ਨੌਦੀਪ ਕੌਰ ਨੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਕੀ ਕਿਹਾ

ਨੌਦੀਪ ਕੌਰ ਨੂੰ ਅੱਜ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਰਿਹਾਈ ਵੇਲੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਦਾ ਸਰੋਪੇ ਨਾਲ ਸਵਾਗਤ ਕੀਤਾ।

ਨੌਦੀਪ ਨੇ ਜੇਲ੍ਹ ਤੋਂ ਰਿਹਾਅ ਹੋ ਕੇ ਕਿਹਾ, "ਮੈਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਨ੍ਹਾਂ ਕਰਕੇ ਹੀ ਮੈਂ ਬਾਹਰ ਆ ਸਕੀ ਹਾਂ। ਮੈਂ ਕੇਸ ਬਾਰੇ ਅਜੇ ਨਹੀਂ ਬੋਲ ਸਕਦੀ ਹਾਂ ਕਿਉਂਕਿ ਅਜੇ ਉਹ ਮਾਮਲਾ ਚੱਲ ਰਿਹਾ ਹੈ ਤੇ ਸਾਡਾ ਸਾਥੀ ਸ਼ਿਵ ਲਾਲ ਵੀ ਬੰਦ ਹੈ।"

"ਅਮੀਰ-ਗਰੀਬ ਦਾ ਪਾੜਾ ਇੰਨਾ ਵਧ ਗਿਆ ਹੈ ਕਿ ਸਾਨੂੰ ਗਰੀਬਾਂ, ਮਜ਼ਦੂਰਾਂ ਔਰਤਾਂ ਲਈ ਅੱਗੇ ਆਉਣਾ ਪਵੇਗਾ। ਸਾਡੇ ਕੋਲ ਹਰ ਸਬੂਤ ਹੈ ਅਸੀਂ ਉਸ ਨੂੰ ਪੇਸ਼ ਕਰਾਂਗੇ। ਤਸ਼ੱਦਦ ਮੇਰੇ ਨਾਲ ਵੀ ਹੋਇਆ ਹੈ ਤੇ ਸ਼ਿਵ ਕੁਮਾਰ ਨਾਲ ਵੀ ਹੋਇਆ ਹੈ ਜਿਸ ਬਾਰੇ ਜ਼ਰੂਰ ਦੱਸਾਂਗੀ।"

ਇਹ ਵੀ ਪੜ੍ਹੋ:

ਨੌਦੀਪ ਕੌਰ ਨੇ ਕਿਹਾ ਕਿ "ਬਹੁਤ ਬੁਰੀ ਤਰੀਕੇ ਨਾਲ ਟਾਰਚਰ ਕੀਤਾ ਗਿਆ ਹੈ ਮੇਰੇ ਨਿਸ਼ਾਨ ਵੀ ਸਨ ਮੈਡੀਕਲ ਰਿਪੋਰਟ ਵੀ ਆਈ ਹੈ।"

"ਸ਼ਿਵ ਕੁਮਾਰ ਨੂੰ ਵੀ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਹੈ ਅਤੇ ਹੁਣ ਹੁਕਮ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਜਾਵੇ। ਸ਼ਿਵ ਕੁਮਾਰ ਬਾਰੇ ਵੀ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ।"

"ਨਾ ਮੈਂ ਪਹਿਲਾਂ ਗ਼ਲਤ ਕਰ ਰਹੀ ਸੀ ਅਤੇ ਨਾ ਹੀ ਅੱਗੇ ਗ਼ਲਤ ਕਰਾਂਗੀ ਅਸੀਂ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਪ੍ਰੋਟੈਸਟ ਕਰ ਰਹੇ ਸੀ। ਉਸ ਦਿਨ ਜੋ ਕੁਝ ਵੀ ਹੋਇਆ ਉਸ ਬਾਰੀ ਵੀਡੀਓਜ਼ ਜਾਰੀ ਕਰ ਦਿੱਤੀਆਂ ਜਾਣਗੀਆਂ।"

"ਪਰ ਜਿਨ੍ਹਾਂ ਲੋਕਾਂ ਕਰ ਕੇ ਮੈਂ ਬਾਹਰ ਆ ਸਕੀ ਹਾਂ - ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਬਾਰੇ ਬਾਰੇ ਬੋਲਦੀ ਰਹਾਂਗੀ।"

"ਮੇਰੀ ਬੇਲ ਮੇਰੇ ਰਿਕਾਰਡ ਕਾਰਨ ਹੋਈ ਹੈ, ਸੁਪਰੀਨਟੈਂਡੈਂਟ ਸਾਹਿਬ ਨੇ ਵੀ ਕਿਹਾ ਹੈ ਕਿ ਮੇਰਾ ਰਿਕਾਰਡ ਵਧੀਆ ਰਿਹਾ ਹੈ।"

"ਧਾਰਾ 307 ਤਹਿਤ ਜ਼ਮਾਨਤ ਹੋਣਾ ਕਾਫੀ ਮੁਸ਼ਕਿਲ ਹੁੰਦਾ ਹੈ ਪਰ ਮੈਂ ਲੋਕਾਂ ਲਈ ਕੰਮ ਕੀਤਾ ਹੈ ਇਸ ਲਈ ਹੀ ਮੈਂ ਜ਼ਮਾਨਤ 'ਤੇ ਰਿਹਾਅ ਹੋ ਸਕੀ ਹਾਂ।

ਪੱਛਮ ਬੰਗਾਲ ਵਿੱਚ 8 ਗੇੜ ਵਿੱਚ ਹੋਣਗੀਆਂ ਚੋਣਾਂ

ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੀਆਂ ਤਾਰੀਖ਼ਾਂ ਸਾਹਮਣੇ ਆ ਚੁੱਕੀਆਂ ਹਨ। 27 ਮਾਰਚ ਤੋਂ 29 ਅਪ੍ਰੈਲ ਦਰਮਿਆਨ ਅਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲਾ ਅਤੇ ਪੁਡੂਚੇਰੀ ’ਚ ਵੱਖ-ਵੱਖ ਪੜਾਵਾਂ ਵਿੱਚ ਵੋਟਿੰਗ ਹੋਵੇਗੀ।

ਭਾਰਤੀ ਚੋਣ ਕਮੀਸ਼ਨ ਮੁਤਾਬਕ ਪੰਜੋਂ ਜਗ੍ਹਾਂ 'ਤੇ ਮਤਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।

ਅਸਾਮ - 126 ਹਲਕੇ - ਤਿੰਨ ਪੜਾਅ

  • ਪਹਿਲਾ ਪੜਾਅ - 47 ਹਲਕੇ - 27 ਮਾਰਚ
  • ਦੂਜਾ ਪੜਾਅ - 39 ਹਲਕੇ - 1 ਅਪ੍ਰੈਲ
  • ਤੀਜਾ ਪੜਾਅ - 40 ਹਲਕੇ - 6 ਅਪ੍ਰੈਲ

ਕੇਰਲਾ - 140 ਹਲਕੇ

  • ਚੋਣ ਦੀ ਤਾਰੀਖ਼ - 6 ਅਪ੍ਰੈਲ

ਤਾਮਿਲਨਾਡੂ - 234 ਹਲਕੇ

  • ਚੋਣ ਦੀ ਤਾਰੀਖ਼ - 6 ਅਪ੍ਰੈਲ

ਪੁਡੂਚੇਰੀ - 30 ਹਲਕੇ

  • ਚੋਣ ਦੀ ਤਾਰੀਖ਼ - 6 ਅਪ੍ਰੈਲ

ਪੱਛਮੀ ਬੰਗਾਲ - 8 ਪੜਾਅ - 294 ਹਲਕੇ

  • ਪਹਿਲਾ ਪੜਾਅ - 30 ਹਲਕੇ - 27 ਮਾਰਚ
  • ਦੂਸਰਾ ਪੜਾਅ - 30 ਹਲਕੇ - 1 ਅਪ੍ਰੈਲ
  • ਤੀਸਰਾ ਪੜਾਅ - 31 ਹਲਕੇ - 6 ਅਪ੍ਰੈਲ
  • ਚੌਥਾ ਪੜਾਅ - 44 ਹਲਕੇ - 10 ਅਪ੍ਰੈਲ
  • ਪੰਜਵਾ ਪੜਾਅ - 45 ਹਲਕੇ - 17 ਅਪ੍ਰੈਲ
  • ਛੇਵਾਂ ਪੜਾਅ - 43 ਹਲਕੇ - 22 ਅਪ੍ਰੈਲ
  • ਸਤਵਾਂ ਪੜਾਅ - 36 ਹਲਕੇ - 26 ਅਪ੍ਰੈਲ
  • ਅਠਵਾਂ ਪੜਾਅ - 35 ਹਲਕੇ - 29 ਅਪ੍ਰੈਲ

ਭਾਰਤੀ ਚੋਣ ਕਮੀਸ਼ਨ ਦੀਆਂ ਖ਼ਾਸ ਹਿਦਾਇਤਾਂ

ਭਾਰਤੀ ਚੋਣ ਕਮੀਸ਼ਨ ਵੱਲੋਂ 4 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋਣ ਵਾਲੇ ਵਿਧਾਨਸਭਾ ਚੋਣਾਂ ਨੂੰ ਲੈ ਕੇ ਵੱਲੋਂ ਖ਼ਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

•ਮਤਦਾਨ ਦਾ ਸਮਾਂ 1 ਘੰਟਾ ਵਧਾਇਆ

•ਸਾਰੇ ਮਤਦਾਨ ਕੇਂਦਰ ਗਰਾਉਂਡ ਫਲੋਰ 'ਤੇ ਹੋਣਗੇ

•ਉਮੀਦਵਾਰ ਸਣੇ 5 ਲੋਕ ਹੀ ਘਰ-ਘਰ ਪ੍ਰਚਾਰ ਲਈ ਜਾ ਪਾਣਗੇ

•ਉਮੀਦਵਾਰਾਂ ਦੀ ਨਾਮਜ਼ਦਗੀ ਵੀ ਆਨਲਾਈਨ ਹੋਵੇਗੀ

•ਸਿਕਉਰਿਟੀ ਮਨੀ ਆਨਲਾਈਨ ਜਮਾਂ ਕਰਵਾਈ ਜਾਵੇਗੀ

•ਸੰਵੇਦਨਸ਼ੀਲ ਬੁਥਾਂ 'ਤੇ ਸੀਆਰਪੀਐਫ ਦੀ ਤੈਨਾਤੀ ਹੋਵੇਗੀ

•ਸਾਰੇ ਚੋਣ ਅਧਿਕਾਰੀ ਨੂੰ ਪਹਿਲਾਂ ਕੋਰੋਨਾ ਵੈਕਸੀਨ ਲਗਾਈ ਜਾਵੇਗੀ

ਜੀਡੀਪੀ ਦੇ ਨਵੇ ਅੰਕੜੇ ਕੀ ਕਹਿੰਦ ਹਨ?

ਰਾਸ਼ਟਰੀ ਅੰਕੜਾ ਦਫ਼ਤਰ (ਐਨਐਸਓ) ਨੇ ਵਿੱਤੀ ਸਾਲ 2021 ਦੀ ਤੀਜੀ ਤਿਮਾਹੀ (ਅਕਤੂਬਰ-ਦਸੰਬਰ) ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 0.4% ਦਾ ਵਾਧਾ ਦਰਜ ਕੀਤਾ ਹੈ। ਇਹ ਪਿਛਲੇ ਦੋ ਤਿਮਾਹੀਆਂ ਵਿੱਚ ਹੋਏ ਦੋ ਵੱਡੇ ਸੁੰਗੜਨ ਦੇ ਬਾਅਦ ਦਾ ਵਾਧਾ ਹੈ।

ਮਿਨੀਸਟ੍ਰੀ ਆਫ਼ ਸਟੈਟਿਕਸ ਨੇ ਇਕ ਬਿਆਨ ਵਿਚ ਕਿਹਾ, "ਅਸਲ ਜੀਡੀਪੀ ਨੇ ਵਿੱਤੀ ਸਾਲ ਦੀ ਤਿਮਾਹੀ ਵਿਚ ਕ੍ਰਮਵਾਰ -24.4%, -7.3% ਅਤੇ 0.4% ਦੀ ਦਰ ਨਾਲ ਵਿਕਾਸ ਦਰ ਦਰਸਾਈ ਹੈ।"

ਇਸਦਾ ਅਰਥ ਇਹ ਵੀ ਹੈ ਕਿ ਭਾਰਤ ਤਕਨੀਕੀ ਤੌਰ 'ਤੇ ਮੰਦੀ ਤੋਂ ਬਾਹਰ ਆ ਗਿਆ ਹੈ।

ਪਹਿਲੇ ਦੋ ਤਿਮਾਹੀਆਂ ਉਹ ਸਮੇਂ ਸਨ ਜਦੋਂ ਕੋਵਿਡ ਮਹਾਂਮਾਰੀ ਦੇਸ਼ ਵਿਚ ਆਈ ਸੀ ਅਤੇ ਪੂਰੇ ਦੇਸ਼ ਵਿਚ ਲੱਗੇ ਲੌਕਡਾਊਨ ਕਰਕੇ ਅਰਥਵਿਵਸਥਾ ਚਰਮਰਾ ਗਈ ਸੀ।

FY21 ਦੀ ਤੀਜੀ ਤਿਮਾਹੀ ਲਈ ਜੀਡੀਪੀ ਅੰਕੜਿਆਂ ਦੀ ਭਵਿੱਖਬਾਣੀ ਕਰਦਿਆਂ ਅਰਥ ਸ਼ਾਸਤਰੀਆਂ ਅਤੇ ਰੇਟਿੰਗ ਏਜੰਸੀਆਂ ਦੀ ਰਾਇ ਕੁਝ ਵੰਡੀ ਹੋਈ ਨਜ਼ਰ ਆ ਰਹੀ ਸੀ। ਕੁਝ ਵਿਕਾਸ ਦਰ ਦੇ 1% ਤੋਂ ਵੱਧ ਦੀ ਉਮੀਦ ਕਰ ਰਹੇ ਸਨ ਅਤੇ ਕੁਝ ਇਸ ਵਿੱਚ ਗਿਰਾਵਟ ਦੀ ਉਮੀਦ ਕਰ ਰਹੇ ਸਨ।

ਪਰ ਤੀਜੀ ਤਿਮਾਹੀ ਦਾ ਇਹ ਡਾਟਾ ਦੋਵਾਂ ਲਈ ਹੈਰਾਨ ਕਰਨ ਵਾਲਾ ਹੈ। ਨਾ ਹੀ ਇਹ ਮਹੱਤਵਪੂਰਣ ਵਾਧਾ ਹੈ ਅਤੇ ਨਾ ਹੀ ਕੋਈ ਘਾਟਾ। ਇਹ ਸਪੱਸ਼ਟ ਤਸਵੀਰ ਨਹੀਂ ਦਿੰਦੀ ਕਿ ਅਰਥ ਵਿਵਸਥਾ ਵਿਚ ਕੀ ਹੋ ਰਿਹਾ ਹੈ। ਕੀ ਇਹ ਵਿਕਾਸ ਵੱਲ ਵਧ ਰਹੀ ਹੈ ਜਾਂ ਨਹੀਂ?

ਮਾਹਰ ਮੰਨਦੇ ਹਨ ਕਿ ਇਹ 'K' ਦੇ ਆਕਾਰ ਦੀ ਰਿਕਵਰੀ ਹੈ ਜਿਸ ਨਾਲ ਕੁਝ ਸੈਕਟਰ ਦੂਜਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।

ਭਾਰਤ ਬੰਦ: ਕੀ ਰਹੇਗਾ ਬੰਦ ਅਤੇ ਕੌਣ ਕਹਿ ਰਿਹਾ ਇਸ ਨੂੰ 'ਕਾਸਮੈਟਿਕ' ਹੜਤਾਲ

ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (CAIT) ਵੱਲੋਂ ਸ਼ੁੱਕਰਵਾਰ ਨੂੰ ਤੇਲ ਕੀਮਤਾਂ ਵਿੱਚ ਵਾਧੇ, ਨਵੇਂ ਈ-ਵੇ ਬਿਲ ਅਤੇ ਜੀਐੱਸਟੀ ਦੇ ਵਿਰੋਧ ਵਿੱਚ ਸਰਬ ਹਿੰਦ ਬੰਦ ਦਾ ਸੱਦਾ ਗਿਆ ਦਿੱਤਾ ਹੈ।

ਨੁਮਾਇੰਦਾ ਜਥੇਬੰਦੀ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਸਾਰੇ ਵਪਾਰਕ ਬਜ਼ਾਰ ਬੰਦ ਰਹਿਣਗੇ।

ਬੰਦ ਦੇ ਇਸ ਸੱਦੇ ਨੂੰ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਵੀ ਹਮਾਇਤ ਹੈ ਜੋ ਕੇ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ।

ਬੰਦ ਦੇ ਸੱਦੇ ਨੂੰ 40 ਹਜ਼ਾਰ ਦੇ ਕਰੀਬ ਟਰੇਡ ਐਸੋਸੀਏਸ਼ਨਾਂ ਦੀ ਵੀ ਹਮਾਇਤ ਹਾਸਲ ਹੈ।

ਟਰਾਂਸਪੋਰਟਰਾਂ ਦੀ ਨੁਮਾਇੰਦਾ ਜਥੇਬੰਦੀ ਆਲ ਇੰਡੀਆ ਟਰਾਂਸਪੋਰਟ ਵੈਲਫ਼ੇਅਰ ਐਸੋਸੀਏਸ਼ਨ ਨੇ ਵੀ ਟਰਾਂਸਪੋਟਰਾਂ ਨੂੰ ਦੇਸ਼ ਭਰ ਵਿੱਚ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਹੈ।

ਇਸ ਤੋਂ ਇਲਾਵਾ ਕਈ ਸੂਬਾ ਪੱਧਰੀ ਟਰਾਂਸਪੋਰਟ ਐਸੋਸੀਏਸ਼ਨਾਂ ਇਸ ਬੰਦ ਦੀ ਹਮਾਇਤ ਵਿੱਚ ਹਨ।

'ਕਾਸਮੈਟਿਕ' ਹੜਤਾਲ

ਇਸ ਸਭ ਦੇ ਵਿਚਕਾਰ ਦੋ ਵੱਡੀਆਂ ਟਰਾਂਸਪੋਰਟ ਜਥੇਬੰਦੀਆਂ - ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਅਤੇ ਭਾਈਚਾਰਾ ਆਲ ਇੰਡੀਆ ਟਰੱਕ ਔਪਰੇਟਰ ਵੈਲਫ਼ੇਅਰ ਐਸੋਸੀਏਸ਼ਨ ਨੇ ਟਰਾਂਸਪੋਰਟਰਾਂ ਨੂੰ ਬੰਦ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਹੈ।

ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਬੰਦ ਇੱਕ "ਕਾਸਮੈਟਿਕ" ਹੜਤਾਲ ਹੈ ਜੋ "ਸਿਆਸੀ ਮੁਫ਼ਾਦਾਂ ਤੋਂ ਪ੍ਰਰੇਰਿਤ ਸਮੂਹਾਂ" ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਚੱਕਾ ਜਾਮ ਦਾ ਟਰਾਂਸਪੋਰਟ ਸਨਅਤ ਨੂੰ ਕੋਈ ਲਾਭ ਨਹੀਂ ਪਹੁੰਚਣ ਵਾਲਾ। ਸਗੋਂ ਇਸ ਨਾਲ ਈ-ਵੇ ਅਤੇ ਰੋਡ ਟੈਕਸ ਵਰਗੇ ਮੁੱਦਿਆਂ ਨੂੰ ਛਿਛਲਾ ਬਣਾਵੇਗਾ।

ਜਥੇਬੰਦੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਬੈਠਕ ਕਰਨਗੀਆਂ ਅਤੇ "ਆਪਣੇ ਕਿਸਾਨ ਭਰਾਵਾਂ ਵਾਂਗ" ਦੇ ਸਾਂਝੇ ਕਿਸਾਨ ਮੋਰਚੇ ਵਾਂਗ ਕੋਈ ਨੁਮਾਇੰਦਾ ਜਥੇਬੰਦੀ ਬਣਾਉਣਗੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕਹਿੜੀਆਂ ਚੀਜ਼ਾਂ ਹੋਣਗੀਆਂ ਅਸਰਅੰਦਾਜ਼

  • ਪੂਰੇ ਦੇਸ਼ ਦੀਆਂ ਕਮਰਸ਼ੀਅਲ ਮੰਡੀਆਂ
  • ਦੇਸ਼ ਭਰ ਦਾ ਸੜਕੀ ਟਰਾਂਸਪੋਰਟ
  • ਵਸਤਾਂ ਦੀ ਬੁਕਿੰਗ ਉੱਪਰ ਅਸਰ ਪੈ ਸਕਦਾ ਹੈ
  • ਕੋਈ ਵਪਾਰੀ ਜੀਐੱਸਟੀ ਪੋਰਟਲ ਉੱਪਰ ਲਾਗ ਇਨ ਨਹੀਂ ਕਰੇਗਾ
  • ਚਾਰਟਡ ਅਕਾਊਂਟੈਂਟਾਂ ਅਤੇ ਟੈਕਸ ਵਕੀਲਾਂ ਦੀਆਂ ਐਸੋਸੀਏਸ਼ਨਾਂ ਨੇ ਵੀ ਬੰਦ ਦੀ ਹਮਾਇਤ ਕੀਤੀ ਹੈ
  • ਸੀਏਆਈਟੀ ਮੁਤਾਬਕ- ਮਹਿਲੀ ਉੱਧਮੀ, ਛੋਟੀਆਂ ਸਨਅਤਾਂ, ਹਰਕਾਰੇ ਆਦਿ ਵੀ ਬੰਦ ਵਿੱਚ ਸ਼ਾਮਲ ਹੋਣਗੇ।

ਕੀ ਬੰਦ ਤੋਂ ਬਾਹਰ ਰਹੇਗਾ

  • ਜ਼ਰੂਰੀ ਸੇਵਾਵਾਂ- ਦਵਾਈਆਂ, ਦੁੱਧ, ਸਬਜ਼ੀਆਂ ਵਗੈਰਾ ਦੀ ਸਪਲਾਈ
  • ਬੈਂਕ ਖੁੱਲ੍ਹੇ ਰਹਿਣਗੇ

ਨਾਈਜੀਰੀਆ: ਸਕੂਲ 'ਤੇ ਬੰਧੂਕਧਾਰੀਆਂ ਦਾ ਹਮਲਾ, 300 ਤੋਂ ਵੱਧ ਵਿਦਿਆਰਥਣਾਂ ਦੇ ਅਗਵਾ ਹੋਣ ਦਾ ਖ਼ਦਸ਼ਾ

ਨਾਈਜੀਰੀਆ ਦੇ ਜ਼ਾਮਫ੍ਰਾ ਵਿੱਚ ਸੈਂਕੜੇ ਸਕੂਲੀ ਵਿਦਿਆਰਥਣਾਂ ਦੇ ਅਗਵਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਇਕ ਅਧਿਆਪਕ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਬੰਦੂਕਧਾਰੀਆਂ ਦੇ ਹਮਲੇ ਤੋਂ ਬਾਅਦ ਤਕਰੀਬਨ 300 ਵਿਦਿਆਰਥਣਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।

ਇਕ ਸਰਕਾਰੀ ਬੁਲਾਰੇ ਨੇ ਹਮਲੇ ਦੀ ਪੁਸ਼ਟੀ ਕੀਤੀ ਪਰ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ।

ਪਿਛਲੇ ਕੁਝ ਹਫ਼ਤਿਆਂ ਵਿੱਚ ਅਗਵਾ ਕਰਨ ਦੀ ਇਹ ਸਭ ਤੋਂ ਵੱਡੀ ਘਟਨਾ ਹੈ। ਨਾਈਜੀਰੀਆ ਵਿਚ ਹਥਿਆਰਬੰਦ ਸਮੂਹ ਅਕਸਰ ਲੋਕਾਂ ਨੂੰ ਫਿਰੌਤੀ ਲਈ ਅਗਵਾ ਕਰਦੇ ਹਨ।

ਪਿਛਲੇ ਹਫਤੇ, ਗੁਆਂਢੀ ਦੇਸ਼ ਨੀਜੇਰ ਵਿੱਚ 27 ਵਿਦਿਆਰਥੀਆਂ ਸਮੇਤ ਘੱਟੋ ਘੱਟ 42 ਲੋਕਾਂ ਨੂੰ ਅਗਵਾ ਕੀਤਾ ਗਿਆ ਸੀ। ਉਨ੍ਹਾਂ ਦੇ ਬਾਰੇ ਵਿਚ ਅਜੇ ਬਹੁਤੀ ਜਾਣਕਾਰੀ ਨਹੀਂ ਹੈ।

ਪਿਛਲੇ ਸਾਲ ਦਸੰਬਰ ਵਿਚ 300 ਤੋਂ ਵੱਧ ਵਿਦਿਆਰਥੀਆਂ ਨੂੰ ਅਗਵਾ ਕੀਤਾ ਗਿਆ ਸੀ, ਹਾਲਾਂਕਿ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ।

ਸ਼ੁੱਕਰਵਾਰ ਦਾ ਹਮਲਾ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਦੇ ਕਰੀਬ ਹੋਇਆ। ਇੱਕ ਅਧਿਆਪਕ ਨੇ ਪੰਚ ਨਾਮ ਦੀ ਇੱਕ ਨਿਊਜ਼ ਵੈਬਸਾਈਟ ਨੂੰ ਦੱਸਿਆ ਕਿ ਜ਼ੰਗੇਬੇ ਖੇਤਰ ਵਿੱਚ ਇੱਕ ਸਕੂਲ ਉੱਤੇ ਮੋਟਰਸਾਈਕਲ ਅਤੇ ਵਾਹਨ ਸਵਾਰ ਬੰਦੂਕਧਾਰੀਆਂ ਦੇ ਇੱਕ ਸਮੂਹ ਨੇ ਹਮਲਾ ਕੀਤਾ।

ਰਿਪੋਰਟ ਦੇ ਅਨੁਸਾਰ ਹਮਲਾਵਰਾਂ ਨੇ ਸਰਕਾਰੀ ਸੁਰੱਖਿਆ ਅਫਸਰਾਂ ਦੀ ਤਰ੍ਹਾਂ ਕੱਪੜੇ ਪਹਿਨੇ ਹੋਏ ਸੀ ਅਤੇ ਜ਼ਬਰਦਸਤੀ ਵਿਦਿਆਰਥਣਾਂ ਨੂੰ ਆਪਣੇ ਵਾਹਨਾਂ ਵਿੱਚ ਬਿਠਾਇਆ।

ਰਾਜਧਾਨੀ ਅਬੂਜਾ ਵਿੱਚ ਮੌਜੂਦ ਬੀਬੀਸੀ ਦੇ ਇਸ਼ਾਦ ਖਾਲਿਦ ਨੇ ਕਿਹਾ ਕਿ ਬੱਚਿਆਂ ਦੇ ਮਾਪੇ ਪਰੇਸ਼ਾਨ ਹਨ, ਬਹੁਤ ਸਾਰੇ ਸਕੂਲ ਦੇ ਬਾਹਰ ਇਕੱਠੇ ਹੋ ਗਏ ਹਨ ਅਤੇ ਕੁਝ ਜੰਗਲਾਂ ਵਿੱਚ ਆਪਣੇ ਬੱਚਿਆਂ ਦੀ ਭਾਲ ਕਰ ਰਹੇ ਹਨ।

ਇਕ ਅਧਿਆਪਕ ਨੇ ਬੀਬੀਸੀ ਨੂੰ ਦੱਸਿਆ ਕਿ ਸਕੂਲ ਵਿੱਚ ਕੁੱਲ 421 ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ 55 ਸੁਰੱਖਿਅਤ ਹਨ, ਅਤੇ ਖ਼ਦਸ਼ਾ ਹੈ ਕਿ 300 ਵਿਦਿਆਰਥਣਾਂ ਨੂੰ ਅਗਵਾ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)