Farmers Protest: ਕਿਸਾਨਾਂ ਦੇ ਹੱਕ ਵਿੱਚ ਲੰਡਨ ਵਿੱਚ ਹੋਏ ਮੁਜ਼ਾਹਰਿਆਂ ’ਤੇ ਭਾਰਤੀ ਹਾਈ ਕਮਿਸ਼ਨ ਨੇ ਕਿਉਂ ਇਤਰਾਜ਼ ਜ਼ਾਹਿਰ ਕੀਤਾ- 5 ਅਹਿਮ ਖ਼ਬਰਾਂ

ਭਾਰਤ ਵਿੱਚ ਚੱਲ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਬੀਤੇ ਦਿਨ ਯੂਕੇ ਵਿੱਚ ਹਜ਼ਾਰਾਂ ਲੋਕਾਂ ਨੇ ਇਕੱਠ ਕੀਤਾ ਅਤੇ ਇਸ ਦੌਰਾਨ ਇੱਕ ਕਾਰ ਰੈਲੀ ਕੱਢ ਗਈ ਅਤੇ ਜਿਸ ਵਿੱਚ ਕਰੀਬ 700 ਗੱਡੀਆਂ ਨੇ ਸ਼ਿਰਕਤ ਕੀਤੀ।

ਹਾਲਾਂਕਿ, ਇਸ ਇਕੱਠ ਨੂੰ ਲੈ ਕੇ ਲੰਡਨ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸਵਾਲ ਚੁੱਕੇ।

ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਕਾਰ ਰੈਲੀ ਵਿੱਚ 40 ਗੱਡੀਆਂ ਹੀ ਬਿਨਾਂ ਰੁਕੇ ਨਿਕਲ ਜਾਣਗੀਆਂ ਅਤੇ 30 ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਨਹੀਂ ਹੈ।

ਹਾਈ ਕਮਿਸ਼ਨ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਕਿਵੇਂ ਇਕੱਠੀ ਹੋ ਸਕਦੀ ਹੈ। ਲੰਡਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਕੱਢੀ ਗਈ ਰੈਲੀ ਦੀਆਂ ਝਲਕੀਆਂ ਦੇਖਣ ਲਈ ਇੱਥੇ ਕਲਿੱਕ ਕਰੋ।

ਕਿਸਾਨਾਂ ਅਤੇ ਸਰਕਾਰ ਵਿਚਾਲੇ ਅਗਲੀ ਬੈਠਕ 9 ਦਸੰਬਰ ਨੂੰ ਹੋਣੀ ਹੈ ਪਰ ਕਿਸਾਨਾਂ ਆਪਣੀ ਮਿਥੀ ਰਣਨੀਤੀ ਮੁਤਾਬਕ 8 ਦਸੰਬਰ ਨੂੰ ਆਪਣੇ 'ਭਾਰਤ ਬੰਦ' ਦੀ ਤਿਆਰੀ ਕੱਸ ਲਈ ਹੈ।

ਸ਼ਨੀਵਾਰ ਨੂੰ ਕਿਸਾਨ ਸੰਗਠਨਾਂ ਦੀ ਕੇਂਦਰ ਸਰਕਾਰ ਨਾਲ ਬੈਠਕ ਬੇਸਿੱਟਾ ਰਹਿਣ ਮਗਰੋਂ ਐਤਵਾਰ ਨੂੰ ਕਿਸਾਨ ਜਥੇਬੰਦੀਆਂ ਸਿੰਘੂ ਬਾਰਡਰ 'ਤੇ ਬੈਠਕ ਹੋਈ।

ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਅਤੇ ਮੰਥਨ ਕੀਤਾ ਕਿ ਇਸ ਅੰਦੋਲਨ ਨੂੰ ਹੋਰ ਕਿਵੇਂ ਸਖ਼ਤ ਕੀਤਾ ਜਾਵੇ। ਕਿਸਾਨਾਂ ਨੇ ਇਸ ਮੌਕੇ ਆਪਣੀ ਰਣਨੀਤੀ ਦਾ ਐਲਾਨ ਕੀਤਾ।

ਕਿਸਾਨਾਂ ਨੇ ਕਿਹਾ ਹੈ ਕਿ ਭਾਰਤ ਬੰਦ ਦੌਰਾਨ ਐਂਬੂਲੈਂਸ ਅਤੇ ਐਮਰਜੈਂਸੀ ਸੇਵਾਵਾਂ ਬੰਦ ਤੋਂ ਬਾਹਰ ਰਹਿਣਗੀਆਂ। ਵਿਆਹਾਂ ਨੂੰ ਵੀ ਛੂਟ ਦਿੱਤੀ ਗਈ ਹੈ।

ਕਿਸਾਨਾਂ ਦੀ ਇੰਸ ਮੀਟਿੰਗ ਦੀਆਂ ਅਹਿਮ ਗੱਲਾਂ ਨੂੰ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਪੰਜਾਬ ਦੀਆਂ ਹਸਤੀਆਂ ਦੇ ਨਾਂ ’ਤੇ ਰੱਖੇ ਧਰਨੇ ਵਾਲੀਆਂ ਥਾਵਾਂ ਦੇ ਨਾਂ

ਕੇਂਦਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ-ਯੂਪੀ ਨਾਲ ਲੱਗਦੀਆਂ ਕੌਮੀ ਰਾਜਧਾਨੀ ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।

ਸ਼ਨਿੱਚਰਵਾਰ ਨੂੰ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਹੋਈ ਪੰਜਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ। ਹੁਣ ਅਗਲੇ ਗੇੜ ਦੀ ਗੱਲਬਾਤ ਲਈ ਕਿਸਾਨਾਂ ਨੂੰ 9 ਦਸੰਬਰ ਨੂੰ ਸੱਦਿਆ ਗਿਆ ਹੈ।

ਇਸ ਸਭ ਦੇ ਬਾਵਜੂਦ ਧਰਨੇ ਵਾਲੀਆਂ ਥਾਵਾਂ 'ਤੇ ਠੰਢ ਵਿੱਚ ਵੀ ਕਿਸਾਨਾਂ ਦਾ ਜੋਸ਼ ਕਾਇਮ ਹੈ। ਸ਼ਨਿੱਚਰਵਾਰ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (ਬੀਕੇਯੂ-ਉਗਰਾਹਾਂ) ਨੇ ਸਿੰਘੁ ਬਾਰਡਰ 'ਤੇ ਪੰਜ ਧਰਨੇ ਵਾਲੀਆਂ ਥਾਵਾਂ ਦੇ ਨਾਮ ਪੰਜਾਬ ਦੀਆਂ ਮਹਾਨ ਹਸਤੀਆਂ ਦੇ ਨਾਮਾਂ 'ਤੇ ਰੱਖੇ।

ਇਨ੍ਹਾਂ ਹਸਤਿਆਂ ਨੂੰ ਚੁਣਨ ਬਾਰੇ ਕਿਸਾਨ ਜਥੇਬੰਦੀਆਂ ਵੱਲੋਂ ਕੀ ਤਰਕ ਦਿੱਤੇ ਗਏ, ਜਾਣਨ ਲਈ ਇੱਥੇ ਕਲਿੱਕ ਕਰੋ।

ਕਮਲਾ ਹੈਰਿਸ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਦੇ ਪੱਖ ਵਿੱਚ ਕੀਤੇ ਟਵੀਟ ਦੀ ਸੱਚਾਈ -ਰਿਐਲਿਟੀ ਚੈਕ

ਦਿੱਲੀ ਵਿੱਚ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਬਾਰੇ ਇੰਟਰਨੈੱਟ 'ਤੇ ਗੁਮਰਾਹਕੁੰਨ ਜਾਣਕਾਰੀ ਫੈਲਾਈ ਜਾ ਰਹੀ ਹੈ ਅਤੇ ਦਾਅਵੇ ਕੀਤੇ ਜਾ ਰਹੇ ਹਨ।

ਅਜਿਹੇ ਦਾਅਵੇ ਹਰ ਕਿਸਮ ਦੇ ਸਿਆਸੀ ਵਿਅਕਤੀਆਂ ਤੇ ਪਾਰਟੀਆਂ ਵੱਲੋਂ ਅੰਦੋਲਨ ਦੇ ਪੱਖ ਤੇ ਵਿਰੋਧ ਵਿੱਚ ਸੋਸ਼ਲ ਮੀਡੀਆ ਉੱਪਰ ਸਾਂਝੇ ਕੀਤੇ ਜਾ ਰਹੇ ਹਨ।

ਫੇਸਬੁੱਕ ਉੱਪਰ ਇੱਕ ਸਕਰੀਨ ਸ਼ਾਟ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਮੁਤਾਬਕ ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ-ਇਲੈਕਟ ਕਮਲਾ ਹੈਰਿਸ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ।

ਸਕਰੀਨ ਸ਼ਾਟ ਨੂੰ ਦੇਖਣ ਤੋਂ ਲਗਦਾ ਹੈ ਕਿ ਇਹ ਕਮਲਾ ਹੈਰਿਸ ਦਾ ਕੋਈ ਟਵੀਟ ਹੈ। ਇਸ ਦੀ ਲਿਖਤ ਇਸ ਪ੍ਰਕਾਰ ਹੈ।

ਹਾਲਾਂਕਿ ਫੇਸਬੁੱਕ ਨੇ ਇਸ ਪੋਸਟ ਦੇ ਬਣਾਉਟੀ ਹੋਣ ਬਾਰੇ ਪੋਸਟ ਦੇ ਉੱਪਰ ਚੇਤਾਵਨੀ ਨਸ਼ਰ ਕਰ ਦਿੱਤੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ : ਕੀ ਭਾਰਤ ਦੀ ਟੈਸਟਿੰਗ ਅਤੇ ਟਰੇਸਿੰਗ ਰਣਨੀਤੀ ਕੰਮ ਕਰ ਰਹੀ ਹੈ

ਭਾਰਤ ਵਿੱਚ ਸਤੰਬਰ ਦੇ ਮੱਧ ਤੋਂ ਰੋਜ਼ਾਨਾ ਕੇਸਾਂ ਦੀ ਗਿਣਤੀ ਘੱਟ ਰਹੀ ਹੈ, ਪਰ ਚਿੰਤਾ ਹੈ ਕਿ ਵੱਖੋ-ਵੱਖਰੀਆਂ ਟੈਸਟ ਕਰਨ ਦੀਆਂ ਰਣਨੀਤੀਆਂ ਇਸ ਬਿਮਾਰੀ ਵਿਰੁੱਧ ਲੜਾਈ ਵਿੱਚ ਰੁਕਾਵਟ ਬਣ ਸਕਦੀਆਂ ਹਨ।

ਭਾਰਤ ਪੀਸੀਆਰ ਟੈਸਟ ਦੇ ਰੂਪ ਵਿੱਚ ਵਿਆਪਕ ਪੱਧਰ 'ਤੇ ਜਾਣਿਆ ਜਾਂਦਾ ਟੈਸਟ ਕਰ ਰਿਹਾ ਹੈ-ਜਿਸ ਨੂੰ ਇਸ ਦੇ ਟੈਸਟ ਦੇ ਮਿਆਰੀ ਰੂਪ ਵਜੋਂ ਜਾਣਿਆ ਜਾਂਦਾ ਹੈ।

ਪਰ ਮੌਜੂਦਾ ਸਮੇਂ ਵਿੱਚ ਸਾਰੇ ਟੈਸਟਾਂ ਵਿੱਚ ਸਿਰਫ਼ 60 ਫੀਸਦੀ ਹੀ ਇਸ ਵਿਧੀ ਦਾ ਉਪਯੋਗ ਕਰਦੇ ਹਨ ਅਤੇ ਕਈ ਭਾਰਤੀ ਸੂਬੇ ਜੋ ਆਪਣੀਆਂ ਖੁਦ ਦੀਆਂ ਸਿਹਤ ਸਬੰਧੀ ਨੀਤੀਆਂ ਦੇ ਕਰਤਾ ਧਰਤਾ ਹਨ, ਉਨ੍ਹਾਂ ਨੇ ਰੈਪਿਡ ਐਂਟੀਜੇਨ ਟੈਸਟਿੰਗ (ਆਰਏਟੀ) ਨੂੰ ਅਪਣਾ ਲਿਆ ਹੈ ਜੋ ਘੱਟ ਭਰੋਸੇਮੰਦ ਵਿਧੀ ਹੈ। ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)