You’re viewing a text-only version of this website that uses less data. View the main version of the website including all images and videos.
ਕੁਨਾਲ ਕਾਮਰਾ ਨੇ ਕਿਉਂ ਕਿਹਾ, 'ਮੈਂ ਮਾਫ਼ੀ ਨਹੀਂ ਮੰਗਣੀ ਤੇ ਨਾ ਹੀ ਵਕੀਲ ਕਰਾਂਗਾ'
''ਨਾ ਤਾਂ ਮੈਂ ਮਾਫ਼ੀ ਮੰਗਾਂਗਾ ਨਾ ਹੀ ਵਕੀਲ ਕਰਾਂਗਾ।''
ਅਜਿਹਾ ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਨੇ ਸੁਪਰੀਮ ਕੋਰਟ ਦੇ ਜੱਜਾਂ ਤੇ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੂੰ ਸੰਬੋਧਿਤ ਕਰਕੇ ਕਿਹਾ ਹੈ।
ਇਸ ਤੋਂ ਪਹਿਲਾਂ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਸੁਪਰੀਮ ਕੋਰਟ ਦੇ ਖਿਲਾਫ਼ ਕਥਿਤ ਇਤਰਾਜ਼ ਇਤਰਾਜ਼ਯੋਗ ਟਵੀਟ ਲਈ ਕਾਮਰਾ ਖਿਲਾਫ਼ ਅਦਾਲਤ ਕਾਰਵਾਈ ਦੀ ਸਹਿਮਤੀ ਦਿੱਤੀ ਸੀ।
ਕੁਨਾਲ ਕਾਮਰਾ ਨੇ ਸ਼ੁੱਕਰਵਾਰ ਨੂੰ ਕੇਕੇ ਵੇਣੂਗੋਪਾਲ ਅਤੇ ਜੱਜਾਂ ਦੇ ਨਾਮ ਇੱਕ ਚਿੱਠੀ ਲਿਖੀ ਅਤੇ ਉਸ ਨੂੰ ਟਵਿੱਟਰ 'ਤੇ ਵੀ ਪੋਸਟ ਕੀਤਾ।
ਕਾਮਰਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਜੋ ਟਵੀਟ ਕੀਤੇ ਹਨ ਉਹ ਸੁਪਰੀਮ ਕੋਰਟ ਵੱਲੋਂ ਅਰਨਬ ਗੋਸਵਾਮੀ ਦੇ ਪੱਖ ਵਿੱਚ ਲਏ ਗਏ ਭੇਦਭਾਵ ਵਾਲੇ ਫੈਸਲੇ 'ਤੇ ਮੇਰੀ ਰਾਇ ਸੀ।
ਕਾਮਰਾ ਨੇ ਕੀ ਲਿਖਿਆ?
ਕੁਨਾਲ ਨੇ ਆਪਣੀ ਚਿੱਠੀ ਵਿੱਚ ਲਿਖਿਆ, "ਮੈਂ ਹਾਲ ਹੀ ਵਿੱਚ ਦੋ ਟਵੀਟ ਕੀਤੇ ਹਨ ਉਸ ਨੂੰ ਸੁਪਰੀਮ ਕੋਰਟ ਦੀ ਮਾਣਹਾਨੀ ਵਜੋਂ ਲਿਆ ਜਾ ਰਿਹਾ ਹੈ।''
ਉਨ੍ਹਾਂ ਨਿਊਜ਼ ਐਂਕਰ ਅਰਨਬ ਗੋਸਵਾਮੀ ਦੀ ਜ਼ਮਾਨਤ ਬਾਰੇ ਸੁਪਰੀਮ ਕੋਰਟ ਵੱਲੋਂ ਛੇਤੀ ਕਾਰਵਾਈ ਕਰਨ 'ਤੇ ਇਤਰਾਜ਼ ਜਤਾਇਆ ਸੀ।
"ਮੇਰੇ ਵਿਚਾਰ ਨਹੀਂ ਬਦਲੇ ਕਿਉਂਕਿ ਹੋਰਨਾਂ ਦੀ ਨਿੱਜੀ ਸੁੰਤਤਰਤਾ ਦੇ ਮੁੱਦੇ 'ਤੇ ਸੁਪਰੀਮ ਕੋਰਟ ਦੀ ਚੁੱਪੀ ਦੀ ਆਲੋਚਨਾ ਨਹੀਂ ਹੁੰਦੀ ਹੈ। ਮੈਂ ਆਪਣੇ ਟਵੀਟ ਵਾਪਸ ਲੈਣ ਅਤੇ ਉਨ੍ਹਾਂ ਬਾਰੇ ਮਾਫ਼ੀ ਮੰਗਣ ਦੀ ਮੰਸ਼ਾ ਨਹੀਂ ਰੱਖਦਾ, ਨਾ ਹੀ ਵਕੀਲ ਕਰਾਂਗਾ।"
"ਮੈਂ ਆਪਣੀ ਮਾਣਹਾਨੀ ਪਟੀਸ਼ਨ, ਹੋਰਨਾਂ ਲੋਕਾਂ ਅਤੇ ਉਨ੍ਹਾਂ ਵਿਅਕਤੀਆਂ ਜੋ ਮੇਰੇ ਵਾਂਗ ਕਿਸਮਤ ਵਾਲੇ ਨਹੀਂ ਹਨ, ਦੀ ਸੁਣਵਾਈ ਨੂੰ ਧਿਆਨ ਵਿੱਚ ਰੱਖਦਿਆਂ ਸਮਾਂ ਮਿਲਣ (ਘੱਟੋ-ਘੱਟ 20 ਘੰਟੇ, ਜੇ ਪ੍ਰਸ਼ਾਂਤ ਭੂਸ਼ਣ ਦੀ ਸੁਣਵਾਈ ਨੂੰ ਧਿਆਨ ਰੱਖੀਏ ਤਾਂ) ਦੀ ਆਸ ਰੱਖਦਾ ਹਾਂ।"
ਕਾਮਰਾ ਨੇ ਲਿਖਿਆ ਹੈ ਕਿ ਮੁਲਕ ਵਿੱਚ ਕਈ ਮਾਮਲੇ ਅਜਿਹੇ ਹਨ ਜਿਨ੍ਹਾਂ ਦੀ ਸੁਣਵਾਈ ਕਰਨ ਦੀ ਵਧੇਰੇ ਲੋੜ ਸੀ।
ਉਨ੍ਹਾਂ ਨੇ ਕਿਹਾ, "ਨੋਟਬੰਦੀ ਪਟੀਸ਼ਨ, ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਨੂੰ ਰੱਦ ਕਰਨ ਵਾਲੇ ਫ਼ੈਸਲੇ ਖ਼ਿਲਾਫ਼ ਪਟੀਸ਼ਨ, ਇਲੈਕਟੋਰਲ ਬੌਂਡਸ ਦੀ ਕਾਨੂੰਨੀ ਮਾਨਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅਤੇ ਹੋਰ ਕਈ ਅਜਿਹੇ ਮਾਮਲਿਆਂ ਵਿੱਚ ਸੁਣਵਾਈ ਦੀ ਵਧੇਰੇ ਲੋੜ ਹੈ।"
ਇਹ ਵੀ ਪੜ੍ਹੋ-
ਕਾਮੇਡੀਅਨ ਕਾਮਰਾ ਖ਼ਿਲਾਫ਼ ਅਦਾਲਤੀ ਮਾਣਹਾਨੀ ਕੇਸ ਚਲਾਉਣ ਨੂੰ ਪ੍ਰਵਾਨਗੀ
ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਭਾਰਤ ਦੀ ਸੁਪਰੀਮ ਕੋਰਟ ਖ਼ਿਲਾਫ਼ ਆਪਣੇ ਟਵੀਟ ਲਈ ਕੁਨਾਲ ਕਾਮਰਾ ਦੇ ਖ਼ਿਲਾਫ਼ ਅਦਾਲਤੀ ਕਾਰਵਾਈ ਲਈ ਆਪਣੀ ਸਹਿਮਤੀ ਜ਼ਾਹਿਰ ਕੀਤੀ ਹੈ।
ਵੇਣੂਗੋਪਾਲ ਨੇ ਆਪਣੇ ਸਹਿਮਤੀ ਪੱਤਰ ਵਿੱਚ ਕਿਹਾ ਹੈ ਕਿ ਟਵੀਟ "ਬਹੁਤ ਇਤਰਾਜ਼ਯੋਗ" ਹੈ ਅਤੇ ਉਨ੍ਹਾਂ ਦੀ ਰਾਇ ਵਿੱਚ "ਅਦਾਲਤ ਦੀ ਆਪਰਾਧਿਕ ਮਾਣਹਾਨੀ ਦਾ ਵਾਂਗ ਹੈ।"
ਮੁੰਬਈ ਦੇ ਇੱਕ ਵਕੀਲ ਨੇ ਬੁੱਧਵਾਰ ਨੂੰ ਵੇਣੂਗੋਪਾਲ ਨੂੰ ਚਿੱਠੀ ਲਿਖ ਕੇ ਕਮੇਡੀਅਨ ਖ਼ਿਲਾਫ਼ ਕੇਸ ਸ਼ੁਰੂ ਕਰਨ ਦੀ ਪ੍ਰਵਾਨਗੀ ਮੰਗੀ ਸੀ।
ਸੁਪਰੀਮ ਕੋਰਟ ਵਲੋਂ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਕੀਤੇ ਗਏ ਕਾਮੇਡੀਅਨ ਕਾਮਰਾ ਦੇ ਟਵੀਟ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਹੈ।
ਬੁੱਧਵਾਰ ਨੂੰ ਪੂਣੇ ਦੇ ਦੋ ਕਾਨੂੰਨ ਦੇ ਵਿਦਿਆਰਥੀਆਂ ਨੇ ਵੇਣੂਗੋਪਾਲ ਨੂੰ ਚਿੱਠੀ ਲਿਖ ਕੇ ਕਾਮਰਾ ਖਿਲਾਫ਼ ਸਰਬਉੱਚ ਅਦਾਲਤ ਦੀ ਮਾਣਹਾਨੀ ਕਰਨ ਦਾ ਇਲਜ਼ਾਮ ਲਾਇਆ ਸੀ।
ਇਹ ਵੀ ਪੜ੍ਹੋ: