ਮੈਕਸੀਕੋ 'ਚ ਭੂਚਾਲ ਵਿੱਚ 250 ਤੋਂ ਵੱਧ ਲੋਕਾਂ ਦੀ ਮੌਤ

ਰਾਹਤ ਕਰਮੀ ਮਲਬੇ ਵਿੱਚੋਂ ਲੋਕਾਂ ਨੂੰ ਕਡਣ ਦਾ ਕੰਮ ਕਰ ਰਹੇ ਹਨ। ਅਧੀਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

ਰਿਕਟਰ ਸਕੇਲ ਤੇ 7.1 ਤੀਬਰਤਾ ਦੇ ਭੂਚਾਲ ਨੇ ਰਾਜਧਾਨੀ ਮੈਕਸੀਕੋ ਸਿਟੀ, ਮੋਰਲੀਓਸ ਅਤੇ ਪੁਏਬਲਾ ਸੂਬਿਆਂ ਵਿੱਚ ਭਾਰੀ ਤਬਾਹੀ ਮਚਾਈ।

ਮੈਕਸੀਕੋ ਸਿਟੀ 'ਚ ਲੋਕ ਭੂਚਾਲ ਤੋਂ ਬਚਣ ਲਈ ਡ੍ਰਿਲ ਹੀ ਕਰ ਰਹੇ ਸਨ ਕਿ ਇਹ ਕੁਦਰਤੀ ਆਫ਼ਤ ਆ ਗਈ।

ਮੈਕਸੀਕੋ ਸਿਟੀ ਹਵਾਈ ਅੱਡੇ ਤੇ ਕੁਝ ਸਮੇਂ ਲਈ ਜਹਾਜ ਰੋਕ ਦਿੱਤੇ ਗਏ ਅਤੇ ਸ਼ਹਿਰ ਦੀਆਂ ਇਮਾਰਤਾਂ ਖਾਲੀ ਕਰਵਾ ਦਿੱਤੀਆਂ ਗਈਆਂ।

ਭੂਚਾਲ ਦਾ ਕੇਂਦਰ ਪੁਏਬਲਾ ਦਾ ਏਟੇਂਸੀਗੋ ਦੇ ਲਾਗੇ ਸੀ। ਸਥਾਨਕ ਸਮੇਂ ਅਨੁਸਾਰ ਭੂਚਾਲ ਦੁਪਗਿਰ 1 ਵੱਜ ਕੇ 14 ਮਿੰਟ ਤੇ ਆਇਆ ਸੀ।

ਮੈਕਸੀਕੋ ਵਿੱਚ 32 ਸਾਲ ਪਹਿਲਾਂ ਇੱਕ ਭੂਚਾਲ ਵਿੱਚ 10000 ਲੋਕ ਮਾਰੇ ਗਏ ਸੀ।

ਇੱਕ ਮਹੀਨਾਂ ਪਹਿਲਾਂ ਮੈਕਸੀਕੋ ਵਿੱਚ 8.1 ਤੀਵਰਤਾ ਦੇ ਭੂਚਾਲ ਵਿੱਚ 90 ਲੋਕਾਂ ਦੀ ਮੌਤ ਹੋਈ ਸੀ।

ਰਾਜਧਾਨੀ ਵਿੱਚ ਫੋਨ ਸੇਵਾ ਪ੍ਰਭਾਵਿਤ ਹੈ। ਲੱਖਾਂ ਲੋਕ ਬਿਨਾ ਬਿਜਲੀ ਦੇ ਹਨ।

ਦੇਸ਼ ਦੇ ਰਾਸ਼ਟਰਪਤੀ ਐਨਰੀਕ ਪੇਨਾ ਨੀਏਟੋ ਨੇ ਲੋਕਾਂ ਨੂੰ ਸੜਕਾਂ 'ਤੇ ਨਾ ਰੁਕਣ ਦੀ ਅਪੀਲ ਕੀਤੀ ਹੈ ਤਾਂ ਜੋ ਐਮਰਜੈਂਸੀ ਸੇਵਾਵਾਂ ਆਸਾਨੀ ਨਾਲ ਪ੍ਰਭਾਵਿਤ ਖੇਤਰਾਂ ਤੱਕ ਪਹੁੰਚ ਸਕਣ।

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਟਵੀਟ ਕੀਤਾ ਹੈ, "ਪ੍ਰਮਾਤਮਾ ਮੈਕਸਿਕੋ ਸਿਟੀ ਦੇ ਲੋਕਾਂ ਦਾ ਖਿਆਲ ਰੱਖੇ, ਅਸੀਂ ਤੁਹਾਡੇ ਨਾਲ ਹਾਂ ਅਤੇ ਹਮੇਸ਼ਾ ਨਾਲ ਰਹਾਂਗੇ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)