ਪੰਜਾਬ ਸਿਰ ਚੜ੍ਹੇ ਕਰਜ਼ੇ ਦੇ ਬਾਵਜੂਦ ਸਰਕਾਰ ਮੁਫ਼ਤ ਸਹੂਲਤਾਂ ਦੇਣ ਦਾ ਵਾਅਦਾ ਕਿਵੇਂ ਪੂਰਾ ਕਰੇਗੀ

ਪੰਜਾਬ ਦੀ ਆਰਥਿਕ ਸਥਿਤੀ, ਕਰਜ਼ਾ ਤਾਰਨ ਤੋਂ ਲੈ ਕੇ ਕਰਜ਼ਾ ਲੈਣ, ਮੁਫ਼ਤ ਸਹੂਲਤਾਂ ਤੋਂ ਇਲਾਵਾ ਨਿਵੇਸ਼ ਨੂੰ ਲੈ ਕੇ ਬੀਬੀਸੀ ਪੰਜਾਬੀ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਗੱਲਬਾਤ ਦੌਰਾਨ ਹਰਪਾਲ ਚੀਮਾ ਨੇ ਪੰਜਾਬ ਦੀ ਵਿੱਤੀ ਸਥਿਤੀ ਅਤੇ ਸਿਰ ਚੜ੍ਹੇ ਕਰਜ਼ੇ ਦੇ ਬਾਵਜੂਦ ਨਾਗਰਿਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਸਮੇਤ ਕਈ ਸਵਾਲਾਂ ਦੇ ਜਵਾਬ ਦਿੱਤੇ।

''ਪਿਛਲੇ 20-25 ਸਾਲ ਪੰਜਾਬ ਦੇ ਵਿੱਤ ਦੇ ਪ੍ਰਬੰਧ ਕਾਫ਼ੀ ਮਾੜੇ ਰਹੇ। ਜਿੰਨੀਆਂ ਵੀ ਸਰਕਾਰਾਂ ਰਹੀਆਂ ਹਨ ਕਿਸੇ ਨੇ ਵੀ ਫਾਇਨਾਂਸ ਵੱਲ ਧਿਆਨ ਨਹੀਂ ਦਿੱਤਾ ਹੈ।''

''ਸਿਵਾਏ ਇਸ ਗੱਲ ਦੇ ਕਿ ਮਾਫ਼ੀਏ ਚਲਦੇ ਰਹੇ, ਜਿਹੜਾ ਪੈਸਾ ਪੰਜਾਬ ਦੇ ਖਜ਼ਾਨੇ ਵਿੱਚ ਆਉਣਾ ਚਾਹੀਦਾ ਸੀ, ਇਨ੍ਹਾਂ ਦੀਆਂ ਜੇਬਾਂ ਵਿੱਚ ਜਾਂਦਾ ਰਿਹਾ। ਹਾਲਾਤ ਇਹ ਹੋ ਗਏ ਕਿ ਪੰਜਾਬ ਦੇ ਸਿਰ ਪੌਣੇ ਤਿੰਨ ਲੱਖ ਕਰੋੜ ਦੇ ਸਿਰ ਕਰਜ਼ਾ ਚੜ੍ਹ ਗਿਆ ਹੈ।''

''ਅਸੀਂ ਆਪਣੇ ਟੀਚੇ ਮਿੱਥੇ ਹੋਏ ਹਨ ਕਿ, ਜੀਐਸਟੀ ਵਿੱਚੋਂ ਕਿੰਨੇ ਪੈਸੇ ਵਧਾਉਣੇ ਹਨ, ਐਕਸਾਈਜ਼ ਵਿੱਚੋਂ ਕਿੰਨੀ ਆਮਦਨ ਵਧਾਉਣੀ ਹੈ।''

ਖਜ਼ਾਨਾ ਮੰਤਰੀ ਹਰਪਾਲ ਚੀਮਾ ਨਾਲ ਪੂਰੀ ਗੱਲਬਾਤ ਇਸ ਵੀਡੀਓ ਲਿੰਕ ਉੱਤੇ ਜਾ ਕੇ ਵੇਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)