ਨਰਿੰਦਰ ਮੋਦੀ ਦੀ ਮਕਬੂਲੀਅਤ 7 ਸਾਲ 'ਚ ਸਭ ਤੋਂ ਵੱਧ ਨਿੱਘਰੀ - C Voter ਸਰਵੇ - ਪ੍ਰੈੱਸ ਰਿਵੀਊ

ਸਿਆਸੀ ਸਰਵੇ ਕਰਨ ਵਾਲੀਆਂ ਦੋ ਏਜੰਸੀਆਂ ਦੇ ਡੇਟਾ ਮੁਤਾਬਕ ਕੋਰੋਨਾਵਾਇਰਸ ਮਹਾਮਾਰੀ ਦੌਰਾਨ 7 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਕਰਨ ਵਾਲਿਆਂ ਵਿੱਚ ਕਮੀ ਆਈ ਹੈ।

ਖ਼ਬਰ ਵੈਬਸਾਈਟ ਦਿ ਸਕਰੋਲ ਨੇ ਏਜੰਸੀ ਰਾਇਟਰਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਭਾਰਤੀ ਸਰਵੇਖਣ ਏਜੰਸੀ CVoter ਮੁਤਾਬਕ ਸਰਵੇਖਣ ਵਿੱਚ ਸ਼ਾਮਲ ਲੋਕਾਂ ਵਿੱਚੋਂ ਸਿਰਫ਼ 37 ਫ਼ੀਸਦੀ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ "ਬਹੁਤ ਜ਼ਿਆਦਾ ਸੰਤੁਸ਼ਟ" ਸਨ। ਰੌਇਟਰਜ਼ ਮੁਤਾਬਕ 2020 ਵਿੱਚ ਇਹ ਅੰਕੜਾ 65% ਸੀ।

ਇਹ ਵੀ ਪੜ੍ਹੋ:

ਅਮਰੀਕੀ ਏਜੰਸੀ ਮੌਰਨਿੰਗ ਕੰਸਲਟ ਮੁਤਾਬਕ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਮਕਬੂਲੀਅਤ 63 ਫੀਸਦੀ ਰਹੀ ਅਤੇ ਉਨ੍ਹਾਂ ਨੂੰ ਨਾ ਪਸੰਦ ਕਰਨ ਵਾਲੇ 31 ਫ਼ੀਸਦੀ ਸਨ। ਮੌਰਨਿੰਗ ਕੰਸਲਟ ਦੁਨੀਆਂ ਦੇ ਕਈ ਵੱਡੇ ਆਗੂਆਂ ਦੀ ਮਕਬੂਲੀਅਤ ਦਾ ਅਧਿਐਨ ਕਰਦਾ ਹੈ। ਉਨ੍ਹਾਂ ਨੇ ਮੋਦੀ ਉੱਪਰ ਅਗਸਤ 2019 ਤੋਂ ਨਜ਼ਰ ਰੱਖਣੀ ਸ਼ੁਰੂ ਕੀਤੀ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਦੀ ਸਮੁੱਚੀ ਮਕਬੂਲੀਅਤ ਅਪ੍ਰੈਲ ਮਹੀਨੇ ਵਿੱਚ 22 ਪੁਆਇੰਟ ਹੇਠਾਂ ਆਈ ਸੀ।

ਇਸ ਲਈ ਦੋ ਸਰਵੇਖਣਾਂ ਦੇ ਡਾਟੇ ਦੀ ਬੁਨਿਆਦ ਤੇ ਦਿ ਸਕਰੋਲ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਕੰਮ ਤੋਂ ਨਾਖ਼ੁਸ਼ ਲੋਕਾਂ ਦੀ ਗਿਣਤੀ ਇਸ ਤੋਂ ਖ਼ੁਸ਼ ਲੋਕਾਂ ਦੀ ਗਿਣਤੀ ਤੋਂ ਵਧੇਰੇ ਸੀ।

ਕੇਂਦਰ ਸਰਕਾਰ 'ਬੀਬੀਸੀ ਵਰਗਾ' ਚੈਨਲ ਸ਼ੁਰੂ ਕਰੇਗੀ

ਕੋਰੋਨਾਵਾਇਰਸ ਦੌਰਾਨ ਜਦੋਂ ਕੌਮਾਂਤਰੀ ਮੀਡੀਆ ਵਿੱਚ ਮੋਦੀ ਸਰਕਾਰ ਦੀ ਸਖ਼ਤ ਆਲੋਚਨਾ ਹੋ ਰਹੀ ਹੈ ਤਾਂ ਕੌਮੀ ਪ੍ਰਸਾਰਣਕਰਤਾ ਪ੍ਰਸਾਰ ਭਾਰਤੀ ਨੇ ਇੱਕ ਅਜਿਹਾ ਚੈਨਲ ਸ਼ੁਰੂ ਕਰਨ ਲਈ ਦਿਲਚਸਪੀਆਂ ਦੀ ਮੰਗ ਕੀਤੀ ਹੈ-ਜਿਸ ਦਾ ਕੌਮਾਂਤਰੀ ਦਬਦਬਾ ਹੋਵੇ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪ੍ਰਸਾਰ ਭਾਰਤੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਈ ਰਾਤੋ-ਰਾਤ ਲਿਆ ਗਿਆ ਫ਼ੈਸਲਾ ਨਹੀਂ ਹੈ ਅਤੇ ਕਾਫ਼ੀ ਲੰਬੇ ਸਮੇਂ ਤੋਂ ਵਿਚਾਰਿਆ ਜਾ ਰਿਹਾ ਸੀ।

ਦਿਲਚਸਪੀ ਦੇ ਪ੍ਰਗਾਟਾਵੇ ਦਾ ਸੱਦਾ 13 ਮਈ ਨੂੰ ਜਾਰੀ ਕੀਤਾ ਗਿਆ ਸੀ ਕਿ ਕੰਪਨੀਆਂ ਡੀਡੀ ਇੰਟਰਨੈਸ਼ਲ ਦੀ ਸਥਾਪਤੀ ਲਈ ਆਪਣੇ ਵਿਸਥਾਰਿਤ ਪ੍ਰੋਜੈਕਟ ਲੈ ਕੇ ਆਉਣ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੰਜਾਬ ਤੇ ਹਿਮਾਚਲ ਲਈ ਅਗਾਮੀ 15 ਦਿਨ ਅਹਿਮ

ਤਾਮਿਲਨਾਡੂ, ਅਸਾਮ ਅਤੇ ਪੰਜਾਬ ਵਰਗੇ ਸੂਬਿਆਂ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੇ ਕੇਸਾਂ ਦਾ ਸਿਖ਼ਰ ਅਗਲੇ ਦੋ ਹਫ਼ਤਿਆਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਪੇਸ਼ੇਨੇਗੋਈ ਕੋਵਿਡ ਦੇ ਰੁਝਾਨਾਂ ਦਾ ਅਧਿਐਨ ਕਰਨ ਵਾਲੇ SUTRA model ਨੇ ਕੀਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਦਕਿ ਦਿੱਲੀ ਅਤੇ ਮਹਾਰਾਸ਼ਟਰ, ਉੱਤਰਪ੍ਰਦੇਸ਼, ਛੱਤੀਸਗੜ੍ਹ,ਗੁਜਰਾਤ, ਮੱਧ ਪ੍ਰਦੇਸ਼ ਦਾ ਸਿਖ਼ਰ ਲੰਘ ਚੁੱਕਿਆ ਹੈ।

ਮਾਡਲ ਨੇ ਇਹ ਵੀ ਕਿਹਾ ਹੈ ਕਿ ਭਾਰਤ ਦਾ ਕੋਰੋਨਾਵਾਇਰਸ ਦਾ ਸਿਖਰ 4 ਮਈ ਨੂੰ ਲੰਘ ਚੁੱਕਿਆ ਹੈ ਅਤੇ ਉਸ ਤੋਂ ਬਾਅਂਦ ਕੇਸਾਂ ਦੀ ਗਿਣਤੀ ਡਿੱਗਣੀ ਸ਼ੁਰੂ ਹੋ ਗਈ, ਉਸ ਦਿਨ ਭਾਰਤ ਵਿੱਚ ਕੋਰੋਨਾਵਾਇਰਸ ਦੇ 24 ਘੰਟਿਆਂ ਵਿੱਚ 4,14,188 ਕੇਸ ਆਏ ਸਨ, ਜੋ ਕਿ ਕਿਸੇ ਇੱਕ ਦਿਨ ਸਾਹਮਣੇ ਆਏ ਸਭ ਤੋਂ ਜ਼ਿਆਦਾ ਕੇਸ ਸਨ।

ਸੱਦੇ ਵਿੱਚ ਕਿਹਾ ਗਿਆ ਸੀ," ਦੂਰਦਰਸ਼ਨ ਦੀ ਕੌਮਾਂਤਰੀ ਮੌਜੂਦਗੀ ਕਾਇਮ ਕਰਨ ਲਈ ਅਤੇ ਭਾਰਤ ਦੀ ਕੌਮਾਂਤਰੀ ਅਵਾਜ਼ ਸਥਾਪਿਤ ਕਰਨ ਲਈ ਡੀਡੀ ਇੰਟਰਨੈਸ਼ਨਲ ਸ਼ੁਰੂ ਕਰਨ ਦਾ ਵਿਚਾਰ ਬਣਾਇਆ ਗਿਆ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)