ਰਾਜਸਥਾਨ ਦੇ ਅਲਵਰ ’ਚ ਗੂੰਗੀ-ਬਹਿਰੀ ਨਾਬਾਲਿਗ ਕੁੜੀ ਦੇ ਕਥਿਤ ਗੈਂਗਰੇਪ ਦਾ ਮਾਮਲਾ ’ਚ ਕੀ-ਕੀ ਪਤਾ ਹੈ

ਅਲਵਰ
ਤਸਵੀਰ ਕੈਪਸ਼ਨ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰਨ ਦਾ ਫ਼ੈਸਲਾ ਲਿਆ ਹੈ
    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਜੈਪੁਰ ਤੋਂ ਬੀਬੀਸੀ ਹਿੰਦੀ ਲਈ

ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ 11 ਜਨਵਰੀ ਦੀ ਦੇਰ ਸ਼ਾਮ ਤਿਜਾਰਾ ਪੁਲੀ ਉੱਪਰ ਲਹੂਲੁਹਾਨ ਹਾਲਤ ਵਿੱਚ ਮਿਲੀ ਇੱਕ ਗੂੰਗੀ-ਬਹਿਰੀ ਨਾਬਾਲਿਗ ਕੁੜੀ ਦੇ ਨਾਲ ਬਲਾਤਕਾਰ ਦੀ ਸ਼ੱਕ ਡੂੰਘਾ ਹੁੰਦਾ ਜਾ ਰਿਹਾ ਹੈ।

ਹਾਲਾਂਕਿ ਪੀੜਤ ਦੀ ਮੈਡੀਕਲ ਰਿਪੋਰਟ ਅਤੇ ਹੁਣ ਤੱਕ ਮਿਲੀ ਤਕਨੀਕੀ ਸਬੂਤਾਂ ਦੀ ਬੁਨਿਆਦ ’ਤੇ ਪੁਲਿਸ ਦਾ ਕਹਿਣਾ ਹੈ ਕਿ "ਸੈਕਸ਼ੂਅਲ ਪੇਨੇਟ੍ਰੇਸ਼ਨ" "ਵਜਾਈਨਲ ਅਤੇ ਇਨਰ ਪੈਨੇਟ੍ਰੇਸ਼ਨ" ਦੀ ਪੁਸ਼ਟੀ ਨਹੀਂ ਹੋਈ ਹੈ।

ਹਾਲਾਂਕਿ ਜੈਪੁਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਪੀੜਤਾ ਦੀ ਮਾਂ ਨੇ ਮੇਰੇ ਨਾਲ ਹੋਈ ਗੱਲਬਾਤ ਵਿੱਚ ਕਈ ਸਵਾਲ ਚੁੱਕੇ ਹਨ ਅਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬੇਟੀ ਨਾਲ ਗਲਤ ਕੰਮ ਤਾਂ ਹੋਇਆ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਤਵਾਰ (16 ਜਨਵਰੀ) ਨੂੰ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰਨ ਦਾ ਫ਼ੈਸਲਾ ਲਿਆ ਹੈ।

ਜੈਪੁਰ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਹੈ ਪੀੜਤਾ

ਜੈਪੁਰ ਦੇ ਇਸ ਵੱਡੇ ਸਰਕਾਰੀ ਹਸਪਤਾਲ ਵਿੱਚ ਪੀੜਤਾ ਭਰਤੀ ਹੈ। ਆਪਰੇਸ਼ਨ ਥਿਏਟਰ ਦੇ ਬਾਹਰ ਹਸਪਤਾਲ ਦੇ ਦੋ ਸੁਰੱਖਿਆ ਕਰਮੀਆਂ ਦੇ ਨਾਲ ਰਾਜਸਥਾਨ ਪੁਲਿਸ ਦੀਆਂ ਦੋ ਮਹਿਲਾ ਅਤੇ ਇੱਕ ਪੁਰਸ਼ ਪੁਲਿਸ ਮੁਲਾਜ਼ਮ ਵੀ ਤਾਇਨਾਤ ਹੈ।

ਪੀੜਤਾ ਦੇ ਨਜ਼ਦੀਕੀਆਂ ਨਾਲ ਗੱਲਬਾਤ ਕਰਵਾਉਣ ਦੀ ਬੇਨਤੀ ਕਰਨ ’ਤੇ ਉੱਥੇ ਮੌਜੂਦ ਮਹਿਲਾ ਪੁਲਿਸ ਮੁਲਾਜ਼ਮ ਨੇ ਆਪਣੇ ਸੀਨੀਅਰ ਅਧਿਕਾਰੀ ਨਾਲ ਫ਼ੋਨ ’ਤੇ ਗੱਲ ਕਰ ਕੇ ਇਸ ਦੀ ਪ੍ਰਵਾਨਗੀ ਲਈ।

ਉਸ ਤੋਂ ਬਾਅਦ ਅੰਦਰੋਂ ਪੀੜਤਾ ਦੀ ਮਾਂ-ਪਿਤਾ ਨੂੰ ਬਾਹਰ ਬੁਲਾਇਆ ਗਿਆ। ਗੂੰਗੀ-ਬਹਿਰੀ ਬੇਟੀ ਦੇ ਦਰਦ ਅਤੇ ਇਨਸਾਫ਼ ਦੀ ਉਮੀਦ ਉਨ੍ਹਾਂ ਦੇ ਚਿਹਰਿਆਂ ਉੱਪਰੋਂ ਸਾਫ਼ ਪੜ੍ਹੀ ਜਾ ਸਕਦੀ ਸੀ।

ਪੁਲਿਸ ਵਾਲਿਆਂ ਦੇ ਸਾਹਮਣੇ ਹੀ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਹੋਈ।

ਘਟਨਾ ਦਾ ਜ਼ਿਕਰ ਕਰਦੇ ਹੋਏ ਪੀੜਤਾ ਦੇ ਪਿਤਾ ਨੇ ਕਿਹਾ, "ਪਿੰਡ ਤੋਂ ਕਰੀਬ 60 ਕਿੱਲੋਮੀਟਰ ਦੂਰ ਕਿਸੇ ਦੀ ਜ਼ਮੀਨ ’ਤੇ ਅਸੀਂ ਖੇਤੀ ਕਰਦੇ ਹਾਂ। 11 ਜਨਵਰੀ ਦੀ ਸ਼ਾਮ ਨੂੰ ਸਾਡੀ ਵੱਡੀ ਬੇਟੀ ਨੇ ਪਿੰਡ ਤੋਂ ਫ਼ੋਨ ਕਰਕੇ ਦੱਸਿਆ ਕਿ ਛੋਟੀ ਭੈਣ ਘਰੇ ਨਹੀਂ ਹੈ। ਉਸ ਤੋਂ ਬਾਅਦ ਰਿਸ਼ਤੇ ਵਿੱਚ ਮੇਰੇ ਸਾਲੇ ਨੇ ਪੁਲਿਸ ਨੂੰ ਇਤਲਾਹ ਦਿੱਤੀ।"

ਅਲਵਰ
ਤਸਵੀਰ ਕੈਪਸ਼ਨ, ਲੜਕੀ ਦੀ ਮਾਂ ਨੂੰ ਡਾਕਟਰੀ ਰਿਪੋਰਟ ਉੱਪਰ ਭਰੋਸਾ ਨਹੀਂ ਹੈ

ਉਨ੍ਹਾਂ ਨੇ ਕਿਹਾ,"ਬੇਟੀ ਦੀ ਗੁੰਮਸ਼ੁਦਗੀ ਦੀ ਜਾਣਕਾਰੀ ਮਿਲਦਿਆਂ ਹੀ ਅਸੀਂ ਪਿੰਡ ਵੱਲ ਨਿਕਲ ਪਏ ਸੀ। ਰਾਤ ਕਰੀਬ ਨੌਂ ਵਜੇ ਪੁਲਿਸ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਕਿ ਇੱਕ ਬੱਚੀ ਮਿਲੀ ਹੈ। ਜਦੋਂ ਹਸਪਤਾਲ ਜਾ ਕੇ ਦੇਖਿਆ ਤਾਂ ਉਹ ਸਾਡੀ ਹੀ ਬੱਚੀ ਸੀ। ਉਸ ਦੇ ਸਰੀਰ ’ਚੋਂ ਬਹੁਤ ਖੂਨ ਵਹਿ ਰਿਹਾ ਸੀ ਅਤੇ ਉਹ ਬੇਸੁੱਧ ਪਈ ਸੀ। ਉੱਥੋਂ ਅਸੀਂ ਉਸ ਨੂੰ ਜੈਪੁਰ ਲੈ ਆਏ।"

ਸਬੰਧੀ ਮੈਡੀਕਲ ਰਿਪੋਰਟ ਤੋਂ ਹੈਰਾਨ ਹਨ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪੀੜਤਾ ਦੇ ਪਿਤਾ ਨਾਲ ਫ਼ੋਨ ’ਤੇ ਗੱਲ ਕੀਤੀ ਸੀ। ਇਸ ਬਾਰੇ ਪੁੱਛੇ ਜਾਣ 'ਤੇ ਪੀਤਾ ਨੇ ਦੱਸਿਆ,"ਰਾਤ ਕਰੀਬ 10.30 ਵਜੇ ਕਾਲ ਆਈ ਸੀ। ਪ੍ਰਿਅੰਕਾ ਗਾਂਧੀ ਨੇ ਕਾਰਵਾਈ ਦਾ ਭਰੋਸਾ ਦਵਾਇਆ ਅਤੇ ਬੇਟੀ ਦੀ ਹਾਲਤ ਬਾਰੇ ਪੁੱਛਿਆ।"

ਸਾਡੇ ਨਾਲ ਗੱਲ ਕਰਦੇ ਹੋਏ ਪੀੜਤਾ ਦੀ ਮਾਂ ਦੀ ਅਵਾਜ਼ ਤਿੱਖੀ ਸੀ। ਉਨ੍ਹਾਂ ਦੀ ਅਵਾਜ਼ ਤੋਂ ਉਨ੍ਹਾਂ ਦੇ ਗੁੱਸੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਸੀ। ਉਹ ਮੈਡੀਕਲ ਰਿਪੋਰਟ ਵਿੱਚ ਸੈਕਸ਼ੂਅਲ ਪੈਨੇਟ੍ਰੇਸ਼ਨ ਦੀ ਪੁਸ਼ਟੀ ਨਾ ਹੋਣ ਦੀ ਗੱਲ ਨਾ ਹੋਣ ਨਾਲ ਇਤਿਫ਼ਾਕ ਨਹੀਂ ਰੱਖਦੇ।

ਬੇਟੀ ਦੇ ਹਾਲਤ ਬਾਰੇ ਪੁੱਛੇ ਜਾਣ ’ਤੇ ਉਹ ਕਹਿੰਦੇ ਹਨ,"ਉਸ ਦੇ ਕੱਪੜੇ ਕਿਤੋਂ ਫ਼ਟੇ ਨਹੀਂ ਹੋਏ ਸਨ ਤੇ ਥੱਲਿਓਂ ਸਲਵਾਰ ਵੀ ਬੰਨ੍ਹੀ ਹੋਈ ਸੀ।"

ਹੱਥ ਨਾਲ ਇਸ਼ਾਰਾ ਕਰਦੇ ਹੋਏ ਉਹ ਦੱਸਦੇ ਹਨ,"ਪ੍ਰਾਈਵੇਟ ਪਾਰਟ ਕੋਲ ਬਹੁਤ ਡੂੰਘੇ ਜ਼ਖਮਾਂ ਤੋਂ ਇਲਾਵਾ ਕਿਤੇ ਸੱਟ ਨਹੀਂ ਹੈ। ਐਕਸੀਡੈਂਟ ਵੀ ਹੁੰਦਾ ਤਾਂ ਕੱਪੜੇ ਫਟੇ ਹੁੰਦੇ। ਸਰੀਰ ਉੱਪਰ ਹੋਰ ਕਿਤੇ ਵੀ ਸੱਟ ਲੱਗੀ ਹੁੰਦੀ ਪਰ ਇਹ ਐਕਸੀਡੈਂਟ ਨਹੀਂ ਹੈ। ਇਨਾਂ ਦਿਮਾਗ ਤਾਂ ਅਸੀਂ ਵੀ ਲਗਾਉਂਦੇ ਹਾਂ। ਮੈਂ ਆਪਣੀ ਬੇਟੀ ਦੇ ਜ਼ਖਮ ਦੇਖੇ ਹਨ। ਉਸ ਦੇ ਨਾਲ ਗ਼ਲਤ ਕੰਮ ਹੋਇਆ ਹੈ।"

ਇਸ ਮਾਮਲੇ ਬਾਰੇ ਦੇਸ਼ ਭਰ ਵਿੱਚ ਖੇਡੀ ਜਾ ਰਹੀ ਸਿਆਸਤ ਬਾਰੇ ਉਹ ਕਹਿੰਦੇ ਹਨ,"ਸਾਨੂੰ ਨਹੀਂ ਪਤਾ ਬਾਹਰ ਕੀ ਹੋ ਰਿਹਾ ਹੈ। ਅਸੀਂ ਗ਼ਰੀਬ ਲੋਕ ਹਾਂ। ਸਾਡੀ ਧੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।"

ਅਲਵਰ
ਤਸਵੀਰ ਕੈਪਸ਼ਨ, ਪੁਲਿਸ ਸਬੂਤਾਂ ਦੀ ਭਾਲ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਰਹੀ ਹੈ

ਗੰਭੀਰ ਹਾਲਤ ਵਿੱਚ ਰਾਤ ਦੇ ਦੋ ਵਜੇ ਜੈਪੁਰ ਪਹੁੰਚੀ ਪੀੜਤਾ

ਹਸਪਤਾਲ ਦੇ ਸੀਨੀਅਰ ਡਾਕਟਰਾਂ ਦੀ ਨਿਗਰਾਨੀ ਵਿੱਚ ਪੀੜਤਾ ਦਾ ਇਲਾਜ ਚੱਲ ਰਿਹਾ ਹੈ। ਉੱਧਰ ਦੇਸ਼ ਭਰ ਵਿੱਚ ਇਸ ਦੀ ਚਰਚਾ ਹੋ ਰਹੀ ਹੈ। ਹਾਲਾਂਕਿ ਇਸ ਬਾਰੇ ਗੱਲ ਕਰਨ ਵਿੱਚ ਹਸਪਤਾਲ ਦਾ ਸਟਾਫ਼ ਅਤੇ ਡਾਕਟਰ ਵੀ ਝਿਜਕ ਰਹੇ ਹਨ।

ਬੇਹੱਦ ਕੋਸ਼ਿਸ਼ ਕਰਨ ਤੋਂ ਬਾਅਦ ਨਾਮ ਨਾ ਛਾਪਣ ਦੀ ਸ਼ਰਤ ’ਤੇ ਹਸਪਤਾਲ ਦੇ ਇਹ ਹੈਲਥਵਰਕਰ ਨੇ ਸਾਨੂੰ ਦੱਸਿਆ,"ਪੀੜਤਾ ਨੂੰ 11 ਜਨਵਰੀ ਦੀ ਦੇਰ ਰਾਤ ਦੋ ਵਜੇ ਗੰਭੀਰ ਹਾਲਤ ਵਿੱਚ ਅਲਵਰ ਤੋਂ ਰੈਫ਼ਰ ਕਰਨ ਤੋਂ ਬਾਅਦ ਇੱਥੇ ਲਿਆਂਦਾ ਗਿਆ। ਉਸ ਦੀ ਪਲਸ ਰੇਟ ਵੀ ਬਹੁਤ ਘੱਟ ਸੀ।"

ਉਨ੍ਹਾਂ ਨੇ ਦੱਸਿਆ, "ਪੀੜਤਾ ਦਾ ਬਹੁਤ ਖੂਨ ਵਹਿ ਚੁੱਕਿਆ ਸੀ ਅਤੇ ਉਹ ਬੇਸੁੱਧ ਸੀ। ਉਸ ਦੇ ਨਿੱਜੀ ਅੰਗ ਦੋ ਕੋਲ ਬਹੁਤ ਵੱਡਾ ਜ਼ਖਮ ਸਨ। ਅਸੀਂ ਪਹਿਲਾਂ ਕਦੇ ਅਜਿਹੀ ਹਾਲਤ ਵਿੱਚ ਇਸ ਹਸਪਤਾਲ ਨੂੰ ਕਿਸੇ ਨੂੰ ਨਹੀਂ ਦੇਖਿਆ।"

ਪੀੜਤਾ ਨੂੰ ਅਲਵਰ ਦੇ ਸਥਾਨਕ ਹਸਪਤਾਲ ਇੱਕ ਯੂਨਿਟ ਖੂਨ ਚੜ੍ਹਾਉਣ ਤੋਂ ਬਾਅਦ ਇੱਥੇ ਰੈਫ਼ਰ ਕਰ ਦਿੱਤਾ ਗਿਆ ਸੀ। ਸਵੇਰੇ ਕਰੀਬ ਚਾਰ ਵਜੇ ਫਿਰ ਖੂਨ ਚੜ੍ਹਾਇਆ ਗਿਆ ਅਤੇ ਫਿਰ ਸਵੇਰੇ ਡਾਕਟਰਾਂ ਦੀ ਟੀਮ ਨੇ ਤਿੰਨ ਘੰਟਿਆਂ ਤੱਕ ਆਪਰੇਸ਼ਨ ਕੀਤਾ।

ਅਲਵਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਸਪਤਾਲ ਦੇ ਕਰਮਚਾਰੀਆਂ ਮੁਤਾਬਕ ਬੱਚੀ ਜਦੋਂ ਲਿਆਂਦੀ ਗਈ ਤਾਂ ਬਹੁਤ ਬੁਰੇ ਹਾਲਤ ਵਿੱਚ ਸੀ

'ਅਜਿਹੀ ਗੰਭੀਰ ਹਾਲਤ ਕਦੇ ਨਹੀਂ ਦੇਖੀ'

ਹਸਪਤਾਲ ਦੇ ਇੱਕ ਹੋਰ ਸਿਹਤ ਵਰਕਰ ਨੇ ਵੀ ਆਪਣਾ ਨਾਮ ਜਨਤਕ ਨਾ ਕਰਨ ਦੀ ਸ਼ਰਤ ਤੇ ਦੱਸਿਆ, "2016 ਤੋਂ ਲੈ ਕੇ ਹੁਣ ਤੱਕ ਹਸਪਤਾਲ ਵਿੱਚ ਪੀੜਤਾ ਸਮੇਤ ਕਰੀਬ 50 ਨਾਬਾਲਗ ਕੁੜੀਆਂ ਨੂੰ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਇੰਨੀ ਗੰਭੀਰ ਸਥਿਤੀ ਅਸੀਂ ਕਦੇ ਨਹੀਂ ਦੇਖੀ।"

ਸਿਹਤ ਵਰਕਰਾਂ ਨੇ ਦੱਸਿਆ,"ਪੀੜਤਾ ਦਾ ਅਡਿਮਿਸ਼ਨ ਟਿਕਟ (ਇਲਾਜ ਦਾ ਪੂਰਾ ਵੇਰਵਾ) ਵੀ ਹਸਪਤਾਲ ਦੇ ਸੁਪਰੀਟੈਂਡੈਂਟ ਡਾ਼ ਅਰਵਿੰਦ ਸ਼ੁਕਲਾ ਦੇ ਕੋਲ ਹੀ ਰੱਖਿਆ ਗਿਆ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਅਡਮੀਸ਼ਨ ਟਿਕਟ ਵੀ ਸੁਪਰੀਟੈਂਡੈਂਟ ਦੇ ਕੋਲ ਰੱਖਿਆ ਗਿਆ ਹੈ।"

ਪੀੜਤਾ ਦੀ ਹਾਲਤ ਬਾਰੇ ਉਨ੍ਹਾਂ ਨੇ ਦੱਸਿਆ,"ਅਜੇ ਉਸ ਨੂੰ ਖਾਣਾ ਨਹੀਂ ਖਵਾਇਆ ਜਾ ਰਿਹਾ ਹੈ 15 ਜਨਵਰੀ ਨੂੰ ਬੱਚੀ ਦੀ ਡਰੈਸਿੰਗ ਵੀ ਕੀਤੀ ਗਈ ਹੈ।"

ਇਸ ਜ਼ਖਮ ਤੋਂ ਬਾਅਦ ਕੀ ਪੀੜਤਾ ਨੂੰ ਭਵਿੱਖ ਵਿੱਚ ਕੋਈ ਸਮੱਸਿਆ ਤਾਂ ਨਹੀਂ ਹੋਵੇਗੀ। ਇਸ ਸਵਾਲ ਬਾਰੇ ਡਾ਼ ਅਰਵਿੰਦ ਸ਼ੁਕਲਾ ਨੇ ਦੱਸਿਆ,"ਜ਼ਖਮ ਤਾਂ ਜਲਦੀ ਭਰ ਜਾਂਦੇ ਹਨ।"

ਪੀੜਤਾ ਨਾਲ ਰੇਪ ਹੋਇਆ ਹੈ ਜਾਂ ਨਹੀਂ ਇਸ ਬਾਰੇ ਉਨ੍ਹਾਂ ਨੇ ਕਿਹਾ,"ਅਸੀਂ ਰਿਪੋਰਟ ਦੇ ਦਿੱਤੀ ਹੈ। ਹੁਣ ਪੁਲਿਸ ਦੱਸੇਗੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸੇ ਸਵਾਲ ਬਾਰੇ ਨਾਮ ਨਾ ਛਾਪਣ ਦੀ ਸ਼ਰਤ ਉੱਪਰ ਇੱਕ ਸਿਹਤ ਵਰਕਰ ਨੇ ਕਿਹਾ,"ਪੀੜਤਾ ਦੇ ਸੱਟਾਂ ਗੰਭੀਰ ਹਨ। ਅਜਿਹੇ ਵਿੱਚ ਪੂਰੀ ਸੰਭਾਵਨਾ ਹੈ ਕਿ ਭਵਿੱਖ ਵਿੱਚ ਉਸ ਲਈ ਸਮੱਸਿਆ ਹੋ ਸਕਦੀ ਹੈ।"

ਹੁਣ ਤੱਕ ਕੀ ਹੋਈ ਪੁਲਿਸ ਕਾਰਵਾਈ

ਅਲਵਰ ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਪੁਲਿਸ ਘਟਨਾ ਨਾਲ ਜੁੜੇ ਸੀਸੀਟੀਵੀ ਦੇਖ ਰਹੀ ਹੈ। ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਕਿ ਪੀੜਤਾ ਆਟੋ ਰਿਕਸ਼ਾ ਨਾਲ ਅਲਵਰ ਪਹੁੰਚੀ ਸੀ। ਐਸਐਫ਼ਐਲ ਰਿਪੋਰਟ ਵਿੱਚ ਆਟੋ ਵਿੱਚ ਬਲਾਤਕਾਰ ਦੂੀ ਪੁਸ਼ਟੀ ਨਹੀਂ ਹੋਈ ਹੈ।

ਇੱਕ ਹੋਰ ਸੀਸੀਟੀਵੀ ਫੁਟੇਜ ਵਿੱਚ 11 ਜਨਵਰੀ, ਯਾਨੀ ਘਟਨਾ ਵਾਲੀ ਸ਼ਾਮ 7.30 ਵਜੇ ਪੀੜਤਾ ਨੂੰ ਤਿਜਾਰਾ ਪੁਲੀ ਉੱਪਰ ਇਕੱਲਿਆਂ ਦੇਖਿਆ ਜਾ ਰਿਹਾ ਹੈ। ਫੁਟੇਜ ਵਿੱਚ ਘਟਨਾ ਵਾਲੀ ਥਾਂ ਤੋਂ 350 ਮੀਟਰ ਦੀ ਦੂਰੀ ਉੱਪਰ ਪੀੜਤਾ ਨੂੰ ਦੇਖਿਆ ਜਾ ਰਿਹਾ ਹੈ।

ਪੀੜਤਾ ਨੇ ਸੀਸੀਟੀਵੀ ਵਿੱਚ ਨਜ਼ਰ ਆਉਣ ਤੋਂ 15 ਮਿੰਟ ਦੇ ਦੌਰਾਨ ਪੁਲੀ ਤੋਂ ਲੰਘਣ ਵਾਲੇ ਵਾਹਨਾਂ ਅਤੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਅਲਵਰ
ਤਸਵੀਰ ਕੈਪਸ਼ਨ, ਪੁਲਿਸ ਪੁਲੀ ਉੱਪਰੋਂ ਲੰਘਣ ਵਾਲੇ ਹੋਰ ਲੋਕਾਂ ਤੇ ਵਾਹਨਾਂ ਦੀ ਪਛਾਣ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ

ਇਸ ਬਾਰੇ ਅਲਵਰ ਜ਼ਿਲ੍ਹੇ ਦੀ ਐਸਪੀ ਤੇਜਸਵਿਨੀ ਗੌਤਮ ਨੇ ਦੱਸਿਆ,"ਅਜੇ ਅਸੀਂ ਸ਼ਨਾਖ਼ਤ ਕਰ ਰਹੇ ਹਾਂ ਕਿ ਉਸ ਦੌਰਾਨ ਪੁਲੀ ਉੱਪਰ ਹੋਰ ਕੌਣ-ਕੌਣ ਮੌਜੂਦ ਸੀ।"

ਉਹ ਕਹਿੰਦੇ ਹਨ,"ਐਸਐਫ਼ਐਲ ਰਿਪੋਰਟ ਦੀ ਵੀ ਉਡੀਕ ਕਰ ਰਹੇ ਹਾਂ। ਬੱਚੀ ਨਾਲ ਵੀ ਸਾਡੀ ਗੱਲ ਨਹੀਂ ਹੋ ਪਾ ਰਹੀ ਕਿਉਂਕਿ ਡਾਕਟਰਾਂ ਨੇ ਅਜੇ ਉਸ ਨੂੰ ਫਿੱਟ ਕਰਾਰ ਨਹੀਂ ਦਿੱਤਾ ਹੈ।"

ਮੈਡੀਕਲ ਰਿਪੋਰਟ ਅਤੇ ਹੁਣ ਤੱਕ ਦੇ ਤਕਨੀਕੀ ਸਬੂਤਾਂ ਦੇ ਅਧਾਰ ’ਤੇ ਪੁਲਿਸ ਦਾ ਕਹਿਣਾ ਹੈ ਕਿ ਸੈਕਸ਼ੂਅਲ ਪੈਨੇਟਰੇਸ਼ਨ ਵਜਾਈਨਲ ਐਂਡ ਇਨਰ ਪੈਨੇਟਰੇਸ਼ਨ ਦੀ ਪੁਸ਼ਟੀ ਮੈਡੀਕਲ ਰਿਪੋਰਟਾਂ ਵਿੱਚ ਨਹੀਂ ਹੋਈ ਹੈ। ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਜੇ ਸਾਡੀ ਜਾਂਚ ਜਾਰੀ ਹੈ।

ਪਤਾ ਹੋਵੇ ਕਿ ਇਸ ਮਾਮਲੇ ਦੀ ਜਾਂਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਹਵਾਲੇ ਕੀਤੀ ਗਈ ਹੈ। ਐਸਆਈਟੀ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।

ਹਾਲਾਂਕਿ, ਇਸ ਘਟਨਾ ਦੇ ਚਾਰ ਦਿਨ ਲੰਘ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਦੇ ਫੜੇ ਨਾ ਜਾਣ ਤੋਂ ਸਿਆਸੀ ਪਾਰਟੀਆਂ ਵੀ ਪੁਲਿਸ ਦੀ ਕਾਰਵਾਈ ਉੱਪਰ ਸਵਾਲ ਖੜ੍ਹੇ ਕਰ ਰਹੇ ਹਨ।

ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ

ਤਸਵੀਰ ਸਰੋਤ, PRIYANKAGANDHI/twitter

ਤਸਵੀਰ ਕੈਪਸ਼ਨ, ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਪੀੜਤਾ ਦੀ ਮਾਂ ਨਾਲ ਫ਼ੋਨ ਤੇ ਗੱਲ ਕੀਤੀ ਹੈ ਤੇ ਕਾਰਵਾਈ ਦਾ ਭਰੋਸਾ ਦਵਾਇਆ ਹੈ

ਮਾਮਲੇ ’ਤੇ ਹੋ ਰਹੀ ਸਿਆਸਤ

ਅਲਵਰ ਵਿੱਚ ਹੋਈ ਘਟਨਾ ਨੂੰ ਦਿੱਲੀ ਵਿੱਚ ਸਾਲ 2012 ਵਿੱਚ ਹੋਏ ਨਿਰਭਿਆ ਕਾਂਡ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਉੱਥੇ ਹੀ ਭਾਰਤੀ ਜਨਤਾ ਪਾਰਟੀ ਲਗਾਤਾਰ ਇਸ ਮਾਮਲੇ ਰਾਹੀਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਘੇਰ ਰਹੀ ਹੈ।

ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਦਰਾ ਰਾਜੇ ਸਿੰਧੀਆ ਤੋਂ ਲੈ ਕੇ ਕੇਂਦਰੀ ਮੰਤਰੀ ਅਤੇ ਬੀਜੇਪੀ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਬਿਆਨ ਜਾਰੀ ਕਰਕੇ ਇਸ ਘਟਨਾ ਰਾਹੀਂ ਕਾਂਗਰਸ ਉੱਪਰ ਹਮਲਾ ਕੀਤਾ ਹੈ।

ਬੀਜੇਪੀ ਦੇ ਸੂਬਾ ਪ੍ਰਧਾਨ ਡਾ਼ ਸਤੀਸ਼ ਪੂਨੀਆ ਨੇ ਇੱਕ ਕਮੇਟੀ ਬਣਾ ਕੇ ਪੀੜਤਾ ਨੂੰ ਇਨਸਾਫ਼ ਦਵਾਉਣ ਦੀ ਮੰਗ ਕੀਤੀ ਹੈ। ਕਮੇਟੀ ਵਿੱਚ ਕੇਂਦਰੀ ਮੰਤਰੀ ਡਾ਼ ਅਲਕਾ ਗੁੱਜਰ, ਸੂਬਾ ਮਹਿਲਾ ਮੇਰਚਾ ਮੁਖੀ ਅਲਕਾ ਮੂੰਦੜਾ, ਸੂਬਾ ਬੁਲਾਰੇ ਰਾਮਲਾਲ ਸ਼ਰਮਾ, ਸੂਬਾ ਮੰਤਰੀ ਜਿਤੇਂਦਰ ਗੋਠਵਾਲ ਸ਼ਾਮਲ ਹਨ।

ਇਹ ਕਮੇਟੀ ਵੀਰਵਾਰ ਨੂੰ ਪ੍ਰਿਅੰਕਾ ਗਾਂਧੀ ਦਾ ਘਿਰਾਓ ਕਰਨ ਸਵਾਈ ਮਾਧੋਪੁਰ ਗਈ ਸੀ। ਬੀਜੇਪੀ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਪੀੜਤਾ ਨਾਲ ਮੁਲਾਕਾਤ ਨਹੀਂ ਕੀਤੀ। ਹਾਲਾਂਕਿ ਵੀਰਵਾਰ ਨੂੰ ਪ੍ਰਿਅੰਕਾ ਗਾਂਧੀ ਨੇ ਫ਼ੋਨ ਕਰਕੇ ਪੀੜਤਾ ਦੇ ਪਿਤਾ ਨਾਲ ਗੱਲ ਕੀਤੀ ਅਤੇ ਕਾਰਵਾਈ ਦਾ ਭਰੋਸਾ ਦਵਾਇਆ ਸੀ।

ਬੀਜੇਪੀ ਨੇ ਪੀੜਤਾ ਨੂੰ ਇਨਸਾਫ਼ ਦਵਾਉਣ ਲਈ ਪੂਰੇ ਰਾਜਸਥਾਨ ਵਿੱਚ 17 ਅਤੇ 18 ਜਨਵਰੀ ਨੂੰ ਵਿਰੋਧ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਬੀਜੇਪੀ ਨੇ ਪੀੜਤਾ ਨੂੰ ਇਨਸਾਫ਼ ਦਵਾਉਣ ਲਈ ਪੂਰੇ ਰਾਜਸਥਾਨ ਵਿੱਚ 17 ਅਤੇ 18 ਜਨਵਰੀ ਨੂੰ ਵਿਰੋਧ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ

ਬੀਜੇਪੀ ਨੇ ਪੀੜਤਾ ਨੂੰ ਇਨਸਾਫ਼ ਦਵਾਉਣ ਲਈ ਪੂਰੇ ਰਾਜਸਥਾਨ ਵਿੱਚ 17 ਅਤੇ 18 ਜਨਵਰੀ ਨੂੰ ਵਿਰੋਧ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਸੀ। ਪਾਰਟੀ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ।

ਇਸੇ ਦੌਰਾਨ, ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਸੀਨੀਅਰ ਅਫ਼ਸਰਾਂ, ਅਲਵਰ ਦੀ ਐਸਪੀ, ਪੀੜਤਾ ਦਾ ਇਲਾਜ ਕਰ ਰਹੇ ਸੀਨੀਅਰ ਡਾਕਟਰ ਨਾਲ ਰਾਬਤਾ ਬਣਿਆ ਹੋਇਆ ਹੈ। ਡੀਜੀ ਪੁਲਿਸ ਨੂੰ ਸੁਤੰਤਰ ਅਤੇ ਨਿਰਪੱਖ ਜਾਂਚ ਕਰਕੇ ਜਲਦੀ ਮਾਮਲੇ ਦੀ ਡੁੰਘਾਈ ਤੱਕ ਪਹੁੰਚਣ ਦੇ ਹੁਕਮ ਦਿੱਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਉੱਪਰ ਸਿਆਸਤ ਕਰ ਰਹੀਆਂ ਪਾਰਟੀਆਂ ਨੂੰ ਊਟਪਟਾਂਗ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਸੁਤੰਤਰ ਕੰਮ ਤੁਰੰਤ ਮੁਕੰਮਲ ਕਰਨਾ ਚਾਹੀਦਾ ਹੈ। ਜਾਂਤ ਦੇ ਨਤੀਜੇ ਤੱਕ ਪਹੁੰਚਣ ਤੋਂ ਬਾਅਦ ਹੀ ਟਿੱਪਣੀ ਕਰਨਾ ਉਚਿਤ ਹੋਵੇਗਾ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਬੀਜੇਪੀ ਦੇ ਸੂਬਾ ਪ੍ਰਧਾਨ ਡਾ਼ ਸਤੀਸ਼ ਪੂਨੀਆ ਨੇ ਸ਼ਨਿੱਚਰਵਾਰ ਨੂੰ ਸੱਦੀ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਇਸ ਮਾਮਲੇ ਉੱਪਰ ਇੱਕ ਵਾਰ ਫਿਰ ਸੂਬਾ ਸਰਕਾਰ ਨੂੰ ਘੇਰਿਆ ਹੈ।

ਉਨ੍ਹਾਂ ਨੇ ਕਿਹਾ,"ਇਸ ਘਟਨਾ ਉੱਪਰ ਕਾਰਵਾਈ ਤੋਂ ਯੂਟਰਨ ਦੇਣ ਦਾ ਕਾਰਨ ਉੱਤਰ ਪ੍ਰਦੇਸ਼ ਅਦੇ ਪੰਜਾਬ ਦੀਆਂ ਚੋਣਾਂ ਹਨ। ਜੇ ਸੀਐਮ ਅਤੇ ਰਾਜਸਥਾਨ ਪੁਲਿਸ ਮੰਨਦੀ ਹੈ ਕਿ ਦੁਸ਼ਕਰਮ ਹੋਇਆ ਨਹੀਂ ਹੋਇਆ ਤਾਂ, ਰਾਜਸ਼ਥਾਨ ਪੁਲਿਸ ਅਤੇ ਰਾਜਸਥਾਨ ਸਰਕਾਰ ਉੱਪਰ ਹੁਣ ਭਰੋਸਾ ਨਹੀਂ ਕੀਤਾ ਜਾ ਸਕਦਾ। ਇੱਕ ਦਮ ਨਾਲ ਯੂਟਰਨ ਕਰਨਾ ਸਵਾਲ ਖੜ੍ਹੇ ਕਰਦਾ ਹੈ। ਇਸ ਮਾਮਲੇ ਦੀ ਜਾਂਚ ਹੁਣ ਸੀਬੀਆਈ ਨੂੰ ਸੌਂਪ ਦੇਣੀ ਚਾਹੀਦੀ ਹੈ।"

ਹਾਲਾਂਕਿ ਜਿਵੇਂ ਉੱਪਰ ਦੱਸਿਆ ਹੈ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਤਵਾਰ (16 ਜਨਵਰੀ) ਨੂੰ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰਨ ਦਾ ਫ਼ੈਸਲਾ ਲਿਆ ਹੈ।

ਸਾਲ 2021 ਵਿੱਚ ਰਾਜਸਥਾਨ ਵਿੱਤ ਦਰਜ ਮਾਮਲੇ ਅਤੇ ਉਨ੍ਹਾਂ ਉੱਪਰ ਹੋਈ ਪੁਲਿਸ ਦੀ ਕਾਰਵਾਈ ਉੱਪਰ ਪੁਲਿਸ ਡੀਜੀਪੀ ਐਮਐਲ ਲਾਠਾਰ ਨੇ ਹਾਲ ਹੀ ਵਿੱਚ ਆਂਕੜੇ ਜਾਰੀ ਕੀਤੇ ਸਨ।

ਇਨ੍ਹਾਂ ਅੰਕੜਿਆਂ ਮੁਤਾਬਕ, ਸਾਲ 2020 ਵਿੱਚ ਸੂਬੇ ਵਿੱਚ ਰੇਪ ਦੇ 5310 ਮਾਮਲੇ ਦਰਜ ਕੀਤੇ ਗਏ। ਉੱਥੇ ਹੀ ਸਾਲ 2021 ਵਿੱਚ 1027 ਮਾਮਲੇ ਵਧਣ ਤੋਂ ਬਾਅਦ ਇਹ ਸੰਖਿਆ ਵਧ ਕੇ 6337 ਤੇ ਪਹੁੰਚ ਗਈ। ਸਾਲ 2021 ਵਿੱਚ ਰੇਪ ਦੇ ਦਰਜ ਮਾਮਲਿਆਂ ਵਿੱਚੋਂ 835 ਦੀ ਜਾਂਚ ਅਜੇ ਅੱਧ-ਵਿਚਾਲੇ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)