ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ IPS ਅਫ਼ਸਰ ਅਬਦੁਰ ਰਹਿਮਾਨ ਨੇ ਦਿੱਤਾ ਅਸਤੀਫ਼ਾ

ਮਹਾਰਾਸ਼ਟਰ ਵਿਚ ਭਾਰਤੀ ਪੁਲਿਸ ਸੇਵਾ ਦੇ ਇੱਕ ਸੀਨੀਅਰ ਅਫ਼ਸਰ ਅਬਦੁਰ ਰਹਿਮਾਨ ਨੇ ਭਾਰਤੀ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣਾ ਵਿਰੋਧ ਪ੍ਰਗਟਾਉਂਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਅਬਦੁਰ ਰਹਿਮਾਨ ਮੁੰਬਈ ਵਿਚ ਮਹਾਰਾਸ਼ਟਰ ਸੂਬਾਈ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਪੁਲਿਸ ਕਮਿਸ਼ਨਰ ਪੱਧਰ ਦੇ ਅਫ਼ਸਰ ਸਨ।

ਉਨ੍ਹਾਂ ਟਵੀਟ ਕਰਕੇ ਆਪਣੇ ਅਸਤੀਫ਼ੇ ਦੀ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਸੰਵਿਧਾਨ ਦੇ ਮੂਲ ਢਾਂਚੇ ਦੇ ਖ਼ਿਲਾਫ਼ ਹੈ।

ਇਹ ਵੀ ਪੜ੍ਹੋ :

ਟਵੀਟ ਵਿਚ ਉਨ੍ਹਾਂ ਨੇ ਲਿਖਿਆ, " ਇਹ ਵਿਧਾਇਕ ਭਾਰਤ ਦੀ ਧਾਰਮਿਕ ਬਹੁਲਤਾ ਦੇ ਖ਼ਿਲਾਫ਼ ਹੈ, ਮੈਂ ਨਿਆਂਪਸੰਦ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਜਮਹੂਰੀ ਤਰੀਕੇ ਨਾਲ ਇਸ ਦਾ ਵਿਰੋਧ ਕਰਨ। ਇਹ ਬਿਲ ਸੰਵਿਧਾਨ ਦੇ ਮੂਲ ਢਾਂਚੇ ਦੇ ਖ਼ਿਲਾਫ਼ ਹੈ। "

ਅਬਦੁਰ ਰਹਿਮਾਨ ਨੇ ਵੀ.ਆਰ.ਐੱਸ. (ਸਵੈ ਸੇਵਾਮੁਕਤੀ ਸਕੀਮ) ਤਹਿਤ ਮਹਾਰਾਸ਼ਟਰ ਮੁੱਖ ਸੱਕਤਰ ਨੂੰ ਚਿੱਠੀ ਲਿਖੀ ਹੈ। ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ ਅਗਸਤ ਵਿਚ ਇਹ ਅਰਜ਼ੀ ਦਿੱਤੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ

ਉਨ੍ਹਾਂ ਇਸ ਖ਼ਿਲਾਫ਼ ਨਵੰਬਰ ਵਿਚ ਸੈਂਟਰਲ ਐਡਮਿਨੀਸਟ੍ਰੇਸ਼ਨ ਟ੍ਰਾਈਬਿਊਨਲਨੂੰ ਵੀ ਅਪੀਲ ਕੀਤੀ ਹੈ। ਅਜੇ ਇਸ ਇਸ ਮਾਮਲੇ ਵਿੱਚ ਸਾਰੀਆਂ ਸਬੰਧਤ ਧਿਰਾਂ ਦੇ ਨੋਟਿਸ ਜਾਰੀ ਕੀਤੇ ਗਏ। ਅਬਦੁਰ ਰਹਿਮਾਨ ਨੇ ਲਿਖਿਆ ਹੈ ਕਿ ਹਾਲੇ ਤੱਕ ਉਹਨਾਂ ਦੀ ਅਰਜ਼ੀ 'ਤੇ ਫ਼ੈਸਲਾ ਨਹੀਂ ਆਇਆ ਹੈ।

ਪਰ ਹੁਣ ਉਨ੍ਹਾਂ ਕੈਬ ਦੀ ਖ਼ਿਲਾਫ਼ 12 ਦਸੰਬਰ ਤੋਂ ਨੌਕਰੀ ਛੱਡਣ ਦਾ ਫ਼ੈਸਲਾ ਲਿਆ ਹੈ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)