You’re viewing a text-only version of this website that uses less data. View the main version of the website including all images and videos.
ਉੱਤਰ ਪ੍ਰਦੇਸ਼ ਚੋਣਾਂ 2022: ਭਾਰਤੀ ਕਿਸਾਨ ਯੂਨੀਅਨ ਨੇ ਅਖਿਲੇਸ਼ ਯਾਦਵ ਨੂੰ ਸਮਰਥਨ ਦੇਣ ਦੇ ਬਿਆਨ ਤੋਂ ਕਿਉਂ ਲਿਆ ਯੂ ਟਰਨ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਗਠਜੋੜ ਨੂੰ ਹਮਾਇਤ ਦੇਣ ਦੇ ਆਪਣੇ ਬਿਆਨ ਨੂੰ ਵਾਪਸ ਲੈ ਲਿਆ ਹੈ।
ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਵਿੱਚ ਛਪੀ ਖਬਰ ਮੁਤਾਬਕ ਨਰੇਸ਼ ਟਿਕੈਤ ਨੇ ਆਖਿਆ ਹੈ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਵਿਰੁੱਧ ਨਹੀਂ ਜਾ ਸਕਦੇ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਚੋਣਾਂ ਲੜਨ ਦਾ ਫ਼ੈਸਲਾ ਕਰਨ ਵਾਲੀਆਂ ਜਥੇਬੰਦੀਆਂ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਸਬੰਧ ਤੋੜ ਲਏ ਸਨ।
ਖ਼ਬਰ ਮੁਤਾਬਕ ਇਹ ਵੀ ਆਖਿਆ ਗਿਆ ਹੈ ਕਿ ਨਰੇਸ਼ ਟਕੈਤ ਦੇ ਭਰਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਇਤਰਾਜ਼ ਤੋਂ ਬਾਅਦ ਇਹ ਬਿਆਨ ਦਿੱਤਾ ਗਿਆ ਹੈ।
ਰਾਕੇਸ਼ ਟਿਕੈਤ ਨਹੀਂ ਚਾਹੁੰਦੇ ਕਿ ਕਿਸਾਨ ਕਿਸੇ ਇੱਕ ਖ਼ਾਸ ਗਠਜੋੜ ਜਾਂ,ਰਾਜਨੀਤਕ ਦਲ ਨੂੰ ਸਮਰਥਨ ਦੇਣ।
ਇਹ ਵੀ ਪੜ੍ਹ
ਨਰੇਸ਼ ਟਿਕੈਤ ਦਾ ਇਹ ਬਿਆਨ ਉਸ ਦਿਨ ਆਇਆ ਸੀ ਜਦੋਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਵਿਚ ਕਿਸਾਨਾਂ ਦੇ ਨਾਲ ਖੜ੍ਹਨ ਦਾ ਅਤੇ ਭਾਜਪਾ ਨੂੰ ਹਰਾਉਣ ਦਾ 'ਅੰਨ ਸੰਕਲਪ' ਕੀਤਾ ਸੀ।
ਅਖਿਲੇਸ਼ ਯਾਦਵ ਦੇ ਇਸ ਸੰਕਲਪ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤਜਿੰਦਰ ਵਿਰਕ ਵੀ ਮੌਜੂਦ ਸਨ, ਜੋ ਲਖੀਮਪੁਰ ਖੀਰੀ ਦੀ ਘਟਨਾ ਵਿੱਚ ਜ਼ਖ਼ਮੀ ਹੋਏ ਸਨ।
ਉਧਰ ਪੰਜਾਬ ਵਿੱਚ ਚੋਣ ਲੜਨ ਦਾ ਫ਼ੈਸਲਾ ਕਰ ਚੁੱਕੇ ਕਿਸਾਨਾਂ ਦੀ ਜਥੇਬੰਦੀ ਸੰਯੁਕਤ ਸਮਾਜ ਮੋਰਚਾ ਨੇ ਸੋਮਵਾਰ ਨੂੰ 20 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਹੁਣ ਤਕ ਸੰਯੁਕਤ ਸਮਾਜ ਮੋਰਚਾ 30 ਉਮੀਦਵਾਰਾਂ ਦੇ ਨਾਮ ਐਲਾਨ ਚੁੱਕਿਆ ਹੈ।
'ਮੋਦੀ' ਖ਼ਿਲਾਫ਼ ਵਾਇਰਲ ਵੀਡੀਓ 'ਤੇ ਕਾਂਗਰਸ ਦੀ ਸਫ਼ਾਈ
ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਆਪਣੀ ਇਕ ਵਾਇਰਲ ਵੀਡੀਓ ਕਰਕੇ ਵਿਵਾਦਾਂ ਵਿੱਚ ਘਿਰ ਗਏ ਹਨ।
ਐਨਡੀਟੀਵੀ ਦੀ ਖ਼ਬਰ ਮੁਤਾਬਕ ਨਾਨਾ ਪਟੋਲੇ ਇਕ ਵਾਇਰਲ ਵੀਡੀਓ ਵਿੱਚ ਮਰਾਠੀ ਵਿੱਚ ਆਖਦੇ ਨਜ਼ਰ ਆ ਰਹੇ ਸਨ ਕਿ ਉਹ 'ਮੋਦੀ ਨੂੰ ਗਾਲ੍ਹਾਂ ਕੱਢ ਸਕਦੇ ਹਨ ,ਕੁੱਟਮਾਰ ਵੀ ਸਕਦੇ ਹਨ'।
ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇਸ ਵੀਡੀਓ ਨੂੰ ਟਵੀਟ ਕਰਦੇ ਹੋਏ ਫਿਰੋਜ਼ਪੁਰ ਵਿਖੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਹੋਈ ਅਣਗਹਿਲੀ ਨਾਲ ਜੋੜ ਦਿੱਤਾ।
ਇਸ ਬਾਰੇ ਵੀਡੀਓ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਸਵਾਲ ਚੁੱਕੇ ਗਏ ਤਾਂ ਕਾਂਗਰਸ ਵੱਲੋਂ ਸਫ਼ਾਈ ਦਿੱਤੀ ਗਈ ਕਿ ਨਾਨਾ ਪਟੋਲੇ ਮਹਾਰਾਸ਼ਟਰ ਦੇ ਇਕ ਸਥਾਨਕ ਗੁੰਡੇ ਬਾਰੇ ਗੱਲ ਕਰ ਰਹੇ ਸੀ, ਜਿਸ ਦਾ ਨਾਮ ਵੀ ਮੋਦੀ ਹੈ ਅਤੇ ਇਹ ਸ਼ਬਦ ਪ੍ਰਧਾਨ ਮੰਤਰੀ ਲਈ ਨਹੀਂ ਸਨ।
ਕਾਂਗਰਸ ਪਾਰਟੀ ਨੇ ਆਖਿਆ ਕਿ ਨਾਨਾ ਪਟੋਲੇ ਇੱਕ ਸਥਾਨਕ ਵਿਅਕਤੀ ਗੋਪਨਰਾਜ ਮੋਦੀ ਦੀ ਗੱਲ ਇਸ ਵੀਡੀਓ ਵਿੱਚ ਕਰ ਰਹੇ ਸਨ, ਨਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ।
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਇਹ ਇਲਜ਼ਾਮ ਪਾਰਟੀ ਦੇ ਕਈ ਆਗੂਆਂ ਨਾਲ ਮਿਲਦਾ ਜੁਲਦਾ ਸੀ, ਜਿਨ੍ਹਾਂ ਨੇ ਪੰਜਾਬ ਵਿੱਚ ਕਾਂਗਰਸ ਸਰਕਾਰ ਉੱਤੇ ਨਿਸ਼ਾਨੇ ਸਾਧ ਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਅਣਗਹਿਲੀ ਦੇ ਗੰਭੀਰ ਰੂਪ ਲਗਾਏ ਸਨ।
ਕੋਰੋਨਾਵਾਇਰਸ:ਦਿਸ਼ਾ ਨਿਰਦੇਸ਼ਾਂ ਦੇ ਬਾਵਜੂਦ ਹਸਪਤਾਲ ਕਰ ਰਹੇ ਹਨ ਟੈਸਟ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਉਹ ਮਰੀਜ਼ ਜਿਨ੍ਹਾਂ ਵਿਚ ਕੋਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਨੂੰ ਹਸਪਤਾਲ ਦਾਖਲ ਕਰਨ ਤੋਂ ਪਹਿਲਾਂ ਟੈਸਟ ਕਰਨ ਉਸ ਦੀ ਜ਼ਰੂਰਤ ਨਹੀਂ ਹੈ।
ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਖਬਰ ਮੁਤਾਬਕ ਹਸਪਤਾਲਾਂ ਵਿੱਚ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਬਾਵਜੂਦ ਦਾਖ਼ਲ ਕਰਨ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਟੈਸਟ ਕੀਤੇ ਜਾ ਰਹੇ ਹਨ।
ਮੈਡੀਕਲ ਕੌਂਸਲ ਅਤੇ ਹਸਪਤਾਲ ਦੇ ਇਸ ਬਾਰੇ ਆਪੋ- ਆਪਣੇ ਸਪੱਸ਼ਟੀਕਰਨ ਹਨ।
ਮੈਡੀਕਲ ਕੌਂਸਲ ਦੇ ਮੁਤਾਬਕ ਇਹ ਦਿਸ਼ਾ ਨਿਰਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ ਅਤੇ ਕੌਂਸਲ ਇਸਨੂੰ ਲਾਗੂ ਕਰਵਾ ਰਹੀ ਹੈ।
ਦਿਸ਼ਾ ਨਿਰਦੇਸ਼ਾਂ ਮੁਤਾਬਕ ਜੇਕਰ ਕਿਸੇ ਮਰੀਜ਼ ਵਿਚ ਲੱਛਣ ਨਹੀਂ ਹਨ ਤਾਂ ਉਸ ਦਾ ਟੈਸਟ ਕਰਨ ਦੀ ਜ਼ਰੂਰਤ ਨਹੀਂ। ਇਨ੍ਹਾਂ ਵਿਚ ਗਰਭਵਤੀ ਔਰਤਾਂ ਵੀ ਸ਼ਾਮਿਲ ਹਨ।
ਖ਼ਬਰ ਮੁਤਾਬਕ ਦਿੱਲੀ ਦੇ ਹਸਪਤਾਲਾਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਟੈਸਟ ਨਾ ਕਰਕੇ ਕਿਸੇ ਨੂੰ ਦਾਖ਼ਲ ਕਰਨ ਨਾਲ ਬਾਕੀ ਮਰੀਜ਼ ਵੀ ਲਾਗ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਇਸ ਲਈ ਹਸਪਤਾਲ ਦਾਖ਼ਲ ਕਰਨ ਤੋਂ ਪਹਿਲਾਂ ਟੈਸਟ ਕਰ ਰਹੇ ਹਨ।
ਹਸਪਤਾਲਾਂ ਮੁਤਾਬਕ ਪਿਛਲੇ ਹਫ਼ਤਿਆਂ ਵਿੱਚ ਕਈ ਸਿਹਤ ਕਰਮਚਾਰੀ ਨੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਹਨ ਤੇ ਇਸ ਲਈ ਹਸਪਤਾਲ ਅਜਿਹਾ ਸੁਰੱਖਿਆ ਲਈ ਕਰ ਰਹੇ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: