ਹਜ਼ਰਤ ਮੁਹੰਮਦ ਦੇ ਕਾਰਟੂਨ ਦਿਖਾਉਣ ਵਾਲੇ ਟੀਚਰ ਦਾ ਸਿਰ ਕਲਮ ਕੀਤਾ

ਫ੍ਰੈਂਚ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਜਿਸ ਅਧਿਆਪਕ ਦਾ ਕਤਲ ਪੈਰਿਸ ਵਿੱਚ ਹੋਇਆ ਉਨ੍ਹਾਂ ਨੂੰ ਪੈਗੰਬਰ ਮੁਹੰਮਦ ਦੇ ਵਿਵਾਦ ਭਰੇ ਕਾਰਟੂਨ ਵਿਦਿਆਰਥੀਆਂ ਨੂੰ ਦਿਖਾਉਣ ਤੋਂ ਬਾਅਦ ਹੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ।

ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸ਼ੁੱਕਰਵਾਰ 16 ਅਕਤੂਬਰ ਨੂੰ ਇੱਕ ਹਮਲਾਵਰ ਨੇ 47 ਸਾਲ ਦੇ ਅਧਿਆਪਕ ਸੈਮੂਅਲ ਪੈਟੀ ਉੱਤੇ ਚਾਕੂ ਨਾਲ ਹਮਲਾ ਕਰਦਿਆਂ ਉਨ੍ਹਾਂ ਦਾ ਸਿਰ ਵੱਢ ਦਿੱਤਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਵਿੱਚ ਉਹ ਮਾਪੇ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਬੱਚੇ ਨੂੰ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਏ ਗਏ ਸਨ।

ਇਹ ਵੀ ਪੜ੍ਹੋ:

ਪੁਲਿਸ ਮੁਤਾਬਕ ਹਮਲਾਵਰ ਦੀ ਉਮਰ 18 ਸਾਲ ਹੈ।

ਦੱਸਿਆ ਜਾਂਦਾ ਹੈ ਕਿ ਅਧਿਆਪਕਾ ਨੇ ਆਪਣੇ ਵਿਦਿਆਰਥੀਆਂ ਨੂੰ ਪੈਗੰਬਰ ਮੁਹੰਮਦ ਦੇ ਉਹ ਕਾਰਟੂਨ ਦਿਖਾਏ ਸਨ ਜੋ ਕੁਝ ਸਾਲ ਪਹਿਲਾਂ ਫ੍ਰੈਂਚ ਮੈਗਜ਼ੀਨ ਸ਼ਾਰਲੀ ਏਬਦੋ ਨੇ ਛਾਪੇ ਸਨ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਅਧਿਆਪਕ ਨੂੰ ਇਸਲਾਮਕ ਅੱਤਵਾਦੀ ਹਮਲੇ ਦਾ ਪੀੜਤ ਦੱਸਿਆ ਹੈ ਅਤੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਸਮਰਥਕ ਸਨ। ਉਨ੍ਹਾਂ ਨੇ ਹਮਲਾਵਰ ਨੂੰ 'ਇਸਲਾਮਿਕ ਟੈਰੇਰਿਸਟ ਅਟੈਕ' ਆਖਿਆ ਹੈ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਨ੍ਹਾਂ ਨੇ ਨਾਗਰਿਕਾਂ ਨੂੰ ਹਿੰਸਾ ਦੇ ਵਿਰੋਧ ਵਿੱਚ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਅੱਤਵਾਦ ਦੀ ਕਦੇ ਜਿੱਤ ਨਹੀਂ ਹੋ ਸਕਦੀ।

ਹਮਲੇ ਬਾਰੇ ਜੋ ਹੁਣ ਤੱਕ ਪਤਾ ਹੈ

ਦੱਸਿਆ ਜਾਂਦਾ ਹੈ ਕਿ ਵੱਡਾ ਚਾਕੂ ਲਏ ਇੱਕ ਵਿਅਕਤੀ ਨੇ ਅਧਿਆਪਕ ਉੱਤੇ ਵਾਰ ਕੀਤਾ ਅਤੇ ਉਨ੍ਹਾਂ ਦਾ ਸਿਰ ਵੱਢ ਦਿੱਤਾ। ਹਮਲੇ ਤੋਂ ਬਾਅਦ ਉਹ ਭੱਜ ਗਿਆ ਪਰ ਲੋਕਾਂ ਨੇ ਸਥਾਨਕ ਪੁਲਿਸ ਨੂੰ ਤੁਰੰਤ ਅਲਰਟ ਕਰ ਦਿੱਤਾ।

ਕਤਲ ਦੀ ਇਹ ਵਾਰਦਾਤ ਪੈਰਿਸ ਦੇ ਪੂਰਬੀ-ਪੱਛਮੀ ਇਲਾਕੇ ਕਾਨਫ਼ਲੈਨਸ ਸੌਂ ਹੋਨੋਰੀ ਨਾਮ ਦੇ ਇੱਕ ਸਕੂਲ ਦੇ ਨੇੜੇ ਹੋਈ।

ਪੁਲਿਸ ਅਧਿਕਾਰੀਆਂ ਨੇ ਹਮਲਾਵਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਸਰੰਡਰ ਕਰਨ ਨੂੰ ਕਿਹਾ। ਪਰ ਹਮਲਾਵਰ ਨੇ ਸਰੰਡਰ ਨਾ ਕੀਤਾ ਅਤੇ ਪੁਲਿਸ ਨੂੰ ਹੀ ਧਮਕੀ ਦੇ ਦਿੱਤੀ।

ਇਸ ਤੋਂ ਬਾਅਦ ਪੁਲਿਸ ਨੂੰ ਹਮਲਾਵਰ 'ਤੇ ਗੋਲੀਆਂ ਚਲਾਉਣੀਆਂ ਪਈਆਂ ਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ।

ਹਮਲੇ ਵਾਲੀ ਥਾਂ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਟਵੀਟ ਕਰਕੇ ਲੋਕਾਂ ਨੂੰ ਉਸ ਇਲਾਕੇ ਵਿੱਚ ਨਾ ਜਾਣ ਦੀ ਅਪੀਲ ਕੀਤੀ ਹੈ।

ਮਾਰੇ ਗਏ ਅਧਿਆਪਕ ਕੌਣ ਸਨ?

ਫ੍ਰੈਂਚ ਅਖ਼ਬਾਰ ਲੇ ਮੌਂਡ ਮੁਤਾਬਕ ਹਮਲਾ ਵਿੱਚ ਮਾਰੇ ਗਏ ਅਧਿਆਪਕ ਇਤਿਹਾਸ ਅਤੇ ਭੂਗੋਲ ਪੜ੍ਹਾਉਂਦੇ ਸਨ। ਉਨ੍ਹਾਂ ਨੇ ਕਲਾਸ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦੀ ਚਰਚਾ ਕਰਦੇ ਹੋਏ ਸ਼ਾਰਲੀ ਏਬਦੋ ਵਿੱਚ ਛਪੇ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਏ ਸਨ।

ਫ੍ਰੈਂਚ ਮੀਡੀਆ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੁਝ ਮੁਸਲਮਾਨ ਮਾਪਿਆਂ ਨੇ ਇਸ ਬਾਰੇ ਅਧਿਆਪਕ ਦੀ ਸ਼ਿਕਾਇਤ ਕੀਤੀ ਸੀ।

ਅਧਿਆਪਕ ਉੱਤੇ ਹੋਏ ਹਮਲੇ ਤੋਂ ਬਾਅਦ ਸ਼ਾਰਲੀ ਏਬਦੋ ਨੇ ਟਵੀਟ ਕੀਤਾ, ''ਅਸਹਿਸ਼ਣੁਤਾ ਇੱਕ ਨਵੀਂ ਹੱਦ ਉੱਤੇ ਪਹੁੰਣ ਗਈ ਹੈ ਅਤੇ ਇੰਝ ਲਗਦਾ ਹੈ ਕਿ ਸਾਡੇ ਦੇਸ਼ ਵਿੱਚ ਅੱਤਵਾਦ ਫ਼ੈਲਾਉਣ ਤੋਂ ਇਸ ਨੂੰ ਕੁਝ ਨਹੀਂ ਰੋਕ ਪਾ ਰਿਹਾ ਹੈ।''

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)