ਸ਼ਸ਼ੀ ਥਰੂਰ: ਕਾਂਗਰਸ ਦੀ ਪ੍ਰਧਾਨਗੀ ਅਹੁਦੇ ਲਈ ਕਿੰਨੀ ਮਜ਼ਬੂਤ ਦਾਅਵੇਦਾਰੀ ਹੈ

ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ
ਉਹ ਆਪਣੀਆਂ ਗੱਲਾਂ ਅਤੇ ਹਰਕਤਾਂ ਨਾਲ ਆਪਣੇ ਦੋਸਤਾਂ, ਪ੍ਰਸ਼ੰਸਕਾਂ ਅਤੇ ਸਿਆਸੀ ਵਿਰੋਧੀਆਂ ਨੂੰ ਹੈਰਾਨ ਕਰਨ ਤੋਂ ਪਿੱਛੇ ਨਹੀਂ ਹਟਦੇ।
ਹੋਰ ਕੁਝ ਨਹੀਂ ਤਾਂ ਉਹ ਸਿਰਫ਼ ਅੰਗਰੇਜ਼ੀ ਦਾ ਅਜਿਹਾ ਸ਼ਬਦ ਬੋਲ ਦਿੰਦੇ ਹਨ, ਜਿਸ ਦੀ ਹਰ ਪਾਸੇ ਚਰਚਾ ਹੋਣ ਲਗਦੀ ਹੈ।
ਇੱਕ ਵਾਰ ਫਿਰ, ਜਦੋਂ ਕਈ ਲੋਕ ਮੰਨ ਰਹੇ ਸਨ ਕਿ ਸ਼ਾਇਦ ਉਹ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦਗੀ ਲਈ ਅੱਗੇ ਨਹੀਂ ਆਉਣਗੇ, ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਆਲੋਚਕਾਂ ਨੂੰ ਗ਼ਲਤ ਸਾਬਤ ਕੀਤਾ ਹੈ।
ਸ਼ਸ਼ੀ ਥਰੂਰ, ਜੋ ਵਧੀਆ ਸਿਆਸੀ ਟਿੱਪਣੀਕਾਰਾਂ ਵਿੱਚੋਂ ਇੱਕ ਅਤੇ ਜਿਨ੍ਹਾਂ ਨੂੰ ਕਈ ਲੋਕ ਪ੍ਰਭਾਵਸ਼ਾਲੀ ਸ਼ਖਸੀਅਤ ਮੰਨਦੇ ਹਨ, ਉਹ ਹੁਣ ਇੱਕ ਔਖੀ ਲੜਾਈ ਲਈ ਮੈਦਾਨ ਵਿੱਚ ਹਨ।

ਤਸਵੀਰ ਸਰੋਤ, Getty Images
ਕਾਂਗਰਸ ਪ੍ਰਧਾਨਗੀ ਦੀ ਚੋਣ ਭਾਵੇਂ ਉਹ ਜਿੱਤਣ ਜਾਂ ਹਾਰਨ, ਪਰ ਉਨ੍ਹਾਂ ਨੇ ਲੜਾਈ ਦਾ ਮਨ ਬਣਾ ਲਿਆ ਹੈ।
ਲੋਕ ਹੈਰਾਨ ਹਨ ਕਿ ਕਾਂਗਰਸ ਲੀਡਰਸ਼ਿਪ ਦਾ ਵਿਰੋਧ ਕਰਨ ਵਾਲੇ ਜੀ-23 ਦਾ ਹਿੱਸਾ ਰਹੇ ਥਰੂਰ, ਜੋ ਰਾਹੁਲ ਗਾਂਧੀ ਦੀ ਰਾਜਨੀਤੀ ਦੇ ਤਰੀਕੇ ਨਾਲ ਸਹਿਮਤ ਨਹੀਂ ਹਨ, ਉਹ ਪਹਿਲਾਂ 'ਭਾਰਤ ਜੋੜੋ ਯਾਤਰਾ' ਵਿਚ ਰਾਹੁਲ ਦੇ ਨਾਲ ਨਜ਼ਰ ਆਉਂਦੇ ਹਨ ਅਤੇ ਫਿਰ ਸੋਨੀਆ ਗਾਂਧੀ ਨੂੰ ਮਿਲ ਕੇ ਪ੍ਰਧਾਨਗੀ ਅਹੁਦੇ ਲਈ ਆਪਣੀ ਮਨਸ਼ਾ ਰੱਖਦੇ ਹਨ।
ਸੋਨੀਆ ਗਾਂਧੀ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਜੀ-23 ਵਿਚ ਸ਼ਾਮਲ ਹੋਣ ਕਾਰਨ ਪੈਦਾ ਹੋਏ ਸਾਰੇ ਸ਼ੰਕਿਆਂ ਨੂੰ ਦੂਰ ਕਰ ਦਿੱਤਾ ਹੈ।
ਕੀ ਇਹ ਮੁਲਾਕਾਤ ਮਹਿਜ਼ ਇੱਕ ਰਸਮੀ ਸੀ, ਇਹ ਕੋਈ ਨਹੀਂ ਜਾਣਦਾ।
ਕਾਂਗਰਸ ਪਾਰਟੀ ਦਾ ਸਰਵਉੱਚ ਆਗੂ ਉਨ੍ਹਾਂ ਦੇ ਨਾਲ ਹੈ ਜਾਂ ਨਹੀਂ, ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਸਿਆਸੀ ਟਿੱਪਣੀਕਾਰ ਐੱਮਜੀ ਰਾਧਾਕ੍ਰਿਸ਼ਨ ਕਹਿੰਦੇ ਹਨ, "ਉਨ੍ਹਾਂ ਦੀ ਵੱਖਰੀ ਸਿਆਸੀ ਸ਼ੈਲੀ ਹੈ। ਉਹ ਬਿਨਾਂ ਹੰਕਾਰ ਵਾਲੇ ਵਿਅਕਤੀ ਹਨ। ਉਹ ਦੁਨੀਆ ਦੇ ਵੱਡੇ ਨੇਤਾਵਾਂ, ਕਾਰੋਬਾਰੀਆਂ, ਬੁੱਧੀਜੀਵੀਆਂ ਦੇ ਨਾਲ-ਨਾਲ ਪਾਰਟੀ ਦੇ ਲੋਕਾਂ ਨਾਲ ਬਿਨਾਂ ਕਿਸੇ ਹੰਕਾਰ ਦੇ ਗੱਲ ਕਰਦੇ ਹਨ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1

- ਸੇਂਟ ਸਟੀਫਨ ਕਾਲਜ ਤੋਂ ਪੜ੍ਹੇ ਥਰੂਰ ਨੂੰ ਦੇਸ਼ ਚੋਣਵੇਂ ਬੁੱਧੀਜੀਵੀਆਂ ਵਿੱਚ ਗਿਣਿਆ ਜਾਂਦਾ ਹੈ।
- ਉਹ ਸੰਯੁਕਤ ਰਾਸ਼ਟਰ ਦੇ ਅੰਡਰ-ਸੈਕਟਰੀ ਜਨਰਲ ਬਣੇ। ਭਾਰਤ ਨੇ ਸਕੱਤਰ ਜਨਰਲ ਦੇ ਅਹੁਦੇ ਲਈ ਉਨ੍ਹਾਂ ਦਾ ਸਮਰਥਨ ਕੀਤਾ, ਪਰ ਉਹ ਸਫ਼ਲ ਨਹੀਂ ਹੋ ਸਕੇ।
- ਕੂਟਨੀਤੀ ਦੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ, ਉਨ੍ਹਾਂ ਨੇ ਆਪਣੀ ਕਿਤਾਬ ਲਿਖਣ ਦੀ ਆਦਤ ਨੂੰ ਜਾਰੀ ਰੱਖਿਆ, ਜੋ ਉਨ੍ਹਾਂ ਨੂੰ 10 ਸਾਲ ਦੀ ਉਮਰ ਤੋਂ ਸੀ।
- ਉਨ੍ਹਾਂ ਨੇ ਦੋ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ ਅਤੇ ਕਈ ਪੁਰਸਕਾਰ ਜਿੱਤੇ ਹਨ।
- ਉਹ ਕਾਂਗਰਸ ਦੀ ਵਿਚਾਰਧਾਰਾ ਨਾਲ ਇਤੇਫ਼ਾਕ ਰੱਖਦੇ ਸਨ, ਇਸ ਲਈ ਉਨ੍ਹਾਂ ਨੇ ਇਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।
- ਵਿਵਾਦਾਂ ਦੇ ਬਾਵਜੂਦ, ਥਰੂਰ ਹਮੇਸ਼ਾ ਨੌਜਵਾਨਾਂ ਦੇ ਪਸੰਦੀਦਾ ਰਹੇ ਹਨ।
- ਥਰੂਰ ਉਦੋਂ ਫਿਰ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਦੀ ਪਤਨੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ।

ਆਸਾਨ ਨਹੀਂ ਰਿਹਾ ਸਫ਼ਰ
ਸੇਂਟ ਸਟੀਫਨ ਕਾਲਜ ਤੋਂ ਪੜ੍ਹੇ ਥਰੂਰ ਨੂੰ ਦੇਸ਼ ਚੋਣਵੇਂ ਬੁੱਧੀਜੀਵੀਆਂ ਵਿੱਚ ਗਿਣਿਆ ਜਾਂਦਾ ਹੈ।
ਉਨ੍ਹਾਂ ਨੇ ਵਿਦੇਸ਼ ਵਿੱਚ ਵੀ ਪੜ੍ਹਾਈ ਕੀਤੀ ਅਤੇ ਬਹੁਤ ਛੋਟੀ ਉਮਰ ਵਿੱਚ ਸੰਯੁਕਤ ਰਾਸ਼ਟਰ ਨਾਲ ਜੁੜ ਗਏ ਸਨ।
ਉਹ ਸੰਯੁਕਤ ਰਾਸ਼ਟਰ ਦੇ ਅੰਡਰ-ਸੈਕਟਰੀ ਜਨਰਲ ਬਣੇ। ਭਾਰਤ ਨੇ ਸਕੱਤਰ ਜਨਰਲ ਦੇ ਅਹੁਦੇ ਲਈ ਉਨ੍ਹਾਂ ਦਾ ਸਮਰਥਨ ਕੀਤਾ, ਪਰ ਉਹ ਸਫ਼ਲ ਨਹੀਂ ਹੋ ਸਕੇ।
ਕੂਟਨੀਤੀ ਦੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ, ਉਨ੍ਹਾਂ ਨੇ ਆਪਣੀ ਕਿਤਾਬ ਲਿਖਣ ਦੀ ਆਦਤ ਨੂੰ ਜਾਰੀ ਰੱਖਿਆ, ਜੋ ਉਨ੍ਹਾਂ ਨੂੰ 10 ਸਾਲ ਦੀ ਉਮਰ ਤੋਂ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਦੋ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ ਅਤੇ ਕਈ ਪੁਰਸਕਾਰ ਜਿੱਤੇ ਹਨ। ਉਨ੍ਹਾਂ ਨੇ ਗਲਪ, ਗ਼ੈਰ-ਗਲਪ, ਰਾਜਨੀਤੀ ਅਤੇ ਇੱਥੋਂ ਤੱਕ ਕਿ ਧਰਮ 'ਤੇ ਇੱਕ ਕਿਤਾਬ ਲਿਖੀ ਹੈ।
ਥਰੂਰ ਬਨਾਮ ਵਿਵਾਦ
ਸੰਯੁਕਤ ਰਾਸ਼ਟਰ ਦੇ ਉੱਚ ਅਹੁਦੇ 'ਤੇ ਨਾ ਪਹੁੰਚ ਸਕਣ ਤੋਂ ਬਾਅਦ, ਥਰੂਰ ਨੇ ਕਈ ਮਸ਼ਹੂਰ ਪ੍ਰਕਾਸ਼ਨਾਂ ਲਈ ਲਿਖਿਆ।
ਉਹ ਕਾਂਗਰਸ ਦੀ ਵਿਚਾਰਧਾਰਾ ਨਾਲ ਇਤੇਫ਼ਾਕ ਰੱਖਦੇ ਸਨ, ਇਸ ਲਈ ਉਨ੍ਹਾਂ ਨੇ ਇਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਤਿਰੂਵਨੰਤਪੁਰਮ ਤੋਂ ਪਾਰਟੀ ਟਿਕਟ ਦਿੱਤੀ ਸੀ।
ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਦਾ ਆਈਪੀਐੱਲ ਵਿੱਚ ਕੋਚੀ ਟੀਮ ਦੀ ਤਰੱਕੀ ਨੂੰ ਹਿੱਤਾਂ ਦਾ ਟਕਰਾਅ ਦੱਸਿਆ ਗਿਆ ਸੀ।

ਤਸਵੀਰ ਸਰੋਤ, Getty Images
ਇਸ ਟੀਮ ਨਾਲ ਉਨ੍ਹਾਂ ਦੀ ਦੋਸਤ ਸੁਨੰਦਾ ਪੁਸ਼ਕਰ ਜੁੜੀ ਹੋਈ ਸੀ, ਜੋ ਬਾਅਦ ਵਿਚ ਉਨ੍ਹਾਂ ਦੀ ਪਤਨੀ ਬਣੀ।
ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ 'ਪੰਜਾਹ ਕਰੋੜ ਦੀ ਗਰਲਫਰੈਂਡ' ਦੱਸਿਆ ਸੀ।
ਪਰ ਥਰੂਰ, ਜੋ ਬੇਬਾਕੀ ਲਈ ਜਾਣੇ ਜਾਂਦੇ ਹਨ, ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, "ਮੇਰੀ ਪਤਨੀ ਅਨਮੋਲ ਹੈ, ਕਿਸੇ ਵੀ ਕਾਲਪਨਿਕ 500 ਕਰੋੜ ਤੋਂ ਵੱਧ, ਪਰ ਇਸ ਨੂੰ ਸਮਝਣ ਲਈ ਤੁਹਾਨੂੰ ਕਿਸੇ ਨੂੰ ਪਿਆਰ ਕਰਨ ਦੇ ਯੋਗ ਹੋਣਾ ਪਏਗਾ।"
ਲੰਬੇ ਸਮੇਂ ਬਾਅਦ, ਥਰੂਰ ਮਨੁੱਖੀ ਸਰੋਤ ਮੰਤਰਾਲੇ ਵਿੱਚ ਰਾਜ ਮੰਤਰੀ ਵਜੋਂ ਵਾਪਸੀ ਹੋਈ।
ਥਰੂਰ ਦਾ ਭਾਸ਼ਣ ਅੱਜ ਵੀ ਇੰਟਰਨੈੱਟ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਉਹ ਸਭ ਤੋਂ ਅਮੀਰ ਦੇਸ਼ 'ਤੇ ਕਬਜ਼ੇ ਲਈ ਬ੍ਰਿਟੇਨ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ-


ਤਸਵੀਰ ਸਰੋਤ, Getty Images
ਉਨ੍ਹਾਂ ਨੇ ਭਾਸ਼ਣ 'ਚ ਜ਼ਿਕਰ ਕੀਤਾ ਹੈ ਕਿ 1700 'ਚ ਜੀਡੀਪੀ ਦੀ ਦਰ 27 ਫੀਸਦੀ ਸੀ ਅਤੇ ਬ੍ਰਿਟੇਨ ਨੇ 'ਭਾਰਤ ਦਾ ਸ਼ੋਸ਼ਣ ਕਰ ਕੇ ਦੀ ਸਾਰੀ ਦੌਲਤ ਲੁੱਟ ਲਈ ਸੀ ਅਤੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਕਰ ਕੇ ਛੱਡਿਆ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਉਨ੍ਹਾਂ ਦੇ ਭਾਸ਼ਣ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਹੋਈ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਦੀ ਤਾਰੀਫ਼ ਕੀਤੀ ਸੀ।
ਹਾਲਾਂਕਿ, ਅਜਿਹਾ ਉਦੋਂ ਹੋਇਆ ਜਦੋਂ ਇੱਕ ਦਿਨ ਪਹਿਲਾਂ ਸੋਨੀਆ ਗਾਂਧੀ ਨੇ ਘੁਟਾਲੇ ਨੂੰ ਲੈ ਕੇ ਸੰਸਦ ਠੱਪ ਹੋਣ ਤੋਂ ਬਾਅਦ ਉਨ੍ਹਾਂ ਦੀ ਜਨਤਕ ਟਿੱਪਣੀ ਦੀ ਆਲੋਚਨਾ ਕੀਤੀ ਸੀ।
ਥਰੂਰ ਨੇ ਸਵੱਛ ਭਾਰਤ ਮਿਸ਼ਨ ਦਾ ਸਮਰਥਨ ਕੀਤਾ ਸੀ, ਜਿਸ 'ਤੇ ਕਾਂਗਰਸ ਨੇ ਨਾਰਾਜ਼ਗੀ ਜਤਾਈ ਸੀ।
ਥਰੂਰ ਉਦੋਂ ਫਿਰ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਦੀ ਪਤਨੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਈ ਸੀ।
ਉਨ੍ਹਾਂ 'ਤੇ ਖੁਦਕੁਸ਼ੀ ਲਈ ਉਕਸਾਉਣ ਦੇ ਇਲਜ਼ਾਮ ਲੱਗੇ ਸਨ, ਪਰ ਬਾਅਦ ਵਿਚ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਨੌਜਵਾਨਾਂ ਵਿਚਾਲੇ ਮਸ਼ਹੂਰ
ਵਿਵਾਦਾਂ ਦੇ ਬਾਵਜੂਦ, ਥਰੂਰ ਹਮੇਸ਼ਾ ਨੌਜਵਾਨਾਂ ਦੇ ਪਸੰਦੀਦਾ ਰਹੇ ਹਨ, ਖ਼ਾਸ ਤੌਰ 'ਤੇ ਉਹ ਜਿਹੜੇ ਸ਼ਹਿਰਾਂ ਵਿੱਚ ਰਹਿੰਦੇ ਹਨ ਅਤੇ ਅੰਗਰੇਜ਼ੀ ਬੋਲਦੇ ਹਨ।
ਉਨ੍ਹਾਂ ਦਾ ਕੋਈ ਵੀ ਜਨਤਕ ਭਾਸ਼ਣ ਅਜਿਹਾ ਨਹੀਂ ਹੈ, ਜਿੱਥੇ ਨੌਜਵਾਨਾਂ ਦੀ ਭੀੜ ਨਾ ਇਕੱਠੀ ਹੋਵੇ।

ਤਸਵੀਰ ਸਰੋਤ, Getty Images
ਥਰੂਰ ਦਾ ਸਬਰੀਮਾਲਾ ਮੰਦਿਰ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਸਹਿਮਤ ਨਾ ਹੋਣਾ, ਇਸ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਕੁੜੀਆਂ ਨੂੰ ਮੰਦਰ ਜਾਣ ਦੀ ਇਜਾਜ਼ਤ ਦਿੱਤੀ ਸੀ, ਜਿਨ੍ਹਾਂ ਨੂੰ ਪੀਰੀਅਡਸ ਆਉਂਦੇ ਹਨ।
ਪਰ ਉਨ੍ਹਾਂ ਦੀ ਪਾਰਟੀ ਨੇ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਮੰਦਰ 'ਚ ਪ੍ਰਵੇਸ਼ ਨਾ ਕਰਨ ਦੀ ਪਰੰਪਰਾ ਦਾ ਸਮਰਥਨ ਕੀਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਪਰ ਖ਼ੁਦ ਨੂੰ ਹਿੰਦੂ ਅਖਵਾਉਣ ਵਾਲੇ ਥਰੂਰ, ਜਿਨ੍ਹਾਂ ਨੂੰ ਚਰਚ ਦਾ ਸਮਰਥਨ ਮਿਲਦਾ ਹੈ, ਉਨ੍ਹਾਂ ਦੇ ਹਲਕੇ ਦੀਆਂ ਔਰਤਾਂ ਨੇ ਸਮਰਥਨ ਦਿੱਤਾ।
ਸਿਆਸੀ ਟਿੱਪਣੀਕਾਰ ਰਾਧਾਕ੍ਰਿਸ਼ਨਨ ਕਹਿੰਦੇ ਹਨ, "ਉਹ ਲੋਕਾਂ ਨਾਲ ਆਪਣਿਆਂ ਵਾਂਗ ਮਿਲਦੇ ਹਨ। ਮੱਧ ਵਰਗ ਉਨ੍ਹਾਂ ਨੂੰ ਪਿਆਰ ਕਰਦਾ ਹੈ। ਉਹ ਅੱਜ ਦੇ ਵਿਅਕਤੀ ਨਾਲ ਸਬੰਧਤ ਹੈ। ਮੈਂ ਨਿਰਾਸ਼ ਹਾਂ ਕਿ ਉਨ੍ਹਾਂ ਨੇ ਆਪਣੇ ਹਲਕੇ ਲਈ ਕੁਝ ਵੀ ਵੱਡਾ ਨਹੀਂ ਕੀਤਾ।"
"ਪਰ ਜੇਕਰ ਚੋਣਾਂ ਅਜੇ ਵੀ ਹੁੰਦੀਆਂ ਹਨ, ਤਾਂ ਉਹ ਜਿੱਤ ਜਾਣਗੇ ਕਿਉਂਕਿ ਉਨ੍ਹਾਂ ਦੀ ਸੰਵਾਦ ਸ਼ੈਲੀ ਸ਼ਾਨਦਾਰ ਹੈ। ਹਾਲਾਂਕਿ, ਉੱਤਰ ਪ੍ਰਦੇਸ਼ ਅਤੇ ਉੱਤਰੀ ਸੂਬਿਆਂ ਵਿੱਚ ਉਨ੍ਹਾਂ ਦਾ ਪ੍ਰਭਾਵ ਘੱਟ ਹੈ।"
ਆਖ਼ਰ ਕੀ ਚਾਹੁੰਦੇ ਹਨ ਥਰੂਰ
"ਉਨ੍ਹਾਂ ਦੇ ਪ੍ਰਸ਼ੰਸਕ ਪੂਰੇ ਦੇਸ਼ ਵਿੱਚ ਹਨ। ਉਹ ਹਿੰਦੀ ਵਿੱਚ ਗੱਲ ਕਰਦੇ ਹਨ ਤਾਂ ਜੋ ਇਸ ਇਲਾਕੇ ਦੇ ਲੋਕ ਵੀ ਉਨ੍ਹਾਂ ਨੂੰ ਵੋਟ ਦੇਣ, ਪਰ ਇਹ ਸੰਭਵ ਨਹੀਂ ਜਾਪਦਾ।"
"ਇਹ ਵੀ ਸਮਝਣਾ ਹੋਵੇਗਾ ਕਿ ਕੇ ਕਾਮਰਾਜ, ਐੱਸ ਨਿਜਲਿੰਗੱਪਾ ਅਤੇ ਪੀਵੀ ਨਰਸਿਮਹਾ ਰਾਓ, ਕਾਂਗਰਸ ਨੇ ਦੱਖਣੀ ਭਾਰਤ ਦੇ ਕਿਸੇ ਵਿਅਕਤੀ ਨੂੰ ਕਾਂਗਰਸ ਦਾ ਪ੍ਰਧਾਨ ਨਹੀਂ ਬਣਾਇਆ।"

ਤਸਵੀਰ ਸਰੋਤ, Getty Images
"ਜਦੋਂ ਗਹਿਲੋਤ ਲਗਭਗ ਉਮੀਦਵਾਰ ਬਣ ਚੁੱਕੇ ਹਨ, ਤਾਂ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਗਾਂਧੀ ਪਰਿਵਾਰ ਦੇ ਵਫ਼ਾਦਾਰ ਪੀਸੀਸੀ ਮੁਖੀ ਥਰੂਰ ਨਾਲ ਆਉਣਗੇ।"
ਪਰ ਦਿੱਲੀ ਦੇ ਇੱਕ ਕਾਂਗਰਸੀ ਨੇਤਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਥਰੂਰ ਦੇ ਚੋਣ ਲੜਨ ਦਾ ਕੋਈ ਨਕਾਰਾਤਮਕ ਨਤੀਜਾ ਨਹੀਂ ਹੋਵੇਗਾ।
ਉਨ੍ਹਾਂ ਮੁਤਾਬਕ, "ਉਹ ਗਾਂਧੀ ਪਰਿਵਾਰ ਨੂੰ ਚੁਣੌਤੀ ਨਹੀਂ ਦੇ ਰਹੇ ਹਨ। ਚੋਣਾਂ ਵਿਚ ਉਨ੍ਹਾਂ ਦਾ ਖੜ੍ਹਾ ਹੋਣਾ ਇਹ ਸੰਦੇਸ਼ ਦਿੰਦਾ ਹੈ ਕਿ ਕਾਂਗਰਸ ਵਿਚ ਕੋਈ ਵੀ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਲੜ ਸਕਦਾ ਹੈ।"
"ਇਹ ਇੱਕ ਵੱਡਾ ਸੰਦੇਸ਼ ਹੈ ਜੋ ਬਾਹਰ ਜਾ ਰਿਹਾ ਹੈ। ਜਿੰਨੇ ਜ਼ਿਆਦਾ ਜੀ-23 ਉਮੀਦਵਾਰ ਹੋਣਗੇ, ਇਹ ਸੰਦੇਸ਼ ਓਨਾ ਹੀ ਮਜ਼ਬੂਤ ਹੋਵੇਗਾ।"
ਉਸ ਆਗੂ ਅਨੁਸਾਰ, "ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਬਹੁਤੀਆਂ ਵੋਟਾਂ ਨਹੀਂ ਮਿਲਣਗੀਆਂ। ਉਹ ਸਮਝਦਾਰ ਹਨ ਅਤੇ ਉਹ ਜਾਣਦੇ ਹਨ।"
"ਇਸ ਦਾ ਮਤਲਬ ਹੈ ਕਿ ਉਹ ਪ੍ਰਧਾਨਗੀ ਅਹੁਦੇ ਲਈ ਚੋਣ ਲੜ ਰਹੇ ਮੋਹਰੀ ਨੇਤਾਵਾਂ ਦੇ ਸਮੂਹ 'ਚ ਸ਼ਾਮਲ ਹੋਣਾ ਚਾਹੁੰਦੇ ਹਨ।"

ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












