You’re viewing a text-only version of this website that uses less data. View the main version of the website including all images and videos.
ਕੀ ਮੋਦੀ ਦੀ ਪਤਨੀ ਸ਼ਾਹੀਨ ਬਾਗ਼ ਦੇ ਮੁਜ਼ਾਹਰੇ ਵਿੱਚ ਪਹੁੰਚੀ-ਫੈਕਟ ਚੈਕ
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਦੇ ਸ਼ਾਹੀਨ ਬਾਗ਼ ਇਲਾਕੇ ਵਿੱਚ ਪਿਛਲੇ ਲਗਭਗ ਡੇਢ ਮਹੀਨੇ ਤੋਂ ਔਰਤਾਂ ਮੁਜ਼ਾਹਰੇ 'ਤੇ ਬੈਠੀਆਂ ਹਨ।
ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੀ ਹੈ। ਤਸਵੀਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਜਸ਼ੋਦਾਬੇਨ ਵੀ ਸ਼ਾਹੀਨ ਬਾਗ਼ ਗਏ ਸਨ।
ਫੇਸਬੁੱਕ ’ਤੇ ਇਹ ਤਸਵੀਰ ਕਈ ਵਾਰ ਸਾਂਝੀ ਕੀਤੀ ਗਈ ਹੈ।
ਇਸ ਤਸਵੀਰ ਨਾਲ ਕੁਝ ਲੋਕ ਲਿਖ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਵੀ ਸ਼ਾਹੀਨ ਬਾਗ਼ ਪੈਸੇ ਲੈਣ ਪਹੁੰਚ ਗਏ ਹਨ।
ਇਸ ਤੋਂ ਪਹਿਲਾਂ ਸ਼ਾਹੀਨ ਬਾਗ਼ ਦੀਆਂ ਔਰਤਾਂ ਬਾਰੇ ਇਹ ਦਾਅਵਾ ਫ਼ੈਲਾਇਆ ਗਿਆ ਸੀ ਕਿ ਉੱਥੇ ਬੈਠਣ ਵਾਲੀਆਂ ਔਰਤਾਂ ਨੂੰ ਮੁਜ਼ਾਹਰੇ 'ਤੇ ਬੈਠਣ ਦੇ ਪੈਸੇ ਮਿਲਦੇ ਹਨ।
ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕੀਤਾ ਸੀ ਕਿ ਮੁਜ਼ਾਹਰਾ ਫੰਡਿਡ ਹੈ ਤੇ ਕਾਂਗਰਸ ਵੱਲੋਂ ਕਰਵਾਇਆ ਜਾ ਰਿਹਾ ਹੈ।
ਹੁਣ ਲੋਕ ਜਸ਼ੋਦਾਬੇਨ ਦੀ ਤਸਵੀਰ ਸਾਂਝਾ ਕਰ ਰਹੇ ਹਨ ਤੇ ਪੈਸੇ ਲੈਣ ਨਾਲ ਜੁੜੀਆਂ ਟਿੱਪਣੀਆਂ ਕਰ ਰਹੇ ਹਨ।
ਬੀਬੀਸੀ ਨੇ ਫੋਟੋ ਦੀ ਪੜਤਾਲ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਦਾਅਵੇ ਝੂਠੇ ਹਨ ਤੇ ਤਸਵੀਰ ਪੁਰਾਣੀ ਹੈ।
ਭਾਵ ਜਸ਼ੋਦਾਬੇਨ ਸ਼ਾਹੀਨ ਬਾਗ਼ ਦੇ ਮੁਜ਼ਾਹਰੇ ਵਿੱਚ ਸ਼ਾਮਲ ਨਹੀਂ ਹੋਏ।
ਇਹ ਵੀ ਪੜ੍ਹੋ:
ਇਹ ਤਸਵੀਰ ਸਾਲ 2016 ਦੀ ਹੈ, ਜਦੋਂ ਜਸ਼ੋਦਾਬੇਨ ਮੁੰਬਈ ਵਿੱਚ ਝੁੱਗੀ-ਝੋਂਪੜੀ ਵਾਲਿਆਂ ਲਈ ਇੱਕ ਭੁੱਖ ਹੜਤਾਲ 'ਤੇ ਬੈਠੇ ਸਨ।
ਇਹ ਹੜਤਾਲ ਇੱਕ ਸਥਾਨਕ ਸਵੈ-ਸੇਵੀ ਸੰਸਥਾ ਦੀ ਅਗਵਾਈ ਵਿਚ ਕੀਤੀ ਗਈ ਸੀ।
ਦਿ ਹਿੰਦੂ ਅਖ਼ਬਾਰ ਵਿੱਚ ਇਹ ਤਸਵੀਰ ਫਰਵਰੀ 2016 ਵਿੱਚ ਛਪੀ ਸੀ। ਇਸ ਰਿਪੋਰਟ ਮੁਤਾਬਤ ਇਹ ਤਸਵੀਰ ਉਸ ਸਮੇਂ ਦੀ ਹੈ, ਜਦੋਂ ਜਸ਼ੋਦਾਬੇਨ ਮੀਂਹ ਦੌਰਾਨ ਝੁਗੀਆਂ ਨਾ ਤੋੜਨ ਦੀ ਮੰਗ ਕਰ ਰਹੇ ਸਨ।
ਇਸ ਰਿਪੋਰਟ ਦੇ ਮੁਤਾਬਕ ਆਪਣੇ ਛੋਟੇ ਭਰਾ ਅਸ਼ੋਕ ਮੋਦੀ ਦੇ ਨਾਲ ਸਥਾਨਕ ਸਵੈ-ਸੇਵੀ ਸੰਸਥਾ ਦੇ ਨਾਲ ਉਹ ਇੱਕ ਦਿਨ ਦੀ ਹੜਤਾਲ 'ਤੇ ਬੈਠੇ ਸਨ।
ਇੱਕ ਹੋਰ ਵੈਬਸਾਈਟ ਨੇ ਵੀ ਇਹ ਤਸਵੀਰ ਛਾਪੀ ਸੀ।
ਦਿ ਵੀਕ ਦੀ ਵੈਬਸਾਈਟ ’ਤੇ ਛਾਪੀ ਗਈ ਇੱਕ ਰਿਪੋਰਟ ਵਿੱਚ ਲਿਖਿਆ ਗਿਆ ਕਿ ਜਸ਼ੋਦਾਬੇਨ ਕੁਝ ਘੰਟਿਆਂ ਦੀ ਸੰਕੇਤਕ ਭੁੱਖ ਹੜਤਾਲ 'ਤੇ ਬੈਠੇ ਸਨ। ਉਹ ਬਿਨਾਂ ਕਿਸੇ ਰੌਲੇ-ਰੱਪੇ ਦੇ ਉੱਥੋਂ ਚਲੇ ਗਏ ਸਨ।
ਇਹ ਵੀ ਪੜ੍ਹੋ:
ਵੀਡੀਓ: ਸ਼ਾਹੀਨ ਬਾਗ਼ ਨੂੰ ਜਲ੍ਹਿਆਂ ਵਾਲਾ ਬਾਗ਼ ਕਿਉਂ ਕਿਹਾ ਜਾ ਰਿਹਾ ਹੈ
ਵੀਡੀਓ: ਨਾਗਰਿਕਤਾ ਸੋਧ ਕਾਨੂੰਨ ਬਾਰੇ ਸਰਕਾਰ ਕਿੰਨਾ ਸੱਚ ਬੋਲ ਰਹੀ ਹੈ
ਵੀਡੀਓ: ਅਕਾਲੀ ਦਲ, ਦਿੱਲੀ ਵਿੱਚ ਚੋਣਾਂ ਆਪਣੇ ਬੂਤੇ ਕਿਉਂ ਨਹੀ ਲੜ ਰਹੀ