ਕਿਸਾਨ ਅੰਦੋਲਨ ਉੱਤੇ ਰਾਕੇਸ਼ ਟਿਕੈਤ ਦੇ ਹਾਵੀ ਹੋਣ ਤੇ ਲੱਖਾ ਸਿਧਾਣਾ ਨਾਲ ਮਿਲਣੀ ਬਾਰੇ ਕੀ ਬੋਲੇ ਬਲਬੀਰ ਰਾਜੇਵਾਲ - ਪ੍ਰੈੱਸ ਰਿਵੀਊ

ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਕਿਸਾਨ ਅੰਦੋਲਨ ਵਿੱਚ ਮਿਲ ਰਹੀ ਅਹਿਮੀਅਤ ਬਾਰੇ ਮੀਡੀਆ ਹਲਕਿਆਂ ਵਿਚ ਛਿੜੀ ਬਹਿਸ ਦੇ ਜਵਾਬ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਅੰਦੋਲਨ ਕਿਵੇਂ ਚਲਾਉਣਾ ਹੈ।

ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ,“ਸਾਨੂੰ ਟਿਕੈਤ ਦੀ ਲੋੜ ਹੈ ਅਤੇ ਟਿਕੈਤ ਨੂੰ ਸਾਡੀ ਲੋੜ ਹੈ। ਸਾਨੂੰ ਪਤਾ ਹੈ ਕਿ ਅੰਦੋਲਨ ਕਿਵੇਂ ਚਲਾਉਣਾ ਹੈ, ਅਸੀਂ ਲੀਡਰਾਂ ਦੇ ਕਹੇ ਕਿਸੇ ਨੂੰ ਅੱਗੇ ਪਿੱਛੇ ਨਹੀਂ ਕਰਨਾ।”

“ਰਾਕੇਸ਼ ਟਿਕੈਤ ਹਰ ਸਟੇਜ ਤੋਂ ਇਹ ਵੀ ਗੱਲ ਕਹਿੰਦਾ ਹੈ ਕਿ ਸਿੰਘੂ ਬਾਰਡਰ ਦੀ ਲੀਡਰਸ਼ਿਪ ਨਾਲ ਸਰਕਾਰ ਗੱਲ ਕਰੇ ਅਤੇ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਦਾ ਲੀਡਰ ਹੈ।”

ਉਨ੍ਹਾਂ ਨੇ ਕਿਹਾ ਕਿ ਰਾਕੇਸ਼ ਟਿਕੈਤ ਖ਼ੁਦ ਕਹਿੰਦੇ ਹਨ ਕਿ ਜੋ “ਫ਼ੈਸਲਾ ਹੋਵੇਗਾ ਉਹ ਸਿੰਘੂ ਬਾਰਡਰ ਉੱਪਰ ਬੈਠੀ ਲੀਡਰਸ਼ਿਪ ਕਰੇਗੀ। ਸਰਕਾਰ ਨੇ ਜੋ ਵੀ ਕਹਿਣਾ ਹੈ ਉਹ ਕਹੀ ਜਾਵੇ, ਉਹ ਸਾਡੇ ਤੋਂ ਇੱਕ ਇੰਚ ਵੀ ਬਾਹਰ ਨਹੀਂ ਹੈ।”

ਇਹ ਵੀ ਪੜ੍ਹੋ:

ਲੱਖਾ ਸਿਧਾਣੇ ਬਾਰੇ ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਬਾਰੇ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਲੱਖਾ ਦੀ ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।

ਰਾਜੇਵਾਲ ਨੇ ਕਿਹਾ ਕਿ ਲੱਖਾ ਸਿਧਾਣਾ ਨਾਲ ਉਨ੍ਹਾਂ ਦੀ ਦੋ ਵਾਰ ਮੁਲਾਕਾਤ ਹੋਈ ਸੀ। ਪਹਿਲੀ ਵਾਰ ਉਸ ਨੇ ਮੈਨੂੰ ਕਿਹਾ ਕਿ ਇਨ੍ਹਾਂ ਕਾਨੂੰਨਾਂ ਵਿੱਚ ਕੀ ਹੈ ਮੈਨੂੰ ਸਮਝਾਓ ਉਦੋਂ ਉਹ ਦੋ ਘੰਟੇ ਮੇਰੇ ਕੋਲ ਬੈਠਾ ਰਿਹਾ।

ਫੇਰ ਇੱਕ ਵਾਰ ਉਹ ਮੁੜ ਆਇਆ ਅਤੇ ਕਾਨੰਨਾਂ ਦੀ ਗੱਲ ਕਰਨ ਬਾਰੇ ਹੀ ਆਇਆ ਹੈ, ਪਰ ਉਸ ਤੋਂ ਬਹੁਤ ਤੋਂ ਉਸ ਨਾਲ ਕੋਈ ਮੁਲਾਕਾਤ ਨਹੀਂ ਹੋਈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਅਜੇ ਦੇਵਗਨ ਦੀ ਗੱਡੀ ਘੇਰਨ ਵਾਲ਼ਾ ਕੌਣ ਹੈ

ਮੁੰਬਈ ਵਿੱਚ ਰਾਜਵੀਰ ਸਿੰਘ ਨੂੰ ਪੁਲਿਸ ਨੇ ਅਦਾਕਾਰ ਅਜੇ ਦੇਵਗਨ ਦੀ ਗੱਡੀ ਮੂਹਰੇ ਖੜ੍ਹ ਕੇ ਅਦਾਕਾਰ ਦੀ ਕਿਸਾਨ ਅੰਦੋਲਨ ਬਾਰੇ ਚੁੱਪੀ ਕਾਰਨ ਘੇਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਠਾਈ ਸਾਲਾ ਰਾਜਵੀਰ ਪੇਸ਼ੇ ਵਜੋਂ ਡਰਾਈਵਰ ਹਨ। ਉਹ ਸੰਤੋਸ਼ ਨਗਰ ਲੋਕੈਲਿਟੀ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਫ਼ਿਲਮ ਸਿਟੀ ਗੋਰੇਗਾਉਂ ਦੇ ਬਾਹਰ ਅਦਾਕਾਰ ਦੀ ਕਾਰ ਨੂੰ ਘੇਰਿਆ ਅਤੇ ਪੰਜਾਬੀ ਵਿੱਚ ਕਿਸਾਨ ਅੰਦੋਲਨ ਦੇ ਪੱਖ ਵਿੱਚ ਨਾ ਖੜ੍ਹਨ ਕਰ ਕੇ ਬੁਰਾ-ਭਲਾ ਕਿਹਾ। ਇਸ ਪੂਰੇ ਵਾਕਿਆ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਰਹੀ।

ਢਿੰਡੋਸੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੁਤਾਬਕ ਘਟਨਾ ਸਵੇਰੇ ਸਾਢੇ ਦਸ ਵਜੇ ਵਾਪਰੀ। ਅਜੇ ਦੇਵਗਨ ਦੇ ਬਾਡੀਗਾਰਡ ਪਰਦੀਪ ਇੰਦਰਸੇਨ ਦੀ ਰਿਪੋਰਟ ਦੇ ਅਧਾਰ ਤੇ ਰਾਜਵੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਉੱਪਰ ਧਾਰਾ 341, 504,506 ਲਗਾਈਆਂ ਗਈਆਂ।

ਪੰਜਾਬ: ਨਕਲੀ ਸ਼ਰਾਬ ਦੇ ਮੁਜਰਮਾਂ ਨੂੰ ਸਜ਼ਾ ਏ ਮੌਤ ਦੀ ਤਿਆਰੀ

ਪੰਜਾਬ ਕੈਬਨਿਟ ਵੱਲੋਂ ਨਕਲੀ ਸ਼ਰਾਬ ਵੇਚਣ ਵਾਲਿਆਂ ਉੱਪਰ ਸ਼ਿਕੰਜਾ ਕਸਲ ਲਈ ਪੰਜਾਬ ਆਬਕਾਰੀ ਐਕਟ 1914 ਵਿੱਚ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਸ ਸਬੰਧੀ ਇੱਕ ਬਿਲ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਲਿਆਂਦਾ ਜਾਵੇਗਾ। ਇਸ ਤਹਿਤ ਨਕਲੀ ਸ਼ਰਾਬ ਵੇਚਣ ਦੇ ਮੁਜਰਮਾਂ ਲਈ ਮੌਤ ਦੀ ਸਜ਼ਾ ਤਜਵੀਜ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)