ਚੀਨ 'ਚ ਮੁਸਲਮਾਨਾਂ ਨੂੰ ਕੁਰਾਨ ਜਮ੍ਹਾਂ ਕਰਵਾਉਣ ਦੇ ਆਦੇਸ਼

ਤਸਵੀਰ ਸਰੋਤ, Getty Images
ਚੀਨ ਦੇ ਸ਼ਿਨਜ਼ਿਆਂਗ ਸੂਬੇ ਸਥਾਨਕ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਦੌਰਾਨ ਵਰਤੀ ਜਾਣ ਵਾਲੀ ਚਟਾਈ ਅਤੇ ਪਵਿੱਤਰ ਕੁਰਾਨ ਸਮੇਤ ਸਾਰੇ ਧਾਰਮਿਕ ਸਮਾਨ ਨੂੰ ਜਮ੍ਹਾਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ।
'ਰੇਡਿਓ ਫਰੀ ਏਸ਼ੀਆ' ਮੁਤਾਬਕ , ਇੱਥੇ ਜ਼ਿਆਦਾਤਰ ਮੁਸਲਮਾਨ ਵੀਗਰ, ਕੱਜ਼ਾਖ ਅਤੇ ਕਿਰਗਿਜ ਮੂਲ ਦੇ ਹਨ।
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਸ਼ਿਨਜ਼ਿਆਂਗ 'ਚ ਸ਼ਾਂਤੀ ਹੈ ਅਤੇ ਸਥਾਨਕ ਲੋਕ ਸ਼ਾਂਤੀਮਈ ਤਰੀਕੇ ਨਾਲ ਰਹਿ ਰਹੇ ਹਨ।
ਉਨ੍ਹਾਂ ਨੇ ਕਿਹਾ ਲੋਕ ਅਫ਼ਵਾਹਾਂ ਤੇ ਬੇਬੁਨਿਆਦ ਇਲਜ਼ਾਮਾਂ ਉੱਤੇ ਭਰੋਸਾ ਨਾ ਕਰਨ ।
ਰੋਜ਼ੇ ਰੱਖਣ 'ਤੇ ਵੀ ਪਾਬੰਦੀ
'ਰੇਡੀਓ ਫਰੀ ਏਸ਼ੀਆ' ਮੁਤਾਬਿਕ ਅਧਿਕਾਰੀਆਂ ਨੇ ਸਥਾਨਕ ਲੋਕਾਂ ਤੇ ਮਸਜਿਦਾਂ ਨੂੰ ਕਿਹਾ ਕਿ ਇਨ੍ਹਾਂ ਹੁਕਮਾਂ ਦਾ ਪਾਲਣ ਕਰਨ ਜਾਂ ਫੇਰ ਸਜ਼ਾ ਭੁਗਤਣ ਲਈ ਤਿਆਰ ਰਹਿਣ।
ਪਿਛਲੇ ਕੁਝ ਸਾਲਾਂ ਤੋਂ ਸ਼ਿਨਜ਼ਿਆਂਗ 'ਚ ਮੁਸਲਮਾਨਾਂ ਨੂੰ ਲੰਬੀ ਦਾੜੀ ਰੱਖਣ ਅਤੇ ਰਮਜ਼ਾਨ ਦੇ ਦਿਨਾਂ ਵਿੱਚ ਰੋਜ਼ਾ ਰੱਖਣ 'ਤੇ ਵੀ ਪਾਬੰਦੀ ਲਗਾਈ ਜਾਂਦੀ ਰਹੀ ਹੈ।
ਪਿਛਲੇ ਬੁੱਧਵਾਰ ਨੂੰ ਕੱਜ਼ਾਖ਼ਸਤਾਨ ਦੀ ਸਰਹੱਦ ਦੇ ਨੇੜੇ ਆਲਟੇ ਇਲਾਕੇ 'ਚ ਇੱਕ ਸ਼ਖ਼ਸ ਨੇ ਰੇਡੀਓ ਨੂੰ ਦੱਸਿਆ ਕਿ ਸਾਰੇ ਪਿੰਡਾਂ 'ਚ ਕੁਰਾਨ ਜ਼ਬਤ ਕੀਤੇ ਜਾ ਰਹੇ ਹਨ।

ਤਸਵੀਰ ਸਰੋਤ, Getty Images
ਹੋਰ ਇਲਾਕਿਆਂ 'ਚ ਵੀ ਕਾਰਵਾਈ
ਉਨ੍ਹਾਂ ਨੇ ਕਿਹਾ ਇਸ ਇਲਾਕੇ ਦੇ ਲਗਭਗ ਹਰ ਘਰ 'ਚ ਇੱਕ ਕੁਰਾਨ ਹੈ।
ਜਲਾਵਤਨ ਗਲੋਬਲ ਵੀਗਰ ਕਾਂਗਰਸ ਦੇ ਬੁਲਾਰੇ ਡਿਲਸੈਟ ਰੈਕਿਸਟ ਮੁਤਾਬਿਕ , ਪਿਛਲੇ ਹਫ਼ਤੇ ਕਾਸ਼ਗਰ, ਹੁਨਾਨ ਤੇ ਹੋਰ ਇਲਾਕਿਆਂ ਤੋਂ ਇਸੇ ਤਰ੍ਹਾਂ ਦੀ ਕਾਰਵਾਈ ਦੀ ਜਾਣਕਾਰੀ ਮਿਲੀ ਹੈ।
ਸੋਸ਼ਲ ਮੀਡੀਆ ਦੀ ਵਰਤੋਂ
ਉਨ੍ਹਾਂ ਨੇ ਕਿਹਾ ਮਿਲੀ ਜਾਣਕਾਰੀ ਅਨੁਸਾਰ ਹਰ ਇੱਕ ਵੀਗਰ ਨੂੰ ਇਸਲਾਮ ਨਾਲ ਸੰਬੰਧਤ ਸਾਰੀਆਂ ਚੀਜ਼ਾਂ ਜਮਾਂ ਕਰਾਉਣੀਆ ਪੈਣਗੀਆ।
ਉਨ੍ਹਾਂ ਨੇ ਕਿਹਾ ਕਿ ਪੁਲਿਸ ਇਸਨੂੰ ਲਾਗੂ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੀ ਹੈ।
ਇਸ ਸਾਲ ਦੀ ਸ਼ੁਰੂਆਤ 'ਚ, ਸ਼ਿਨਜ਼ਿਆਂਗ ਦੇ ਅਧਿਕਾਰੀਆਂ ਨੇ ਇਹ ਕਹਿੰਦੇ ਹੋਏ 5 ਸਾਲ ਅੰਦਰ ਪ੍ਰਕਾਸ਼ਿਤ ਸਾਰੇ ਕੁਰਾਨ ਨੂੰ ਜ਼ਬਤ ਕਰ ਲਿਆ ਸੀ ਕਿ ਇਹ 'ਭੜਕਾਊ ਸਮਾਨ' ਹੋ ਸਕਦਾ ਹੈ।

ਤਸਵੀਰ ਸਰੋਤ, AFP
ਚੀਨ ਦੇ ਸ਼ਿਨਜ਼ਿਆਂਗ 'ਚ ਕਿਉਂ ਭੜਕ ਰਹੀ ਹੈ ਹਿੰਸਾ?
ਜਾਣਕਾਰੀ ਮੁਤਾਬਿਕ,'ਥ੍ਰੀ ਐਲੀਗਲ ਐਂਡ ਵਨ ਆਇਟਮ' ਮੁਹਿੰਮ ਤਹਿਤ ਮੁਸਲਮਾਨਾਂ ਦੀ ਪਵਿੱਤਰ ਕਿਤਾਬ ਸਮੇਤ ਸਾਰਾ ਧਾਰਮਿਕ ਸਾਹਿਤ ਅਤੇ ਸੰਭਾਵਿਤ ਭੜਕਾਉ ਸਮੱਗਰੀ 'ਤੇ ਰੋਕ ਲਗਾ ਦਿੱਤੀ ਗਈ ਹੈ। ਜਿਵੇਂ ਕਿ ਰਿਮੋਟ ਕੰਟਰੋਲ ਵਾਲੇ ਖਿਡੌਣੇ, ਵੱਡੇ ਚਾਕੂ ਅਤੇ ਵਿਸਫ਼ੋਟਕ ਸਮੱਗਰੀ।
ਇਸ ਮੁਹਿੰਮ ਤਹਿਤ ਵੀਗਰ ਲੋਕਾਂ ਦੇ ਕੋਲ ਮੌਜੂਦ ਵਿਵਾਦਤ ਸਮਾਨ 'ਤੇ ਰੋਕ ਲਾਈ ਜਾਂਦੀ ਹੈ
ਚੀਨ ਦੇ ਪੱਛਮੀ ਹਿੱਸੇ ਸ਼ਿਨਜ਼ਿਆਂਗ ਸੂਬੇ 'ਚ ਵੀਗਰ ਭਾਈਚਾਰੇ ਦੇ ਕਰੀਬ ਇੱਕ ਕਰੋੜ ਲੋਕ ਰਹਿੰਦੇ ਹਨ ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












