ਡਾ. ਦਰਸ਼ਨ ਪਾਲ ਨੇ ਕਿਉਂ ਕਿਹਾ,‘ਸਾਨੂੰ ਸਾਰੇ ਮਸਲਿਆਂ 'ਤੇ ਸਖ਼ਤ ਰੁਖ਼ ਨਹੀਂ ਰੱਖਣਾ ਚਾਹੀਦਾ‘ -ਪ੍ਰੈੱਸ ਰਿਵੀਊ

ਸੀਨੀਅਰ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ, “ਸਾਨੂੰ ਹਰ ਮਸਲੇ ਉੱਪਰ ਸਖ਼ਤ ਰੁਖ਼ ਨਹੀਂ ਰੱਖਣਾ ਚਾਹੀਦਾ ਅਤੇ ਚਰਚਾ ਲਈ ਥਾਂ ਹੋਣੀ ਚਾਹੀਦੀ ਹੈ।"

ਕਿਸਾਨ ਅੰਦੋਲਨ ਦੇ ਸੌ ਦਿਨ ਪੂਰੇ ਮੌਕੇ ਦਿ ਹਿੰਦੂ ਨਾਲ ਗੱਲਬਾਤ ਦੌਰਾਨ ਡਾ. ਦਰਸ਼ਨਪਾਲ ਨੇ ਕਿਹਾ, ਲੋਕਾਂ ਵਿੱਚ ਉਮੀਦਾਂ ਵਧ ਗਈਆਂ ਹਨ ਅਤੇ ਹੁਣ ਕਿਸਾਨ ਆਗੂਆਂ ਲਈ ਵੀ ਆਪਣੇ ਮੁਢਲੇ ਸਟੈਂਡ ਤੋਂ ਪਿੱਛੇ ਹਟਣਾ ਸੌਖਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ:

ਸੌ ਦਿਨਾਂ ਦੌਰਾਨ ਸਿੱਖੇ ਸਬਕਾਂ ਬਾਰੇ ਉਨ੍ਹਾਂ ਨੇ ਕਿਹਾ, “ਯਥਾਰਥਵਾਦੀ ਉਮੀਦਾਂ ਸਬੰਧੀ ਹੋਰ ਸਪਸ਼ਟਤਾ ਹੋਣੀ ਚਾਹੀਦੀ ਸੀ ਤਾਂ ਜੋ ਸਾਨੂੰ ਪਤਾ ਹੁੰਦਾ ਕਿ ਅਸੀਂ ਕੀ ਮੰਗ ਰਹੇ ਹਾਂ ਅਤੇ ਕਿੰਨਾ ਮਿਲ ਸਕਦਾ ਹੈ।”

ਉਨ੍ਹਾਂ ਨੇ ਕਿਹਾ, "ਐੱਮਐੱਸਪੀ ਬਾਰੇ ਅਸੀਂ ਆਪਣੇ ਅੰਦੋਲਨ ਵਿੱਚ ਡੁੰਘਾਈ ਨਾਲ ਚਰਚਾ ਨਹੀਂ ਕੀਤੀ। ਸਾਨੂੰ ਸਾਡੇ ਮੁੱਦਿਆਂ ਬਾਰੇ ਵਿਸਥਾਰ ਵਿੱਚ ਜਾਣਨਾ ਚਾਹੀਦਾ ਹੈ ਤਾਂ ਜੋ ਲੀਡਰਸ਼ਿਪ ਅਤੇ ਸਾਰੇ ਸਮਝਣ ਦੀ ਕੋਸ਼ਿਸ਼ ਕਰਨ ਕਿ ਅਸੀਂ ਕੀ ਮੰਗ ਰਹੇ ਹਾਂ ਤੇ ਕਿੰਨਾ ਅਸੀਂ ਹਾਸਲ ਕਰ ਸਕਦੇ ਹਾਂ।"

"ਜਿਵੇਂ ਜਿਵੇਂ ਸੰਘਰਸ਼ ਲੰਮੇਰਾ ਹੁੰਦਾ ਜਾ ਰਿਹਾ ਹੈ ਲੋਕਾਂ ਦੇ ਮਨਾਂ ਵਿੱਚ ਅਜਿਹੇ ਸਵਾਲ ਖੜ੍ਹੇ ਹੋ ਰਹੇ ਹਨ, ਕੀ ਐੱਮਐੱਸਪੀ ਇੱਕੋ ਵਾਰ ਵਿੱਚ ਮਿਲ ਜਾਵੇਗਾ ਜਾਂ ਇਹ ਸਾਨੂੰ ਗ੍ਰਾਂਟ-ਇਨ-ਪ੍ਰਿੰਸੀਪਲ ਵਜੋਂ ਮਿਲੇਗਾ ਅਤੇ ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ ਤੇ ਸਰਕਾਰ ਵੀ ਸਾਨੂੰ ਅੱਗੇ ਜਾ ਕੇ ਕੋਈ ਕਮੇਟੀ ਬਣਾ ਕੇ ਪੁੱਛ ਸਕਦੀ ਹੈ।"

ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਸਕਾਰਪੀਓ ਬਾਰੇ ਸਰਕਾਰ ਨੇ ਕੀ ਕਿਹਾ

ਖ਼ਬਰ ਏਜੰਸੀ ਏਐੱਨਆਈ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਹਵਾਲੇ ਨਾਲ ਦੱਸਿਆ ਹੈ ਕਿ 25 ਫ਼ਰਵਰੀ ਨੂੰ ਰਿਲਾਇੰਸ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਇੱਕ ਸਕਾਰਪੀਓ ਗੱਡੀ ਮਿਲੀ ਸੀ ਜਿਸ ਵਿੱਚ ਧਮਾਕਾਖ਼ੇਜ ਸਮਗੱਰੀ ਪਾਈ ਗਈ ਸੀ।

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਸ਼ੁੱਕਰਵਾਰ ਨੂੰ ਜਿਸ ਵਿਅਕਤੀ ਮੁਕੇਸ਼ ਹਿਰੇਨ ਕੋਲ ਇਹ ਗੱਡੀ ਸੀ (ਹਾਲਾਂਕਿ ਗੱਡੀ ਉਸ ਦੀ ਆਪਣੀ ਨਹੀਂ ਸੀ) - ਦੀ ਲਾਸ਼ ਮਬਰਾ ਤੋਂ ਮਿਲੀ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕੀ ਪੰਜਾਬ ਕੋਰੋਨਾ ਦਾ ਨਵਾਂ ਹੌਟਸਪੌਟ ਬਣ ਰਿਹਾ ਹੈ?

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾਵਾਇਰਸ ਦੇ 818 ਕੇਸ ਰਿਕਾਰਡ ਕੀਤੇ ਗਏ, ਜਿਸ ਤੋਂ ਬਾਅਦ ਸੂਬੇ ਵਿੱਤ ਕੋਰੋਨਾ ਕੇਸਾਂ ਦੀ ਗਿਣਤੀ1,86,189 ਹੋ ਗਈ ਹੈ।

ਇਸ ਦੇ ਨਾਲ ਹੀ ਗਿਆਰਾਂ ਹੋਰ ਜਾਨਾਂ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਸੂਬੇ ਵਿੱਚ 5,898 ਹੋ ਗਈ ਹੈ।

ਪਿਛਲੇ ਚਾਰ ਹਫ਼ਤਿਆਂ ਤੋਂ ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਵਾਧੇ ਨਾਲ ਪੰਜਾਬ, ਮਹਾਰਾਸ਼ਟਰ ਅਤੇ ਕੇਰਲ ਤੋਂ ਬਾਅਦ ਕੋਰੋਨਾ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਾ ਬਣ ਕੇ ਉੱਭਰਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)