ਬਿਹਾਰ ਚੋਣਾਂ : ਨਿਤੀਸ਼ ਤੇ ਮੋਦੀ ਨੇ ਪੈਸੇ ਤਾਕਤ ਤੇ ਧੋਖੇ ਦਾ ਸਹਾਰਾ ਲਿਆ - ਤੇਜਸਵੀ

ਬਿਹਾਰ ਚੋਣ ਨਤੀਜਿਆਂ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਬੋਲਦਿਆਂ ਆਰਜੇਡੀ ਨੇਤਾ ਤੇਜਸਵੀ ਯਾਦਵ ਨੇ ਚੋਣ ਕਮਿਸ਼ਨ ਤੋਂ ਉਨ੍ਹਾਂ ਬੈਲਟ ਵੋਟਾਂ ਨੂੰ ਦੁਬਾਰਾ ਗਿਣਵਾਉਣ ਦੀ ਮੰਗ ਕੀਤੀ ਹੈ, ਜਿੱਥੇ ਆਖ਼ੀਰ 'ਚ ਗਿਣਤੀ ਹੋਈ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਗਿਣਤੀ ਵਿੱਚ ਗੜਬੜ ਕੀਤੀ ਗਈ ਹੈ ਅਤੇ ਬਹੁਮਤ ਮਹਾਂਗਠਜੋੜ ਦੇ ਪੱਖ ਵਿੱਚ ਆਇਆ ਹੈ।

ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਸਵਾਲ ਕੀਤਾ ਹੈ ਕਿ ਪੋਸਟਲ ਬੈਲਟ ਨੂੰ ਪਹਿਲਾਂ ਕਿਉਂ ਨਹੀਂ ਗਿਣਿਆ ਗਿਆ ਅਤੇ ਕਈ ਸੀਟਾਂ 'ਤੇ ਉਨ੍ਹਾਂ ਗ਼ੈਰ-ਕਾਨੂੰਨੀ ਐਲਾਨ ਦਿੱਤਾ।

ਇਹ ਵੀ ਪੜ੍ਹੋ-

ਤੇਜਸਵੀ ਨੇ ਕਿਹਾ ਹੈ ਕਿ 20 ਸੀਟਾਂ 'ਤੇ ਮਹਾਗਠਜੋੜ ਬੇਹੱਦ ਘੱਟ ਫ਼ਰਕ ਨਾਲ ਹਾਰਿਆ ਹੈ ਅਤੇ ਕਈ ਸੀਟਾਂ 'ਤੇ 900 ਡਾਕ ਵੋਟਾਂ ਨੂੰ ਗ਼ੈਰ-ਕਾਨੂੰਨ ਐਲਾਨ ਦਿੱਤਾ ਗਿਆ ਹੈ।

ਤੇਜਸਵੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮੀਰ ਨੇ ਪੈਸਾ, ਤਾਕਤ ਅਤੇ ਧੋਖੇ ਦਾ ਸਹਾਰਾ ਲਿਆ ਹੈ ਪਰ ਫਿਰ ਵੀ ਉਹ 31 ਸਾਲਾ ਨੌਜਵਾਨ ਨੂੰ ਰੋਕ ਨਹੀਂ ਸਕੇ, ਉਹ ਆਰਜੇਡੀ ਨੂੰ ਸਭ ਤੋਂ ਵੱਡੀ ਪਾਰਟੀ ਬਣਨ ਤੋਂ ਰੋਕ ਨਹੀਂ ਸਕੇ।

ਇਸ ਦੌਰਾਨ ਤੇਸਜਸਵੀ ਨੂੰ ਆਰਜੇਡੀ ਦੇ ਵਿਧਾਇਕ ਦਲ ਦਾ ਨੇਤਾ ਵੀ ਚੁਣਿਆ ਗਿਆ ਹੈ।

ਚੋਣ ਕਮਿਸ਼ਨ ਦਾ ਨਤੀਜਾ ਐੱਨਡੀਏ ਦੇ ਪੱਖ ਵਿੱਚ ਸੀ: ਤੇਜਸਵੀ ਯਾਦਵ

ਬਿਹਾਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀਰਵਾਰ ਨੂੰ ਆਰਜੇਡੀ ਨੇ ਆਪਣੇ ਵਿਧਾਇਕਾਂ ਨਾਲ ਬੈਠਕ ਕੀਤੀ।

ਇਸ ਦੌਰਾਨ ਆਰਜੇਡੀ ਨੇਤਾ ਤੇਜਸਵੀ ਯਾਦਵ ਨੇ ਜਨਤਾ ਦਾ ਧੰਨਵਾਦ ਕਰਦਿਆਂ ਹੋਇਆ ਚੋਣ ਕਮਿਸ਼ਨ ਨੂੰ ਸਵਾਲ ਕੀਤਾ।

ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਪਹਿਲਾ ਪੋਸਟਲ ਬੈਲਟ ਵੋਟਾਂ ਦੀ ਗਿਣਤੀ ਹੋਣੀ ਚਾਹੀਦੀ ਸੀ ਅਤੇ ਬਾਅਦ ਵਿੱਚ ਈਵੀਐੱਮ ਦੀ।

ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੱਸੇ ਕਿ ਰਾਤ ਵੇਲੇ ਵੋਟਪੇਟੀਆਂ ਨੂੰ ਕਿਤੇ ਲੈ ਕੇ ਜਾ ਸਕਦੇ ਹਨ ਜਾਂ ਨਹੀਂ।

ਤੇਜਸਵੀ ਨੇ ਕਿਹਾ ਹੈ ਕਿ ਬਹੁਮਤ ਮਹਾਗਠਜੋੜ ਦੇ ਪੱਖ ਵਿੱਚ ਆਇਆ ਪਰ ਚੋਣ ਕਮਿਸ਼ਨ ਦੇ ਨਤੀਜੇ ਐੱਨਡੀਏ ਦੇ ਪੱਖ ਵਿੱਚ ਸੀ, ਕੋਈ ਪਹਿਲੀ ਵਾਰ ਨਹੀਂ ਹੋਇਆ ਹੈ।

ਬਿਹਾਰ ਚੋਣਾਂ: ਕਾਂਗਰਸ ਦੇ ਕਮਜ਼ੋਰ ਪ੍ਰਦਰਸ਼ਨ ਕਾਰਨ ਨਹੀਂ ਬਣ ਸਕੀ ਮਹਾਂਗਠਜੋੜ ਦੀ ਸਰਕਾਰ- ਕਾਂਗਰਸ ਨੇਤਾ

ਕਾਂਗਰਸ ਨੇਤਾ ਤਾਰਿਕ ਅਨਵਰ ਨੇ ਕਿਹਾ ਹੈ ਕਿ ਕਾਂਗਰਸ ਦੇ ਕਮਜ਼ੋਰ ਪ੍ਰਦਰਸ਼ਨ ਕਾਰਨ ਬਿਹਾਰ ਵਿੱਚ ਮਹਾਂਗਠਜੋੜ ਦੀ ਸਰਕਾਰ ਨਹੀਂ ਬਣ ਸਕੀ।

ਉਨ੍ਹਾਂ ਨੇ ਸਿਲਸਿਲੇਵਾਰ ਟਵੀਟ ਰਾਹੀਂ ਬਿਹਾਰ ਵਿੱਚ ਮਹਾਂਗਠਜੋੜ ਦੀ ਹਾਰ ਦਾ ਜ਼ਿੰਮੇਵਾਰ ਕਾਂਗਰਸ ਨੂੰ ਮੰਨਿਆ ਹੈ।

ਉਨ੍ਹਾਂ ਨੇ ਲਿਖਿਆ, "ਸਾਨੂੰ ਸੱਚ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਕਾਂਗਰਸ ਦੇ ਕਮਜ਼ੋਰ ਪ੍ਰਦਰਸ਼ਨ ਕਾਰਨ ਮਹਾਂਗਠਜੋੜ ਦੀ ਸਰਕਾਰ ਤੋਂ ਬਿਹਾਰ ਮਹਿਰੂਮ ਰਹਿ ਗਿਆ। ਕਾਂਗਰਸ ਨੂੰ ਇਸ ਵਿਸ਼ੇ 'ਤੇ ਆਤਮ-ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ ਕਿ ਉਸ ਤੋਂ ਕਿੱਥੇ ਭੁੱਲ ਗਈ। MIM ਦੀ ਬਿਹਾਰ 'ਚ ਐਂਟਰੀ ਸ਼ੁਭ ਸੰਕੇਤ ਨਹੀਂ ਹੈ।"

"ਬੇਸ਼ੱਕ ਹੀ ਭਾਜਪਾ ਗਠਜੋੜ ਜਿਵੇਂ-ਤਿਵੇਂ ਚੋਣ ਜਿੱਤ ਲਈ ਹੈ ਪਰ ਸਹੀ ਵਿੱਚ ਦੇਖਿਆ ਜਾਵੇ ਤਾਂ 'ਬਿਹਾਰ' ਚੋਣ ਹਾਰ ਗਿਆ ਕਿਉਂਕਿ ਇਸ ਵਾਰ ਬਿਹਾਰ ਬਦਲਾਅ ਚਾਹੁੰਦਾ ਸੀ। 15 ਸਾਲਾ ਦੀ ਨਿਕੰਮੀ ਸਰਕਾਰ ਤੋਂ ਛੁਟਕਾਰਾ-ਬਦਹਾਲੀ ਤੋਂ ਨਿਜਾਤ ਚਾਹੁੰਦਾ ਸੀ।"

ਕਾਂਗਰਸ ਅਤੇ ਖੱਬੇ ਪਖੀ ਪਾਰਟੀਆਂ ਆਰਜੇਡੀ ਦੇ ਨਾਲ ਮਹਾਂਗਠਜੋੜ ਦਾ ਹਿੱਸਾ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)