ਜਦੋਂ ਸੁਪਰੀਮ ਕੋਰਟ ਪੰਜਾਬ ਵਿੱਚ ਇੱਕ ਸਿਆਸਤਦਾਨ ਖ਼ਿਲਾਫ 36 ਸਾਲਾਂ ਤੋਂ ਲਟਕਦੇ ਕੇਸ 'ਤੇ 'ਹੈਰਾਨ' ਰਹਿ ਗਈ- ਪ੍ਰੈੱਸ ਰਿਵੀਊ

ਭਾਰਤ ਦੀ ਸੁਪਰੀਮ ਕੋਰਟ

ਤਸਵੀਰ ਸਰੋਤ, Getty Images

ਵੀਰਵਾਰ ਨੂੰ ਸੁਪਰੀਮ ਕੋਰਟ ਨੇ ਹੈਰਾਨ ਹੋ ਕੇ ਇੱਕ ਸਵਾਲ ਪੁੱਛਿਆ, "ਉਮਰ ਕੈਦ ਦਾ ਇਹ ਕੇਸ 36 ਸਾਲਾਂ ਤੋਂ ਲਟਕ ਕਿਉਂ ਰਿਹਾ ਹੈ?"

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਜਸਟਿਸ ਐੱਨਵੀ ਰਾਮੱਨਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਸਿਆਸਤ ਦੇ ਅਪਰਾਧੀਕਰਣ ਬਾਰੇ ਇੱਕ ਲੋਕ ਹਿੱਤ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਸਵਾਲ ਕੀਤਾ।

ਜਦੋਂ ਬੈਂਚ ਨੇ ਸੀਨੀਅਰ ਵਕੀਲ ਅਤੇ ਕੇਸ ਵਿੱਚ ਆਪਣੇ ਸਲਾਹਕਾਰ ਵਿਜੇ ਹਨਸਾਰੀਆ ਨੂੰ ਪੁੱਛਿਆ ਕਿ ਸਭ ਤੋ ਪੁਰਾਣਾ ਕੇਸ ਕਿਹੜਾ ਲਮਕ ਰਿਹਾ ਹੈ ਤਾਂ ਜਵਾਬ ਆਇਆ, "ਸਭ ਤੋਂ ਪੁਰਾਣਾ ਕੇਸ 1983 ਤੋਂ ਲਟਕ ਰਿਹਾ ਹੈ। ਇਹ ਪੰਜਾਬ ਤੋਂ ਹੈ।"

ਇਹਵੀ ਪੜ੍ਹੋ:

ਇਸ ਤੇ ਅਦਾਲਤ ਨੇ ਕਿਹਾ," ਇਹ ਅਚੰਭੇ ਵਾਲਾ ਹੈ! ਪੰਜਾਬ ਦਾ ਕਾਊਂਸਲ ਕੌਣ ਹੈ? ਕੋਈ ਦਿਖ ਨਹੀਂ ਰਿਹਾ।"

ਇੱਕ ਵਕੀਲ ਦ੍ਰਿਸ਼ ਵਿੱਚ ਆਇਆ ਤਾਂ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਵਾਲਾ ਕੇਸ 36 ਸਾਲਾਂ ਤੋਂ ਲਟਕਣ ਦਾ ਸਬੱਬ ਪੁੱਛਿਆ।

ਇਸ 'ਤੇ ਵਕੀਨ ਨੇ ਜਾਣਕਾਰੀ ਦਰਿਆਫ਼ਤ ਕਰ ਕੇ ਰਿਪੋਰਟ ਦਾਖ਼ਲ ਕਰਨ ਦੀ ਗੱਲ ਆਖੀ।

ਹਨਸਾਰੀ ਨੇ ਅਦਾਲਤ ਵਿੱਚ ਦਾਇਰ ਹਲਫ਼ਨਾਮੇ ਵਿੱਚ ਦੱਸਿਆ ਕਿ ਪੰਜਾਬ ਵਿੱਚ ਕੁੱਲ 35 ਮੌਜੂਦਾ ਤੇ ਸਾਬਕਾ ਵਿਧਾਇਕਾਂ ਅਤੇ ਸਾਂਸਦਾਂ ਖ਼ਿਲਾਫ਼ ਕੇਸ ਚੱਲ ਰਹੇ ਹਨ। ਜਿਨ੍ਹਾਂ ਵਿੱਚੋਂ 21 ਵਿੱਚ ਵਿਧਾਇਕ/ਸਾਂਸਦ ਮੁਲਜ਼ਮ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਭਾਰਤ ਤੇ ਚੀਨ ਵਿਚਕਾਰ ਇਨ੍ਹਾਂ ਪੰਜ ਨੁਕਤਿਆਂ 'ਤੇ ਬਣੀ ਸਹਿਮਤੀ

ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵੈਂਗ ਵੀ ਦੀ ਵੀਰਵਾਰ ਨੂੰ ਰੂਸ ਦੀ ਰਾਜਧਾਮੀ ਮਾਸਕੋ ਵਿੱਚ ਢਾਈ ਘੰਟੇ ਚੱਲੀ ਬੈਠਕ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਜਾਰੀ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਹਿੰਦਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹੇਠ ਲਿਖੇ ਪੰਜ ਨੁਕਤਿਆਂ ਤੇ ਸਹਿਮਤੀ ਬਣੀ:-

ਦੋਵੇਂ ਧਿਰਾਂ ਭਾਰਤ-ਚੀਨ ਦੇ ਰਿਸ਼ਤਿਆਂ ਨੂੰ ਵਿਕਸਿਤ ਕਰਨ ਅਤੇ ਵਖਰੇਵਿਆਂ ਨੂੰ ਫਸਾਦ ਬਣਨ ਤੋਂ ਰੋਕਣ ਲਈ ਆਗੂਆਂ ਵਿੱਚ ਬਣੀਆਂ ਸਹਿਮਤੀਆਂ ਤੋਂ ਅਗਵਾਈ ਲੈਣਗੀਆਂ।

ਸਰਹੱਦ ਉੱਪਰ ਮੌਜੂਦਾ ਸਥਿਤੀ ਕਿਸੇ ਦੇ ਹਿੱਤ ਵਿੱਚ ਨਹੀਂ ਹੈ।

ਦੋਵਾਂ ਪਾਸਿਆਂ ਦੇ ਦਸਤਿਆਂ ਨੂੰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ, ਡਿਸਇੰਗੇਜ ਹੋਣਾ ਚਾਹੀਦਾ ਹੈ ਤੇ ਢੁਕਵੀਂ ਦੂਰੀ ਬਣਾ ਕੇ ਤਣਾਅ ਘਟਾਉਣਾ ਚਾਹੀਦਾ ਹੈ।

ਦੋਵੇਂ ਪੱਖ ਸਰਹੱਦ ਬਾਰੇ ਮੌਜੂਦਾ ਸਮਝੌਤਿਆਂ ਦੀ ਪਾਲਣਾ ਕਰਨਗੇ।

ਸਥਿਤੀ ਸੁਧਰਦਿਆਂ ਹੀ ਭਰੋਸਾ ਉਸਾਰੂ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਕੋਰੋਨਾਵਾਇਰਸ

ਕੋਵਿਡ ਵੈਕਸੀਨ ਲਈ 8000 ਜੰਬੋ ਜੈਟਾਂ ਦੀ ਦਰਕਾਰ ਹੋਵੇਗੀ

ਹਵਾਈ ਜਹਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੁਨੀਆਂ ਭਰ ਦੀ ਹਵਾਬਜ਼ੀ ਸਨਅਤ ਆਪਣੇ ਇਤਿਹਾਸ ਦੀ ਸਭ ਤੋਂ ਬੁਰੀ ਮੰਦੀ ਵਿੱਚੋਂ ਗੁਜ਼ਰ ਰਹੀ ਹੈ

ਹਵਾਬਾਜ਼ੀ ਸਨਅਤ ਮੁਤਾਬਕ ਦੁਨੀਆਂ ਦੀ 7.8 ਬਿਲੀਅਨ ਦੀ ਵਸੋਂ ਤੱਕ ਇੱਕ ਵਾਰ ਦੀ ਡੋਜ਼ ਪਹੁੰਚਾਉਣ ਲਈ ਲਗਭਗ 8000 ਜੰਬੋ ਜੈਟਾਂ ਦੀ ਲੋੜ ਹੋਵੇਗੀ ਅਤੇ ਹਵਾਬਾਜ਼ੀ ਖੇਤਰ ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਦਵਾਈ ਬਣਾਉਣ ਨਾਲ ਜੁੜੀਆਂ ਕੰਪਨੀਆਂ ਵੈਕਸੀਨ ਦੇ ਨਿਰਮਾਣ ਵਿੱਚ ਦਿਨ ਰਾਤ ਇੱਕ ਕਰ ਰਹੀਆਂ ਹਨ।

ਹਵਾਬਾਜ਼ੀ ਐਸੋਸੀਏਸ਼ਨ ਇਸ ਵੈਕਸੀਨ ਨੂੰ ਦੁਨੀਆਂ ਦੇ ਖੂੰਜੇ-ਖੂੰਜੇ ਤੱਕ ਪਹੁੰਚਾਉਣ ਲਈ ਏਅਰਲਾਈਜ਼, ਹਵਾਈ ਅੱਡਿਆਂ, ਦਵਾਈ ਕੰਪਨੀਆਂ, ਸਿਹਤ ਵਿਭਾਗਾਂ ਨਾਲ ਤਾਲਮੇਲ ਕਰ ਰਹੀ ਹੈ।

ਭਾਰਤ ਤੇ ਜਪਾਨ ਵਿੱਚ ਮਿਲਟਰੀ ਟਿਕਾਣਿਆਂ ਦੀ ਦੁਵੱਲੀ ਵਰਤੋਂ ਦਾ ਕਰਾਰ

ਭਾਰਤ ਅਤੇ ਜਪਾਨ ਨੇ ਵੀਰਵਾਰ ਨੂੰ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਨੂੰ ਸਪਲਾਈ ਅਤੇ ਸੇਵਾਵਾਂ ਲਈ ਵਰਤਣ ਵਾਸਤੇ ਕਰਾਰ ਕੀਤਾ ਹੈ। ਇਸ ਵਿੱਚ ਤੇਲ, ਸਪੇਅਰ ਪਾਰਟ ਅਤੇ ਖੁਰਾਕ ਤੇ ਪਾਣੀ ਵਰਗੀਆਂ ਸੇਵਾਵਾਂ ਸ਼ਾਮਲ ਹੋਣਗੀਆਂ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਸਮਝੌਤੇ ਦਾ ਮਤਲਬ ਹੈ ਕਿ ਹੁਣ ਧੁਰ ਪੂਰਬ ਵਿੱਚ ਉਡਾਣ ਭਰ ਰਹੇ ਭਾਰਤੀ ਜਹਾਜ਼ ਜਪਾਨ ਵਿੱਚ ਉਤਰ ਕੇ ਲੋੜੀਂਦਾ ਤੇਲ-ਪਾਣੀ ਲੈ ਸਕਣਗੇ ਅਤੇ ਅਜਿਹਾ ਹੀ ਜਪਾਨ ਦੇ ਲੜਾਕੂ ਜਾਂ ਫੌਜ਼ੀ ਜਹਾਜ਼ ਭਾਰਤੀ ਟਿਕਾਣਿਆਂ ਵਿੱਚ ਕਰ ਸਕਣਗੇ।

ਇਹ ਵੀ ਪੜ੍ਹੋ:-

ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਹਮਾਇਤੀਆਂ ਦੀਦ ਲੀਲ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਵੀਡੀਓ: ਹਰਿਮੰਦਰ ਸਾਹਿਬ ਦੇ ਚੜ੍ਹਾਵੇ ਬਾਰੇ ਸੰਗਤਾਂ ਕੀ ਕਹਿੰਦੀਆਂ ਨੇ?

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਵੀਡੀਓ: ਬੈਰੂਤ ਵਿੱਚ ਇੱਕ ਮਹੀਨੇ ਮਗਰੋਂ ਫਿਰ ਅੱਗ ਦਾ ਖ਼ੌਫ਼

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)