ਕਿਸਾਨ ਅੰਦੋਲਨ: ਮਾਰੇ ਗਏ ਕਿਸਾਨ ਦੀ ਪਤਨੀ ਨੇ ਕਿਹਾ, 'ਸਾਡੇ ਬੱਚੇ ਤਾਂ ਪਿਤਾ ਤੋਂ ਵਾਂਝੇ ਹੋ ਗਏ, ਹੋਰ ਕਿੰਨੇ ਬੱਚਿਆਂ ਨਾਲ ਅਜਿਹਾ ਕਰੋਗੇ' - 5 ਅਹਿਮ ਖ਼ਬਰਾਂ

ਮਾਨਸਾ ਜ਼ਿਲ੍ਹੇ ਦੇ ਕੁਝ ਪਰਿਵਾਰ ਤਿੰਨੋਂ ਖੇਤੀ ਕਾਨੁੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਆਪੋ ਆਪਣੇ ਪਰਿਵਾਰਕ ਜੀਆਂ ਨੂੰ ਗੁਆ ਬੈਠੇ ਹਨ।

ਇਨ੍ਹਾਂ ਵਿੱਚ ਸ਼ਾਮਲ ਹਨ ਪਿੰਡ ਖਿਆਲੀ ਚਹਿਲਾਂ ਦੇ ਰਹਿਣ ਵਾਲੇ ਧੰਨਾ ਸਿੰਘ, ਪਿੰਡ ਬੱਛੋਆਣਾ ਨਾਲ ਸਬੰਧ ਰੱਖਦੇ ਗੁਰਜੰਟ ਸਿੰਘ ਅਤੇ ਇਸੇ ਜ਼ਿਲ੍ਹੇ ਦੇ ਹੀ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਕਿਸਾਨ ਜਤਿੰਦਰ ਸਿੰਘ।

ਧੰਨਾ ਸਿੰਘ 26 ਨਵੰਬਰ ਨੂੰ ਧਰਨੇ ਲਾਉਣ ਗਏ ਸਨ ਤੇ 27 ਨਵੰਬਰ ਨੂੰ ਦੇਹਾਂਤ ਹੋ ਗਿਆ।

ਧੰਨਾ ਸਿੰਘ ਦੀ ਪਤਨੀ ਦਾ ਕਹਿਣਾ ਹੈ, "ਉਹ ਕਹਿੰਦੇ ਸੀ ਜਿਹੜੀ ਥੋੜ੍ਹੀ-ਥੋੜ੍ਹੀ ਪੈਲੀ ਹੈ, ਤਿੰਨ ਖੇਤੀ ਕਾਨੂੰਨਾਂ ਕਾਰਨ ਉਹ ਵੀ ਸਰਕਾਰ ਹੱਥ ਹੋ ਜਾਣਗੇ। ਫਿਰ ਆਪਾਂ ਦਿਹਾੜੀ 'ਤੇ ਹੋ ਜਾਵਾਂਗੇ।"

ਇਹ ਵੀ ਪੜ੍ਹੋ:

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ, "ਇਹ ਤਿੰਨੋ ਖੇਤੀ ਕਾਨੂੰਨ ਵਾਪਸ ਲਓ। ਸਾਡੇ ਬੱਚੇ ਤਾਂ ਪਿਤਾ ਤੋਂ ਵਾਂਝੇ ਹੋ ਗਏ, ਹੋਰ ਕਿੰਨੇ ਬੱਚਿਆਂ ਨਾਲ ਇਹ ਕਰੋਗੇ!"

ਪੂਰਾ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਭਾਰਤ ਤੋਂ ਇਲਾਵਾ ਇਨ੍ਹਾਂ ਦੇਸਾਂ ਵਿੱਚ ਕੋਰੋਨਾ ਦੇ ਨਵੇਂ ਰੂਪ ਕਾਰਨ ਪਾਬੰਦੀਆਂ

ਯੂਕੇ ਵਿੱਚ ਕੋਰੋਨਾਵਾਇਰਸ ਦਾ ਨਵਾਂ ਸਟ੍ਰੇਨ ਜਾਂ ਕਿਸਮ ਮਿਲਣ ਤੋਂ ਬਾਅਦ ਭਾਰਤ ਸਣੇ ਕਈ ਦੇਸਾਂ ਨੇ ਯੂਕੇ ਯਾਤਰਾ ਕਰਨ 'ਤੇ ਪਾਬੰਦੀਆਂ ਲਾ ਦਿੱਤੀਆਂ ਹਨ।

ਭਾਰਤ ਨੇ ਯੂਕੇ ਤੋਂ ਸਾਰੀਆਂ ਉਡਾਣਾਂ ਨੂੰ 31 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਹੈ।

ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ 22 ਦਸੰਬਰ ਰਾਤ ਤੱਕ ਜੋ ਯਾਤਰੀ ਯੂਕੇ ਤੋਂ ਆਉਂਦੇ ਹਨ ਉਨ੍ਹਾਂ ਨੂੰ ਆਰਟੀਪੀਸੀਆਰ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ।

ਉੱਥੇ ਹੀ ਈਰਾਨ ਤੇ ਕੈਨੇਡਾ ਨੇ ਵੀ ਯੂਕੇ ਤੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਾ ਦਿੱਤੀ ਹੈ।

ਇਸ ਤੋਂ ਇਲਾਵਾ ਸਾਉਦੀ ਅਰਬ, ਕੁਵੈਤ ਅਤੇ ਓਮਾਨ ਨੇ ਕੌਮਾਂਤਰੀ ਯਾਤਰੀਆਂ ਲਈ ਆਪਣੇ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਹਨ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕੋਰੋਨਾਵਾਇਰਸ ਦੇ ਨਵੇਂ ਰੂਪ ਬਾਰੇ ਅਸੀਂ ਕੀ ਜਾਣਦੇ ਹਾਂ

ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਜਾਂ ਕਿਸਮ ਕਾਰਨ ਯੂਕੇ, ਸਕੌਟਲੈਂਡ ਅਤੇ ਵੇਲਜ਼ ਸਮੇਤ ਕਈ ਦੇਸਾਂ 'ਚ ਕ੍ਰਿਸਮਿਸ ਜਸ਼ਨਾਂ ਲਈ ਇਕੱਠੇ ਹੋਣ 'ਤੇ ਵੀ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ।

ਸਰਕਾਰ ਦੇ ਸਲਾਹਕਾਰਾਂ ਨੂੰ ਨਵੀਂ ਇੰਨਫ਼ੈਕਸ਼ਨ ਬਾਰੇ ਵਿਸ਼ਵਾਸ ਹੈ ਕਿ ਇਹ ਵਾਇਰਸ ਦੇ ਹੋਰ ਰੂਪਾਂ ਦੇ ਮੁਕਾਬਲੇ ਵਧੇਰੇ ਪ੍ਰਭਾਵਿਤ ਕਰ ਸਕਦਾ ਹੈ।

ਇਹ ਵਾਇਰਸ ਦੇ ਹੋਰ ਰੂਪਾਂ ਮੁਕਾਬਲੇ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ।

ਇਸ ਵਿੱਚ ਬਦਲਾਅ ਹੁੰਦੇ ਹਨ ਅਤੇ ਹੋ ਸਕਦਾ ਹੈ ਉਹ ਵਾਇਰਸ ਦੇ ਜਿਸ ਹਿੱਸੇ ਨੂੰ ਪ੍ਰਭਾਵਿਤ ਕਰਦੇ ਹਨ ਉਹ ਮਹੱਤਵਪੂਰਣ ਹੋਵੇ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਪੰਜਾਬ ਦੇ ਆੜ੍ਹਤੀ ਅੱਜ ਤੋਂ ਕਰਨਗੇ ਮੰਡੀਆਂ ਬੰਦ

ਪੰਜਾਬ ਦੀ ਆੜ੍ਹਤ ਐਸੋਸੀਏਸ਼ਨ ਨੇ 22 ਦਸੰਬਰ ਤੋਂ 25 ਦਸੰਬਰ ਤੱਕ ਅਨਾਜ ਮੰਡੀਆਂ ਵਿੱਚ ਕੰਮਕਾਜ ਠੱਪ ਕਰਨ ਦਾ ਐਲਾਨ ਕੀਤਾ ਹੈ।

ਆੜ੍ਹਤੀਆਂ ਨੇ ਇਹ ਫੈਸਲਾ ਇਨਕਮ ਟੈਕਸ ਮਹਿਕਮੇ ਵੱਲੋਂ ਕਥਿਤ ਤੌਰ 'ਤੇ ਕੁਝ ਆੜ੍ਹਤੀਆਂ 'ਤੇ ਮਾਰੇ ਗਏ ਛਾਪਿਆਂ ਦੇ ਰੋਸ ਵਿੱਚ ਲਿਆ ਹੈ।

ਉੱਧਰ ਦਿੱਲੀ ਬਾਰਡਰ ਉੱਤੇ ਬੈਠੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ 21 ਦਸੰਬਰ ਤੋਂ ਲੜੀਵਾਰ ਭੁੱਖ ਹੜਤਾਲ ਦੀ ਸ਼ੁਰੂਆਤ ਕਰ ਦਿੱਤੀ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਕੀ ਵਾਕਈ 2020 ਹੁਣ ਤੱਕ ਦਾ ਸਭ ਤੋਂ ਬੁਰਾ ਸਾਲ ਸੀ

ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਸ ਸਾਲ ਨੂੰ ਕਈ ਲੋਕ, 'ਹੁਣ ਤੱਕ ਦਾ ਸਭ ਤੋਂ ਮਾੜਾ ਸਾਲ' ਮੰਨ ਰਹੇ ਹਨ।

ਜੇ ਇਤਿਹਾਸ ਵੱਲ ਨਜ਼ਰ ਮਾਰੀਏ ਅਤੇ ਇਤਿਹਾਸ ਦੇ ਸਭ ਤੋਂ ਮਾੜੇ ਸਾਲ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਨਹੀਂ ਹੈ, ਨਾਲ 2020 ਦੀ ਤੁਲਣਾ ਕਰੀਏ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਸ ਸਾਲ ਨੂੰ ਘੱਟੋ-ਘੱਟ ਸਭ ਤੋਂ ਬੁਰਾ ਤਾਂ ਨਹੀਂ ਕਿਹਾ ਜਾ ਸਕਦਾ।

ਪਰ ਇਹ ਦੁਨੀਆਂ ਦੀ ਸਭ ਤੋਂ ਬੁਰੀ ਮਹਾਂਮਾਰੀ ਨਹੀਂ ਹੈ। ਇਸ ਤੋਂ ਵੀ ਕਿਤੇ ਵੱਧ ਬੁਰੀਆਂ ਮਹਾਂਮਾਰੀਆਂ ਦੁਨੀਆਂ ਝੱਲ ਚੁੱਕੀ ਹੈ।

ਇੰਨਾਂ ਮਹਾਂਮਾਰੀਆਂ ਵਿੱਚੋਂ ਹੀ ਇੱਕ 'ਬਲੈਕ ਡੈਥ' ਹੈ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)