪੜ੍ਹਤਾ
  • ਖੇਡਾਂ 'ਚ ਲਿੰਗਭੇਦ
  • ਮਿੱਥ ਤੋੜਨਾ
  • ਗਲੀਆਂ 'ਚ ਛੇੜਛਾੜ

ਕੀ ਹੈ '100 ਵੂਮੈੱਨ' ?

'ਬੀਬੀਸੀ 100 ਵੂਮੈੱਨ' ਹਰ ਸਾਲ ਵਿਸ਼ਵ ਭਰ 'ਚੋਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੇ ਰੂ-ਬ-ਰੂ ਕਰਾਉਂਦੀ ਹੈ।

ਸਾਲ 2017 'ਚ ਅਸੀਂ ਉਨ੍ਹਾਂ ਨੂੰ ਰੋਜ਼ਾਨਾ ਦਰਪੇਸ਼ 4 ਵੱਡੀਆਂ ਪਰੇਸ਼ਾਨੀਆਂ ਨਾਲ ਨਜਿੱਠਣ ਲਈ ਚੁਣੌਤੀ ਦਿਆਂਗੇ।

ਤੁਹਾਡੀ ਮਦਦ ਨਾਲ ਉਹ ਮਸਲਿਆਂ ਦੇ ਹੱਲ ਕਰ ਸਕਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਵਿਚਾਰਾਂ ਨਾਲ ਅਤੇ ਸੁਝਾਵਾਂ ਨਾਲ ਇਸ ਲੜੀ ਦਾ ਹਿੱਸਾ ਬਣੋ।

ਇਸ ਦੌਰਾਨ 100 ਵੂਮੈੱਨ ਦੀ ਸੂਚੀ ਚ ਸ਼ਾਮਲ ਕੁਝ ਲੋਕ ਅਕਤੂਬਰ ਦੇ ਚਾਰ ਹਫਤਿਆਂ ਵਿੱਚ ਚਾਰ ਵੱਖ-ਵੱਖ ਸ਼ਹਿਰਾਂ 'ਚ ਮਿਲ ਕੇ ਕੰਮ ਕਰਨਗੇ ਅਤੇ ਕੁਝ ਨਵੀਆਂ ਕਾਢਾਂ ਕੱਢਣਗੇ।

ਜਿਸ ਦਾ ਉਦੇਸ਼ ਇਨ੍ਹਾਂ ਸਮੱਸਿਆਵਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਹੋਵੇਗਾ।

ਕੁਝ ਆਪਣੇ ਆਪਣੇ ਥਾਵਾਂ ਤੋਂ ਸਮਰਥਨ ਅਤੇ ਪ੍ਰੇਰਨਾ ਦੇਣਗੇ।

ਇਸ ਤੋਂ ਇਲਾਵਾ ਜਿਵੇਂ ਹੀ ਵੱਧ ਤੋਂ ਵੱਧ ਔਰਤਾਂ ਜੁੜਣਗੀਆਂ ਅਤੇ ਆਪਣੇ ਵਿਚਾਰ ਤੇ ਮੁਹਾਰਤਾਂ ਸਾਂਝੀਆਂ ਕਰਨਗੀਆਂ। ਇਸ ਵਿੱਚ 40 ਨਾਂ ਹਫ਼ਤੇ ਦੌਰਾਨ ਜੁੜ ਜਾਣਗੇ।

ਜੇਕਰ 100 ਔਰਤਾਂ ਇਸ ਚੁਣੌਤੀ 'ਚ ਸਫ਼ਲ ਹੋ ਜਾਂਦੀਆਂ ਹਨ ਤਾਂ ਇਸ ਦਾ ਇਹ ਕਾਰਨ ਹੋਵੇਗਾ ਕਿ ਵਿਸ਼ਵ ਭਰ 'ਚੋਂ

ਔਰਤਾਂ ਨੇ ਇਹ ਸਮਝਣ ਵਿੱਚ ਮਦਦ ਕੀਤੀ ਹੈ ਕਿ ਇਹ ਸਮੱਸਿਆਵਾਂ ਕਿਵੇਂ ਅਤੇ ਕਿਉਂ ਹੁੰਦੀਆਂ ਹਨ।

ਕਿਉਂਕਿ ਇਸ ਦੌਰਾਨ ਉਨ੍ਹਾਂ ਨੇ ਉਹ ਤਜਰਬੇ ਸਾਂਝੇ ਕੀਤੇ ਹਨ ਜੋ ਉਨ੍ਹਾਂ ਨੇ ਹੰਢਾਏ ਹਨ।

ਇਹ ਸਿਰਫ਼ ਵਿਚਾਰਾਂ ਸਾਂਝੇ ਨਹੀਂ ਕਰਨਗੀਆਂ ਬਲਕਿ ਇਹ 100 ਔਰਤਾਂ ਰੇਡੀਓ, ਔਨਲਾਈਨ ਅਤੇ ਸੋਸ਼ਲ ਮੀਡੀਆ 'ਤੇ ਗੱਲਬਾਤ ਵੀ ਕਰਨਗੀਆਂ।

  • ਮਿੱਥ ਤੋੜਨ ਦੀ ਚੁਣੌਤੀ ਸੇਨ ਫ੍ਰਾਂਸਿਸਕੋ 'ਤੇ ਅਧਾਰਿਤ ਹੈ।
  • ਔਰਤਾਂ 'ਚ ਅਨਪੜ੍ਹਤਾ ਦਾ ਮੁੱਦਾ ਦਿੱਲੀ 'ਤੇ ਅਧਾਰਿਤ ਹੈ।
  • ਨੈਰੋਬੀ ਦੀ ਟੀਮ ਦੀ ਮਦਦ ਨਾਲ ਗਲੀਆਂ ਵਿੱਚ ਛੇੜਛਾੜ ਦੀ ਚੁਣੌਤੀ ਲੰਡਨ 'ਤੇ ਅਧਾਰਿਤ ਹੈ।
  • ਖੇਡਾਂ 'ਚ ਲਿੰਗਭੇਦ ਦਾ ਮੁੱਦਾ ਰਿਓ 'ਤੇ ਅਧਾਰਿਤ ਹੈ।

ਪਰ ਚਰਚਾ ਵਿਸ਼ਵ ਪੱਧਰ 'ਤੇ ਹੋਵੇਗੀ ਅਤੇ ਅਸੀਂ ਵਿਸ਼ਵ ਭਰ ਦੀਆਂ ਔਰਤਾਂ ਤੋਂ ਸੁਣਨਾ ਚਾਹਾਂਗੇ।

ਸਾਲ 2015 'ਚ ਔਰਤਾਂ ਨੇ 30 ਦੇਸਾਂ ਅਤੇ 10 ਭਸ਼ਾਵਾਂ 'ਚ 150 ਬਹਿਸਾਂ ਦੀ ਮੇਜ਼ਬਾਨੀ ਕੀਤੀ।

ਸਾਲ 2016 'ਚ 450 ਔਰਤਾਂ ਨੂੰ ਜੋੜਿਆ ਗਿਆ ਜਿਨਾਂ ਨੂੰ ਪਹਿਲਾਂ ਅਣਗੋਲਿਆ ਕੀਤਾ ਗਿਆ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)