ਸਾਵਰਕਰ ਅਤੇ ਗਾਂਧੀ 'ਤੇ ਰਾਜਨਾਥ ਸਿੰਘ ਦਾ ਅਜਿਹਾ ਦਾਅਵਾ, ਜਿਸ 'ਤੇ ਛਿੜ ਗਈ ਬਹਿਸ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਵਿਨਾਇਕ ਦਾਮੋਦਰ ਸਾਵਰਕਰ ਦੀ 'ਰਿਹਮ ਦੀ ਅਪੀਲ' ਦਾਇਰ ਕਰਨ ਨੂੰ ਇੱਕ ਖ਼ਾਸ ਵਰਗ ਨੇ ਗ਼ਲਤ ਤਰੀਕੇ ਨਾਲ ਫੈਲਾਇਆ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਸਾਵਰਕਰ ਨੇ ਜੇਲ੍ਹ ਵਿੱਚ ਸਜ਼ਾ ਕੱਟਦਿਆਂ ਹੋਇਆ ਅੰਗਰੇਜ਼ਾਂ ਦੇ ਸਾਹਮਣੇ ਰਹਿਮ ਦੀ ਅਪੀਲ ਮਹਾਤਮਾ ਗਾਂਧੀ ਦੇ ਕਹਿਣ 'ਤੇ ਦਾਖ਼ਲ ਕੀਤੀ ਸੀ।

ਰਾਜਨਾਥ ਸਿੰਘ ਦੇ ਇਸ ਬਿਆਨ 'ਤੇ ਸੋਸ਼ਲ ਮੀਡੀਆ ਉੱਤੇ ਬਹਿਸ ਛਿੱੜ ਗਈ ਹੈ। ਕਈ ਨੇਤਾ, ਇਤਿਹਾਸਕਾਰ ਅਤੇ ਪੱਤਰਕਾਰ ਇਸ 'ਤੇ ਟਿੱਪਣੀ ਕਰ ਰਹੇ ਹਨ।

ਦਿੱਲੀ ਵਿੱਚ ਸਾਵਰਕਰ 'ਤੇ ਉਦੇ ਮਾਹੂਰਕਰ ਅਤੇ ਚਿਰਾਯੂ ਪੰਡਿਤ ਦੀ ਕਿਤਾਬ 'ਵੀਰ ਸਾਵਰਕਰ ਹੁ ਕੁਡ ਹੈਵ ਪ੍ਰੀਵੈਂਟੇਡ ਪਾਰਟੀਸ਼ਨ' ਦੇ ਜਾਰੀ ਹੋਣ 'ਤੇ ਰਾਜਨਾਥ ਸਿੰਘ ਨੇ ਇਹ ਗੱਲ ਕਹੀ।

ਇਸ ਪ੍ਰੋਗਰਾਮ ਵਿੱਚ ਸੰਘ ਮੁਖੀ ਮੋਹਨ ਭਾਗਵਤ ਵੀ ਮੌਜੂਦ ਸਨ।

ਰਾਜਨਾਥ ਸਿੰਘ ਨੇ ਕਿਹਾ, "ਸਾਵਰਕਰ ਦੇ ਖ਼ਿਲਾਫ਼ ਝੂਠ ਫੈਲਾਇਆ ਗਿਆ, ਕਿਹਾ ਗਿਆ ਹੈ ਕਿ ਉਨ੍ਹਾਂ ਨੇ ਅੰਗਰੇਜ਼ਾਂ ਦੇ ਸਾਹਮਣੇ ਵਾਰ-ਵਾਰ ਮੁਆਫੀਨਾਮਾ ਦਿੱਤਾ, ਪਰ ਸੱਚਾਈ ਇਹ ਹੈ ਕਿ ਰਹਿਮ ਦੀ ਅਪੀਲ ਉਨ੍ਹਾਂ ਨੇ ਖ਼ੁਦ ਨੂੰ ਮੁਆਫ਼ ਕੀਤੇ ਜਾਣ ਲਈ ਨਹੀਂ ਦਿੱਤੀ ਸੀ।"

"ਉਨ੍ਹਾਂ ਨੂੰ ਮਹਾਤਮਾ ਗਾਂਧੀ ਨੇ ਕਿਹਾ ਸੀ ਦਯਾ ਯਾਚਿਕਾ ਦਾਇਰ ਕਰੋ। ਮਹਾਤਮਾ ਗਾਂਧੀ ਦੇ ਕਹਿਣ 'ਤੇ ਉਨ੍ਹਾਂ ਨੇ ਪਟੀਸ਼ਨ ਪਾਈ ਸੀ।"

"ਮਹਾਤਾਮਾ ਗਾਂਧੀ ਨੇ ਆਪਣੇ ਵੱਲੋਂ ਇਹ ਅਪੀਲ ਕੀਤੀ ਸੀ ਕਿ ਸਾਵਰਕਰ ਜੀ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਅਸੀਂ ਅਜ਼ਾਦੀ ਹਾਸਿਲ ਕਰਨ ਲਈ ਅੰਦੋਲਨ ਚਲਾ ਰਹੇ ਹਾਂ, ਉਵੇਂ ਹੀ ਸਾਵਰਕਰ ਅੰਦੋਲਨ ਚਲਾਉਣਗੇ।"

"ਪਰ ਉਨ੍ਹਾਂ ਨੇ ਬਦਨਾਮ ਕਰਨ ਲਈ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਮੁਆਫ਼ੀ ਮੰਗੀ ਸੀ, ਆਪਣੀ ਰਿਹਾਈ ਦੀ ਗੱਲ ਕੀਤੀ ਸੀ ਜੋ ਬਿਲਕੁਲ ਬੇਬੁਨਿਆਦ ਹੈ।"

"ਵੀਰ ਸਾਵਰਕਰ ਮਹਾਨਾਇਕ ਸਨ, ਹੈ ਅਤੇ ਭਵਿੱਖ ਵਿੱਚ ਵੀ ਰਹਿਣਗੇ। ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਉਨ੍ਹਾਂ ਦੀ ਇੱਛਾ ਸ਼ਕਤੀ ਕਿੰਨੀ ਮਜ਼ਬੂਤ ਸੀ।"

"ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਦੋ ਵਾਰ ਤਾਉਮਰ ਕੈਦ ਦੀ ਸਜ਼ਾ ਸੁਣਾਈ, ਕੁਝ ਵਿਸ਼ੇਸ਼ ਵਿਚਾਰਧਾਰਾ ਨਾਲ ਪ੍ਰਭਾਵਿਤ ਲੋਕ ਅਜਿਹੇ ਰਾਸ਼ਟਰਪਤੀ 'ਤੇ ਸਵਾਲੀਆ ਨਿਸ਼ਾਨ ਲਗਾਉਣ ਦਾ ਯਤਨ ਕਰਦੇ ਹਨ।"

"ਕੁਝ ਲੋਕ ਉਨ੍ਹਾਂ 'ਤੇ (ਸਾਵਰਕਰ) ਨਾਜ਼ੀਵਾਦੀ, ਫਾਸੀਵਾਦੀ ਹੋਣ ਦੇ ਇਲਜ਼ਾਮ ਲਗਾਉਂਦੇ ਹਨ ਪਰ ਸੱਚਾਈ ਹੈ ਕਿ ਅਜਿਹਾ ਇਲਜ਼ਾਮ ਲਗਾਉਣ ਵਾਲੇ ਲੋਕ ਲੈਨਿਨਵਾਦੀ, ਮਾਰਕਸਵਾਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਸਨ ਅਤੇ ਅਜੇ ਵੀ ਹਨ।"

ਇਹ ਵੀ ਪੜ੍ਹੋ-

ਇਸ ਪ੍ਰੋਗਰਾਮ ਵਿੱਚ ਮੌਜੂਦ ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ, "ਸੁਤੰਤਰਤਾ ਤੋਂ ਬਾਅਦ ਤੋਂ ਹੀ ਵੀਰ ਸਾਵਰਕਰ ਨੂੰ ਬਦਨਾਮ ਕਰਨ ਦੀ ਮੁਹਿੰਮ ਚੱਲੀ।"

"ਹੁਣ ਇਸ ਤੋਂ ਬਾਅਦ ਸਵਾਮੀ ਵਿਵੇਕਾਨੰਦ, ਸਵਾਮੀ ਦਯਾਨੰਦ ਸਰਸਵਤੀ ਅਤੇ ਯੋਗੀ ਅਰਵਿੰਦ ਨੂੰ ਬਦਨਾਮ ਕਰਨ ਦਾ ਨੰਬਰ ਲੱਗੇਗਾ ਕਿਉਂਕਿ ਸਾਵਰਕਰ ਇਨ੍ਹਾਂ ਤਿੰਨਾਂ ਦੇ ਵਿਚਾਰਾਂ ਨਾਲ ਪ੍ਰਭਾਵਿਤ ਸਨ।"

"ਸਾਵਰਕਰ ਜੀ ਦਾ ਹਿੰਦੁਤਵ, ਵਿਵੇਕਾਨੰਦ ਦਾ ਹਿੰਦੁਤਵ ਅਜਿਹਾ ਬੋਲਣ ਦਾ ਫ਼ੈਸ਼ਨ ਹੋ ਗਿਆ ਹੈ, ਹਿੰਦੁਤਵ ਇੱਕ ਹੀ ਹੈ, ਉਹ ਪਹਿਲਾ ਤੋਂ ਹੈ ਅਤੇ ਅਖ਼ੀਰ ਤੱਕ ਹੀ ਰਹੇਗਾ।"

'ਭਾਜਪਾ ਸਾਵਰਕਰ ਨੂੰ ਰਾਸ਼ਟਰ ਪਿਤਾ ਦਾ ਦਰਜਾ ਨਹੀਂ ਦੇਵੇਗੀ?'

ਰਾਜਨਾਥਨ ਸਿੰਘ ਦੇ ਦਾਅਵੇ 'ਤੇ ਆਲ ਇੰਡੀਆ ਮਜਲਿਸ ਏ ਇੱਤੇਫਾਕ ਮੁਸਲਿਮੀਨ (ਐਆਈਐੱਮਆਈਐੱਮ) ਦੇ ਮੁਖੀ ਅਸਰੂਦੀਨ ਓਵੈਸੀ ਨੇ ਕਿਹਾ ਹੈ, "ਇਹ ਲੋਕ ਇਤਿਹਾਸ ਨੂੰ ਤੋੜ ਕੇ ਪੇਸ਼ ਕਰ ਰਹੇ ਹਨ।"

"ਇੱਕ ਦਿਨ ਇਹ ਲੋਕ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਦੇ ਦਰਜੇ ਤੋਂ ਹਟਾ ਕੇ ਸਾਵਰਕਰ ਨੂੰ ਇਹ ਦਰਜਾ ਦੇਣਗੇ।"

"ਜਸਟਿਸ ਜੀਵਨ ਲਾਲ ਕਪੂਰ ਦੀ ਜਾਂਚ ਵਿੱਚ ਗਾਂਧੀ ਦੇ ਕਤਲ ਵਿੱਚ ਸਾਵਰਕਰ ਦੀ ਮਿਲੀਭੁਗਤ ਮਿਲੀ ਸੀ।"

ਇਸ ਤੋਂ ਬਾਅਦ ਓਵੈਸੀ ਨੇ ਸਾਵਰਕਰ ਨੂੰ ਲਿਖਿਆ ਮਹਾਤਮਾ ਗਾਂਧੀ ਦੇ ਖ਼ਤ ਦਾ ਬਿਓਰਾ ਟਵਿੱਟਰ 'ਤੇ ਪੇਸ਼ ਕੀਤਾ।

ਓਵੈਸੀ ਨੇ ਲਿਖਿਆ ਕਿ 'ਸਰ ਰਾਜਨਾਥ ਸਿੰਘ ਇੱਥੇ ਸਾਵਰਕਰ ਨੂੰ ਲਿਖੀ ਗਈ ਗਾਂਧੀ ਦੀ ਚਿੱਠੀ ਹੈ ਅਤੇ ਇਸ ਵਿੱਚ ਕਿਤੇ ਵੀ ਅੰਗਰੇਜ਼ਾਂ ਕੋਲੋਂ ਮੁਆਫ਼ੀ ਦਾ ਜ਼ਿਕਰ ਨਹੀਂ ਹੈ।"

ਸੋਸ਼ਲ ਮੀਡੀਆ 'ਤੇ ਰਾਜਨਾਥ ਸਿੰਘ ਦੇ ਬਿਆਨ ਨੂੰ ਲੈ ਕੇ ਖੂਬ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।

ਆਧੁਨਿਕ ਸਿਆਸੀ ਇਤਿਹਾਸ ਦੇ ਜਾਣਕਾਰ ਸਈਅਦ ਇਰਫ਼ਾਨ ਹਬੀਬ ਨੇ ਟਵੀਟ ਕੀਤਾ, "ਜੀ ਹਾਂ, ਇੱਕਰੰਗੀ ਇਤਿਹਾਸ ਲੇਖਨ ਅਸਲ ਵਿੱਚ ਬਦਲ ਰਿਹਾ ਹੈ, ਜਿਸ ਦੀ ਅਗਵਾਈ ਮੰਤਰੀ ਕਰ ਰਹੇ ਹਨ ਅਤੇ ਜਿਨ੍ਹਾਂ ਦਾ ਦਾਅਵਾ ਹੈ ਕਿ ਗਾਂਧੀ ਨੇ ਸਾਵਰਕਰ ਨੂੰ ਮੁਆਫ਼ੀਨਾਮਾ ਲਿਖਣ ਲਈ ਕਿਹਾ ਸੀ।"

"ਘੱਟੋ-ਘੱਟ ਹੁਣ ਇਹ ਸਵੀਕਾਰ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਲਿਖਿਆ ਸੀ। ਜਦੋਂ ਮੰਤਰੀ ਦਾਅਵਾ ਕਰਦੇ ਹਨ ਤਾਂ ਕਿਸੇ ਦਸਤਾਵੇਜ਼ੀ ਸਬੂਤ ਦੀ ਲੋੜ ਨਹੀਂ ਹੁੰਦੀ ਹੈ। ਨਵੇਂ ਭਾਰਤ ਲਈ ਨਵਾਂ ਇਤਿਹਾਸ।"

ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਅਤੇ ਕਾਂਗਰਸ ਨੇਤਾ ਅਸਲਮ ਸ਼ੇਖ਼ ਟਵਿੱਟਰ 'ਤੇ ਲਿਖਦੇ ਹਨ, "ਇਤਿਹਾਸ, ਇਤਿਹਾਸ ਹੀ ਰਹੇਗਾ। ਭਾਜਪਾ ਦੇ ਮਹਾਨਾਇਕ ਸਾਵਰਕਰ ਨੇ ਇੱਕ-ਦੋ ਨਹੀਂ ਬਲਕਿ 9 ਦਯਾ ਯਾਚਿਕਾਵਾਂ (1911, 1913, 1914, 1915, 1918 ਅਤੇ 1920) ਅੰਗਰੇਜ਼ਾਂ ਨੂੰ ਲਿਖੀਆਂ ਸਨ, ਜਿਸ ਵਿੱਚ ਮੁਆਫ਼ੀ ਦੀ ਭੀਖ ਮੰਗ ਰਹੇ ਸਨ।"

ਪੱਤਰਕਾਰ ਸਾਗਰਿਕਾ ਘੋਸ਼ ਲਿਖਦੀ ਹੈ, "ਸਾਵਰਕਰ ਦੇ ਬੁਰੇ ਅਕਸ ਦਾ ਜਵਾਬ ਉਨ੍ਹਾਂ ਦੇ ਅਕਸ ਨੂੰ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਨਾਲ ਹੋ ਸਕਦਾ, ਆਰਐੱਸਐੱਸ ਦਾ ਇਤਿਹਾਸ, ਇਤਿਹਾਸ ਦਾ ਸੱਚ ਨਹੀਂ ਹੈ।"

9 ਸਾਲਾਂ ਵਿੱਚ 6 ਮੁਆਫ਼ੀਨਾਮੇ

ਕਦੇ ਵੀ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਭਾਰਤੀ ਜਨਸੰਘ ਦੇ ਮੈਂਬਰ ਨਹੀਂ ਰਹੇ ਵਿਨਾਇਕ ਦਾਮੋਦਰ ਸਾਵਰਕਰ ਦਾ ਨਾਮ ਸੰਘ ਪਰਿਵਾਰ ਵਿੱਚ ਬਹੁਤ ਇੱਜ਼ਤ ਅਤੇ ਸਨਮਾਨ ਨਾਲ ਲਿਆ ਜਾਂਦਾ ਹੈ।

ਸਾਲ 2000 ਵਿੱਚ ਵਾਜਪਈ ਸਰਕਾਰ ਨੇ ਤਤਕਾਲੀ ਰਾਸ਼ਟਰਪਤੀ ਕੇਆਰ ਨਾਰਾਇਣਨ ਦੇ ਕੋਲ ਸਾਵਰਕਰ ਨੂੰ ਭਾਰਤ ਦੇ ਸਰਬਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਦੇਣ ਦੀ ਪੇਸ਼ਕਸ਼ ਭੇਜੀ ਸੀ ਪਰ ਉਨ੍ਹਾਂ ਨੇ ਉਸ ਨੂੰ ਸਵੀਕਾਰ ਨਹੀਂ ਕੀਤੀ।

ਆਪਣੇ ਸਿਆਸੀ ਵਿਚਾਰਾਂ ਲਈ ਸਾਵਰਕਰ ਨੂੰ ਪੁਣੇ ਦੇ ਉਗਯੂਰਸਨ ਕਾਲਜ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਸਾਲ 1910 ਵਿੱਚ ਉਨ੍ਹਾਂ ਨੇ ਨਾਸਿਕ ਦੇ ਕਲੈਕਟਰ ਦੇ ਕਤਲ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਵਿੱਚ ਲੰਡਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸਾਵਰਕਰ 'ਤੇ ਖ਼ਾਸੀ ਖੋਜ ਕਰਨ ਵਾਲੇ ਨਿਰੰਡਨ ਤਕਲੇ ਦੱਸਦੇ ਹਨ, "1910 ਵਿੱਚ ਨਾਸਿਕ ਦੇ ਜ਼ਿਲ੍ਹਾ ਕਲੈਕਟਰ ਜੈਕਸਨ ਦੇ ਕਤਲ ਦੇ ਇਲਜ਼ਾਮ ਵਿੱਚ ਸਾਵਰਕਰ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।"

"ਸਾਵਰਕਰ 'ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਭਰਾ ਨੂੰ ਲੰਡਨ ਤੋਂ ਪਿਸਤੌਲ ਭੇਜੀ ਸੀ, ਜਿਸ ਦਾ ਕਤਲ ਵਿੱਚ ਇਸਤੇਮਾਲ ਕੀਤਾ ਗਿਆ ਸੀ। 'ਐੱਸਐੱਸ ਮੌਰਿਆ' ਨਾਮ ਦੇ ਪਾਣੀ ਦੇ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਸੀ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

"ਜਦੋਂ ਉਹ ਜਹਾਜ਼ ਫਰਾਂਸ ਦੇ ਮਾਰਸੇ ਬੰਦਰਗਾਹ 'ਤੇ 'ਐਂਕਰ' ਹੋਇਆ ਤਾਂ ਸਾਵਰਕਰ ਜਹਾਜ਼ ਦੇ ਬਾਥਰੂਮ ਦੇ 'ਪੋਰਟ ਹੋਲ' ਰਾਹੀਂ ਸਮੁੰਦਰ ਵਿੱਚ ਚਲੇ ਗਏ।"

ਅਗਲੇ 25 ਸਾਲਾਂ ਤੱਕ ਉਹ ਕਿਸੇ ਨਾ ਕਿਸੇ ਰੂਪ ਵਿੱਚ ਅੰਗਰੇਜ਼ਾਂ ਦੇ ਕੈਦੀ ਰਹੇ।

ਨਿਰੰਜਨ ਕਤਲੇ ਦੱਸਦੇ ਹਨ, "ਮੈਂ ਸਾਵਰਕਰ ਦੀ ਜ਼ਿੰਦਗੀ ਨੂੰ ਕਈ ਹਿੱਸਿਆਂ ਵਿੱਚ ਦੇਖਦਾ ਹਾਂ। ਉਨ੍ਹਾਂ ਦੀ ਜ਼ਿੰਦਗੀ ਦਾ ਪਹਿਲਾਂ ਹਿੱਸਾ ਰੁਮਾਂਟਿਕ ਕ੍ਰਾਂਤੀਕਾਰੀ ਦਾ ਸੀ।"

"ਜਿਸ ਵਿੱਚ ਉਨ੍ਹਾਂ ਨੇ 1857 ਦੀ ਲੜਾਈ 'ਤੇ ਕਿਤਾਬ ਲਿਖੀ ਸੀ। ਇਸ ਵਿੱਚ ਬਹੁਤ ਚੰਗੇ ਸ਼ਬਦਾਂ ਵਿੱਚ ਧਰਮ ਨਿਰਪੱਖਤਾ ਵਕਾਲਤ ਕੀਤੀ ਸੀ।"

"ਗ੍ਰਿਫ਼ਤਾਰ ਹੋਣ ਤੋਂ ਬਾਅਦ ਅਸਲੀਅਤ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ। 11 ਜੁਲਾਈ 1911 ਨੂੰ ਸਾਵਰਕਰ ਅੰਡਮਾਨ ਪਹੁੰਚੇ ਅਤੇ 29 ਅਗਸਤ ਨੂੰ ਉਨ੍ਹਾਂ ਨੇ ਆਪਣਾ ਪਹਿਲਾ ਮੁਆਫ਼ੀਨਾਮਾ ਲਿਖਿਆ, ਉੱਥੇ ਪਹੁੰਚਣ ਦੇ ਡੇਢ ਮਹੀਨੇ ਅੰਦਰ।"

"ਇਸ ਤੋਂ ਬਾਅਦ 9 ਸਾਲਾਂ ਵਿੱਚ ਉਨ੍ਹਾਂ ਨੇ 6 ਵਾਰ ਅੰਗਰੇਜ਼ਾਂ ਨੂੰ ਮੁਆਫ਼ੀ ਪੱਤਰ ਦਿੱਤੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)