ਰੈਸਟੋਰੈਂਟ ਦਾ ਬਿਲ ਅਦਾ ਕਰਨ ਸਮੇਂ ਜੇ ਡੁਹਾਡੀ ਸਹਿਮਤੀ ਤੋਂ ਬਿਨਾਂ ਡੁਹਾਡੀ ਫੋਟੋ ਖਿੱਚੀ ਜਾਵੇ...

ਭਾਰਤ ਦੇ ਲੋਕਾਂ ਨੇ ਮਸ਼ਹੂਰ ਕੈਫੇ ਦੀ ਚੇਨ ਚਾਇਓਸ ਵੱਲੋਂ ਗਾਹਕਾਂ ਦੇ ਬਿੱਲ ਦੇ ਨਾਲ ਫੇਸ਼ੀਅਲ ਰੈਕੋਗਨਿਸ਼ਨ (ਚਿਹਰੇ ਨੂੰ ਸਕੈਨ ਕਰਕੇ ਪਛਾਣ) ਸਾਫਟਵੇਅਰ ਦੀ ਵਰਤੋਂ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਮੀਡੀਆ ਵਾਚਡੌਗ ਮੀਡੀਆਨਾਮਾ ਦੇ ਸੰਪਾਦਕ ਨਿਖਿਲ ਪਾਹਵਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀਡੀਓ ਪੋਸਟ ਕਰਕੇ ਕਿਹਾ ਹੈ ਕਿ ਕਰਮੀਆਂ ਨੇ ਬਿੱਲ ਦੇਣ ਲਈ ਉਨ੍ਹਾਂ ਦੀ ਸਹਮਿਤੀ ਤੋਂ ਬਿਨਾਂ ਉਨ੍ਹਾਂ ਦੀ ਤਸਵੀਰ ਖਿੱਚ ਲਈ।

ਨਿਖਿਲ ਨੇ ਬੀਬੀਸੀ ਨੂੰ ਦੱਸਿਆ, "ਇਹ ਗ਼ੈਰ-ਲਾਜ਼ਮੀ ਦਖ਼ਲ ਹੈ ਅਤੇ ਇਸ ਤੋਂ ਬਚਣ ਦਾ ਕੋਈ ਚਾਰਾ ਨਹੀਂ ਹੈ, ਜੋ ਕਿ ਇੱਕ ਦਿੱਕਤ ਹੈ।"

ਭਾਰਤ ਵਿੱਚ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨ ਦੇ ਪ੍ਰਬੰਧਨ ਲਈ ਕੋਈ ਕਾਨੂੰਨ ਨਹੀਂ ਹਨ।

ਇਹ ਵੀ ਪੜ੍ਹੋ-

ਕਿਵੇਂ ਕੰਮ ਕਰਦਾ ਹੈ ਫੈਸ਼ੀਅਲ ਰੈਕੋਗਨਿਸ਼ਨ ਸਾਫਟਵੇਅਰ

ਫੈਸ਼ੀਅਲ ਰੈਕੋਗਨਿਸ਼ਨ ਇੱਕ ਸਾਫਟਵੇਅਰ ਹੈ ਜੋ ਤੁਹਡੇ ਚਿਹਰੇ ਦੀ ਪਛਾਣ ਨੂੰ ਡਾਟਾ ਵਜੋਂ ਸਾਂਭ ਲੈਂਦਾ ਹੈ ਅਤੇ ਜਦੋਂ ਤੁਸੀਂ ਉਸ ਦੇ ਕੈਮਰੇ ਦੇ ਸਾਹਮਣੇ ਆਉਂਦੇ ਹੋ ਤਾਂ ਉਹ ਤੁਹਾਡੀ ਪਛਾਣ ਨੂੰ ਜ਼ਾਹਿਰ ਕਰਦਾ ਹੈ। ਇਸ ਦੇ ਨਾਲ ਹੀ ਤੁਹਾਡੀ ਪਛਾਣ ਨਾਲ ਜੁੜਿਆਂ ਹੋਇਆ ਸਾਰਾ ਡਾਟਾ ਵੀ ਖੋਲ੍ਹ ਦਿੰਦਾ ਹੈ।

ਇਸ ਦੇ ਨਾਲ ਹੀ ਜੇਕਰ ਕੋਈ ਅਣਜਾਣ ਚਿਹਰਾ ਜਾਂ ਕੋਈ ਅਜਿਹਾ ਵਿਅਕਤੀ ਜਿਸ ਦੀ ਪਛਾਣ ਉਸ ਸਾਫਟਵੇਅਰ ਵਿੱਚ ਪਹਿਲਾਂ ਤੋਂ ਮੌਜੂਦ ਨਹੀਂ ਹੈ ਤਾਂ ਉਹ ਉਸ ਨੂੰ ਨਹੀਂ ਪਛਾਣ ਸਕਦਾ।

ਇਸ ਸਾਫਟਵੇਅਰ ਦੀ ਵਰਤੋਂ ਪੂਰੇ ਸੰਸਾਰ 'ਚ ਪੁਲਿਸ ਅਤੇ ਨਿੱਜੀ ਕੰਪਨੀਆਂ ਵੱਲੋਂ ਵਧੇਰੇ ਕੀਤੀ ਜਾ ਰਹੀ ਹੈ।

ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਸਹੀ ਨਹੀਂ ਹੈ, ਉੱਥੇ ਹੀ ਕੰਪਨੀਆਂ ਦਾ ਤਰਕ ਹੈ ਕਿ ਇਸ ਨਾਲ ਸੁਰੱਖਿਆ ਪੁਖਤਾ ਹੁੰਦੀ ਹੈ।

ਨਿਖਿਲ ਪਾਹਵਾ ਨੇ ਬੀਬੀਸੀ ਨੂੰ ਦੱਸਿਆ ਕਿ ਚਾਓਸ ਦੇ ਲਾਇਲਟੀ ਪ੍ਰੋਗਰਾਮ ਨਾਲ ਜੁੜਨ ਲਈ ਫੈਸ਼ੀਅਲ ਰੈਕੋਗਨਿਸ਼ਨ ਸਿਸਟਮ ਲਾਜ਼ਮੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਵੇਂ ਕਿ, ਉਹ ਇਸ ਦਾ ਹਿੱਸਾ ਨਹੀਂ ਸਨ, ਫਿਰ ਵੀ ਉਨ੍ਹਾਂ ਦੀ ਤਸਵੀਰ ਲਈ ਗਈ ਸੀ।

ਇਸ ਦੌਰਾਨ ਬੀਬੀਸੀ ਨੇ ਚਾਓਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।

ਨਿਖਿਲ ਪਾਹਵਾ ਲਈ ਸਭ ਤੋਂ ਵੱਧ ਚਿੰਤਾ ਦਾ ਕਾਰਨ ਚਾਓਸ ਦੀਆਂ 'ਨਿਯਮਾਂ ਅਤੇ ਸ਼ਰਤਾਂ' ਹਨ, ਬੀਬੀਸੀ ਨੇ ਵੀ ਇਨ੍ਹਾਂ ਬਾਰੇ ਪਤਾ ਲਗਾਇਆ, ਜਿਨ੍ਹਾਂ ਵਿੱਚ ਲਿਖਿਆ ਹੋਇਆ ਸੀ ਕਿ ਗਾਹਕਾਂ ਨੂੰ "ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਉਨ੍ਹਾਂ ਦੀ ਨਿੱਜੀ ਜਾਣਕਾਰੀ ਸਦਾ ਨਿੱਜੀ ਹੋਣੀ ਚਾਹੀਦੀ"।

ਪਰ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਵਰਤਾਰਾ ਸਿਰਫ਼ ਚਾਓਸ ਤੱਕ ਹੀ ਸੀਮਤ ਨਹੀਂ ਹੈ।

ਤਕਨੀਕੀ ਮਾਹਿਰ ਪ੍ਰਸ਼ਾਂਤੋ ਕੇ ਰੋਏ ਨੇ ਬੀਬੀਸੀ ਨੂੰ ਦੱਸਿਆ, "ਨਿੱਜੀ ਕੰਪਨੀਆਂ ਵੱਲੋਂ ਯੂਜਰਾਂ ਦੀ ਪਛਾਣ ਲਈ ਤਸਵੀਰਾਂ, ਫੋਨ ਨੰਬਰਾਂ ਅਤੇ ਹੋਰਨਾਂ ਜਾਣਕਾਰੀਆਂ ਨਾਲ ਵੱਡੀ ਮਾਤਰਾ ਵਿੱਚ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨ ਦਾ ਰੁਝਾਨ, ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।"

"ਸੈਂਕੜੇ ਕੰਪਨੀਆਂ ਡਾਟਾ ਇਕੱਠਾ ਕਰਕੇ ਰੱਖਦੀਆਂ ਹਨ, ਅਕਸਰ ਬਿਨਾਂ ਜਾਂਚ ਤੇ ਸੰਤੁਲਨ ਦੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਲਿਖਤੀ ਨੀਤੀਆਂ ਹੁੰਦੀਆਂ ਹਨ। ਨਿੱਜਤਾ ਦੇ ਕਾਨੂੰਨ ਦੀ ਗ਼ੈਰ-ਹਾਜ਼ਰੀ 'ਚ ਭਾਰਤ 'ਚ ਇਹ ਬੇਹੱਦ ਚਿੰਤਾ ਵਾਲਾ ਵਿਸ਼ਾ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)