ਪੰਜਾਬ MC ਚੋਣਾਂ: ਭਾਜਪਾ ਨੇ ਕਿਹਾ ਇਹ ਲੋਕਤੰਤਰ ਦੀ ਮੌਤ ਹੈ - ਪ੍ਰੈੱਸ ਰਿਵੀਊ

ਪੰਜਾਬ ਦੀਆਂ ਲੋਕਲ ਬਾਡੀਜ਼ ਚੋਣਾਂ ਵਿੱਚ ਦੋ ਦਹਾਕਿਆਂ ਦੇ ਸਾਥ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਵੱਖੋ-ਵੱਖ ਚੋਣ ਮੈਦਾਨ ਵਿੱਚ ਉਤਰੀਆਂ ਸਨ।

ਤਿੰਨ ਖੇਤੀ ਕਾਨੂੰਨਾਂ ਦੇ ਕਾਰਨ ਪੰਜਾਬ ਵਿੱਚ ਭਾਜਪਾ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ:

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਚੋਣਾਂ ਦੇ ਨਤੀਜਿਆਂ ਬਾਰੇ ਮੁਕਤਸਰ ਸਾਹਿਬ ਦੇ ਵਾਰਡ ਨੰਬਰ 26 ਵਿੱਚੋਂ ਜੇਤੂ ਰਹੇ ਭਾਜਪਾ ਦੇ ਉਮੀਦਵਾਰ ਸੱਤਪਾਲ ਪਠੇਲਾ ਨੇ ਕਿਹਾ, "ਸਾਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ। ਸਾਡੇ ਦਫ਼ਤਰ ਬੰਦ ਕਰ ਦਿੱਤੇ ਗਏ, ਪੋਸਟਰ ਪਾੜ ਦਿੱਤੇ ਗਏ ਇਸ ਦੇ ਬਾਵਜੂਦ ਅਸੀਂ ਆਪਣੀ ਥਾਂ ਬਣਾਈ ਹੈ। ਇਹ ਦਰਸਾਉਂਦਾ ਹੈ ਕਿ ਵੋਟਰ ਸਾਡੇ ਨਾਲ ਹੈ।"

ਉਹ ਆਪਣੀ ਸੀਟ ਉੱਪਰ ਲਗਾਤਾਰ ਪੰਜਵੀਂ ਵਾਰ ਜੇਤੂ ਰਹੇ ਹਨ।

ਚੋਣਾਂ ਦੇ ਨਤੀਜਿਆਂ ਬਾਰੇ ਪ੍ਰਤਿਕਿਰਿਆ ਦਿੰਦਿਆਂ ਭਾਜਪਾ ਦੇ ਜੱਥੇਬੰਦਕ ਸੈਕਰੇਟਰੀ ਦਿਨੇਸ਼ ਕੁਮਾਰ ਨੇ ਕਿਹਾ, "ਪੰਜਾਬ ਸਰਕਾਰ ਨੂੰ ਇਹ ਚੋਣਾਂ ਨਹੀਂ ਕਰਵਾਉਣੀਆ ਚਾਹੀਦੀਆਂ ਸਨ, ਇਹ ਲੋਕਤੰਤਰ ਦੀ ਮੌਤ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਨੌਦੀਪ ਨਾਲ ਫੜਿਆ ਇਹ ਕਾਰਕੁਨ ਹਾਲੇ ਵੀ ਜੇਲ੍ਹ ਵਿੱਚ

ਕੁੰਡਲੀ ਦੇ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ 24 ਸਾਲਾ ਦਲਿਤ ਕਾਰਕੁਨ ਸ਼ਿਵ ਨੂੰ ਨੌਦੀਪ ਕੌਰ ਦੇ ਨਾਲ ਹੀ ਹਿਰਿਆਣਾ ਪੁਲਿਸ ਵੱਲੋਂ 16 ਜਨਵਰੀ ਨੂੰ ਚੁੱਕਿਆ ਗਿਆ ਸੀ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸ਼ਿਵ ਨੂੰ ਦੀ ਅੱਖ ਦਾ ਦੋ ਵਾਰ ਅਪਰੇਸ਼ਨ ਹੋਇਆ ਹੈ ਅਤੇ ਉਨ੍ਹਾਂ ਨੂੰ ਨਿਯਮਤ ਡਾਕਟਰੀ ਸਹਾਇਤਾ ਦੀ ਲੋੜ ਰਹਿੰਦੀ ਹੈ।

ਨੌਦੀਪ ਕੌਰ ਨੂੰ ਜਿੱਥੇ ਕੌਮਾਂਤਰੀ ਚਰਚਾ ਵਿੱਚ ਆ ਜਾਣ ਪਿੱਛੋਂ ਪੁਲਿਸ ਵੱਲ਼ੋਂ ਰਿਹਾ ਕਰ ਦਿੱਤਾ ਗਿਆ। ਉੱਥੇ ਹੀ ਸ਼ਿਵ ਦਾ ਕੇਸ ਅਣਗੌਲਿਆ ਹੀ ਹੈ।

ਬੁੱਧਵਾਰ ਨੂੰ ਉਨ੍ਹਾਂ ਦੇ ਸੰਗਠਨ ਵੱਲੋਂ ਸ਼ਿਵ ਦੇ ਜਨਮ ਦਿਨ ਸਿੰਘੂ ਬਾਰਡਰ ਉੱਪਰ ਮਨਾਇਆ ਗਿਆ। ਪ੍ਰੋਗਰਾਮ ਵਿੱਚ ਸ਼ਿਵ ਦੇ ਪਿਤਾ ਰਾਜਬੀਰ ਵੀ ਪਹੁੰਚੇ ਜੋ ਕਿ ਕੁ਼ੰਡਲੀ ਵਿੱਚ ਹੀ ਇੱਕ ਬੇਜ਼ਮੀਨੇ ਮਜ਼ਦੂਰ ਹਨ।

ਉਨਾਓ ਵਿੱਚ ਦੋ ਦਲਿਤ ਕੁੜੀਆਂ ਦੀਆਂ ਲਾਸ਼ਾਂ ਖੇਤ ਵਿੱਚ ਮਿਲੀਆਂ

ਬੁੱਧਵਾਰ ਨੂੰ ਦੋ ਨਾਬਲਗ ਦਲਿਤ ਕੁੜੀਆਂ ਦੀਆਂ ਲਾਸ਼ਾਂ ਉੱਤਰ ਪ੍ਰਦੇਸ਼ ਦੇ ਉਨਾਉ ਵਿੱਚ ਖੇਤਾਂ ਵਿੱਚ ਮਿਲੀਆਂ ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਪਿੰਡ ਵਾਲਿਆਂ ਨੂੰ ਖੇਤਾਂ ਵਿੱਚ ਤਿੰਨ ਕੁੜੀਆਂ ਮਿਲੀਆਂ ਸਨ ਜਿਨ੍ਹਾਂ ਵਿੱਚ ਦੋ ਦੀ ਜਾਨ ਜਾ ਚੁੱਕੀ ਸੀ ਅਤੇ ਇੱਕ ਦੀ ਹਾਲਤ ਗੰਭੀਰ ਹੈ। ਕੁੜੀਆਂ ਪਸ਼ੂਆਂ ਲਈ ਚਾਰਾ ਲੈਣ ਗਈਆਂ ਸਨ ਪਰ ਜਦੋਂ ਵਾਪਸ ਨਾ ਮੁੜੀਆਂ ਤਾਂ ਪਿੰਡ ਵਾਲਿਆਂ ਵੱਲੋਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ।

ਪਿੰਡ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕੁੜੀਆਂ ਨੂੰ ਹਸਪਤਾਲ ਪੁਜਦੀਆਂ ਕੀਤਾ। ਹਸਪਤਾਲ ਪਹੁੰਚਣ 'ਤੇ ਦੋ ਕੁੜੀਆਂ ਨੂੰ ਮੁਰਦਾ ਐਲਾਨ ਦਿੱਤਾ ਗਿਆ ਜਦ ਕਿ ਤੀਜੀ ਨੂੰ ਇਲਾਜ ਲਈ ਉਨਾਉ ਦੇ ਹਸਪਤਾਲ ਲਿਜਾਇਆ ਗਿਆ।

ਸੁਪਰੀਨਟੈਂਡੈਂਟ ਪੁਲਿਸ ਅਨੰਦ ਕੁਲਕਰਨੀ ਨੇ ਮੌਕੇ ਦਾ ਮੁਆਇਨਾ ਕੀਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)