ਮਹਾਰਾਸ਼ਟਰ 'ਚ ਪੰਜ ਮੰਜ਼ਿਲਾ ਇਮਾਰਤ ਦੇ ਮਲਬੇ 'ਚੋਂ ਚਾਰ ਸਾਲਾ ਬੱਚੇ ਦਾ ਇੰਝ ਹੋਇਆ ਰੈਸਕਿਊ

ਮਹਾਰਾਸ਼ਟਰ ਦੇ ਰਾਇਗੜ੍ਹ ਦੇ ਮਹਾੜ ਵਿੱਚ ਇੱਕ ਪੰਜ ਮੰਜ਼ਿਲਾਂ ਇਮਾਰਤ ਡਿੱਗ ਗਈ ਜਿਸ ਵਿੱਚੋਂ ਲੋਕਾਂ ਨੂੰ ਕੱਢਣ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ। ਇਸੇ ਕੜੀ ਵਿੱਚ ਇੱਕ ਚਾਰ ਸਾਲ ਦੇ ਬੱਚੇ ਨੂੰ ਸੁਰੱਖਿਅਤ ਕੱਢ ਲਿਆ ਗਿਆ।

ਇਹ ਹਾਦਸਾ ਦੱਖਣੀ ਮੁੰਬਈ ਤੋਂ ਕਰੀਬ 180 ਕਿਲੋਮੀਟਰ ਦੂਰ ਮਹਾੜ ਨਾਮੀਂ ਥਾਂ 'ਤੇ 24 ਅਗਸਤ ਨੂੰ ਦੇਰ ਸ਼ਾਮ ਵਾਪਰਿਆ ਸੀ। ਜਦੋਂ ਇਮਾਰਤ ਡਿੱਗੀ ਤਾਂ ਮਲਬੇ ਹੇਠਾਂ ਕਰੀਬ 80-90 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਸੀ।

ਇਸ ਹਾਦਸੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ। ਐਨਡੀਆਰਐੱਫ ਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮਲਬੇ ਵਿੱਚੋਂ ਲੋਕਾਂ ਦੀ ਭਾਲ ਕਰਨ ਵਿੱਚ ਲਗੀਆਂ ਹੋਈਆਂ ਹਨ।

ਮਹਾਰਾਸ਼ਟਰ ਦੀ ਕੈਬਨਿਟ ਮੰਤਰੀ ਅਦਿਤੀ ਤਤਕਾਰੇ ਅਨੁਸਾਰ ਕੁਝ ਜ਼ਖਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਹੈ। ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਮੁੰਬਈ ਲਿਜਾਇਆ ਜਾ ਰਿਹਾ ਹੈ।

ਹਾਕਿਆਂ ਪੁਰਾਣੀ ਇਹ ਇਮਾਰਤ ਹਾਪੁਸ ਝੀਲ ਦੇ ਨੇੜੇ ਬਣਾਈ ਗਈ ਸੀ। ਇਸ ਇਮਾਰਤ ਵਿੱਚ 45-47 ਫਲੈਟ ਸਨ

ਜਦੋਂ ਇਮਾਰਤ ਹਿੱਲੀ ਤਾਂ ਕੁਝ ਪਰਿਵਾਰ ਇਮਰਾਤ 'ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।

ਮਹਾੜ ਉਦਯੋਗਿਕ ਇਲਾਕਾ ਹੈ ਅਤੇ ਇਹ ਇਲਾਕਾ ਹਰ ਸਾਲ ਭਾਰੀ ਬਰਸਾਤ ਲਈ ਜਾਣਿਆ ਜਾਂਦਾ ਹੈ।

ਸਾਲ 2016 ਵਿੱਚ ਸ਼ਹਿਰ ਨੇੜੇ ਮੁੰਬਈ-ਗੋਆ ਸੜਕ 'ਤੇ ਇੱਕ ਅੰਗਰੇਜ਼ਾਂ ਵੇਲੇ ਦਾ ਪੁਲ ਢਹਿ ਜਾਣ ਕਾਰਨ ਕਾਫੀ ਨੁਕਸਾਨ ਹੋਇਆ ਸੀ।

ਇਹ ਵੀ ਪੜ੍ਹੋ-

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)