ਰਾਜਸਭਾ ਮੈਂਬਰ ਅਮਰ ਸਿੰਘ ਦਾ ਦੇਹਾਂਤ

ਰਾਜਸਭਾ ਸੰਸਦ ਮੈਂਬਰ ਅਮਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ 64 ਸਾਲਾਂ ਦੇ ਸਨ।

ਉਹ ਕਾਫੀ ਸਮੇਂ ਤੋਂ ਬਿਮਾਰ ਸਨ ਤੇ ਸਿੰਗਾਪੁਰ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਸਾਲ 2013 ਵਿੱਚ ਅਮਰ ਸਿੰਘ ਦੀ ਕਿਡਨੀ ਫੇਲ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਹੋਇਆ ਸੀ।

27 ਜਨਵਰੀ 1956 ਨੂੰ ਅਲੀਗੜ੍ਹ ਵਿੱਚ ਪੈਦਾ ਹੋਣ ਵਾਲੇ ਅਮਰ ਸਿੰਘ ਨੇ ਕੋਲਕਾਤਾ ਦੇ ਸੇਂਟ ਜ਼ੇਵੀਅਰਸ ਕਾਲੇਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।

ਉਹ ਪਹਿਲੀ ਵਾਰ 1996 ਵਿੱਚ ਰਾਜਸਭਾ ਲਈ ਚੁਣੇ ਗਏ ਸਨ। ਆਪਣੇ ਰਾਜਨੀਤਿਕ ਕੈਰੀਅਰ ਦੌਰਾਨ ਉਹ ਸੰਸਦ ਦੀਆਂ ਕਈ ਕਮੇਟੀਆਂ ਦੇ ਮੈਂਬਰ ਰਹੇ।

ਮੁਲਾਇਮ ਸਿੰਘ ਦੇ ਨਾਲ ਦੋਸਤੀ

ਇੱਕ ਜ਼ਮਾਨੇ ਵਿੱਚ ਅਮਰ ਸਿੰਘ ਸਮਾਜਵਾਦੀ ਪਾਰਟੀ ਦੇ ਵੱਡੇ ਆਗੂ ਮੰਨੇ ਜਾਂਦੇ ਸਨ।

ਅਮਰ ਸਿੰਘ ਨੂੰ ਸਮਾਜਵਾਦੀ ਪਾਰਟੀ ਦੇ ਮੋਢੀ ਮੁਲਾਇਮ ਸਿੰਘ ਦੇ ਕਰੀਬੀ ਦੇ ਤੌਰ 'ਤੇ ਦੇਖਿਆ ਜਾਂਦਾ ਸੀ।

ਪਰ ਅਮਰ ਸਿੰਘ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਕੀਤੀ ਸੀ।

ਇਹ ਵੀ ਪੜ੍ਹੋ:-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)