You’re viewing a text-only version of this website that uses less data. View the main version of the website including all images and videos.
ਪਾਬੰਦੀਆਂ ਝੱਲ ਰਹੇ ਕਸ਼ਮੀਰੀ ਹੁਣ ਵਟਸਐਪ ਤੋਂ ਵੀ ਹਟਾਏ ਜਾ ਰਹੇ ਹਨ — ਇੰਝ ਕਿਉਂ?
ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਭਾਰਤ-ਸ਼ਾਸ਼ਿਤ ਕਸ਼ਮੀਰ ਵਿੱਚ ਲੋਕਾਂ ਦੇ ਵਟਸਐਪ ਅਕਾਊਂਟ ਬੰਦ ਕੀਤੇ ਜਾ ਰਹੇ ਹਨ। ਕਾਰਨ — ਚਾਰ ਮਹੀਨਿਆਂ ਤੋਂ ਵਰਤੇ ਨਹੀਂ ਗਏ।
ਇਹ 5 ਅਗਸਤ ਨੂੰ ਭਾਰਤ-ਸ਼ਾਸ਼ਿਤ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਹਟਾਏ ਜਾਣ ਮਗਰੋਂ ਪਿਛਲੇ ਚਾਰ ਮਹੀਨਿਆਂ ਤੋਂ ਭਾਰਤ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਇੰਟਰਨੈਟ ਸੇਵਾਵਾਂ ਕਾਰਨ ਹੈ। ਉਸ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਵੰਡ ਕੇ ਦੋ ਕੇਂਦਰ-ਸ਼ਾਸ਼ਿਤ ਪ੍ਰਦੇਸ਼ਾਂ ਬਣਾ ਦਿੱਤੇ ਗਏ — ਜੰਮੂ-ਕਸ਼ਮੀਰ ਤੇ ਲੱਦਾਖ।
ਸਥਾਨਕ ਸਿਆਸੀ ਆਗੂ ਉਸ ਸਮੇਂ ਤੋਂ ਹੀ ਨਜ਼ਰਬੰਦੀ ਵਿੱਚ ਹਨ। ਇੰਟਰਨੈਟ ਬੰਦ ਕਰਨ ਬਾਰੇ ਭਾਰਤੀ ਵਿਦੇਸ਼ ਮੰਤਰੀ ਸੁਭਰਾਮਣੀਅਮ ਜੈਸ਼ੰਕਰ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਦੀ ਵਰਤੋਂ ਲੋਕਾਂ ਵਿੱਚ ਕੱਟੜਪੰਥੀ ਵਿਚਾਰ ਫੈਲਾਉਣ ਲਈ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ:
ਵਟਸਐਪ ਦੀ ਮਾਲਕ ਕੰਪਨੀ ਫੇਸਬੁੱਕ ਦਾ ਕਹਿਣਾ ਹੈ ਕਿ ਜਿਵੇਂ ਹੀ ਇੰਟਰਨੈਟ ਸੇਵਾ ਮੁੜ ਸ਼ੁਰੂ ਹੁੰਦੀ ਹੈ ਤਾਂ ਵਰਤੋਂਕਾਰਾਂ ਨੂੰ ਵਟਸਐਪ ਤੇ ਮੁੜ ਰਜਿਸਟਰ ਕਰਨਾ ਪਵੇਗਾ।
ਭਾਰਤ ਵਿੱਚ ਵਟਸਐਪ ਦੇ 40 ਕਰੋੜ ਵਰਤਣ ਵਾਲੇ ਹਨ ਤੇ ਦੇਸ਼ ਇਸ ਦਾ ਸਭ ਤੋਂ ਵੱਡਾ ਬਜ਼ਾਰ ਹੈ।
ਵਟਸਐਪ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਨੂੰ "ਹਰ ਕਿਸੇ ਨੂੰ ਆਪਣੇ ਚਹੇਤਿਆਂ ਨਾਲ ਨਿੱਜੀ ਰੂਪ ਵਿੱਚ ਸੰਚਾਰ ਕਰ ਸਕਣ ਯੋਗ ਕਰਨ ਬਾਰੇ ਡੂੰਘੀ ਫ਼ਿਕਰ ਹੈ”।
"ਫਿਰ ਵੀ ਸੁਰੱਖਿਆ ਬਰਕਰਾਰ ਰੱਖਣ ਤੇ ਡਾਟਾ ਬਚਾਉਣ ਲਈ ਵਟਸਐਪ ਅਕਾਊਂਟ 140 ਦਿਨ ਨਾ ਵਰਤੇ ਜਾਣ ਦੀ ਸੂਰਤ ਵਿੱਚ ਬੰਦ ਹੋ ਜਾਂਦੇ ਹਨ।"
ਜਦੋਂ ਅਜਿਹਾ ਹੁੰਦਾ ਹੈ ਤਾਂ ਅਜਿਹੇ ਅਕਾਊਂਟ ਆਪਣੇ ਆਪ ਸਾਰੇ ਗਰੁੱਪਾਂ ਵਿੱਚ ਨਿਕਲ ਜਾਂਦੇ ਹਨ। ਇੰਟਰਨੈਟ ਮੁੜ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਗਰੁੱਪਾਂ ਵਿੱਚ ਜੋੜਨਾ ਪਵੇਗਾ ਤੇ ਵਟਸਐਪ ਮੁੜ ਤੋਂ ਜੁਆਇਨ ਕਰਨੀ ਪਵੇਗੀ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਦੇਖੋ