ਪੱਛਮੀ ਬੰਗਾਲ ਚੋਣਾਂ ਵਿੱਚ ਪੰਜਾਬੀ ਕਿਸਾਨਾਂ ਨੂੰ ਦੇਖ ਕੇ ਬੰਗਾਲੀ ਕੀ ਸੋਚ ਰਹੇ ਹਨ-5 ਅਹਿਮ ਖ਼ਬਰਾਂ

ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਜਾਂ ਇੰਝ ਕਹਿ ਲਵੋ ਕਿ ਦੇਸ ਦੇ ਕਿਸੇ ਵੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਸਤਾਰ ਬੰਨ੍ਹ ਕੇ ਸਿੱਖ ਅਤੇ ਹਰੀ ਟੋਪੀ ਪਾ ਕੇ ਕਿਸਾਨ ਆਗੂ ਪ੍ਰਚਾਰ ਕਰ ਰਹੇ ਹਨ।

ਇਹ ਵੀ ਪਹਿਲੀ ਵਾਰ ਹੀ ਲੱਗਦਾ ਹੈ ਕਿ ਇਸ ਦੌਰਾਨ ਇਹ ਆਗੂ ਮੰਚ ਤੋਂ ਲੋਕਾਂ ਨੂੰ ਠੋਸ ਫ਼ੈਸਲਾ ਲੈਣ ਬਾਰੇ ਸਲਾਹ ਦੇ ਰਹੇ ਹਨ।

ਇਹ ਵੀ ਪੜ੍ਹੋ:

ਪੱਛਮੀ ਬੰਗਾਲ ਦੇ ਚੋਣ ਦੰਗਲ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਚੋਣ ਸਮਾਗਮਾਂ ਵਿੱਚ 'ਜੈ ਜਵਾਨ, ਜੈ ਕਿਸਾਨ' ਅਤੇ 'ਕਿਸਾਨ ਏਕਤਾ ਜ਼ਿੰਦਾਬਾਦ' ਦੇ ਨਾਅਰੇ ਗੂੰਜ ਰਹੇ ਸਨ।

ਇਹ ਆਵਾਜ਼ਾਂ ਕਿਸਾਨਾਂ ਦੇ ਮੰਚਾਂ ਚੋਂ ਗੂੰਜ ਰਹੀਆਂ ਸਨ ਜੋ ਦਿੱਲੀ ਦੇ ਸਿੰਘੂ ਬਾਰਡਰ ਤੋਂ ਪੱਛਮੀ ਬੰਗਾਲ ਵਿੱਚ ਕਿਸਾਨ ਅੰਦੋਲਨ ਦਾ ਕੇਂਦਰ ਰਹੇ ਨੰਦੀਗ੍ਰਾਮ ਅਤੇ ਸਿੰਗੂਰ ਪਹੁੰਚੇ ਸਨ।

ਕਿਸਾਨ ਆਗੂਆਂ ਦੇ ਪਹੁੰਚਣ ਨਾਲ ਪੱਛਮੀ ਬੰਗਾਲ ਦੇ ਚੋਣ ਦੰਗਲ ਵਿੱਚ ਕਿਹੋ ਜਿਹਾ ਮਾਹੌਲ ਬਣਿਆ ਹੈ ਦੱਸ ਰਹੇ ਹਨ ਬੀਬੀਸੀ ਪੱਤਰਕਾਰ ਸਲਮਾਨ ਰਾਵੀ, ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸਿੰਘੂ ਬਾਰਡਰ ਤੋਂ ਪੱਥਰਬਾਜ਼ੀ ਦੌਰਾਨ ਪੁਲਿਸ ਵਲੋਂ ਚੁੱਕੇ ਰਣਜੀਤ ਸਿੰਘ ਨੂੰ ਜ਼ਮਾਨਤ ਮਿਲੀ

ਸਿੰਘੂ ਬਾਰਡਰ ਉੱਤੇ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਹੋਈ ਪੱਥਰਬਾਜ਼ੀ ਮੌਕੇ ਪੁਲਿਸ ਵਲੋਂ ਚੁੱਕੇ ਗਏ ਰਣਜੀਤ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ।

ਸੰਯੁਕਤ ਮੋਰਚੇ ਵਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਰਣਜੀਤ ਸਿੰਘ ਨੂੰ ਰੋਹਿਨੀ ਕੋਰਟ ਨੇ ਮੰਗਲਵਾਰ ਨੂੰ ਜ਼ਮਾਨਤ ਦਿੱਤੀ ਅਤੇ ਉਹ ਬੁੱਧਵਾਰ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ।

ਰਣਜੀਤ ਸਿੰਘ ਉੱਤੇ ਪੱਥਰਬਾਜ਼ੀ ਦੌਰਾਨ ਪੁਲਿਸ ਦੇ ਥਾਣੇਦਾਰ ਉੱਤੇ ਹਮਲਾ ਕਰਨ ਦਾ ਇਲਜ਼ਾਮ ਲਾਕੇ ਚੁੱਕਿਆ ਗਿਆ ਸੀ, ਉਸ ਖ਼ਿਲਾਫ਼ ਅਲੀਪੁਰ ਪੁਲਿਸ ਸਟੇਸ਼ਨ ਵਿਚ ਐਫ਼ਆਈਆਰ ਨੰਬਰ 49/2021 ਦਰਜ ਕੀਤੀ ਗਈ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਗਰੈਮੀ ਐਵਾਰਡ 'ਚ ਕਿਸਾਨੀ ਮਾਸਕ ਪਾ ਕੇ ਪਹੁੰਚੀ ਲਿਲੀ ਸਿੰਘ ਕੌਣ ਹੈ

ਭਾਰਤ ਵਿੱਚ ਚੱਲ ਰਿਹਾ ਕਿਸਾਨੀ ਅੰਦੋਲਨ ਕਈ ਮੌਕਿਆਂ 'ਤੇ ਕੌਮਾਂਤਰੀ ਸੁਰਖੀਆਂ ਬਟੋਰ ਚੁੱਕਿਆ ਹੈ। ਇੱਕ ਵਾਰ ਫਿਰ ਕੌਮਾਂਤਰੀ ਪੱਧਰ 'ਤੇ ਕਿਸਾਨੀ ਅੰਦੋਲਨ ਦੀ ਚਰਚਾ ਹੋਈ ਹੈ ਜਦੋਂ ਮਸ਼ਹੂਰ ਯੂਟਿਊਬਰ ਲਿਲੀ ਸਿੰਘ ਅੰਤਰਾਸ਼ਟਰੀ ਮਿਊਜ਼ਿਕ ਐਵਾਰਡਜ਼ ਗਰੈਮੀ ਦੇ ਸਮਾਗਮ ਵਿੱਚ 'I Stand With Farmers' ਲਿਖਿਆ ਮਾਸਕ ਪਹਿਨ ਕੇ ਪਹੁੰਚੀ।

ਲਿਲੀ ਸਿੰਘ ਕੈਨੇਡੀਅਨ ਕਾਮੇਡੀਅਨ, ਟਾਕ ਸ਼ੋਅ ਹੋਸਟ ਅਤੇ ਯੂਟਿਊਬਰ ਹੈ। ਲਿਲੀ ਸਿੰਘ ਦੇ ਮਾਪੇ ਪੰਜਾਬੀ ਮੂਲ ਦੇ ਹਨ।

ਟਵਿੱਟਰ 'ਤੇ ਲਿਲੀ ਦੇ 5.5 ਮਿਲੀਅਨ ਫੌਲੋਅਰ ਹਨ ਅਤੇ ਇੰਸਟਾਗ੍ਰਾਮ 'ਤੇ 9.6 ਮਿਲੀਅਨ ਲੋਕ ਲਿਲੀ ਨੂੰ ਫੌਲੋ ਕਰਦੇ ਹਨ।

ਲਿਲੀ ਸਿੰਘ ਬਾਰੇ ਹੋਰ ਵੀ ਦਿਲਚਸਪ ਜਾਣਕਾਰੀ ਇੱਥੇ ਕਲਿੱਕ ਕਰਕੇ ਪੜ੍ਹੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕਾਨੂੰਨਾਂ ਵਿੱਚ ਸੋਧਾਂ ਦੀ ਆਫ਼ਰ ਨੂੰ ਕਿਉਂ ਨਹੀਂ ਮੰਨ ਰਹੇ ਕਿਸਾਨ?

ਕਿਸਾਨ ਆਗੂ ਰਜਿੰਦਰ ਸਿੰਘ ਨੇ ਕਿਹਾ ਹੈ ਕਿ ਖੇਤੀ ਕਾਨੂੰਨ ਅਚਾਨਕ ਨਹੀਂ ਆ ਗਏ ਹਨ। ਬੀਤੇ ਕਈ ਸਾਲਾਂ ਤੋਂ ਸੱਤਾ ਵਿੱਚ ਰਹੀਆਂ ਪਾਰਟੀਆਂ ਨੇ ਇਸ ਮੁੱਦੇ ਨੂੰ ਇੱਥੋਂ ਤੱਕ ਪਹੁੰਚਾਇਆ ਹੈ।

ਬੀਬੀਸੀ ਪੰਜਾਬੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਟਿਕਰੀ ਬਾਰਡਰ ਉੱਤੇ ਕਿਰਤੀ ਕਿਸਾਨ ਯੂਨੀਅਨ ਦੇ ਉੱਪ-ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨਾਲ ਗੱਲਬਾਤ ਕੀਤੀ।

ਗੱਲਬਾਤ ਦੌਰਾਨ ਉਨ੍ਹਾਂ ਨੇ ਕਿਸਾਨ ਅੰਦੋਲਨ ਦੀਆਂ ਸੌ ਦਿਨਾਂ ਦੀਆਂ ਪ੍ਰਾਪਤੀਆਂ, ਭਵਿੱਖ ਦੀ ਰਣਨੀਤੀ ਅਤੇ ਹੋਰ ਕਈ ਸਵਾਲਾਂ ਤੇ ਚਰਚਾ ਕੀਤੀ। ਪੂਰੀ ਗੱਲਬਾਤ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਐਲਬਰਟ ਆਈਨਸਟਾਈਨ ਦੇ ਬੱਚੇ ਕੌਣ ਸਨ ਅਤੇ ਉਨ੍ਹਾਂ ਦਾ ਕੀ ਬਣਿਆ?

ਆਈਨਸਟਾਈਨ ਦੇ ਇੱਕ ਬੇਟੇ ਹੰਸ ਐਲਬਰਟ ਕਹਿੰਦੇ ਹਨ, ''ਮੇਰੇ ਪਿਤਾ ਇਸ ਲਈ ਅਸਧਾਰਨ ਸਨ ਕਿਉਂਕਿ ਉਹ ਕਈ ਨਾਕਾਮੀਆਂ ਦੇ ਬਾਵਜੂਦ ਵੀ ਸਮੱਸਿਆ ਨੂੰ ਸੁਲਝਾਉਣ ਵਿੱਚ ਲੱਗੇ ਰਹੇ। ਉਹ ਉਸ ਸਮੇਂ ਵੀ ਯਤਨ ਕਰਦੇ ਰਹਿੰਦੇ ਜਦੋਂ ਨਤੀਜੇ ਗ਼ਲਤ ਆ ਰਹੇ ਹੋਣ।'

ਉਹ ਕਹਿੰਦੇ ਹਨ, ''ਮੈਨੂੰ ਲੱਗਦਾ ਹੈ ਕਿ ਉਹ ਸਿਰਫ਼ ਮੈਨੂੰ ਸੁਧਾਰਨ ਵਿੱਚ ਅਸਫ਼ਲ ਰਹੇ। ਮੈਨੂੰ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝ ਗਏ ਸਨ ਕਿ ਮੈਂ ਬਹੁਤ ਜ਼ਿੱਦੀ ਹਾਂ ਅਤੇ ਮੰਨਣ ਵਾਲਾ ਨਹੀਂ ਹਾਂ।''

ਆਖ਼ਰ ਕਿਵੇਂ ਰਹੀ ਆਈਨਸਟਾਈਨ ਦੇ ਬੱਚਿਆਂ ਦੀ ਜ਼ਿੰਦਗੀ ਇਹ ਇੱਕ ਤਲਿਸਮ ਹੀ ਰਿਹਾ ਹੈ। ਇਸ ਤੋਂ ਪੜਦਾ ਚੁੱਕ ਰਹੇ ਹਨ ਬੀਬੀਸੀ ਮੁੰਡੋ ਸੇਵਾ ਦੇ ਪੱਤਰਕਾਰ ਮਾਰਗੇਰੀਟਾ ਰੋਡ੍ਰੀਗੇਜ਼, ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)