You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਗੱਲਬਾਤ ਦੇ ਸੱਦੇ ਦਾ ਕਿਸਾਨਾਂ ਨੇ ਕੀ ਜਵਾਬ ਦਿੱਤਾ
ਸੰਯੁਕਤ ਕਿਸਾਨ ਮੋਰਚੇ ਨੇ ਇੱਕ ਬਿਆਨ ਰਾਹੀ ਕਿਹਾ ਹੈ ਕਿ ਕਿਸਾਨਾਂ ਨੇ ਕਦੇ ਵੀ ਸਰਕਾਰ ਨਾਲ ਗੱਲਬਾਤ ਤੋਂ ਇਨਕਾਰ ਨਹੀਂ ਕੀਤਾ। ਸਰਕਾਰ ਨੂੰ ਗੱਲਬਾਤ ਲਈ ਪ੍ਰਸਤਾਵ ਭੇਜਣਾ ਚਾਹੀਦਾ ਹੈ, ਕਿਸਾਨ ਆਗੂ ਗੱਲਬਾਤ ਲਈ ਤਿਆਰ ਹਨ।
ਸੰਯੁਕਤ ਕਿਸਾਨ ਮੋਰਚੇ ਦਾ ਇਹ ਬਿਆਨ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਉਸ ਬਿਆਨ ਦਾ ਪ੍ਰਤੀਕਰਮ ਹੈ ਜਿਸ ਵਿਚ ਉਨ੍ਹਾਂ ਕਿਸਾਨਾਂ ਨੂੰ ਧਰਨਾ ਖ਼ਤਮ ਕਰਕੇ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਹਾ ਸੀ।
ਖੇਤੀ ਮੰਤਰੀ ਨੇ ਸ਼ਨੀਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸਰਕਾਰ ਕਿਸਾਨਾਂ ਨਾਲ ਹਰ ਅਹਿਮ ਨੁਕਤੇ ਉੱਤੇ ਗੱਲਬਾਤ ਲਈ ਤਿਆਰ ਹੈ, ਇਸ ਲਈ ਕਿਸਾਨ ਧਰਨਾ ਖ਼ਤਮ ਕਰਕੇ ਗੱਲਬਾਤ ਦੀ ਟੇਬਲ ਉੱਤੇ ਆਉਣ।
ਐਤਵਾਰ ਨੂੰ ਜਾਰੀ ਬਿਆਨ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਕਿਸਾਨ ਲੀਡਰਸ਼ਿਪ ਇਹ ਸਮਝਦੀ ਹੈ ਕਿ ਖੇਤੀਬਾੜੀ ਮੰਤਰੀ ਦਾ ਇਹ ਬਿਆਨ ਕੋਈ ਸੁਝਾਅ ਨਹੀਂ ਬਲਕਿ ਇਕ ਸ਼ਰਤ ਹੈ ਕਿ ਧਰਨਾ ਚੁੱਕਣ ਤੋਂ ਬਾਅਦ ਗੱਲਬਾਤ ਹੋ ਸਕਦੀ ਹੈ।
ਇਹ ਵੀ ਪੜ੍ਹੋ :
ਲੱਖਾ ਦਾ ਪ੍ਰਤੀਕਰਮ
ਲੱਖਾ ਨੇ ਇਲਜ਼ਾਮ ਲਾਇਆ ਕਿ ਉਸ ਦੇ ਭਰਾ ਨੂੰ ਦਿੱਲੀ ਪੁਲਿਸ ਚੁੱਕ ਕੇ ਲੈ ਗਈ ਅਤੇ ਉਸ ਉੱਤੇ ਅੰਨ੍ਹੇਵਾਹ ਤਸ਼ੱਦਦ ਕੀਤਾ ਗਿਆ ਹੈ। ਉਸ ਦੇ ਪੈਰਾਂ ਦੀਆਂ ਤਲ਼ੀਆਂ ਆਦਿ ਕੁੱਟੀਆਂ ਗਈਆਂ ਹਨ।
ਬਠਿੰਡਾ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਟ੍ਰਿਬਿਊਨ ਅਖ਼ਬਾਰ ਨੂੰ ਕਿਹਾ ਹੈ ਕਿ ਗੁਰਦੀਪ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਜਾਂਚ ਪੂਰੀ ਹੋਣ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਲੱਖਾ ਨੇ ਕਿਹਾ, ''ਪੁਲਿਸ ਉਸ ਨੂੰ ਮੇਰੀ ਛੁਪਣਗਾਹ ਬਾਰੇ ਪੁੱਛ ਰਹੀ ਸੀ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹਾਂਗਾ ਕਿ ਦਿੱਲੀ ਪੁਲਿਸ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਭਰਾ ਨੂੰ ਕਿਵੇਂ ਚੁੱਕ ਸਕਦੀ ਹੈ।''
ਦੂਜਾ ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਵੀ ਇਸ ਬਾਰੇ ਸਖ਼ਤ ਸਟੈਂਡ ਲੈਣ ਲਈ ਕਿਹਾ ਹੈ।
ਉਨ੍ਹਾਂ ਮੰਗ ਕੀਤੀ, ''ਪੰਜਾਬ ਪੁਲਿਸ ਦਿੱਲੀ ਪੁਲਿਸ ਉੱਤੇ ਅਣਮਨੁੱਖੀ ਤਸ਼ੱਦਦ ਕਰਨ ਦਾ ਪਰਚਾ ਦਰਜ ਕਰੇ। ਮੀਡੀਆ ਨਾਲ ਗੱਲਬਾਤ ਦੌਰਾਨ ਲੱਖਾ ਸਿਧਾਣਾ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਲੱਗੇ ਹੋਏ ਉਸ ਤੇ ਹੋਰ ਲੋਕਾਂ ਦੇ ਪਰਿਵਾਰਾਂ ਨੂੰ ਪੁਲਿਸ ਨਿਸ਼ਾਨਾਂ ਬਣਾ ਰਹੀ ਹੈ।''
ਖੱਟਰ ਤੇ ਦੁਸ਼ਯੰਤ ਦੇ ਵਿਰੋਧ ਦਾ ਐਲਾਨ
ਸੰਯੁਕਤ ਕਿਸਾਨ ਮੋਰਚਾ ਨੇ ਅੰਦੋਲਨ ਦੌਰਾਨ ਦੇਸ਼ ਭਰ ਵਿੱਚ ਤਿੰਨ ਕਾਲੇ ਕਾਨੂੰਨਾਂ ਦੀ ਹਮਾਇਤ ਕਰਨ ਵਾਲੇ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਦੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੋਇਆ ਹੈ।
ਇਸ ਸੱਦੇ ਦੇ ਮੱਦੇਨਜ਼ਰ 11 ਅਪ੍ਰੈਲ ਨੂੰ ਸਿੰਘੁ ਬਾਰਡਰ'ਤੇ ਅੰਤਿਲ ਖਾਪ ਦੇ ਧਰਨੇ ਵਾਲੀ ਥਾਂ' ਤੇ ਹਵਾ ਸਿੰਘ ਜੀ ਦੀ ਪ੍ਰਧਾਨਗੀ ਹੇਠ ਇਕ ਸਰਬਜਾਤ ਸਰਬਖਾਪ ਪੰਚਾਇਤ ਦਾ ਆਯੋਜਨ ਕੀਤਾ ਗਿਆ।
ਇਸ ਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਵੀ ਮੌਜੂਦ ਸਨ।
ਪੰਚਾਇਤ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 14 ਅਪ੍ਰੈਲ ਨੂੰ ਰਾਏ ਹਲਕੇ ਦੇ ਪਿੰਡ ਬਡੋਲੀ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਆਮਦ ਦਾ ਸਖਤ ਅਤੇ ਸ਼ਾਂਤੀਪੂਰਵਕ ਵਿਰੋਧ ਕੀਤਾ ਜਾਵੇਗਾ।
ਪੰਚਾਇਤ ਨੇ ਸਪੱਸ਼ਟ ਕੀਤਾ ਕਿ ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਮੂਰਤੀ ਦੇ ਉਦਘਾਟਨ ਦੇ ਵਿਰੋਧੀ ਨਹੀਂ ਹਾਂ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਛੱਡ ਕੇ, ਜੇਕਰ ਕੋਈ ਹੋਰ ਇਸ ਮੂਰਤੀ ਦਾ ਉਦਘਾਟਨ ਕਰਦਾ ਹੈ, ਤਾਂ ਕਿਸਾਨਾਂ ਨੂੰ ਕੋਈ ਇਤਰਾਜ਼ ਨਹੀਂ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਅਤੇ ਇਸ ਵਿਚ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ। ਮੋਰਚੇ ਨੇ ਸਪੱਸ਼ਟ ਕੀਤਾ ਕਿ 14 ਅਪ੍ਰੈਲ ਨੂੰ ਹਰਿਆਣਾ ਵਿਚ ਰੋਸ ਪ੍ਰਦਰਸ਼ਨ ਸਿਰਫ ਮੁੱਖ ਮੰਤਰੀ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪ੍ਰੋਗਰਾਮਾਂ ਤੱਕ ਸੀਮਤ ਰਹੇਗਾ।
ਦਿੱਲੀ ਪੁਲਿਸ ਵਲੋਂ ਕੀਤੀਆਂ ਗ੍ਰਿਫ਼ਤਾਰੀਆਂ ਦਾ ਵਿਰੋਧ
ਕਿਸਾਨ ਆਗੂਆਂ ਨੇ ਇਲਜ਼ਾਮ ਲਾਇਆ ਕਿ ਅੰਦੋਲਨਕਾਰੀਆਂ, ਜੋ ਸਿੱਧੇ ਅਤੇ ਅਸਿੱਧੇ ਢੰਗ ਨਾਲ ਇਸ ਅੰਦੋਲਨ ਨੂੰ ਮਜ਼ਬੂਤ ਕਰ ਰਹੇ ਹਨ, ਨੂੰ ਕੇਂਦਰ ਸਰਕਾਰ ਵੱਲੋਂ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਮੋਰਚੇ ਨੇ ਬਿਆਨ ਵਿਚ ਕਿਹਾ ਹੈ ਕਿ ਬੇਬੁਨਿਆਦ ਦੋਸ਼ਾਂ ਦੇ ਅਧਾਰ 'ਤੇ, ਪੰਜਾਬ ਦੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਉਰਫ਼ ਮੁੰਡੀ ਸਿਧਾਣਾ ਨੂੰ ਦਿੱਲੀ ਪੁਲਿਸ ਨੇ ਜਬਰੀ ਚੁੱਕ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਕਿਸੇ ਵੀ ਕਾਨੂੰਨੀ ਪ੍ਰਕਿਰਿਆ ਨੂੰ ਪਾਸੇ ਕਰਦਿਆਂ ਹੋਇਆਂ ਗੈਰਕਾਨੂੰਨੀ, ਗੈਰਮੱਨੁਖੀ ਅਤੇ ਗੈਰਜਮਹੂਰੀ ਢੰਗ ਨਾਲ ਕੀਤੀ ਗਈ ਅਜਿਹੀ ਕਾਰਵਾਈ ਦੀ ਉਹ ਸਖਤ ਨਿਖੇਧੀ ਅਤੇ ਵਿਰੋਧ ਕਰਦੇ ਹਨ। ਇਹ ਸਾਰੇ ਯਤਨ ਕਿਸਾਨਾਂ ਦੀ ਆਵਾਜ਼ ਨੂੰ ਬੰਦ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਹਨ,
ਪਰ ਸੰਯੁਕਤ ਕਿਸਾਨ ਮੋਰਚਾ ਉਸ ਸਮੇਂ ਤੱਕ ਅੰਦੋਲਨ ਵਾਪਸ ਨਹੀਂ ਲਵੇਗਾ ਜਦ ਤੱਕ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਅਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਮਿਲਦੀ।
ਇਸਦੇ ਨਾਲ ਹੀ ਮੋਰਚੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨ ਅਤੇ ਹੋਰ ਅੰਦੋਲਨਕਾਰੀ ਪੁਲਿਸ ਦੀ ਹਿੰਸਕ ਕਾਰਵਾਈ ਤੋਂ ਨਾ ਡਰਦੇ ਹਨ ਅਤੇ ਨਾ ਹੀ ਡਰਨਗੇ।
ਡਾ ਅੰਬੇਡਕਰ ਜੈਯੰਤੀ ਸਮਾਗਮਾਂ ਲਈ ਸੱਦਾ
ਅੱਜ ਕੇਐਮਪੀ-ਕੇਜੀਪੀ ਕਿਸਾਨਾਂ ਵੱਲੋਂ 24 ਘੰਟੇ ਦੇ ਜਾਮ ਤੋਂ ਬਾਅਦ ਖੋਲ੍ਹਿਆ ਗਿਆ।
ਮੋਰਚੇ ਨੇ ਦਾਅਵਾ ਕੀਤਾ ਕਿ ਕਿਸਾਨਾਂ ਦਾ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਸ ਤਰਾਂ ਹੋਰ ਕਦਮ ਚੁੱਕੇ ਜਾਣਗੇ।
14 ਅਪ੍ਰੈਲ ਨੂੰ ਅੰਬੇਦਕਰ ਜੈਅੰਤੀ ਪ੍ਰੋਗਰਾਮ ਦਿੱਲੀ ਦੀਆਂ ਸਰਹੱਦਾਂ 'ਤੇ ਧਰਨਿਆਂ ਵਾਲੀਆਂ ਥਾਵਾਂ' ਤੇ ਮਨਾਇਆ ਜਾਵੇਗਾ। ਇਸ ਦਿਨ ਦੇਸ਼ ਭਰ ਤੋਂ ਦਲਿਤ ਬਹੁਜਨ ਦਿੱਲੀ ਦੀ ਸਰਹੱਦ 'ਤੇ ਪਹੁੰਚਣਗੇ।ਡਾ ਅੰਬੇਡਕਰ ਜੈਯੰਤੀ ਸਮਾਗਮਾਂ ਲਈ ਸੱਦਾ
ਇਹ ਵੀ ਪੜ੍ਹੋ: