ਭਗਵੰਤ ਮਾਨ: ਜੇਕਰ ਮੈਂ ਕਹਾਂ ਕਿ ਸਾਨੂੰ ਆਜ਼ਾਦੀ ਮਿਲ ਗਈ ਤਾਂ ਮੈਂ ਗਲਤ ਹੋਵਾਂਗਾ...'

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿੱਚ ਝੰਡੇ ਨੂੰ ਸਲਾਮੀ ਦਿੱਤੀ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਿਤ ਕੀਤਾ।

ਭਾਰਤ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ।

ਲੁਧਿਆਣਾ ਵਿੱਚ ਭਗਵੰਤ ਮਾਨ ਨੇ ਭਰੂਣ ਹੱਤਿਆ, ਅਸਲ ਆਜ਼ਾਦੀ ਸਣੇ ਕਈ ਮੁੱਦਿਆਂ ਬਾਰੇ ਆਪਣੇ ਭਾਸ਼ਣ ਦੌਰਾਨ ਗੱਲ ਕੀਤੀ।

ਲੁਧਿਆਣਾ ਵਿੱਚ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੇ ਵੀ ਆਜ਼ਾਦੀ ਦਾ ਦਿਨ ਨਹੀਂ ਦੇਖਿਆ ਤੇ ਜੇਕਰ ਮੈਂ ਕਹਾਂ ਕਿ ਅਸੀਂ ਅੱਜ ਪੂਰੀ ਤਰ੍ਹਾਂ ਆਜ਼ਾਦ ਹੋ ਗਏ ਤਾਂ ਮੈਂ ਗਲਤ ਹੋਵਾਂਗਾ।

ਅਜੇ ਉਹ ਆਜ਼ਾਦੀ ਸਾਡੇ ਘਰਾਂ ਵਿੱਚ ਨਹੀਂ ਪਹੁੰਚੀ ਜੋ ਭਗਤ ਸਿੰਘ ਨੇ ਸੁਪਨਿਆਂ ਵਿੱਚ ਸੋਚੀ ਸੀ। ਜੇਕਰ ਉਹ ਆਜ਼ਾਦੀ ਮਿਲ ਜਾਂਦੀ ਤਾਂ ਅੱਜ ਥਾਣਿਆਂ ਵਿੱਚ ਪੈਸੇ ਦੇ ਕੇ ਕੰਮ ਨਾ ਕਰਵਾਉਣ ਪੈਂਦੇ।

ਧੀਆਂ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਜੇ ਵੀ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦਿੱਤਾ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਅੱਜ ਇਸ ਗੱਲ ਦੀ ਲੋੜ ਹੈ ਕਿ ਜੇ ਧੀਆਂ ਜੰਮੀਏ ਤਾਂ ਉਨ੍ਹਾਂ ਨੂੰ ਉੱਡਣ ਦਾ ਵੀ ਮੌਕਾ ਦਈਏ, ਪੜ੍ਹਨ ਦਾ ਮੌਕਾ ਦਈਏ ਤੇ ਉਨ੍ਹਾਂ ਨੂੰ ਤਰੱਕੀਆਂ ਕਰਨ ਦਾ ਮੌਕਾ ਦਈਏ।

ਲੁਧਿਆਣਾ ਵਿੱਚ ਦਿੱਤੇ ਗਏ ਭਾਸ਼ਣ ਦਾ ਵੀਡੀਓ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)