ਛੱਤੀਸਗੜ੍ਹ ਨਕਸਲ ਹਮਲਾ: ਸਰਕਾਰ ਤੇ ਨਕਸਲੀਆਂ ਦੇ ਸੰਘਰਸ਼ 'ਚ ਕੌਣ ਕਿੰਨਾ ਤਾਕਤਵਰ- 5 ਅਹਿਮ ਖ਼ਬਰਾਂ

ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਹਾਲ ਹੀ ਵਿੱਚ ਹੋਏ ਵੱਡੇ ਨਕਸਲੀ ਹਮਲੇ ਨੇ ਨਕਸਲਵਾਦੀਆਂ ਦੀ ਸਮੱਸਿਆ ਨੂੰ ਮੁੜ ਸੁਰਖ਼ੀਆਂ ਵਿੱਚ ਲਿਆ ਦਿੱਤਾ ਹੈ।

ਕੀ ਇਨ੍ਹਾਂ ਹਮਲਿਆਂ ਨੂੰ ਮਾਓਵਾਦੀਆਂ ਵੱਲੋਂ ਮੁੜ ਤਾਕਤ ਹਾਸਲ ਕਰਨ ਦੇ ਸੰਕੇਤਾਂ ਵਜੋਂ ਲਿਆ ਜਾ ਸਕਦਾ ਹੈ?

ਕੀ ਇਹ ਮਾਓਵਾਦੀਆਂ ਵੱਲੋਂ ਆਪਣੇ ਦਬਦਬੇ ਦੇ ਖੇਤਰਾਂ ਨੂੰ ਸੁਰੱਖਿਅਤ ਰੱਖਣ ਦੀ ਆਖਰੀ ਕੋਸ਼ਿਸ਼ ਵਜੋਂ ਗੰਭੀਰ ਹਮਲੇ ਹੋ ਸਕਦੇ ਹਨ? ਜ਼ਮੀਨੀ ਹਕੀਕਤ ਕੀ ਹੈ?

ਇਨ੍ਹਾਂ ਮੁੱਦਿਆਂ ਨੂੰ ਡੂੰਘਾਈ ਨਾਲ ਸਮਝਣ ਲਈ ਬੀਬੀਸੀ ਨੇ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਪੁਲਿਸ ਅਧਿਕਾਰੀਆਂ, ਮਾਓਵਾਦੀ ਲਹਿਰ 'ਤੇ ਲੰਬੇ ਸਮੇਂ ਤੋਂ ਨਜ਼ਰ ਰੱਖਣ ਵਾਲਿਆਂ, ਸਾਬਕਾ ਮਾਓਵਾਦੀਆਂ, ਮਾਓਵਾਦੀ ਖੇਤਰਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਪੱਤਰਕਾਰਾਂ ਅਤੇ ਅਧਿਕਾਰ ਕਾਰਕੁਨਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ-

ਇਸ ਦੌਰਾਨ ਅਸੀਂ 7 ਅਜਿਹੇ ਨੁਕਤਿਆਂ ਬਾਰੇ ਗੱਲ ਕੀਤੀ ਹੈ, ਜਿਸ ਵਿੱਚ ਸਰਕਾਰ ਜਾਂ ਨਕਸਲੀਆਂ ਦੀ ਤਾਕਤ ਦੀ ਹੋਂਦ ਬਾਰੇ ਪਤਾ ਲਗਦਾ ਹੈ। ਇਸ ਬਾਰੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਿਸਾਨ ਅੰਦੋਲਨ: 'ਖੇਤੀਬਾੜੀ ਮੰਤਰੀ ਦਾ ਬਿਆਨ ਕੋਈ ਸੁਝਾਅ ਨਹੀਂ ਬਲਕਿ ਇਕ ਸ਼ਰਤ ਹੈ'

ਐਤਵਾਰ ਨੂੰ ਜਾਰੀ ਬਿਆਨ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਕਿਸਾਨ ਲੀਡਰਸ਼ਿਪ ਇਹ ਸਮਝਦੀ ਹੈ ਕਿ ਖੇਤੀਬਾੜੀ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਕੋਈ ਸੁਝਾਅ ਨਹੀਂ ਬਲਕਿ ਇਕ ਸ਼ਰਤ ਹੈ ਕਿ ਧਰਨਾ ਚੁੱਕਣ ਤੋਂ ਬਾਅਦ ਗੱਲਬਾਤ ਹੋ ਸਕਦੀ ਹੈ।

ਦਰਅਸਲ ਕੇਂਦਰ ਖੇਤੀ ਮੰਤਰੀ ਨੇ ਨਰਿੰਦਰ ਤੋਮਰ ਨੇ ਸ਼ਨਿੱਚਰਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸਰਕਾਰ ਕਿਸਾਨਾਂ ਨਾਲ ਹਰ ਅਹਿਮ ਨੁਕਤੇ ਉੱਤੇ ਗੱਲਬਾਤ ਲਈ ਤਿਆਰ ਹੈ, ਇਸ ਲਈ ਕਿਸਾਨ ਧਰਨਾ ਖ਼ਤਮ ਕਰਕੇ ਗੱਲਬਾਤ ਦੀ ਟੇਬਲ ਉੱਤੇ ਆਉਣ।

ਸੰਯੁਕਤ ਕਿਸਾਨ ਮੋਰਚੇ ਨੇ ਇੱਕ ਬਿਆਨ ਰਾਹੀਂ ਕਿਹਾ ਹੈ ਕਿ ਕਿਸਾਨਾਂ ਨੇ ਕਦੇ ਵੀ ਸਰਕਾਰ ਨਾਲ ਗੱਲਬਾਤ ਤੋਂ ਇਨਕਾਰ ਨਹੀਂ ਕੀਤਾ। ਸਰਕਾਰ ਨੂੰ ਗੱਲਬਾਤ ਲਈ ਪ੍ਰਸਤਾਵ ਭੇਜਣਾ ਚਾਹੀਦਾ ਹੈ, ਕਿਸਾਨ ਆਗੂ ਗੱਲਬਾਤ ਲਈ ਤਿਆਰ ਹਨ। ਤਫ਼ਸੀਲ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਰ ਰਹੀ ਮਾਂ ਦੀ ਦਾਸਤਾਂ, 'ਕੀ ਮੇਰੇ ਬੱਚਿਆਂ ਨੂੰ ਮੇਰੀ ਮੌਤ ਬਾਰੇ ਜਾਣਨ ਦਾ ਹੱਕ ਨਹੀਂ'

ਇੱਕ ਜਵਾਨ ਔਰਤ ਜਿਸ ਨੇ ਆਪਣੇ ਬੱਚੇ ਕਿਸੇ ਨੂੰ ਗੋਦ ਦਿੱਤੇ ਸਨ, ਉਹ ਚਾਹੁੰਦੀ ਸੀ ਉਨ੍ਹਾਂ ਨੂੰ ਪਤਾ ਹੋਵੇ ਕਿ ਉਹ ਅਜਿਹੀ ਬੀਮਾਰੀ ਨਾਲ ਪੀੜਤ ਹੈ ਜਿਸ ਵਿੱਚ ਜ਼ਿੰਦਗੀ ਦਾ ਪਤਾ ਨਹੀਂ ਹੈ ਕਦੋਂ ਖ਼ਤਮ ਹੋ ਜਾਵੇ।

ਜ਼ਿਓਰਜ਼ੀਨਾ ਹੇਵਸ ਲਿਖਦੇ ਹਨ, ਪਰ ਨਿਯਮ ਸਿੱਧੇ ਰਾਬਤੇ ਦੀ ਇਜ਼ਾਜਤ ਨਹੀਂ ਦਿੰਦੇ ਸਨ ਇਸ ਲਈ ਉਨ੍ਹਾਂ (ਉਸ ਔਰਤ) ਨੂੰ ਪੱਕਾ ਨਹੀਂ ਪਤਾ ਕਿ ਬੱਚਿਆਂ ਨੂੰ ਦੱਸਿਆ ਗਿਆ ਹੈ ਜਾਂ ਨਹੀਂ।

ਸਾਲ 2017 ਵਿੱਚ ਹਨਾ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਜ਼ਿਉਣ ਲਈ ਸਿਰਫ਼ 6 ਮਹੀਨੇ ਹਨ।

ਉਹ ਕਹਿੰਦੇ ਹਨ, "ਜਦੋਂ ਮੈਨੂੰ ਖ਼ਬਰ ਮਿਲੀ, ਮੈਂ ਸਿੱਧਾ ਸਮਾਜ ਸੇਵੀ ਸੰਸਥਾਵਾਂ ਨੂੰ ਫ਼ੋਨ ਕੀਤਾ। ਮੈਂ ਸਿਰਫ਼ ਇਹ ਜਾਣਨਾ ਚਾਹੁੰਦੀ ਸੀ ਕਿ ਮੇਰੇ ਬੱਚੇ ਠੀਕ ਹਨ।"

ਉਸ ਸਮੇਂ, ਉਨ੍ਹਾਂ ਦੇ ਬੱਚਿਆਂ ਨੂੰ ਹਨਾ ਤੋਂ ਲਿਆ ਗਿਆਰਾਂ ਸਾਲ ਹੋ ਗਏ ਸਨ ਤੇ ਪਿਛਲੇ ਸੱਤ ਸਾਲਾਂ ਤੋਂ ਹਨਾ ਕੋਲ ਉਨ੍ਹਾਂ ਦੀ ਕੋਈ ਖ਼ਬਰ ਸਾਰ ਨਹੀਂ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਰੋ।

ਕੋਰੋਨਵਾਇਰਸ: ਭਾਰਤ ਵਿੱਚ ਵੈਕਸੀਨ ਦੇ ਬਾਵਜੂਦ ਕਿਉਂ ਵਧ ਰਹੇ ਹਨ ਕੇਸ

ਭਾਰਤ ਦਾ ਦਾਅਵਾ ਹੈ ਕਿ 10 ਕਰੋੜ ਲੋਕਾਂ ਦਾ ਸਭ ਤੋਂ ਤੇਜ਼ੀ ਨਾਲ ਟੀਕਾਕਰਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਉਹ ਵੀ ਉਸ ਸਮੇਂ ਜਦੋਂ ਦੇਸ਼ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਚੱਲ ਰਹੀ ਹੈ।

ਹਾਲਾਂਕਿ ਐਤਵਾਰ ਨੂੰ ਭਾਰਤ ਵਿੱਚ ਚੌਵੀ ਘੰਟਿਆਂ ਦੌਰਾਨ ਡੇਢ ਲੱਖ ਕੋਰੋਨਾ ਕੇਸ ਅਤੇ 800 ਮੌਤਾਂ ਰਿਪੋਰਟ ਕੀਤੀਆਂ ਗਈਆਂ।

ਇੱਕ ਪਾਸੇ ਸਰਕਾਰ ਵੈਕਸੀਨ ਦਾ ਭੰਡਾਰ ਹੋਣ ਦਾ ਦਾਅਵਾ ਕਰ ਰਹੀ ਹੈ ਅਤੇ ਦੂਜੇ ਪਾਸੇ ਕਈ ਸੂਬਿਆਂ ਨੇ ਵੈਕਸੀਨ ਦੀ ਘਾਟ ਦਾ ਮੁੱਦਾ ਚੁੱਕਿਆ ਹੈ।

ਟੀਕਾਕਰਨ ਮੁਹਿੰਮ ਦਾ ਟੀਚਾ ਜੁਲਾਈ ਤੱਕ 250 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣਾ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਟੀਕਾ ਹਾਸਲ ਕਰਨ ਲਈ ਗਤੀ ਵਧਾਉਣ ਦੀ ਲੋੜ ਹੈ।

ਤੀਜਾ ਪੜਾਅ ਜੋ ਕਿ ਪਹਿਲੀ ਅਪਰੈਲ ਤੋਂ ਉਦੋਂ ਸ਼ੁਰੂ ਹੋਇਆ ਜਦੋਂ ਕੋਵਿਡ ਦੇ ਕੇਸ ਸ਼ੂਟ ਵੱਟ ਕੇ ਉੱਪਰ ਵੱਲ ਜਾ ਰਹੇ ਸਨ। ਉਸ ਸਮੇਂ ਤੋਂ ਔਸਤ ਰੋਜ਼ਾਨਾ ਇੱਕ ਲ਼ੱਖ ਤੋਂ ਉੱਤੇ ਕੇਸ ਸਾਹਮਣੇ ਆ ਰਹੇ ਹਨ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਪ੍ਰਿੰਸ ਫਿਲਿਪ: ਜਦੋਂ ਉਹ ਯੂਨਾਨ ਦੇ ਰਾਜਕੁਮਾਰ ਤੋਂ ਇੱਕ ਭਟਕਿਆ ਹੋਇਆ ਲੜਕਾ, ਬੇਘਰ, ਅਤੇ ਗ਼ਰੀਬ ਬਣ ਗਏ

ਉਨ੍ਹਾਂ ਬਾਰੇ ਜਿਹੜੇ ਲੋਕ ਦੱਸ ਸਕਦੇ ਸਨ, ਉਹ ਉਨ੍ਹਾਂ ਤੋਂ ਪਹਿਲਾਂ ਹੀ ਇਸ ਦੁਨੀਆਂ ਤੋਂ ਚਲੇ ਗਏ। ਹੁਣ ਡਿਊਕ ਆਫ਼ ਐਡਨਬਰਾ ਪ੍ਰਿੰਸ ਫਿਲਿਪ ਦੀ ਤਸਵੀਰ ਦੇ ਦੋ ਪਹਿਲੂ ਹੀ ਸਾਡੀਆਂ ਯਾਦਾਂ ਵਿੱਚ ਰਹਿ ਗਏ ਹਨ।

ਉੁਨ੍ਹਾਂ ਦੀ ਉੁਮਰ ਦੇ ਪਹਿਲੇ ਦਹਾਕੇ ਦੀ ਉਥਲ ਪੁਥਲ ਨੇ ਉਨ੍ਹਾਂ ਨੂੰ ਤਿਆਰ ਕੀਤਾ ਅਤੇ ਫਿਰ ਸਕੂਲ ਦੀ ਜ਼ਿੰਦਗੀ ਨੇ ਉਨ੍ਹਾਂ ਨੂੰ ਢਾਲਿਆ। ਮੁੱਢਲਾ ਬਚਪਨ ਉਨ੍ਹਾਂ ਨੇ ਭਟਕਦੇ ਹੋਏ ਬਿਤਾਇਆ, ਕਿਉਂਕਿ ਉਨ੍ਹਾਂ ਨੂੰ ਆਪਣੇ ਜਨਮ ਸਥਾਨ ਤੋਂ ਬਾਹਰ ਕਰ ਦਿੱਤਾ ਗਿਆ।

ਉਨ੍ਹਾਂ ਦਾ ਪਰਿਵਾਰ ਟੁੱਟ ਗਿਆ ਅਤੇ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਰਹੇ। ਇਨ੍ਹਾਂ ਵਿੱਚੋਂ ਕੋਈ ਵੀ ਉਨ੍ਹਾਂ ਦਾ ਆਪਣਾ ਦੇਸ਼ ਨਹੀਂ ਸੀ।

ਜਦੋਂ ਉਹ ਸਿਰਫ਼ ਇੱਕ ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਨੂੰ ਮੌਤ ਦੇ ਮੂੰਹ ਤੋਂ ਬਚਾ ਕੇ ਇੱਕ ਬ੍ਰਿਟਿਸ਼ ਜੰਗੀ ਜਹਾਜ਼ ਨੇ ਪਰਿਵਾਰ ਨੂੰ ਯੂਨਾਨੀ ਦੀਪ ਕੋਰਫੁ ਦੇ ਆਪਣੇ ਘਰ ਤੋਂ ਬਾਹਰ ਕੱਢਿਆ ਸੀ।

ਜਦੋਂ ਉਹ ਬ੍ਰਿਟੇਨ ਵਿੱਚ ਬੋਰਡਿੰਗ ਸਕੂਲ ਵਿੱਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਰਾਜਕੁਮਾਰੀ ਐਲਿਸ ਦੀ ਮਾਨਸਿਕ ਸਿਹਤ ਵਿਗੜ ਗਈ ਅਤੇ ਉਹ ਇੱਕ ਆਸ਼ਰਮ ਵਿੱਚ ਭੇਜ ਦਿੱਤੇ ਗਏ। ਪੂਰੇ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)