You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਕੇਜਰੀਵਾਲ ਦੀ ਕਿਸ ਗੱਲ ਕਾਰਨ ਪੀਐੱਮ ਮੋਦੀ ਹੋਏ ਨਰਾਜ਼ - 5 ਅਹਿਮ ਖ਼ਬਰਾਂ
ਭਾਰਤ ਵਿੱਚ ਕੋਰੋਨਾ ਦੇ ਮਾੜੇ ਹਾਲਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 10 ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਬੈਠਕ ਹੋ ਰਹੀ ਸੀ।
ਇਸ ਦੌਰਾਨ ਕੁਝ ਅਜਿਹਾ ਵਾਪਰਿਆ ਕਿ ਬਾਅਦ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁਆਫੀ ਮੰਗਣੀ ਪਈ।
ਪੂਰੀ ਵੀਡੀਓ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਕੋਰੋਨਾ ਦੇ ਇਲਾਜ ਲਈ ਰੈਮਡੈਸੇਵੀਅਰ ਦਵਾਈ 'ਤੇ ਸਰਕਾਰ ਦਾ ਦਾਅਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਪ੍ਰਭਾਵਿਤ ਸੂਬਿਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਰੂਰੀ ਦਵਾਈਆਂ ਅਤੇ ਟੀਕੇ ਦੀ ਕਾਲਾ ਬਾਜ਼ਾਰੀ ਅਤੇ ਜਮਾਖੋਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ।
ਮੋਦੀ ਨੇ ਕਿਹਾ ਹੈ ਕਿ ਰੇਲਵੇ ਅਤੇ ਹਵਾਈ ਸੈਨਾ ਦੇ ਰਾਹੀਂ ਆਕਸੀਜਨ ਸਹੀ ਸਮੇਂ 'ਤੇ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਕੋਰੋਨਾ ਦੀ ਦੂਜੀ ਲਹਿਰ ਅਰਥਚਾਰੇ ਨੂੰ ਕਿੰਨਾਂ ਪ੍ਰਭਾਵਿਤ ਕਰ ਰਹੀ ਹੈ
ਪਿਛਲੇ ਸਾਲ ਮਾਰਚ ਵਿੱਚ ਦੇਸ 'ਚ ਮੁਕੰਮਲ ਲੌਕਡਾਊਨ ਦਾ ਐਲਾਨ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਦੇ ਨਾਮ ਆਪਣੇ ਤਾਜ਼ਾ ਸੰਬੋਧਨ ਵਿੱਚ ਜ਼ੋਰ ਦੇ ਕੇ ਕਿਹਾ ਕਿ ਦੇਸ ਨੂੰ ਲੌਕਡਾਊਨ ਤੋਂ ਬਚਾਉਣਾ ਜ਼ਰੂਰੀ ਹੈ।
ਉਨ੍ਹਾਂ ਦੇ ਅਜਿਹਾ ਕਹਿਣ ਪਿੱਛੇ ਠੋਸ ਕਾਰਨ ਹਨ। ਮਾਰਚ 2020 ਤੋਂ ਅਪ੍ਰੈਲ 2021 ਦੇ 13 ਮਹੀਨਿਆਂ ਵਿੱਚ ਕੋਵਿਡ ਮਹਾਂਮਾਰੀ ਦੇ ਕਾਰਨ ਪੂਰਾ ਦੇਸ ਗੰਭੀਰ ਮੁਸ਼ਕਿਲਾਂ ਅਤੇ ਚੁਣੌਤੀਆਂ ਦੇ ਦੌਰ ਵਿੱਚੋਂ ਲੰਘਿਆ ਹੈ।
ਲੌਕਡਾਊਨ ਤੋਂ ਬਾਅਦ ਅਨਲੌਕ (ਤਾਲਾਬੰਦੀ ਖ਼ਤਮ ਕਰਨ) ਦੀ ਪ੍ਰੀਕਿਰਿਆ ਸ਼ੁਰੂ ਕਰਕੇ ਦੇਸ ਦੇ ਅਰਥਚਾਰੇ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਕੋਰੋਨਾ ਦੇ ਸਾਰੇ ਲੱਛਣ ਹੋਣ ਦੇ ਬਾਵਜੂਦ ਵੀ ਟੈਸਟ ਰਿਪੋਰਟ ਨੈਗੇਟਿਵ ਕਿਉਂ
ਬੁਖ਼ਾਰ, ਜ਼ੁਕਾਮ, ਖੰਘ, ਸਰੀਰ 'ਚ ਦਰਦ, ਬਹੁਤ ਜ਼ਿਆਦਾ ਥਕਾਵਟ ਅਤੇ ਖਾਣਾ ਪਚਾਉਣ ਵਿੱਚ ਦਿੱਕਤ ਇਹ ਸਭ ਕੋਰੋਨਾ ਲਾਗ਼ ਦੇ ਲੱਛਣ ਹਨ।
ਡਾਕਟਰ ਸਲਾਹ ਦਿੰਦੇ ਹਨ ਇਹ ਲੱਛਣ ਸਾਹਮਣੇ ਆਉਣ 'ਤੇ ਤੁਰੰਤ ਟੈਸਟ ਕਰਵਾਓ। ਇਹ ਟੈਸਟ ਕੋਰੋਨਾ ਲਾਗ਼ ਹੈ ਜਾਂ ਨਹੀਂ ਚੈੱਕ ਕਰਨ ਦਾ ਇੱਕ ਭਰੋਸੇਯੋਗ ਤਰੀਕਾ ਹੈ।
ਦੋ ਤਰ੍ਹਾਂ ਦੇ ਟੈਸਟ ਹਨ ਜਿਨ੍ਹਾਂ ਰਾਹੀਂ ਇਹ ਪਤਾ ਲੱਗ ਸਕਦਾ ਹੈ ਕਿ ਕਿਸੇ ਵਿਅਕਤੀ ਨੂੰ ਕੋਰੋਨਾ ਲਾਗ਼ ਲੱਗੀ ਹੈ ਜਾਂ ਨਹੀਂ। ਆਰਟੀ-ਪੀਸੀਆਰ ਅਤੇ ਐਂਟੀਜਨ ਟੈਸਟ।
ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਵਿੱਚ ਕੋਰੋਨਾ ਦੇ ਸਾਰੇ ਲੱਛਣ ਹੋਣ ਪਰ ਉਸ ਦਾ ਟੈਸਟ ਦਾ ਨਤੀਜਾ ਨੈਗੇਟਿਵ ਦਿਖਾ ਰਿਹਾ ਹੋਵੇ?
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਸ਼ਮਸ਼ਾਨ ਘਾਟ ਪਹੁੰਚਾਉਣ ਵਾਲੀ ਔਰਤ
ਲਖਨਊ ਦੀ 38 ਸਾਲਾ ਅਪਰਾਜਿਤਾ ਮਹਿਰਾ ਦੇ ਪਤੀ 7 ਦਿਨ ਪਹਿਲਾਂ ਕੋਰੋਨਾ ਨਾਲ ਜੂਝਣ ਤੋਂ ਬਾਅਦ ਚੱਲ ਵਸੇ। ਅਪਰਾਜਿਤਾ ਦੇ ਪਰਿਵਾਰ ਦੇ ਸਾਰੇ ਪੁਰਸ਼ ਕੋਰੋਨਾ ਨਾਲ ਪੀੜਤ ਸਨ ਅਤੇ ਘਰ ਵਿੱਚ ਉਹ, ਉਨ੍ਹਾਂ ਦੀ ਸੱਸ ਅਤੇ 9 ਸਾਲ ਦਾ ਬੇਟਾ ਖੁਦ ਨੂੰ ਬੇਬਲ ਮਹਿਸੂਸ ਕਰ ਰਹੇ ਸਨ।
ਅਜਿਹੀ ਔਖੀ ਘੜੀ 'ਚ ਅਪਰਾਜਿਤਾ ਨੇ ਲਖਨਊ ਵਿੱਚ ਮੁਫ਼ਤ ਲਾਸ਼ ਵਾਹਨ ਸੇਵਾ "ਇੱਕ ਕੋਸ਼ਿਸ਼ ਅਜਿਹੀ ਵੀ" ਸ਼ੁਰੂ ਕਰਨ ਵਾਲੀ ਵਰਸ਼ਾ ਨੂੰ ਫੋਨ ਲਗਾ ਕੇ ਮਦਦ ਦੀ ਗੁਹਾਰ ਲਗਾਈ। ਵਰਸ਼ਾ ਅਤੇ ਉਨ੍ਹਾਂ ਦੀ ਟੀਮ ਤੁੰਰਤ ਹਾਜ਼ਿਰ ਹੋ ਗਈ ਅਤੇ ਅਪਰਾਜਿਤਾ ਦੇ ਪਤੀ ਦੀ ਲਾਸ਼ ਸ਼ਮਸ਼ਾਨ ਘਾਟ ਲੈ ਗਏ।
ਅਪਰਾਜਿਤਾ ਇਕੱਲਿਆ ਆਪਣੇ ਪਤੀ ਦਾ ਦਾਹ ਸਸਕਾਰ ਕਰਨ ਪਹੁੰਚੀ ਪਰ ਵਰਸ਼ਾ ਵਰਮਾ ਨੇ ਉਨ੍ਹਾਂ ਨੂੰ ਇਕੱਲਾ ਮਹਿਸੂਸ ਨਹੀਂ ਹੋਣ ਦਿੱਤਾ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ: