ਕੋਰੋਨਾਵਾਇਰਸ ਦਾ ਇਲਾਜ : ਜ਼ਿੰਦਗੀ ਬਚਾਉਣ ਵਾਲੀ ਯੂਕੇ ਨੇ ਲੱਭੀ ਦਵਾਈ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਡੈਕਸਾ-ਮੀਥੇਸੋਨ ਇੱਕ ਅਜਿਹੀ ਦਵਾਈ ਹੈ ਜੋ ਕਿ ਕੋਰੋਨਾਵਾਇਰਸ ਨਾਲ ਗੰਭੀਰ ਰੂਪ 'ਚ ਬਿਮਾਰ ਮਰੀਜ਼ਾਂ ਲਈ ਵਰਦਾਨ ਸਿੱਧ ਹੋ ਸਕਦੀ ਹੈ। ਡੈਕਸਾ-ਮੀਥੇਸੋਨ ਬਹੁਤ ਹੀ ਕਿਫਾਇਤੀ ਅਤੇ ਅਸਾਨੀ ਨਾਲ ਹਾਸਲ ਹੋਣ ਵਾਲੀ ਦਵਾਈ ਹੈ।

ਯੂਕੇ ਦਾ ਮਾਹਰਾਂ ਦਾ ਕਹਿਣਾ ਹੈ ਕਿ ਸਟੀਰੌਆਇਡ ਦੀ ਘੱਟ ਮਾਤਰਾ ਵਾਲੀ ਖੁਰਾਕ ਇਸ ਵਿਸ਼ਵਵਿਆਪੀ ਮਾਰੂ ਵਾਇਰਸ ਨਾਲ ਨਜਿੱਠਣ ਲਈ ਬਹੁਤ ਲਾਭਦਾਇਕ ਹੈ।

ਵੈਂਟੀਲੇਟਰ 'ਤੇ ਪਏ ਹਰ ਤੀਜੇ ਮਰੀਜ਼ ਦੀ ਮੌਤ ਦੇ ਜ਼ੋਖਮ ਨੂੰ ਘਟਾਉਂਦਾ ਹੈ ਅਤੇ ਨਾਲ ਹੀ ਆਕਸੀਜਨ ਦੀ ਘਾਟ ਝੱਲ ਰਹੇ ਹਰ ਪੰਜਵੇਂ ਮਰੀਜ਼ ਦੀ ਜਾਨ ਬਚਾਉਣ 'ਚ ਮਦਦਗਾਰ ਹੋ ਸਕਦਾ ਹੈ।

ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮੈਡੀਕਲ ਪੱਧਰ 'ਤੇ ਕਈ ਪ੍ਰੀਖਣ ਕੀਤੇ ਜਾ ਰਹੇ ਹਨ ਅਤੇ ਇਹ ਦਵਾਈ ਵੀ ਉਸੇ ਦਾ ਇੱਕ ਹਿੱਸਾ ਹੈ।ਇੰਨ੍ਹਾਂ ਪ੍ਰੀਖਣਾ ਦਾ ਉਦੇਸ਼ ਇਹ ਵੇਖਣਾ ਹੈ ਕਿ ਕੋਰੋਨਾ ਵਾਇਰਸ ਨੂੰ ਕਿਹੜੀ ਦਵਾਈ ਮਾਤ ਦੇ ਸਕਦੀ ਹੈ।

ਖੋਜਕਰਤਾਵਾਂ ਦਾ ਅਨੁਮਾਨ ਹੈ ਕਿ ਜੇਕਰ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੀ ਆਮਦ ਤੋਂ ਹੀ ਇਸ ਦਵਾਈ ਦੀ ਵਰਤੋਂ ਕੀਤੀ ਜਾਂਦੀ ਤਾਂ ਹੁਣ ਤੱਕ 5 ਹਜ਼ਾਰ ਜਾਨਾਂ ਬਚਾਈਆਂ ਜਾ ਸਕਦੀਆਂ ਸਨ।ਇਹ ਬਹੁਤ ਹੀ ਕਿਫਾਇਤੀ ਹੈ ਅਤੇ ਗਰੀਬ ਦੇਸ਼ਾਂ 'ਚ ਵੀ ਇਸ ਦੀ ਪਹੁੰਚ ਸੰਭਵ ਹੋ ਸਕਦੀ ਹੈ।ਦੁਨੀਆ ਭਰ ਦੇ ਲਗਭਗ ਸਾਰੇ ਹੀ ਦੇਸ਼ ਇਸ ਮਹਾਮਾਰੀ ਦਾ ਸ਼ਿਕਾਰ ਹੋਏ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਡੈਕਸਾ-ਮੀਥੇਸੋਨ: ਜੀਵਨ ਦਾਨ

ਕੋਵਿਡ-19 ਦੀ ਲਾਗ ਜੇ ਸ਼ਿਕਾਰ 20 ਮਰੀਜ਼ਾਂ 'ਚੋਂ 19 ਅਜਿਹੇ ਮਰੀਜ਼ ਹਨ , ਜੋ ਕਿ ਹਸਪਤਾਲ 'ਚ ਭਰਤੀ ਹੋਏ ਬਿਨ੍ਹਾਂ ਹੀ ਠੀਕ ਹੋ ਜਾਂਦੇ ਹਨ।

ਜਿੰਨ੍ਹਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਵੀ ਗਿਆ , ਉਨ੍ਹਾਂ 'ਚੋਂ ਵੀ ਵਧੇਰੇ ਮਰੀਜ਼ ਠੀਕ ਹੋ ਜਾਂਦੇ ਹਨ, ਪਰ ਕਈਆਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਵੀ ਪੈਂਦੀ ਹੈ।ਅਜਿਹੇ ਵੱਧ ਜ਼ੋਖਮ ਵਾਲੇ ਮਰੀਜ਼ਾਂ ਲਈ ਡੈਕਸਾ-ਮੀਥੇਸੋਨ ਬਹੁਤ ਲਾਭਕਾਰੀ ਸਿੱਧ ਹੋ ਸਕਦੀ ਹੈ।

ਕੋਰੋਨਾਵਾਇਰਸ

ਇਸ ਦਵਾਈ ਦੀ ਵਰਤੋਂ ਪਹਿਲਾਂ ਹੀ ਦੂਜੀਆਂ ਸਥਿਤੀਆਂ 'ਚ ਸੋਜਿਸ਼ ਨੂੰ ਘਟਾਉਣ ਲਈ ਕੀਤੀ ਜਾ ਰਹੀ ਹੈ।ਇਸ ਦੇ ਪ੍ਰਯੋਗ 'ਚ ਵੇਖਿਆ ਗਿਆ ਹੈ ਕਿ ਇਹ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਦੇ ਕਮਜ਼ੋਰ ਹੋਣ ਦੀ ਸੂਰਤ 'ਚ ਸਰੀਰ 'ਚ ਹੋਣ ਵਾਲੇ ਕਈ ਤਰ੍ਹਾਂ ਦੇ ਨੁਕਸਾਨਾਂ ਨੂੰ ਹੋਣ ਤੋਂ ਬਚਾਉਂਦਾ ਹੈ।

ਕੋਰੋਨਾ ਵਾਇਰਸ ਮਹਾਮਾਰੀ ਵੀ ਮਨੁੱਖੀ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਨੂੰ ਹੀ ਪ੍ਰਭਾਵਿਤ ਕਰਦੀ ਹੈ।ਇਸ ਲਈ ਡੈਕਸਾ-ਮੀਥੇਸੋਨ ਇਸ ਮਹਾਮਾਰੀ ਨਾਲ ਨਜਿੱਠਣ ਲਈ ਇਕ ਰਾਮ ਬਾਣ ਸਿੱਧ ਹੋ ਸਕਦੀ ਹੈ।

ਸਰੀਰ 'ਚ ਹੋਣ ਵਾਲੇ ਵਧੇਰੇ ਪ੍ਰਤੀਕਰਮ ਨੂੰ ਸਾਇਟੋਕਾਈਨ ਕਿਹਾ ਜਾਂਦਾ ਹੈ ਜੋ ਕਿ ਘਾਤਕ ਹੋ ਸਕਦਾ ਹੈ।

ਕੀ ਹਨ ਟਰਾਇਲ ਦੇ ਨਤੀਜੇ

ਆਕਸਫੋਰਡ ਯੂਨੀਵਰਸਿਟੀ ਦੀ ਇੱਕ ਟੀਮ ਦੀ ਅਗਵਾਈ 'ਚ ਕੀਤੇ ਗਏ ਇਸ ਪ੍ਰੀਖਣ 'ਚ ਹਸਪਤਾਲਾਂ 'ਚ ਭਰਤੀ ਤਕਰੀਬਨ 2 ਹਜ਼ਾਰ ਮਰੀਜ਼ਾਂ ਨੂੰ ਡੈਕਸਾ-ਮੀਥੇਸੋਨ ਦਿੱਤੀ ਗਈ ਅਤੇ ਉਨ੍ਹਾਂ ਦੀ ਤੁਲਨਾ 4 ਹਜ਼ਾਰ ਤੋਂ ਵੀ ਵੱਧ ਉਨ੍ਹਾਂ ਮਰੀਜ਼ਾਂ ਨਾਲ ਕੀਤੀ ਗਈ ਜਿੰਨ੍ਹਾਂ ਨੂੰ ਕਿ ਇਹ ਦਵਾਈ ਨਹੀਂ ਦਿੱਤੀ ਗਈ ਸੀ।

ਵੈਂਟੀਲੇਟਰ 'ਤੇ ਪਏ ਮਰੀਜ਼ਾਂ ਲਈ ਮੌਤ ਦਾ ਜ਼ੋਖਮ 40% ਤੋਂ 28% ਤਕ ਘੱਟ ਗਿਆ ਅਤੇ ਜਿੰਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਮਹਿਸੂਸ ਹੋ ਰਹੀ ਸੀ ਉਨ੍ਹਾਂ 'ਚ ਮੌਤ ਦਾ ਜ਼ੋਖਮ 25% ਤੋਂ 20% ਤੱਕ ਘੱਟ ਦਰਜ ਕੀਤਾ ਗਿਆ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਪ੍ਰੋ. ਪੀਟਰ ਹਾਰਬੀ, ਜੋ ਕਿ ਮੁੱਖ ਜਾਂਚਕਰਤਾ ਹਨ, ਉਨ੍ਹਾਂ ਨੇ ਕਿਹਾ, " ਇਹ ਹੁਣ ਤੱਕ ਦੀ ਇੱਕੋ ਇੱਕ ਦਵਾਈ ਹੈ, ਜਿਸ ਨੇ ਕਿ ਮੌਤ ਦਰ ਨੂੰ ਘਟਾਉਣ 'ਚ ਮਦਦ ਕੀਤੀ ਹੈ।ਇਹ ਇੱਕ ਵੱਡੀ ਸਫਲਤਾ ਹੈ।"

ਪ੍ਰਮੁੱਖ ਖੋਜਕਰਤਾ ਪ੍ਰੋ. ਮਾਰਟਿਨ ਲੈਂਡਰੇ ਨੇ ਕਿਹਾ ਕਿ ਪ੍ਰੀਖਣ ਤੋਂ ਜੋ ਨਤੀਜੇ ਨਿਕਲ ਕਿ ਸਾਹਮਣੇ ਆਏ ਹਨ ਉਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਵੈਂਟੀਲੇਟਰ 'ਤੇ ਪਏ ਅੱਠ ਮਰੀਜ਼ਾਂ 'ਚੋਂ ਇੱਕ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।

ਜਿਹੜੇ ਮਰੀਜ਼ਾਂ ਦਾ ਇਲਾਜ ਆਕਸੀਜਨ ਨਾਲ ਕੀਤਾ ਜਾ ਰਿਹਾ ਹੈ, ਉਨ੍ਹਾਂ 'ਚੋਂ ਹਰ 20-25 ਮਰੀਜ਼ਾਂ 'ਚੋਂ ਇੱਕ ਮਰੀਜ਼ ਦੀ ਜਾਨ ਇਸ ਦਵਾਈ ਦੀ ਮਦਦ ਨਾਲ ਬਚਾਈ ਜਾ ਸਕਦੀ ਹੈ।

ਡੈਕਸਾ-ਮੀਥੇਸੋਨ ਦੀ ਕਿਸ ਨੂੰ ਲੋੜ ਨਹੀਂ

"ਇਸ ਦਾ ਲਾਭ ਸਪੱਸ਼ਟ ਵਿਖਾਈ ਦੇ ਰਿਹਾ ਹੈ।ਇਸ ਦਵਾਈ ਦੇ 10 ਦਿਨਾਂ ਦਾ ਖਰਚਾ ਪ੍ਰਤੀ ਮਰੀਜ਼ ਲਗਭਗ 5 ਪੌਂਡ ( 400 ਰੁਪਏ) ਆਉਂਦਾ ਹੈ।ਇਸ ਲਈ ਲਾਜ਼ਮੀ ਤੌਰ 'ਤੇ ਇੱਕ ਵਿਅਕਤੀ ਦੀ ਜਾਨ ਬਚਾਉਣ ਲਈ 35 ਪੌਂਡ ਖਰਚਣੇ ਪੈਣਗੇ।ਇਹ ਦਵਾਈ ਵਿਸ਼ਵਵਿਆਪੀ ਮੌਜੂਦ ਹੈ।"

ਪ੍ਰੋ. ਲੈਂਡਰੇ ਨੇ ਕਿਹਾ, "ਜਦੋਂ ਜ਼ਰੂਰਤ ਹੋਵੇ ਇਸ ਦਵਾਈ ਨੂੰ ਹਸਪਤਾਲ 'ਚ ਭਰਤੀ ਮਰੀਜ਼ਾਂ ਨੂੰ ਬਿਨਾਂ ਦੇਰੀ ਦੇ ਦਿੱਤਾ ਜਾਣਾ ਚਾਹੀਦਾ ਹੈ।ਪਰ ਇਸ ਦਵਾਈ ਦੀ ਵਰਤੋਂ ਘਰਾਂ 'ਚ ਆਪਣੇ ਆਪ ਨਹੀਂ ਕਰਨੀ ਚਾਹੀਦੀ ਹੈ।

ਕੋਰੋਨਾ ਵਾਇਰਸ ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ - ਜਿੰਨ੍ਹਾਂ ਨੂੰ ਕਿ ਸਾਹ ਲੈਣ 'ਚ ਕੋਈ ਦਿੱਕਤ ਨਹੀਂ ਹੋ ਰਹੀ ਹੈ , ਉਨ੍ਹਾਂ ਨੂੰ ਡੈਕਸਾ-ਮੀਥੇਸੋਨ ਲੈਣ ਦੀ ਜ਼ਰੂਰਤ ਨਹੀਂ ਹੈ।

ਇਸ ਸਬੰਧ 'ਚ ਰਿਕਵਰੀ ਟਰਾਇਲ ਮਾਰਚ ਮਹੀਨੇ ਤੋਂ ਚੱਲ ਰਿਹਾ ਹੈ।ਜਿਸ 'ਚ ਮਲੇਰੀਆ ਦੀ ਦਵਾਈ ਹਾਈਡ੍ਰੋਕਸਾਈਕੋਲੋਰੋਕਿਨ ਵੀ ਸ਼ਾਮਲ ਹੈ। ਪਰ ਹੁਣ ਇਸ ਦਵਾਈ ਦੀ ਵਰਤੋਂ 'ਤੇ ਕੁੱਝ ਸਵਾਲੀਆ ਚਿੰਨ੍ਹ ਲੱਗ ਰਹੇ ਹਨ, ਕਿਉਂਕਿ ਇਸ ਦੀ ਵਰਤੋਂ ਦਿਲ ਦੀਆਂ ਸਮੱਸਿਆਵਾਂ ਅਤੇ ਦੂਜੀਆਂ ਘਾਤਕ ਮੁਸ਼ਕਿਲਾਂ 'ਚ ਵਾਧਾ ਕਰਦੀ ਹੈ।

ਇਸ ਤੋਂ ਇਲਾਵਾ ਰੇਮਡੇਸੀਵਿਅਰ , ਇਕ ਐਂਟੀਵਾਇਰਲ ਦਵਾਈ ਹੈ, ਜਿਸ ਦੀ ਵਰਤੋਂ ਕੋਰੋਨਾ ਵਾਇਰਸ ਦੇ ਇਲਾਜ਼ ਲਈ ਕੀਤੀ ਜਾ ਰਹੀ ਹੈ।ਇਸ ਦਵਾਈ ਦੀ ਮਦਦ ਨਾਲ ਲਾਗ ਵਾਲੇ ਮਰੀਜ਼ਾਂ ਦੀ ਰਿਕਵਰੀ ਦਰ 'ਚ ਸੁਧਾਰ ਹੋਇਆ ਹੈ ਅਤੇ ਉਹ ਜਲਦੀ ਠੀਕ ਹੋ ਰਹੇ ਹਨ।ਐਨਐਚਐਸ 'ਤੇ ਇਹ ਦਵਾਈ ਪਹਿਲਾਂ ਹੀ ਉਪਲੱਬਧ ਹੈ।

ਦੁਨੀਆਂ ਲਈ ਖੁਸ਼ੀ ਦੀ ਖ਼ਬਰ

ਕੋਵਿਡ-19 ਨੂੰ ਕਿਸੇ ਹੱਦ ਤੱਕ ਮਾਤ ਦੇਣ ਵਾਲੀ ਦਵਾਈ ਕੋਈ ਨਵੀਂ ਜਾਂ ਫਿਰ ਮਹਿੰਗੀ ਦਵਾਈ ਨਹੀਂ ਹੈ ਸਗੋਂ ਇਹ ਤਾਂ ਇੱਕ ਪੁਰਾਣੀ ਅਤੇ ਸਸਤੀ ਦਵਾਈ ਹੈ, ਜੋ ਕਿ ਹਰ ਵਰਗ ਦੇ ਮਰੀਜ਼ ਦੀ ਪਹੁੰਚ ਅੰਦਰ ਹੈ।ਇਸ ਦੀ ਕੀਮਤ ਸਟੀਰੌਆਇਡ ਜਿੰਨ੍ਹੀ ਹੀ ਹੈ।

ਇਸ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਦੁਨੀਆ ਭਰ ਦੇ ਮਰੀਜ਼ ਫੌਰੀ ਤੌਰ 'ਤੇ ਇਸ ਦਵਾਈ ਦਾ ਲਾਭ ਚੁੱਕ ਸਕਣਗੇ।ਇਸੇ ਕਰਕੇ ਹੀ ਇਸ ਪ੍ਰੀਖਣ ਦੇ ਨਤੀਜਿਆਂ ਨੂੰ ਜਨਤਕ ਕੀਤਾ ਗਿਆ ਹੈ ਕਿਉਂਕਿ ਇਸ ਨੂੰ ਵਿਸ਼ਵ ਪੱਧਰ 'ਤੇ ਅਮਲ 'ਚ ਲਿਆਂਦਾ ਜਾਵੇਗਾ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਡੈਕਸਾਮੇਥਾਸੋਨ ਦੀ ਵਰਤੋਂ 1960 ਦੇ ਦਹਾਕੇ ਤੋਂ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਹੁੰਦੀ ਆ ਰਹੀ ਹੈ। ਗਠੀਆ ਅਤੇ ਦਮੇ ਦੇ ਇਲਾਜ ਲਈ ਇਹ ਖਾਸ ਕਰਕੇ ਇਸਤੇਮਾਲ ਹੁੰਦੀ ਹੈ।

ਸਾਰੇ ਕੋਵਿਡ ਮਰੀਜ਼ਾਂ 'ਚੋਂ ਅੱਧੇ ਨੱਲੋਂ ਵੱਧ ਜਿੰਨ੍ਹਾਂ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ ਉਹ ਇਸ ਮਹਾਮਾਰੀ ਅੱਗੇ ਹਾਰ ਜਾਂਦੇ ਹਨ।ਇਸ ਲਈ ਇਸ ਦਵਾਈ ਦੀ ਵਰਤੋਂ ਨਾਲ ਮੌਤ ਦੇ ਜ਼ੋਖਮ ਨੂੰ ਘਟਾਉਣਾ ਇੱਕ ਵੱਡੀ ਸਫਲਤਾ ਹੈ।

ਆਈ.ਸੀ.ਯੂ. 'ਚ ਭਰਤੀ ਮਰੀਜ਼ਾਂ ਲਈ ਇਹ ਦਵਾਈ ਉਨ੍ਹਾਂ ਦੀ ਨਾੜੀ ਰਾਹੀਂ ਸਰੀਰ 'ਚ ਪਾਈ ਜਾਂਦੀ ਹੈ ਜਦਕਿ ਘੱਟ ਗੰਭੀਰ ਮਰੀਜ਼ਾਂ ਨੂੰ ਟੈਬਲੇਟ ਦੇ ਰੂਪ 'ਚ ਦਿੱਤੀ ਜਾਂਦੀ ਹੈ।

ਰੇਮਡੇਸੀਵਿਅਰ ਵੀ ਕਾਰਗਰ

ਡੈਕਸਾਮੇਥਾਸੋਨ ਤੋਂ ਇਲਾਵਾ ਰੇਮਡੇਸੀਵਿਅਰ ਹੀ ਇਕ ਅਜਿਹੀ ਦਵਾਈ ਹੈ ਜੋ ਕਿ ਕੋਰੋਨਾ ਦੇ ਇਲਾਜ਼ 'ਚ ਕਾਰਗਰ ਸਿੱਧ ਹੋਈ ਹੈ।ਦੱਸਣਯੋਗ ਹੈ ਕਿ ਇਹ ਇੱਕ ਐਂਟੀਵਾਇਰਲ ਦਵਾਈ ਹੈ ਜਿਸ ਦੀ ਵਰਤੋਂ ਇਬੋਲਾ ਲਈ ਸ਼ੁਰੂ ਹੋਈ ਸੀ।

ਇਹ ਦਵਾਈ ਕੋਰੋਨਾਵਾਇਰਸ ਦੇ ਲੱਛਣਾਂ ਦੀ ਮਿਆਦ 15 ਦਿਨਾਂ ਤੋਂ ਘਟਾ ਕੇ 11 ਦਿਨਾਂ ਤੱਕ ਕਰ ਦਿੰਦੀ ਹੈ , ਪਰ ਇਸ ਦੇ ਨਤੀਜਿਆਂ ਤੋਂ ਇਹ ਪੂਰੀ ਤਰ੍ਹਾਂ ਨਾਲ ਸਾਬਤ ਨਹੀਂ ਹੋਇਆ ਹੈ ਕਿ ਇਹ ਮੌਤ ਦਰ ਨੂੰ ਘਟਾਉਂਦੀ ਹੈ ਜਾਂ ਫਿਰ ਨਹੀਂ।

ਡੈਕਸਾਮੇਥਾਸੋਨ ਦੀ ਉਪਲਬਧਤਾ ਵਧੇਰੇ ਹੈ ਜਦਕਿ ਰੇਮਡੇਸੀਵਿਅਰ ਜੋ ਕਿ ਇੱਕ ਨਵੀਂ ਦਵਾਈ ਹੈ, ਉਸ ਦੀ ਸਪਲਾਈ ਸੀਮਿਤ ਹੈ ।ਇਸ ਦੀ ਕੀਮਤ ਦਾ ਐਲਾਨ ਕਰਨਾ ਅਜੇ ਬਾਕੀ ਹੈ।

ਹੈਲਪਲਾਈਨ ਨੰਬਰ
ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)