ਤਿੰਨੋ ਖੇਤੀ ਕਾਨੂੰਨਾਂ 'ਚੋਂ ਕੰਟਰੈਕਟ ਫਾਰਮਿੰਗ ਕੀ ਹੈ ਅਤੇ ਸਮਝਣਾ ਕਿਉਂ ਜ਼ਰੂਰੀ - 5 ਅਹਿਮ ਖ਼ਬਰਾਂ

ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦਾ ਪੰਜਾਬ ਅਤੇ ਹਰਿਆਣਾ ਵਿੱਚ ਇਨ੍ਹਾਂ ਦਾ ਵਿਰੋਧ ਜਾਰੀ ਹੈ। ਇਨ੍ਹਾਂ ਵਿੱਚੋਂ ਇੱਕ ਹੈ ਕੰਟਰੈਕਟ ਫਾਰਮਿੰਗ।

ਕਿਸਾਨ ਕੰਟਰੈਕਟ ਫਾਰਮਿੰਗ ਸਬੰਧੀ ਨਵੇਂ ਕਾਨੂੰਨ ਦਾ ਵਿਰੋਧ ਵੀ ਕਰ ਰਹੇ ਹਨ ਅਤੇ ਦੂਜੇ ਪਾਸੇ ਸਰਕਾਰ ਇਸ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸ ਰਹੀ ਹੈ।

ਕੰਟਰੈਕਟ ਫਾਰਮਿੰਗ ਦਾ ਪੰਜਾਬੀ ਅਨੁਵਾਦ ਕਰੀਏ ਤਾਂ ਮਤਲਬ ਨਿਕਲਦਾ ਹੈ ਇਕਰਾਰਨਾਮਾ ਕਰਕੇ ਖੇਤੀ ਕਰਨਾ।

ਸੌਖੇ ਸ਼ਬਦਾਂ ਵਿੱਚ ਕੰਟਰੈਕਟ ਫਾਰਮਿੰਗ ਉਹ ਹੈ ਜਦੋਂ ਕਿਸਾਨ ਕਿਸੇ ਜਿਣਸ ਦੇ ਉਤਪਾਦ ਤੋਂ ਪਹਿਲਾਂ ਹੀ ਉਸ ਦੀ ਵਿਕਰੀ ਸਬੰਧੀ ਕਿਸੇ ਨਾਲ ਇਕਰਾਰਨਾਮਾ ਕਰ ਲਵੇ।

ਕੰਟਰੈਕਟ ਫਾਰਮਿੰਗ ਬਾਬਤ ਕੁਝ ਜ਼ਰੂਰੀ ਗੱਲ਼ਾਂ ਤੇ ਮਾਹਿਰ ਦੀ ਰਾਇ ਜਾਣਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

ਖੇਤੀ ਕਾਨੂੰਨ: ਵਿਸ਼ੇਸ਼ ਇਜਲਾਸ ਮੌਕੇ BKU ਨੇ ਵਿਧਾਨ ਸਭਾ ਦਾ ਘੇਰਾਓ ਕਰਨਾ ਕਿਉਂ ਮੁਲਤਵੀ ਕੀਤਾ?

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪੰਜਾਬ ਵਿਧਾਨ ਸਭਾ ਦਾ ਘੇਰਾਓ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਜਥੇਬੰਦੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਕੈਬਨਿਟ ਕਮੇਟੀ ਵੱਲੋਂ ਸੋਮਵਾਰ (19 ਅਕਤੂਬਰ) ਸਵੇਰੇ 10 ਵਜੇ 11 ਮੈਂਬਰੀ ਵਫ਼ਦ ਨੂੰ ਗੱਲਬਾਤ ਲਈ ਸੱਦਿਆ ਹੈ।

ਸੱਦਾ ਮਿਲਣ ਕਾਰਨ ਹੀ ਬੀਕੇਯੂ (ਉਗਰਾਹਾਂ) ਵੱਲੋਂ ਧਰਨੇ ਨੂੰ ਮੁਲਤਵੀ ਕੀਤਾ ਗਿਆ ਹੈ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਤੋਂ ਪਹਿਲਾਂ ਬੀਕੇਯੂ ਨੇ ਐਲਾਨ ਕੀਤਾ ਸੀ ਕਿ ਉਹ ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਬਾਰੇ ਸੱਦੇ ਜਾ ਰਹੇ ਵਿਸ਼ੇਸ਼ ਇਜਲਾਸ ਵਾਲੇ ਦਿਨ ਉਹ ਵਿਧਾਨ ਸਭਾ ਦਾ ਘੇਰਾਅ ਕਰਨਗੇ।

ਕੈਪਟਨ ਅਮਰਿੰਦਰ ਨੂੰ ਪੰਜਾਬ ਕੈਬਨਿਟ ਨੇ ਕੀ ਅਧਿਕਾਰ ਦਿੱਤੇ ਤੇ ਸੋਨੀਆ ਗਾਂਧੀ ਦੀ ਅਪੀਲ ਕੀ ਹੈ, ਇੱਥੇ ਕਲਿੱਕ ਕਰੋ ਤੇ ਜਾਣੋ

ਅਮਰੀਕੀ ਚੋਣਾਂ 'ਚ ਭਾਰਤ-ਪਾਕ ਦੇ ਲੋਕ ਕਿਵੇਂ ਇਕੱਠੇ ਪ੍ਰਚਾਰ ਕਰ ਰਹੇ

ਅਮਰੀਕੀ ਮੂਲ ਦੇ ਭਾਰਤੀ ਅਤੇ ਪਾਕਿਸਤਾਨੀ ਇਕੱਠੇ ਮੁਹਿੰਮ ਚਲਾਉਂਦੇ ਹਨ, ਪਰ ਵਿਵਾਦਮਈ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਤੋਂ ਪਰਹੇਜ਼ ਕਰਦੇ ਹਨ

ਇਹ 14 ਦਸੰਬਰ, 2012 ਦੀ ਗੱਲ ਹੈ ਜਦੋਂ ਇੱਕ ਬੰਦੂਕਧਾਰੀ ਸੈਂਡੀ ਹੁੱਕ ਨੇ ਐਲੀਮੈਂਟਰੀ ਸਕੂਲ ਵਿੱਚ ਕਈ ਬੱਚਿਆਂ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਮਾਰ ਦਿੱਤਾ ਸੀ, ਇਸ ਖ਼ਬਰ ਨੇ ਸਭ ਨੂੰ ਸੁੰਨ ਕਰ ਦਿੱਤਾ ਸੀ।

ਭਾਰਤੀ-ਅਮਰੀਕੀ ਮੂਲ ਦੇ ਸ਼ੇਖਰ ਨਰਸਿੰਮ੍ਹਨ ਇੱਕ ਪਾਰਟੀ ਲਈ ਵ੍ਹਾਈਟ ਹਾਊਸ ਵਿੱਚ ਸਨ, ਪਰ ਉਨ੍ਹਾਂ ਦਾ ਮੂਡ ਖਰਾਬ ਹੋ ਗਿਆ ਸੀ।

ਸ਼ੇਖਰ ਨੇ ਉਸ ਸਮੇਂ ਨੂੰ ਯਾਦ ਕੀਤਾ, ''ਇਹ ਮਾਮਲਾ ਦਬਾ ਦਿੱਤਾ ਗਿਆ ਸੀ। ਅਸੀਂ ਸਾਰੇ ਉੱਥੇ ਬੈਠੇ ਸੀ।''

ਭਾਰਤ-ਪਾਕਿਸਤਾਨ ਦੇ ਲੋਕ ਆਪਸ ਵਿੱਚ ਕਿਹੜੇ ਮੁੱਦਿਆਂ ਤੋਂ ਪਰਹੇਜ਼ ਕਰਦੇ ਹਨ, ਇੱਥੇ ਕਲਿੱਕ ਕਰੋ

ਬਿਹਾਰ ਚੋਣਾਂ ਨਾਲ ਜੁੜੀਆਂ 5 ਮਿੱਥਾਂ, ਜਾਣੋ ਸੱਚਾਈ

ਬਿਹਾਰ ਚੋਣਾਂ ਨੂੰ ਲੈ ਕੇ ਕੁਝ ਮਿੱਥਾਂ ਦੀ ਚਰਚਾ ਬਹੁਤ ਹੁੰਦੀ ਹੈ, ਹਾਲਾਂਕਿ ਉਨ੍ਹਾਂ ਦੀ ਸੱਚਾਈ ਕੀ ਹੈ, ਉਸ 'ਤੇ ਘੱਟ ਹੀ ਗੱਲਬਾਤ ਹੁੰਦੀ ਹੈ।

ਆਮ ਲੋਕ ਇਨ੍ਹਾਂ ਮਿੱਥਾਂ ਨੂੰ ਹੀ ਸੱਚ ਮੰਨ ਲੈਂਦੇ ਹਨ। ਅਜਿਹੇ ਵਿੱਚ ਜਾਣੋ ਇਹ ਮਿੱਥਾਂ ਕੀ ਹਨ ਅਤੇ ਉਨ੍ਹਾਂ ਪਿੱਛੇ ਸੱਚਾਈ ਕੀ ਹੈ?

ਮਿੱਥ 1- ਔਰਤਾਂ ਵੱਡੀ ਗਿਣਤੀ ਵਿੱਚ ਨਿਤੀਸ਼ ਕੁਮਾਰ ਨੂੰ ਵੋਟਾਂ ਦਿੰਦੀਆਂ ਹਨ

ਮਿੱਥ 2- ਮੁਸਲਮਾਨ-ਯਾਦਵ ਕੇਵਲ ਲਾਲੂ ਪ੍ਰਸਾਦ ਜਾਂ ਆਰਜੇਡੀ ਨੂੰ ਵੋਟ ਦਿੰਦੇ ਹਨ

ਇਨ੍ਹਾਂ ਮਿੱਥਾਂ ਦੀ ਸੱਚਾਈ ਕੀ ਹੈ ਅਤੇ ਹੋਰ ਮਿੱਥਾਂ ਕੀ ਕਹਿੰਦੀਆਂ ਹਨ, ਇੱਥੇ ਕਲਿੱਕ ਕਰਕੇ ਜਾਣੋ

ਨਿਊਜ਼ੀਲੈਂਡ ਦੀ ਜੈਸਿੰਡਾ ਆਰਡਨ ਇੰਨ੍ਹਾਂ ਫ਼ੈਸਲਿਆਂ ਕਾਰਨ ਮਸ਼ਹੂਰ ਹੋਈ

ਚਾਰ 4 ਸਾਲ ਪਹਿਲਾਂ ਜੈਸਿੰਡਾ ਆਰਡਨ ਨਿਊਜ਼ੀਲੈਂਡ ਦੇ ਆਧੁਨਿਕ ਇਤਿਹਾਸ 'ਚ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੀ। ਇਸ ਤੋਂ ਬਾਅਦ ਵੀ ਉਹ ਸੁਰਖੀਆਂ ਵਿੱਚ ਰਹੀ।

ਹੁਣ ਜੈਸਿੰਡਾ ਆਰਡਨ ਦੀ ਲੇਬਰ ਪਾਰਟੀ ਨੇ ਚੋਣਾਂ ਵਿੱਚ ਭਾਰੀ ਜਿੱਤ ਦਰਜ ਕੀਤੀ ਹੈ। ਕਿਹੜੀ ਖਾਸੀਅਤ ਜਾਂ ਕੰਮਾਂ

ਕਰਕੇ ਜੈਸਿੰਡਾ ਆਰਡਨ ਦੁਨੀਆਂ ਭਰ ਵਿੱਚ ਮਸ਼ਹੂਰ ਹੋਏ, ਇਹ ਵੀਡੀਓ ਦੇਖੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)