ਨਵਜੋਤ ਸਿੱਧੂ ਮੁਤਾਬਕ ਕਿਸਾਨਾਂ ਨੂੰ ਫ਼ਸਲ ਦੀ ਸਿੱਧੀ ਅਦਾਇਗੀ ਦੇ ਸਿਸਟਮ ਨਾਲ ਪੰਜਾਬ ਨੂੰ ਕੀ ਨੁਕਸਾਨ-ਅਹਿਮ ਖ਼ਬਰਾਂ

ਸ਼ਨੀਵਾਰ ਨੂੰ ਬੀਜਾਪੁਰ ਵਿੱਚ ਨਕਸਲੀਆਂ ਨਾਲ ਮੁਕਾਬਲੇ ਵਿੱਚ 22 ਜਵਾਨਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਖਾਤਿਆਂ ਵਿੱਚ ਕਿਸਾਨਾਂ ਨੂੰ ਸਿੱਧੀ ਅਦਾਇਗੀ ਨਾਲ ਕਿਸਾਨਾਂ ਨੂੰ ਮੁਸ਼ਕਿਲ ਹੋਵੇਗੀ।

ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ‘20-30% ਪੰਜਾਬੀਆਂ ਨੂੰ ਕੋਈ ਅਦਾਇਗੀ ਨਹੀਂ ਮਿਲੇਗੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪੇਮੈਂਟ ਮਿਲਣ ਦੀ ਉਮੀਦ ਹੋਵੇਗੀ।’

ਸਿੱਧੂ ਫ਼ਸਲ ਦੇ ਬਦਲੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਬਾਰੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ਬਾਰੇ ਬੋਲ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਪਿਊਸ਼ ਗੋਇਲ ਦੀ ਚਿੱਠੀ ਪੰਜਾਬ ਦੇ ਟਾਈਮ ਟੈਸਟਡਰ ਏਪੀਐੱਮਸੀ ਮੰਡੀ ਸਿਸਟਮ ਨੂੰ ਤਬਾਹ ਕਰਨ ਦੀ ਅਤੇ ਉਹੀ ਵੰਡ ਪਾਉਣ ਦੇ ਮਨਸੂਬੇ ਨਾਲ ਲਿਖੀ ਗਈ ਹੈ ਜੋ ਕਦੇ ਗੋਰੇ ਪਾਉਂਦੇ ਹੁੰਦੇ ਸਨ।

ਇਹ ਵੀ ਪੜ੍ਹੋ :

ਉਨ੍ਹਾਂ ਨੇ ਇਸ ਬਾਰੇ ਹੇਠ ਲਿਖੇ ਨੁਕਤੇ ਚੁੱਕੇ:

ਗੋਇਲ ਸਾਹਬ ਨੇ ਕਿਹਾ ਕਿ ਡਾਇਰੈਕਟ ਪੇਮੈਂਟ ਦੀ ਗੱਲ ਸਭ ਨੂੰ ਚੰਗੀ ਲਗਦੀ ਹੈ ਪਰ ਇਸ ਦਾ ਮਨਸੂਬਾ ਕੁਝ ਹੋਰ ਹੈ।

ਗੋਇਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਲੈਂਡ ਰਿਕਾਰਡ ਬਾਰੇ ਸਭ ਕੁਝ ਜਾਣਦੀ ਹੈ ਪਰ ਦੇਸ਼ ਦੇ ਸੈਂਪਲ ਸਰਵੇ 2012- 13 ਮੁਤਾਬਕ ਪੰਜਾਬ ਵਿੱਚ 24% ਖੇਤੀ ਠੇਕੇ ਉੱਪਰ ਹੁੰਦੀ ਹੈ।

ਸਿੱਧੂ ਨੇ ਕਿਹਾ ਕਿ ਇਸ ਵਿੱਚ ਮੈਂ ਵਾਧਾ ਕਰਨਾ ਚਾਹੁੰਦਾ ਹਾਂ ਕਿ ਇਸ ਤੋਂ ਜ਼ਿਆਦਾ ਖੇਤੀ ਜ਼ਬਾਨੀ ਸਮਝੌਤੇ ਮੁਤਾਬਕ ਹੁੰਦੀ ਹੈ ਨਾ ਕਿ ਲਿਖਤੀ ਕਰਾਰ ਮੁਤਾਬਕ।

ਸਰਕਾਰ ਕੋਲ ਮਾਲਕੀ ਦਾ ਰਿਕਾਰਡ ਹੈ ਪਰ ਠੇਕੇ ਉੱਪਰ ਦਿੱਤੀਆਂ ਜ਼ਮੀਨਾਂ ਦਾ ਕੋਈ ਰਿਕਾਰਡ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਦੀ ਗੱਲ ਵਿਸਾਖੀ ‘ਤੇ ਲਾਗੂ ਕਰ ਦਿੱਤੀ ਜਾਵੇ ਤਾਂ “25-30% ਪੰਜਾਬੀਆਂ ਕੋਲ ਕੋਈ ਪੇਮੈਂਟ ਨਹੀਂ ਆਉਣੀ”। ਇਹ ਅਖ਼ੀਰਲੇ ਲੋਕ ਹਨ।

ਦੂਜਾ ਪੁਆਇੰਟ, ਇਹ ਛੋਟੇ ਕਿਸਾਨ ਖੇਤੀ ਲਈ ਆੜ੍ਹਤੀਏ ਤੋਂ ਖੇਤੀ ਦੀਆਂ ਵੱਖ-ਵੱਖ ਲੋੜਾਂ ਲਈ ਪੈਸੇ ਲੈਂਦੇ ਹਨ। ਉਹ “ਛੋਟਾ ਕਿਸਾਨ ਕਾਸਟ ਆਫ਼ ਪਰੋਡਕਸ਼ਨ ਆੜ੍ਹਤੀਆਂ ਤੋਂ ਲੈਂਦਾ ਹੈ। ਆੜ੍ਹਤੀਆ ਉਹ ਖ਼ਰਚ ਨੂੰ ਚੁੱਕਦਾ ਹੈ।”

ਉਨ੍ਹਾਂ ਨੇ ਕਿਹਾ,“ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ਕਿਸਾਨ ਹੈ ਪਰ ਖੇਤੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਆੜ੍ਹਤੀਆ ਹੈ।”

ਉਨ੍ਹਾਂ ਨੇ ਕਿਹਾ ਕਿ ਕਾਗਜ਼ੀ ਕਾਰਵਾਈ ਦੋ ਸਾਲ ਵਿੱਚ ਵੀ ਪੂਰੀ ਨਹੀਂ ਹੋਣੀ ਅਤੇ ਇਸ ਵਿੱਚ ਰਜਿਸਟਰੀ ਜਿੰਨੀ ਮਿਹਨਤ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਬਿਜਲੀ ਸੋਧ ਬਿਲ ਸਬਸਿਡੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੀ ਗੱਲ ਕਰਦਾ ਹੈ ਪਰ ਕਿੰਨਿਆਂ ਨੂੰ ਮਿਲੇਗੀ- ਪੰਜਾਬ ਸਰਕਾਰ ਕੋਲ਼ ਇੰਨਾ ਪੈਸਾ ਹੈ ਕਿ ਕਿਸਾਨਾਂ ਨੂੰ ਦੇਣ ਲਈ ਪੈਸੇ ਹਨ? ਜਿਸ ਦਿਨ ਇਹ ਗੱਲ ਲਾਗੂ ਹੋ ਗਈ ਕਿਸਾਨਾਂ ਦੀ 12000 ਕਰੋੜ ਦੀ ਸਬਸਿਡੀ ਸਿੱਧੀ ਬੰਦ ਹੋ ਜਾਵੇਗੀ।

ਦੂਜੀ ਸਿੱਧੀ ਪੇਮੈਂਟ ਬਾਰੇ ਉਨ੍ਹਾਂ ਨੇ ਕਿਹਾ ਕਿ ਕੇਂਦਰ “ਸਰਕਾਰ ਨੇ ਸਟੋਰੇਜ ਅਡਾਨੀ ਦੇ ਹਵਾਲੇ ਕਰ ਦਿੱਤੀ ਹੈ”। ਇਸ ਤੋਂ ਬਾਅਦ ਸਰਕਾਰ ਕਹਿ ਰਹੀ ਹੈ ਕਿ ਅਸੀਂ “ਪੀਡੀਐੱਸ ਖ਼ਤਮ ਕਰਾਂਗੇ ਅਤੇ ਪੈਸੇ ਸਿੱਧੇ ਲੋਕਾਂ ਦੇ ਖਾਤੇ ਵਿੱਚ ਪਾਵਾਂਗੇ”। ਹੁਣ ਗ਼ਰੀਬ ਬੰਦੇ ਨੂੰ ਪੈਸੇ ਤਾਂ ਮਿਲ ਗਏ ਪਰ ਉਹ ਖ਼ੀਰਦੇਗਾ ਜਾ ਕੇ ਬਾਹਰੋਂ ਮਾਰਕੀਟ ਰੇਟ ਉੱਪਰ।

ਫਿਰ ਸਰਕਾਰ ਹੁਣ ਤੀਜੀ ਸਿੱਧੀ ਪੇਮੈਂਟ ਇਹ ਕਰਨ ਦੀ ਗੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ “ਇੱਕ ਦੇਸ਼ ਇੱਕ ਮਾਰਕੀਟ ਦੀ ਗੱਲ ਕਰ ਰਹੀ ਹੈ ਪਰ ਅਸਲ ਵਿੱਚ ਇੱਕ ਦੇਸ਼ ਦੋ ਮਾਰਕੀਟ ਨੂੰ ਉਤਸ਼ਾਹਿਤ ਕਰ ਰਹੀ ਹੈ।”

ਸਰਕਾਰ ਨਿੱਜੀ ਮੰਡੀ ਵਿੱਚ ਵੇਚਣ ਵਾਲਿਆਂ ਉੱਪਰ ਤਾਂ ਕੋਈ ਸ਼ਰਤ ਨਹੀਂ ਲਗਾ ਰਹੀ ਪਰ ਸਰਕਾਰੀ ਮੰਡੀਆਂ ਵਾਲਿਆਂ ਤੋਂ ਪੇਮੈਂਟ ਕਰਨ ਲਈ ਕਾਗਜ਼ ਮੰਗ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰ ਰਹੀ ਹੈ ਅਤੇ ਦੇਸ਼ ਦੀ ਹਰ ਸੰਸਥਾ ਨੂੰ ਸੂਬਿਆਂ ਉੱਪਰ ਦਬਾਅ ਪਾਉਣ ਲਈ ਵਰਤ ਰਹੀ ਹੈ।

ਛੱਤੀਸਗੜ੍ਹ ਵਿੱਚ ਹੋਏ ਨਕਸਲੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 22 ਹੋਈ

ਸ਼ਨੀਵਾਰ ਨੂੰ ਬੀਜਾਪੁਰ ਵਿੱਚ ਨਕਸਲੀਆਂ ਨਾਲ ਮੁਕਾਬਲੇ ਵਿੱਚ ਮਾਰੇ ਗਏ ਜਵਾਨਾਂ ਦੀ ਗਿਣਤੀ ਵਧ ਕੇ 22 ਹੋ ਗਈ ਹੈ।

ਨਕਸਲ ਆਪਰੇਸ਼ਨ ਦੇ ਡੀਜੀ ਅਸ਼ੋਕ ਜੁਨੇਜਾ ਨੇ ਬੀਬੀਸੀ ਨੂੰ ਇਸ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਕਿਹਾ, " ਮੌਕੇ 'ਤੇ ਪਹੁੰਚੀ ਸੁਰੱਖਿਆ ਬਲਾਂ ਦੀ ਟੀਮ ਨੇ ਅੱਜ 20 ਲਾਸ਼ਾਂ ਬਰਾਮਦ ਕੀਤੀਆਂ। ਇਸ ਤੋਂ ਇਲਾਵਾ ਇਹ ਖ਼ਬਰ ਮਿਲੀ ਹੈ ਕਿ ਨਕਸਲੀ ਆਪਣੇ ਜ਼ਖਮੀ ਸਾਥੀਆਂ ਨੂੰ ਤਿੰਨ ਟਰੈਕਟਰਾਂ ਵਿੱਚ ਭਰ ਕੇ ਲੈ ਗਏ ਹਨ।"

ਬੀਬੀਸੀ ਨੇ ਇਸ ਸਬੰਧੀ ਵੱਖ-ਵੱਖ ਸਰੋਤਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਕਈ ਥਾਵਾਂ 'ਤੇ ਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ, ਜਿਨ੍ਹਾਂ ਨੂੰ ਮੌਕੇ 'ਤੇ ਪਹੁੰਚੀ ਐੱਸਟੀਐਫ਼ ਦੀ ਟੀਮ ਨੇ ਬਰਾਮਦ ਕੀਤਾ।

ਪਿਛਲੇ ਕੁਝ ਸਾਲਾਂ ਵਿੱਚ ਇਹ ਛੱਤੀਸਗੜ੍ਹ ਵਿੱਚ ਨਕਸਲੀਆਂ ਦਾ ਇਹ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਜਤਾਇਆ ਦੁੱਖ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਨਕਲਸੀਆਂ ਨਾਲ ਮੁਕਾਬਲੇ ਵਿਚ ਫੌਜੀਆਂ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ਤੋਂ ਬਾਅਦ ਇੱਕ ਟਵੀਟ ਵਿੱਚ ਲਿਖਿਆ, "ਛੱਤੀਸਗੜ ਵਿੱਚ ਨਕਸਲੀਆਂ ਨਾਲ ਲੜਦਿਆਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਬਹਾਦਰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਮੈਂ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਉਮੀਦ ਕਰਦਾ ਹਾਂ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੂਰੀ ਘਟਨਾ ਬਾਰੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਦੱਸਿਆ

ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਸਾਡੇ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ।

ਉਨ੍ਹਾਂ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਕਸਲੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਤਕਰਬੀਨ ਚਾਰ ਘੰਟੇ ਮੁਕਾਬਲਾ ਚੱਲਿਆ।

"ਇਸ ਘਟਨਾ ਵਿੱਚ ਨਕਸਲੀਆਂ ਨੂੰ ਵੀ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ। ਰਾਏਪੁਰ ਸ਼ਿਫਟ ਕੀਤੇ ਗਏ ਸੱਤ ਜਵਾਨ ਹੁਣ ਖ਼ਤਰੇ ਤੋਂ ਬਾਹਰ ਹਨ। ਇੱਕ ਜਵਾਨ ਅਜੇ ਵੀ ਲਾਪਤਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।"

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਸੁਕਮਾ ਅਤੇ ਬੀਜਾਪੁਰ ਦੇ ਵੱਖ-ਵੱਖ ਇਲਾਕਿਆਂ ਤੋਂ ਸੀਆਰਪੀਐੱਫ਼, ਜ਼ਿਲ੍ਹਾ ਰਿਜ਼ਰਵ ਗਾਰਡ, ਵਿਸ਼ੇਸ਼ ਟਾਸਕ ਫੋਰਸ ਅਤੇ ਕੋਬਰਾ ਬਟਾਲੀਅਨ ਦੇ 2059 ਜਵਾਨ ਨਕਸਲ ਆਪਰੇਸ਼ਨਾਂ ਲਈ ਰਵਾਨਾ ਹੋਏ ਸਨ।

ਇਨ੍ਹਾਂ ਵਿੱਚ ਨਰਸਾਪੁਰ ਕੈਂਪ ਤੋਂ 420 ਜਵਾਨ, ਮਿਨਾਪਾ ਕੈਂਪ ਤੋਂ 483 ਜਵਾਨ, ਉਸੂਰ ਕੈਂਪ ਤੋਂ 200, ਪਾਮਹੇਡ ਕੈਂਪ ਤੋਂ 195 ਜਵਾਨ ਅਤੇ ਤਰੈਮ ਕੈਂਪ ਤੋਂ 760 ਜਵਾਨ ਸ਼ਾਮਲ ਸਨ।

ਸ਼ਨੀਵਾਰ ਨੂੰ ਨਕਸਲੀਆਂ ਨੇ ਆਪ੍ਰੇਸ਼ਨ ਤੋਂ ਬਾਅਦ ਵਾਪਸੀ ਦੌਰਾਨ ਤਰੇਮ ਥਾਣੇ ਦੇ ਸਿਗਲੇਰ ਨਾਲ ਲੱਗਦੇ ਜੋਨਾਗੁੰਡਾ ਦੇ ਜੰਗਲ ਵਿੱਚ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)